ਪ੍ਰਧਾਨ ਮੰਤਰੀ ਦਫਤਰ

ਰੇਲ ਰਾਹੀਂ ‘ਸਟੈਚੂ ਆਵ੍ ਯੂਨਿਟੀ’ ਨੂੰ ਕਨੈਕਟੀਵਿਟੀ ਨਾਲ ਸੈਲਾਨੀਆਂ ਨੂੰ ਲਾਭ ਹੋਵੇਗਾ, ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ: ਪ੍ਰਧਾਨ ਮੰਤਰੀ

Posted On: 17 JAN 2021 2:17PM by PIB Chandigarh

https://youtu.be/vcz_y7xcg2Y

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਰੇਲਵੇ ਕਨੈਕਟੀਵਿਟੀ ਜ਼ਰੀਏ ਸਾਰੀਆਂ ਦਿਸ਼ਾਵਾਂ ਤੋਂ ਕੇਵਡੀਆ ਦਾ ਜੁੜਨਾ ਹਰੇਕ ਲਈ ਯਾਦਗਾਰੀ ਮਾਣਮੱਤਾ ਛਿਣ ਹੈ। ਸ਼੍ਰੀ ਮੋਦੀ ਦੇਸ਼ ਦੇ ਵਿਭਿੰਨ ਖੇਤਰਾਂ ਨੂੰ ਗੁਜਰਾਤ ਦੇ ਕੇਵਡੀਆ ਨਾਲ ਜੋੜਨ ਵਾਲੀਆਂ ਅੱਠ ਟ੍ਰੇਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਅਤੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਰਾਜ ਦੇ ਰੇਲਵੇ ਨਾਲ ਸਬੰਧਿਤ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਸੰਬੋਧਨ ਕਰ ਰਹੇ ਸਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਵਡੀਆ ਤੇ ਚੇਨਈ, ਵਾਰਾਣਸੀ, ਰੀਵਾ, ਦਾਦਰ ਤੇ ਦਿੱਲੀ ਵਿਚਾਲੇ ਨਵੀਂ ਕਨੈਕਟੀਵਿਟੀ ਦੇ ਨਾਲ–ਨਾਲ ਕੇਵਡੀਆ ਤੇ ਪ੍ਰਤਾਪਨਗਰ ਵਿਚਾਲੇ MEMU ਸੇਵਾ ਅਤੇ ਡਭੋਈ–ਚਾਂਦੋਦ ਦੀ ਬ੍ਰੌਡ ਗੇਜਿੰਗ ਅਤੇ ਚਾਂਦੋਦ–ਕੇਵਡੀਆ ਦੇ ਦਰਮਿਆਨ ਨਵੀਂ ਰੇਲ ਲਾਈਨ ਨਾਲ ਕੇਵਡੀਆ ਦੇ ਵਿਕਾਸ ਦਾ ਇੱਕ ਨਵਾਂ ਅਧਿਆਇ ਲਿਖਿਆ ਜਾਵੇਗਾ। ਇਸ ਨਾਲ ਸੈਲਾਨੀਆਂ ਤੇ ਸਥਾਨਕ ਆਦਿਵਾਸੀਆਂ ਦੋਵਾਂ ਨੂੰ ਹੀ ਫ਼ਾਇਦਾ ਹੋਵੇਗਾ ਅਤੇ ਇਸ ਨਾਲ ਸਵੈ–ਰੋਜ਼ਗਾਰ ਤੇ ਰੋਜ਼ਗਾਰ ਦੇ ਨਵੇਂ ਰਾਹ ਖੁੱਲ੍ਹਣਗੇ।

 

ਇਹ ਰੇਲ ਪਟੜੀ ਨਰਮਦਾ ਨਦੀ ਦੇ ਕੰਢਿਆਂ ਉੱਤੇ ਵੱਸੇ ਪਵਿੱਤਰ ਧਾਰਮਿਕ ਅਸਥਾਨਾਂ ਕਰਨਾਲੀ, ਪੋਇਚਾ ਤੇ ਗਰੁੜੇਸ਼ਵਰ ਨੂੰ ਵੀ ਜੋੜੇਗੀ।

 

***

 

ਡੀਐੱਸ


(Release ID: 1689492)