ਵਣਜ ਤੇ ਉਦਯੋਗ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਪ੍ਰਾਰੰਭ—ਸਟਾਰਟਅੱਪ ਇੰਡੀਆ ਅੰਤਰਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ


ਭਾਰਤੀ ਸਟਾਰਟਅੱਪ ਵਾਤਾਵਰਣ ਪ੍ਰਣਾਲੀ ਨੇ ਪਿਛਲੇ 5 ਸਾਲਾਂ ਵਿੱਚ ਬਹੁਤ ਜਿ਼ਆਦਾ ਉੱਨਤੀ ਕੀਤੀ ਹੈ

41,000 ਤੋਂ ਜਿ਼ਆਦਾ ਸਟਾਰਟਅੱਪਸ ਸਰਕਾਰ ਨਾਲ ਪਹਿਲਾਂ ਹੀ ਪੰਜੀਕ੍ਰਿਤ ਹਨ

ਸੰਮੇਲਨ ਗੁਆਂਢੀ ਪਹਿਲਾਂ ਦੀ ਨੀਤੀ ਦਰਸਾਉਂਦਾ ਹੈ

Posted On: 15 JAN 2021 3:44PM by PIB Chandigarh

ਦੋ ਦਿਨਾ "ਪ੍ਰਾਰੰਭ, ਸਟਾਰਟੱਪ ਇੰਡੀਆ" ਅੰਤਰਰਾਸ਼ਟਰੀ ਸੰਮੇਲਨ ਅੱਜ ਨਵੀਂ ਦਿੱਲੀ ਵਿੱਚ ਸ਼ੁਰੂ ਹੋਇਆ । ਉਦਘਾਟਨੀ ਸਮਾਗਮ ਵਿੱਚ ਬਿਮਸਟੈਕ ਮੈਂਬਰ ਦੇਸ਼ (ਬੇ-ਆਫ ਬੰਗਾਲ ਇਨੀਸਿ਼ਏਟਿਵ ਫਾਰ ਮਲਟੀ ਸੈਕਟੋਰਲ ਟੈਕਨੀਕਲ ਤੇ ਇਕੋਨੋਮਿਕ ਕੋਆਪ੍ਰੇਸ਼ਨ) ਹਿੱਸਾ ਲੈ ਰਹੇ ਹਨ । ਇਸ ਸੰਮੇਲਨ ਦਾ ਆਯੋਜਨ ਵਣਜ ਤੇ ਉਦਯੋਗ ਮੰਤਰਾਲੇ ਦੇ ਉਦਯੋਗ ਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਵਾਲੇ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਅਗਸਤ 2018 ਵਿੱਚ ਕਾਠਮੰਡੂ ਵਿੱਚ ਚੌਥੇ ਬਿਮਸਟੈਕ ਸੰਮੇਲਨ ਦੌਰਾਨ ਕੀਤੇ ਐਲਾਨ ਦੀ ਸੇਧ ਵਿੱਚ ਕੀਤਾ ਗਿਆ ਹੈ । ਸੰਮੇਲਨ ਦਾ ਉਦਘਾਟਨ ਕਰਦਿਆਂ ਕੇਂਦਰੀ ਰੇਲਵੇ , ਵਣਜ ਤੇ ਉਦਯੋਗ , ਖ਼ਪਤਕਾਰ ਮਾਮਲੇ ਤੇ ਖੁਰਾਕ ਤੇ ਜਨਤਕ ਵੰਡ ਬਾਰੇ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਇਹ ਸੰਮੇਲਨ ਪਹਿਲਾਂ ਗੁਆਂਢੀ ਦੀ ਨੀਤੀ ਨੂੰ ਦਰਸਾਉਂਦਾ ਹੈ , ਜੋ ਮੈਂਬਰ ਦੇਸ਼ਾਂ ਵਿਚਾਲੇ ਭਾਈਵਾਲੀ ਨੂੰ  ਉਤਸ਼ਾਹਿਤ ਕਰੇਗਾ । ਉਹਨਾਂ ਆਸ ਪ੍ਰਗਟ ਕੀਤੀ ਕਿ ਇਸ ਨਾਲ ਇੱਕ ਨਵੀਂ ਸ਼ੁਰੂਆਤ ਹੋਵੇਗੀ , ਜਿਸ ਵਿੱਚ ਵਿਸ਼ਵ ਦੇ ਸਟਾਰਟਅੱਪਸ ਦੇ ਵੱਖ ਵੱਖ ਪਹਿਲੂਆਂ ਨੂੰ ਦਰਸਾਇਆ ਜਾਵੇਗਾ। ਉਹਨਾਂ ਕਿਹਾ ਕਿ ਸਟਾਰਟਅੱਪ ਇੰਡੀਆ ਸ਼ੁਰੂ ਹੋਣ ਤੋਂ ਬਾਅਦ ਪਿਛਲੇ ਪੰਜ ਸਾਲਾਂ ਵਿੱਚ ਭਾਰਤੀ ਸਟਾਰਟਅੱਪ ਵਾਤਾਵਰਣ ਪ੍ਰਣਾਲੀ ਨੇ ਬਹੁਤ ਜਿ਼ਆਦਾ ਤਰੱਕੀ ਕੀਤੀ ਹੈ । ਮੰਤਰੀ ਨੇ ਕਿਹਾ ਕਿ ਇਸ ਖੇਤਰ ਵਿੱਚ ਬਿਮਸਟੈਕ ਮੈਂਬਰਾਂ ਵਿਚਾਲੇ ਭਾਈਵਾਲੀ ਸਟਾਰਟਅੱਪਸ ਨੂੰ ਨਵੇਂ ਭਾਰਤ , ਨਵੇਂ ਵਿਸ਼ਵ , ਨਵਾਂ ਗੁਆਂਢਪੁਣੇ ਵਿੱਚ ਇਸ ਨਵੇਂ ਨੋਰਮਲ ਸਮੇਂ ਵਿੱਚ ਸਭ ਤੋਂ ਮੋਹਰੇ ਲੈ ਜਾਣਗੇ ।

https://ci3.googleusercontent.com/proxy/8745pIKDmSSw6JVdqZaEFGRPsrkoaW2DZmSqUOV4iTLPPm4nnVHGvwQCv_m_eROg24zxTrAeQoJLImKqO3WYLzKioqkyDIeATn1Hnn2P3ZtUP4w6n6V4qQ7w_A=s0-d-e1-ft#https://static.pib.gov.in/WriteReadData/userfiles/image/image001SERM.jpg  

