ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੋਵਿਡ–19 ਟੀਕਾਕਰਣ ਮੁਹਿੰਮ ਦਾ ਪੈਨ ਇੰਡੀਆ ਰੋਲਆਊਟ ਲਾਂਚ ਕੀਤਾ


ਕੋਰੋਨਾ ਪ੍ਰਤੀ ਭਾਰਤ ਦੀ ਪ੍ਰਤੀਕਿਰਿਆ ਆਤਮ–ਵਿਸ਼ਵਾਸ ਤੇ ਆਤਮ–ਨਿਰਭਰਤਾ ਵਾਲੀ ਹੈ: ਪ੍ਰਧਾਨ ਮੰਤਰੀ





ਵਿਸ਼ਵ ਨੇ ਇਸ ਪੱਧਰ ਦਾ ਟੀਕਾਕਰਣ ਪਹਿਲਾਂ ਕਦੇ ਨਹੀਂ ਦੇਖਿਆ: ਪ੍ਰਧਾਨ ਮੰਤਰੀ





ਕੋਰੋਨਾ ਖ਼ਿਲਾਫ਼ ਭਾਰਤ ਦੀ ਪ੍ਰਤੀਕਿਰਿਆ ਪੂਰੀ ਦੁਨੀਆ ਨੇ ਦੇਖੀ: ਪ੍ਰਧਾਨ ਮੰਤਰੀ





ਮੋਹਰੀ ਕੋਰੋਨਾ ਜੋਧਿਆਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ

Posted On: 16 JAN 2021 12:19PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸਮੁੱਚੇ ਭਾਰਤ ’ਚ ਕੋਵਿਡ–19 ਟੀਕਾਕਰਣ ਦੀ ਸ਼ੁਰੂਆਤ ਕੀਤੀ। ਇਹ ਦੁਨੀਆ ਦਾ ਸਭ ਤੋਂ ਵਿਸ਼ਾਲ ਟੀਕਾਕਰਣ ਪ੍ਰੋਗਰਾਮ ਹੈ, ਜੋ ਦੇਸ਼ ਦੇ ਕੋਣੇ–ਕੋਣੇ ਨੂੰ ਕਵਰ ਕਰ ਰਹੀ ਹੈ। ਉਦਘਾਟਨ ਸਮੇਂ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੁੱਲ 3,006 ਸੈਸ਼ਨ ਸਥਾਨ ਵਰਚੁਅਲ ਤੌਰ ’ਤੇ ਆਪਸ ਵਿੱਚ ਜੁੜ ਗਏ ਸਨ।

 

ਪ੍ਰਧਾਨ ਮੰਤਰੀ ਨੇ ਆਪਣਾ ਭਾਸ਼ਣ ਉਨ੍ਹਾਂ ਵਿਗਿਆਨੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਸ਼ੁਰੂ ਕੀਤਾ, ਜੋ ਵੈਕਸੀਨਾਂ ਦੇ ਵਿਕਾਸ ਨਾਲ ਸਬੰਧਿਤ ਰਹੇ ਸਨ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਇੱਕ ਵੈਕਸੀਨ ਤਿਆਰ ਕਰਨ ਵਿੱਚ ਕਈ ਸਾਲ ਲੱਗ ਜਾਂਦੇ ਹਨ ਪਰ ਇੱਥੇ ਇੰਨੇ ਥੋੜ੍ਹੇ ਸਮੇਂ ਵਿੱਚ ਹੀ, ਇੱਕ ਨਹੀਂ ਸਗੋਂ ‘ਭਾਰਤ ’ਚ ਬਣੀਆਂ’ ਦੋ ਵੈਕਸੀਨਾਂ ਦਾ ਉਦਘਾਟਨ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਸਮੂਹ ਜਨਤਾ ਨੂੰ ਧਿਆਨ ਰੱਖਣ ਦੀ ਚੇਤਾਵਨੀ ਦਿੱਤੀ ਕਿ ਉਹ ਵੈਕਸੀਨ ਦੀਆਂ ਦੋ ਖ਼ੁਰਾਕਾਂ ਲੈਣ ਤੋਂ ਬਿਲਕੁਲ ਵੀ ਨਾ ਖੁੰਝਣ। ਉਨ੍ਹਾਂ ਕਿਹਾ ਕਿ ਦੋਵੇਂ ਖ਼ੁਰਾਕਾਂ ’ਚ ਇੱਕ ਮਹੀਨੇ ਦਾ ਵਕਫ਼ਾ ਹੋਵੇਗਾ। ਉਨ੍ਹਾਂ ਜਨਤਾ ਨੂੰ ਕਿਹਾ ਕਿ ਵੈਕਸੀਨ ਲੈਣ ਤੋਂ ਬਾਅਦ ਵੀ ਉਹ ਆਪਣੇ ਦੁਆਰਾ ਪੂਰੀ ਸਾਵਧਾਨੀ ਰੱਖਣ ਕਿਉਂਕਿ ਖ਼ੁਰਾਕ ਤੋਂ ਦੋ ਹਫ਼ਤਿਆਂ ਬਾਅਦ ਹੀ ਮਨੁੱਖੀ ਸਰੀਰ ਅੰਦਰ ਕੋਰੋਨਾ ਖ਼ਿਲਾਫ਼ ਲੜਨ ਦੀ ਲੋੜੀਂਦੀ ਤਾਕਤ ਵਿਕਸਤ ਹੋਵੇਗੀ।

