ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੋਵਿਡ-19 ਖਿਲਾਫ ਕੋਰੋਨਾ ਟੀਕਾਕਰਣ ਅਭਿਆਨ ਦੀ ਸ਼ੁਰੂਆਤ ’ਤੇ ਸਾਰੇ ਵਿਗਿਆਨੀਆਂ ਨੂੰ ਦਿੱਤੀ ਵਧਾਈ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ’ਚ ਕੋਰੋਨਾ ਦੇ ਵਿਰੁੱਧ ਲੜਾਈ ਵਿੱਚ ਭਾਰਤ ਨੇ ਇੱਕ
ਅਹਿਮ ਚਰਣ ਪਾਰ ਕੀਤਾ

ਸੰਸਾਰ ਦਾ ਸਭ ਤੋਂ ਵੱਡਾ ਟੀਕਾਕਰਣ ਅਭਿਆਨ ਭਾਰਤ ਦੇ ਵਿਗਿਆਨੀਆਂ ਦੀ ਬੇਹੱਦ ਸਮਰੱਥਾ
ਅਤੇ ਸਾਡੀ ਅਗਵਾਈ ਦੀ ਸ਼ਕਤੀ ਨੂੰ ਦਰਸਾਉਂਦਾ ਹੈ

ਮੋਦੀ ਜੀ ਦੀ ਅਗਵਾਈ ਵਾਲਾ ਇਹ ‘ਨਵਾਂ ਭਾਰਤ’ ਆਫਤਾਂ ਦੇ ਮੌਕੇ ’ਤੇ ਚੁਨੌਤੀਆਂ ਨੂੰ
ਉਪਲੱਬਧੀਆਂ ਵਿੱਚ ਬਦਲਣ ਵਾਲਾ ਭਾਰਤ ਹੈ, ਇਹ ਮੇਡ ਇਨ ਇੰਡਿਆ ਵੈਕਸੀਨ ਇਸ ਆਤਮਨਿਰਭਰ
ਭਾਰਤ ਦੇ ਸੰਕਲਪ ਦਾ ਸੂਚਕ ਹੈ
ਭਾਰਤ ਉਨ੍ਹਾਂ ਚੁਨਿੰਦਾ ਦੇਸ਼ਾਂ ’ਚੋ ਇੱਕ ਹੈ ਜਿਨ੍ਹਾਂ ਨੇ ਮਨੁੱਖਤਾ ਦੇ ਵਿਰੁੱਧ ਆਏ
ਸਭ ਤੋਂ ਵੱਡੇ ਸੰਕਟ ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਜਿੱਤ ਪ੍ਰਾਪਤ ਕੀਤੀ

ਇਸ ਉਪਲੱਬਧੀ ਦਾ ਹਰ ਭਾਰਤੀ ਨੂੰ ਮਾਣ ਹੈ ਅਤੇ ਇਹ ਵਿਸ਼ਵ ਦੇ ਨਕਸ਼ੇ ’ਤੇ ਇੱਕ ਨਵੇਂ
ਆਤਮਨਿਰਭਰ ਭਾਰਤ ਦੀ ਸ਼ੁਰੂਆਤ ਹੈ

ਇਸ ਇਤਿਹਾਸਿਕ ਦਿਨ ’ਤੇ ਮੈਂ ਸਾਡੇ ਸਾਰੇ ਕੋਰੋਨਾ ਯੋਧਾਵਾਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦਾ ਹਾਂ