ਸ਼੍ਰੀ ਗੋਇਲ ਨੇ ਕਿਹਾ ਕਿ ਸਟਾਰਟਅੱਪਸ ਕੋਲ ਵਿਚਾਰ ਹੁੰਦੇ ਹਨ , ਉਤਸ਼ਾਹ ਦਿਖਾਉਂਦੇ ਹਨ ਅਤੇ ਨਵੇਂ ਢੰਗ ਤਰੀਕੇ ਪੇਸ਼ ਕਰਦੇ ਹਨ ਅਤੇ ਇਸੇ ਲਈ ਸੰਮੇਲਨ ਦਾ ਸਮਾਂ ਮਹਾਮਾਰੀ ਦੌਰਾਨ ਬਿਲਕੁੱਲ ਢੁੱਕਵਾਂ ਹੈ । ਉਹਨਾਂ ਆਸ ਪ੍ਰਗਟ ਕੀਤੀ ਕਿ ਸੰਮੇਲਨ ਆਸ ਅਤੇ ਉਤਸ਼ਾਹਿਤ ਨਾਲ ਨਵੇਂ ਸਫ਼ਰ ਦੀ ਸ਼ੁਰੂਆਤ ਨੂੰ ਨਵੀਂਆਂ ਉਚਾਈਆਂ ਤੱਕ ਲੈ ਜਾਵੇਗਾ । ਉਹਨਾਂ ਕਿਹਾ ,"ਸਰਕਾਰ ਤੋਂ ਸਰਕਾਰ ਅਤੇ ਵਪਾਰ ਤੋਂ ਵਪਾਰ ਵੱਧ ਰਹੀਆਂ ਭਾਈਵਾਲੀਆਂ ਨਾਲ ਇਹ ਸੰਮੇਲਨ ਸਟਾਰਟਅੱਪ ਤੋਂ ਸਟਾਰਟਅੱਪ ਸਾਂਝ ਨੂੰ ਯਕੀਨੀ ਬਣਾਏਗਾ , ਜਿਸ ਨਾਲ ਖੇਤਰ ਵਿੱਚ ਤਰੱਕੀ ਤੇ ਖੁਸ਼ਹਾਲੀ ਯਕੀਨੀ ਬਣਾਉਣ ਅਤੇ ਮਿਲ ਕੇ ਸਮੱਸਿਆਵਾਂ ਦੇ ਹੱਲ ਕਰਨ ਲਈ ਨੌਜਵਾਨ ਦਿਮਾਗ ਅਤੇ ਵਿਚਾਰਾਂ ਦਾ ਅਦਾਨ—ਪ੍ਰਦਾਨ ਹੋਵੇਗਾ" ।
ਸ਼੍ਰੀ ਗੋਇਲ ਨੇ ਖੁਸ਼ੀ ਪ੍ਰਗਟ ਕੀਤੀ ਕਿ ਅੱਜ—ਕੱਲ੍ਹ ਦੇ ਨੌਜਵਾਨ ਉਦਮਤਾ ਝੁਕਾਅ ਰੱਖਦੇ ਹਨ , ਜੋ ਹੁਣ ਨੌਕਰੀਆਂ ਦੀ ਭਾਲ ਵਿੱਚ ਨਹੀਂ ਹਨ , ਬਲਕਿ ਰੋਜ਼ਗਾਰ ਦੇਣ ਵਾਲੇ ਬਣ ਰਹੇ ਹਨ । ਦੇਸ਼ ਵਿੱਚ ਸਰਕਾਰ ਨਾਲ 41,000 ਤੋਂ ਜਿ਼ਆਦਾ ਸਟਾਰਟਅੱਪਸ ਨੇ ਪੰਜੀਕਰਨ ਕੀਤਾ ਹੈ ਪਰ ਕਈ ਹੋਰ ਅਜਿਹੇ ਹਨ , ਜੋ ਜ਼ਮੀਨੀ ਪੱਧਰ ਤੇ ਕੰਮ ਕਰ ਰਹੇ ਹਨ ਤੇ ਬੜਾ ਚੰਗਾ ਕੰਮ ਕਰ ਰਹੇ ਹਨ । ਮੰਤਰੀ ਨੇ ਕਿਹਾ ਕਿ ਉਹ ਭਾਰਤੀ ਰਾਜਧਾਨੀ ਨੂੰ ਭਾਰਤੀ ਸਟਾਰਟਅੱਪਸ ਨੂੰ ਸ਼ੁਰੂਆਤੀ ਸਟੇਜ ਵਿੱਚ ਹੀ ਸਹਿਯੋਗ ਅਤੇ ਉਤਸ਼ਾਹਿਤ ਕਰਨ ਲਈ ਆਖਦੇ ਆ ਰਹੇ ਹਨ ਪਰ ਹੁਣ ਭਾਰਤੀ ਨਿਵੇਸ਼ਕਾਂ ਅਤੇ ਰਾਜਧਾਨੀ ਨੂੰ ਬੇਨਤੀ ਕਰਾਂਗਾ ਕਿ ਉਹ ਬਿਮਸਟੈਕ ਸਟਾਰਟਅੱਪਸ ਵੱਲ ਧਿਆਨ ਦੇ ਕੇ ਉਹਨਾਂ ਦੇ ਸਲਾਹਕਾਰ ਬਣਨ ਅਤੇ ਸਹਿਯੋਗ ਦੇਣ ।