 

ਪ੍ਰਧਾਨ ਮੰਤਰੀ ਨੇ ਟੀਕਾਕਰਣ ਮੁਹਿੰਮ ਦੇ ਬੇਮਿਸਾਲ ਪੱਧਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲੇ ਗੇੜ ਵਿੱਚ ਹੀ 3 ਕਰੋੜ ਲੋਕਾਂ ਦਾ ਟੀਕਾਕਰਣ ਹੋ ਰਿਹਾ ਹੈ ਤੇ ਇਹ ਅੰਕੜਾ ਵਿਸ਼ਵ ਦੇ ਘੱਟੋ–ਘੱਟ 100 ਦੇਸ਼ਾਂ ਦੀ ਆਬਾਦੀ ਤੋਂ ਵੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਦੂਜੇ ਗੇੜ ’ਚ 30 ਕਰੋੜ ਲੋਕਾਂ ਦਾ ਟੀਕਾਕਰਣ ਹੋਵੇਗਾ; ਜਿਨ੍ਹਾਂ ਵਿੱਚ ਬਜ਼ੁਰਗ ਤੇ ਪਹਿਲਾਂ ਤੋਂ ਗੰਭੀਰ ਰੋਗਾਂ ਨਾਲ ਜੂਝ ਰਹੇ ਲੋਕ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਦੁਨੀਆ ’ਚ ਸਿਰਫ਼ ਤਿੰਨ ਦੇਸ਼ – ਭਾਰਤ, ਅਮਰੀਕਾ ਤੇ ਚੀਨ ਹੀ ਹਨ, ਜਿਨ੍ਹਾਂ ਦੀ ਆਬਾਦੀ 30 ਕਰੋੜ ਤੋਂ ਜ਼ਿਆਦਾ ਹੈ।

 

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕਿਹਾ ਕਿ ਉਹ ਅਫ਼ਵਾਹਾਂ ਤੇ ਸਾਜ਼ਿਸ਼ੀ ਗੱਲਾਂ ਵੱਲ ਕੋਈ ਧਿਆਨ ਨਾ ਦੇਣ ਕਿਉਂਕਿ ਇਸ ਸਬੰਧੀ ਭਾਰਤੀ ਵੈਕਸੀਨ ਵਿਗਿਆਨੀ, ਮੈਡੀਕਲ ਪ੍ਰਣਾਲੀ, ਭਾਰਤੀ ਪ੍ਰਕਿਰਿਆ ਤੇ ਸੰਸਥਾਗਤ ਪ੍ਰਬੰਧ ਉੱਤੇ ਪੂਰੀ ਦੁਨੀਆ ਨੂੰ ਭਰੋਸਾ ਹੈ ਅਤੇ ਇਹ ਭਰੋਸਾ ਪਿਛਲੇ ਨਿਰੰਤਰ ਵਧੀਆ ਟ੍ਰੈਕ ਰਿਕਾਰਡ ਕਾਰਨ ਕਾਇਮ ਹੋਇਆ ਹੈ।