Posted On: 16 JAN 2021 2:40PM by PIB Chandigarh

ਕੇਂਦਰੀ ਗਿ੍ਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੋਰੋਨਾ ਟੀਕਾਕਰਣ ਅਭਿਆਨ ਦੀ
ਸ਼ੁਰੂਆਤ ’ਤੇ ਸਾਰੇ ਵਿਗਿਆਨੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਦੇਸ਼ ਅੱਜ ਇੱਕ
ਇਤਿਹਾਸਿਕ ਪਲ ਦਾ ਗਵਾਹ ਬਣਨ ਜਾ ਰਿਹਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ
ਮੋਦੀ  ਦੀ ਅਗਵਾਈ ’ਚ ਕੋਰੋਨਾ ਦੇ ਵਿਰੁੱਧ ਲੜਾਈ ’ਚ ਭਾਰਤ ਨੇ ਇੱਕ ਅਹਿਮ ਪੜਾਅ ਪਾਰ
ਕੀਤਾ ਹੈ ਅਤੇ ਸੰਸਾਰ ਦਾ ਸਭ ਤੋਂ ਵੱਡਾ ਟੀਕਾਕਰਣ ਅਭਿਆਨ ਭਾਰਤ ਦੇ ਵਿਗਿਆਨੀਆਂ ਦੀ
ਬੇਹੱਦ ਸਮਰੱਥਾ ਅਤੇ ਸਾਡੀ ਅਗਵਾਈ ਦੀ ਸ਼ਕਤੀ ਨੂੰ ਦਰਸਾਉਂਦਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਉਨ੍ਹਾਂ ਚੁਨਿੰਦਾ ਦੇਸ਼ਾਂ ਵਿਚੋਂ ਇੱਕ ਹੈ
ਜਿਨ੍ਹਾਂ ਨੇ ਮਨੁੱਖਤਾ ਦੇ ਵਿਰੁੱਧ ਆਏ ਸਭ ਤੋਂ ਵੱਡੇ ਸੰਕਟ ਨੂੰ ਖ਼ਤਮ ਕਰਣ ਦੀ ਦਿਸ਼ਾ
ਵਿੱਚ ਜਿੱਤ ਪ੍ਰਾਪਤ ਕੀਤੀ ਹੈ । ਸ਼੍ਰੀ ਸ਼ਾਹ ਦਾ ਕਹਿਣਾ ਸੀ ਕਿ ਇਸ ਅਨੋਖੀ ਉਪਲੱਬਧੀ
ਤੋਂ ਹਰ ਭਾਰਤੀ ਨੂੰ ਮਾਣ ਹੈ ਅਤੇ ਇਹ ਸੰਸਾਰ ਦੇ ਨਕਸ਼ੇ ਤੇ ਇੱਕ ਨਵੇਂ ਆਤਮਨਿਰਭਰ
ਭਾਰਤ ਦੀ ਸ਼ੁਰੂਆਤ ਹੈ ।
ਕੇਂਦਰੀ ਗਿ੍ਹ ਮੰਤਰੀ ਨੇ ਕਿਹਾ ਕਿ ਮੋਦੀ ਜੀ ਦੀ ਅਗਵਾਈ ਵਾਲਾ ਇਹ ‘ਨਵਾਂ ਭਾਰਤ’
ਆਫਤਾਂ ਦੇ ਮੌਕੇ ਤੇ ਚੁਨੌਤੀਆਂ ਨੂੰ ਉਪਲੱਬਧੀਆਂ ’ਚ ਬਦਲਣ ਵਾਲਾ ਭਾਰਤ ਹੈ। ਸ਼੍ਰੀ
ਅਮਿਤ ਸ਼ਾਹ ਨੇ ਇਸ ਇਤਿਹਾਸਿਕ ਦਿਨ ’ਤੇ ਸਾਰੇ ਕੋਰੋਨਾ ਯੋਧਾਵਾਂ ਨੂੰ ਕੋਟਿ-ਕੋਟਿ ਨਮਨ
ਕਰਦੇ ਹੋਏ ਇਹ ਵੀ ਕਿਹਾ ਕਿ ਇਹ ਮੇਡ ਇਨ ਇੰਡਿਆ ਵੈਕਸੀਨ ਆਤਮਨਿਰਭਰ ਭਾਰਤ ਦੇ ਸੰਕਲਪ
ਦੀ ਸੂਚਕ ਹੈ ।

 

<

 

 

 

ਐਨਡਬਲਯੂ/ ਪੀਕੇ /ਡੀਡੀਡੀ/ ਏਡੀ 



(Release ID: 1689252) Visitor Counter : 196