 

ਪ੍ਰਧਾਨ ਮੰਤਰੀ ਨੇ ਕੋਰੋਨਾ ਖ਼ਿਲਾਫ਼ ਇਕਜੁੱਟ ਤੇ ਦਲੇਰਾਨਾ ਜੰਗ ਲਈ ਦੇਸ਼ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕੋਰੋਨਾ ਨਾਲ ਭਾਰਤ ਦੀ ਜੰਗ ਨੂੰ ਆਤਮ–ਵਿਸ਼ਵਾਸ ਅਤੇ ਆਤਮ–ਨਿਰਭਰਤਾ ਨਾਲ ਭਰਪੂਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਹਰੇਕ ਭਾਰਤੀ ਵਿੱਚ ਆਪਣਾ ਆਤਮ–ਵਿਸ਼ਵਾਸ ਕਮਜ਼ੋਰ ਨਾ ਹੋਣ ਦੇਣ ਦਾ ਦ੍ਰਿੜ੍ਹ ਇਰਾਦਾ ਹੈ। ਉਨ੍ਹਾਂ ਸਾਰੇ ਡਾਕਟਰਾਂ, ਨਰਸਾਂ, ਪੈਰਾ–ਮੈਡੀਕਲ ਸਟਾਫ਼, ਐਂਬੂਲੈਂਸ ਡਰਾਇਵਰਾਂ, ਆਸ਼ਾ ਵਰਕਰਾਂ, ਸਫ਼ਾਈ ਕਰਮਚਾਰੀਆਂ, ਪੁਲਿਸ ਤੇ  ਹੋਰ ਮੋਹਰੀ ਕਰਮਚਾਰੀਆਂ ਦੇ ਯੋਗਦਾਨ ਦਾ ਵਿਸਤਾਰਪੂਰਬਕ ਜ਼ਿਕਰ ਕੀਤਾ, ਜਿਨ੍ਹਾਂ ਨੇ ਹੋਰਨਾਂ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਖ਼ਤਰੇ ’ਚ ਪਾਈਆਂ। ਪ੍ਰਧਾਨ ਮੰਤਰੀ ਨੇ ਗੰਭੀਰਤਾਪੂਰਬਕ ਕਿਹਾ ਕਿ ਉਨ੍ਹਾਂ ’ਚੋਂ ਕੁਝ ਤਾਂ ਆਪਣੇ ਘਰਾਂ ਨੂੰ ਕਦੇ ਪਰਤ ਵੀ ਨਹੀਂ ਸਕੇ ਕਿਉਂਕਿ ਉਨ੍ਹਾਂ ਨੇ ਵਾਇਰਸ ਖ਼ਿਲਾਫ਼ ਲੜਦਿਆਂ ਆਪਣੀਆਂ ਜਾਨਾਂ ਗੁਆ ਦਿੱਤੀਆਂ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਮੋਹਰੀ ਜੋਧੇ ਨਿਰਾਸ਼ਾ ਤੇ ਡਰ ਵਾਲੇ ਮਾਹੌਲ ’ਚ ਆਸ ਦੀ ਕਿਰਨ ਲੈ ਕੇ ਆਏ, ਅੱਜ ਉਨ੍ਹਾਂ ਦਾ ਟੀਕਾਕਰਣ ਪਹਿਲਾਂ ਕਰ ਕੇ ਦੇਸ਼ ਉਨ੍ਹਾਂ ਦੇ ਇਸ ਯੋਗਦਾਨ ਲਈ ਉਨ੍ਹਾਂ ਦਾ ਸ਼ੁਕਰੀਆ ਅਦਾ ਕਰ ਰਿਹਾ ਹੈ।

 

ਸੰਕਟ ਦੇ ਮੁਢਲੇ ਦਿਨਾਂ ਨੂੰ ਚੇਤੇ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਚੌਕਸੀ ਦਿਖਾਈ ਤੇ ਸਹੀ ਮੌਕੇ ਸਹੀ ਫ਼ੈਸਲੇ ਲਏ।  30 ਜਨਵਰੀ, 2020 ਨੂੰ ਸਾਹਮਣੇ ਆਏ ਪਹਿਲੇ ਮਾਮਲੇ ਤੋਂ ਦੋ ਹਫ਼ਤੇ ਪਹਿਲਾਂ ਭਾਰਤ ਨੇ ਉੱਚ–ਪੱਧਰੀ ਕਮੇਟੀ ਕਾਇਮ ਕਰ ਦਿੱਤੀ ਸੀ। ਭਾਰਤ ਨੇ ਅੱਜ ਤੋਂ ਠੀਕ ਇੱਕ ਸਾਲ ਪਹਿਲਾਂ ਪੂਰੀ ਸਖ਼ਤ ਚੌਕਸੀ ਸ਼ੁਰੂ ਕਰ ਦਿੱਤੀ ਸੀ।  17 ਜਨਵਰੀ, 2020 ਨੂੰ ਭਾਰਤ ਨੇ ਆਪਣੀ ਪਹਿਲੀ ਸਲਾਹਕਾਰੀ (ਅਡਵਾਈਜ਼ਰੀ) ਜਾਰੀ ਕਰ ਦਿੱਤੀ ਸੀ ਤੇ ਭਾਰਤ ਉਨ੍ਹਾਂ ਪਹਿਲੇ ਦੇਸ਼ਾਂ ’ਚ ਸ਼ਾਮਲ ਸੀ, ਜਿਨ੍ਹਾਂ ਨੇ ਹਵਾਈ ਅੱਡਿਆਂ ਉੱਤੇ ਯਾਤਰੀਆਂ ਦੀ ਜਾਂਚ–ਪੜਤਾਲ ਸ਼ੁਰੂ ਕਰ ਦਿੱਤੀ ਸੀ।

 

https://twitter.com/narendramodi/status/1350306962676715522

 

ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਜਨਤਾ–ਕਰਫ਼ਿਊ ਦੌਰਾਨ ਅਨੁਸ਼ਾਸਨ ਤੇ ਸਬਰ ਦੀ ਚੁਣੌਤੀ ’ਚੋਂ ਸਫ਼ਲਤਾਪੂਰਬਕ ਲੰਘਣ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਉਸ ਅਭਿਆਸ ਨੇ ਦੇਸ਼ ਨੂੰ ਲੌਕਡਾਊਨ ਲਈ ਮਨੋਵਿਗਿਆਨਕ ਤੌਰ ’ਤੇ ਤਿਆਰ ਕੀਤਾ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਤਾਲੀ–ਥਾਲੀ ਵਜਾ ਕੇ ਅਤੇ ਦੀਵੇ ਬਾਲ਼ਣ ਜਿਹੀਆਂ ਮੁਹਿੰਮਾਂ ਨਾਲ ਦੇਸ਼ ਦਾ ਮਨੋਬਲ ਉੱਚਾ ਰੱਖਿਆ ਗਿਆ।

 

ਸ਼੍ਰੀ ਮੋਦੀ ਨੇ ਵਿਦੇਸ਼ਾਂ ’ਚ ਫਸੇ ਭਾਰਤੀਆਂ ਦੀ ਵੀ ਗੱਲ ਕੀਤੀ। ਵਿਸ਼ਵ ਦੇ ਬਹੁਤੇ ਦੇਸ਼ਾਂ ਨੇ ਜਦੋਂ ਆਪਣੇ ਫਸੇ ਨਾਗਰਿਕਾਂ ਨੂੰ ਜਦੋਂ ਚੀਨ ’ਚ ਹੀ ਛੱਡ ਦਿੱਤਾ ਸੀ; ਤਦ ਭਾਰਤ ਨੇ ਉੱਥੋਂ ਸਿਰਫ਼ ਭਾਰਤੀਆਂ ਨੂੰ ਹੀ ਨਹੀਂ, ਬਲਕਿ ਹੋਰਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਵੀ ਕੱਢਿਆ ਸੀ। ਉਨ੍ਹਾਂ ਇਹ ਵੀ ਚੇਤੇ ਕਰਵਾਇਆ ਕਿ ਉਨ੍ਹਾਂ ਇੱਕ ਦੇਸ਼ ਨੂੰ ਸਮੁੱਚੀ ਪ੍ਰਯੋਗਸ਼ਾਲਾ (ਲੈਬੋਰੇਟਰੀ) ਭੇਜੀ ਸੀ, ਜਿਸ ਨੂੰ ਭਾਰਤੀਆਂ ਨੂੰ ਉਨ੍ਹਾਂ ਦੇ ਵਤਨ ਵਾਪਸ ਭੇਜਣ ਸਮੇਂ ਉਨ੍ਹਾਂ ਦੇ ਟੈਸਟ ਕਰਨ ਵਿੱਚ ਔਖ ਆ ਰਹੀ ਸੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸੰਕਟ ਨਾਲ ਭਾਰਤ ਦੀ ਪ੍ਰਤੀਕਿਰਿਆ ਨੂੰ ਪੂਰੀ ਦੁਨੀਆ ਨੇ ਦੇਖਿਆ ਹੈ। ਅੰਤ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕੇਂਦਰ, ਰਾਜਾਂ, ਸਥਾਨਕ ਸਰਕਾਰਾਂ, ਸਰਕਾਰੀ ਦਫ਼ਤਰਾਂ, ਸਮਾਜਿਕ ਇਕਾਈਆਂ ਦੇ ਇਕਜੁੱਟ ਤੇ ਏਕੀਕ੍ਰਿਤ ਜਵਾਬ ਦੀ ਇੱਕ ਮਿਸਾਲ ਸੀ, ਜਿਨ੍ਹਾਂ ਨੇ ਇੱਕੋ ਵਾਰੀ ’ਚ ਕਾਰਜਕੁਸ਼ਲਤਾ ਨਾਲ ਆਪਣੀ ਕਾਰਗੁਜ਼ਾਰੀ ਦਰਸਾਈ।

 

ਭਾਸ਼ਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ– ‘ਭਾਰਤ ਨੇ ਵਿਸ਼ਵ ਦੀ #ਸਭ ਤੋਂ ਵਿਸ਼ਾਲ ਟੀਕਾਕਰਣ ਮੁਹਿੰਮ (#LargestVaccineDrive) ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਮਾਣਮੱਤਾ ਦਿਨ ਹੈ, ਸਾਡੇ ਵਿਗਿਆਨੀਆਂ ਦੇ ਵਧੀਆ ਹੁਨਰ ਅਤੇ ਸਾਡੇ ਮੈਡੀਕਲ ਭਾਈਚਾਰੇ, ਨਰਸਿੰਗ ਸਟਾਫ਼, ਪੁਲਿਸ ਕਰਮਚਾਰੀਆਂ ਤੇ ਸਫ਼ਾਈ ਕਰਮਚਾਰੀਆਂ ਦੀ ਸਖ਼ਤ ਮਿਹਨਤ ਦਾ ਇੱਕ ਜਸ਼ਨ ਹੈ।

 

ਪਰਮਾਤਮਾ ਕਰੇ ਸਾਰੇ ਹੀ ਤੰਦਰੁਸਤ ਰਹਿਣ ਤੇ ਬਿਮਾਰੀ ਤੋਂ ਬਚੇ ਰਹਿਣ। ਸਰਬਵਿਆਪਕ ਸਿਹਤ, ਖ਼ੁਸ਼ੀ ਤੇ ਦੁਖਾਂ ਤੋਂ ਆਜ਼ਾਦੀ ਦੀ ਵੈਦਿਕ ਪ੍ਰਾਰਥਨਾ ਨਾਲ  –

 

सर्वेभवन्तुसुखिनःसर्वेसन्तुनिरामया।

सर्वेभद्राणिपश्यन्तुमाकश्चित्दुःखभाग्भवेत्।।

 

https://twitter.com/narendramodi/status/1350326250242510850

 

******

ਡੀਐੱਸ



(Release ID: 1689058) Visitor Counter : 322