ਮੰਤਰੀ ਨੇ ਆਸ ਪ੍ਰਗਟ ਕੀਤੀ ਕਿ ਬਿਮਸਟੈਕ ਮੁਲਕਾਂ ਦੇ ਨਾਲ ਭਾਰਤ ਯਕੀਨੀ ਤੌਰ ਤੇ ਕੋਵਿਡ ਮਹਾਮਾਰੀ ਤੋਂ ਬਾਅਦ ਦੇ ਵਿਸ਼ਵ ਵਿੱਚ ਬੇਮਿਸਾਲ ਉੱਨਤੀ ਦਾ ਤਜ਼ਰਬਾ ਲਏਗਾ ਅਤੇ ਵਿਕਾਸ ਲਈ ਵਿਸ਼ਵੀ ਖੇਤਰ ਸ਼ੁਰੂ ਕਰੇਗਾ । ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਯਤਨਾਂ ਅਤੇ ਉਤਸ਼ਾਹ ਨਾਲ ਸਾਡੇ ਸਟਾਰਟਅੱਪਸ ਵੱਲੋਂ ਪੈਦਾ ਕੀਤੀ ਪੂਰੀ ਨਵੀਨਤਮ ਵਾਤਾਵਰਣ ਪ੍ਰਣਾਲੀ , ਖੋਜ ਤੇ ਉਦਮਤਾ ਯਕੀਨਨ ਇੱਕ ਬੈਟਰੀ ਵਾਂਗ ਕੰਮ ਕਰੇਗੀ , ਜਿਸ ਨਾਲ ਸਟਾਰਟਅੱਪਸ ਦੇ ਭਵਿੱਖ ਨੂੰ ਬੇਹੱਦ ਸ਼ਕਤੀਯੋਗ ਬਣਾਇਆ ਜਾਵੇਗਾ । ਉਹਨਾਂ ਕਿਹਾ ਹੁਨਰ ਵਿਕਾਸ ਇੱਕ ਹੋਰ ਮਹੱਤਵਪੂਰਨ ਖੇਤਰ ਹੈ ਜੋ ਉਦਮਤਾ ਭਾਵਨਾ ਅਤੇ ਸਾਡੇ ਉੱਦਮੀਆਂ ਨੂੰ ਵਿਸ਼ਵਾਸ ਦੇਣ ਲਈ ਮਹੱਤਵਪੂਰਨ ਭੂਮਿਕਾ ਨਿਭਾਏਗਾ । ਉਹਨਾਂ ਕਿਹਾ ਕਿ ਉਹ ਭਾਰਤੀ ਨਿਵੇਸ਼ਕਾਂ ਨੂੰ ਵਧੇਰੇ ਰੁਝਾਨਾਂ ਲਈ ਉਤਸ਼ਾਹਿਤ ਕਰਨਗੇ ਤਾਂ ਜੋ ਅਸੀਂ ਵਿਸ਼ਵ ਨੂੰ ਸਟਾਰਟਅੱਪਸ ਨੂੰ ਥੰਮ ਬਣਾਉਣ ਲਈ ਆਪਣੀ ਵਚਨਬੱਧਤਾ ਅਸਲ ਵਿੱਚ ਦਿਖਾ ਸਕੀਏ । ਜਿਸ ਉੱਪਰ ਭਵਿੱਖਤ ਆਰਥਿਕ ਵਿਕਾਸ ਖੁਸ਼ਹਾਲ ਹੋਵੇਗਾ । ਉਹਨਾਂ ਨੇ ਆਸ ਪ੍ਰਗਟ ਕੀਤੀ ਕਿ ਬਿਮਸਟੈਕ ਮੁਲਕਾਂ ਵੱਲੋਂ ਦਿਖਾਈ ਗਈ ਸਾਂਝੀ ਵਚਨਬੱਧਤਾ ਯਕੀਨਨ ਤੌਰ ਤੇ ਬਾਕੀ ਮੁਲਕਾਂ ਦੇ ਸਟਾਰਟਅੱਪਸ ਨੂੰ ਉਤਸ਼ਾਹਿਤ ਕਰੇਗੀ । ਉਹਨਾਂ ਕਿਹਾ ਕਿ ਭਾਈਵਾਲੀ ਵਿੱਚ ਬਹੁਤ ਵੱਡੀ ਸੰਭਾਵਨਾ ਹੈ , ਕਿਉਂਕਿ ਅਸੀਂ ਦੇਖਾਂਗੇ ਕਿ ਨਵੇਂ ਵਿਚਾਰਾਂ ਲਈ ਨੌਜਵਾਨ ਦਿਮਾਗ ਮਿਲ ਕੇ ਨਵੇਂ ਵਿਚਾਰ , ਨਵੇਂ ਢੰਗ ਤਰੀਕੇ , ਨਵੀਂਆਂ ਖੋਜਾਂ ਪੇਸ਼ ਕਰਦੇ ਹਨ । ਸਟਾਰਟਅੱਪ ਤੋਂ ਸਟਾਰਟਅੱਪ ਭਾਈਵਾਲੀ ਵਿੱਚ ਵੱਡੀ ਸੰਭਾਵਨਾ ਹੈ ਕਿਉਂਕਿ ਇਸ ਨਾਲ ਨਵੇਂ ਵਿਚਾਰ ਉਭਰਨਗੇ ਅਤੇ ਨੌਜਵਾਨ ਦਿਮਾਗ ਮਿਲ ਕੇ ਕੰਮ ਕਰਨਗੇ ।
ਇਸ ਮੌਕੇ ਤੇ ਬੋਲਦਿਆਂ ਰਾਜ ਮੰਤਰੀ (ਸੁਤੰਤਰ ਚਾਰਜ) ਸ਼ਹਿਰੀ ਹਵਾਬਾਜ਼ੀ ਤੇ ਮਕਾਨ ਉਸਾਰੀ ਤੇ ਸ਼ਹਿਰੀ ਮਾਮਲੇ ਅਤੇ ਵਣਜ ਤੇ ਉਦਯੋਗ ਮੰਤਰਾਲੇ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਸਟਾਰਟਅੱਪ ਇੰਡੀਆ ਪਹਿਲਕਦਮੀਂ ਨੇ ਕੇਂਦਰੀ ਮੰਤਰਾਲਿਆਂ ਅਤੇ ਸੂਬਿਆਂ ਵਿੱਚ ਲਹਿਰੀ ਪ੍ਰਭਾਵ ਪੈਦਾ ਕੀਤਾ ਹੈ , ਕਿ ਉਹ ਚੰਗੀ ਤਰ੍ਹਾਂ ਕੀਤੇ ਪ੍ਰੋਗਰਾਮ ਪੇਸ਼ ਕਰਨ ਤਾਂ ਜੋ ਸਟਾਰਟਅੱਪਸ ਨੂੰ ਸਹਿਯੋਗ ਮਿਲੇ । ਉਹਨਾਂ ਆਸ ਪ੍ਰਗਟ ਕੀਤੀ ਕਿ ਸੰਮੇਲਨ ਸਟਾਰਟਅੱਪਸ ਨੂੰ ਇੱਕ ਦੂਜੇ ਤੋਂ ਵਧੀਆ ਅਭਿਆਸ ਅਤੇ ਲਾਭ ਸਿੱਖਣ ਲਈ ਮੌਕਾ ਪ੍ਰਦਾਨ ਕਰੇਗਾ । ਉਹਨਾਂ ਕਿਹਾ ਕਿ ਸਰਕਾਰ ਸਟਾਰਟਅੱਪਸ ਨੂੰ ਪੂਰਾ ਸਹਿਯੋਗ ਦੇਣ ਲਈ ਵਚਨਬੱਧ ਹੈ ।
ਵਣਜ ਤੇ ਉਦਯੋਗ ਦੇ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਸਰਕਾਰ ਸਟਾਰਟਅੱਪਸ ਦੇ ਵਿਕਾਸ ਅਤੇ ਤਰੱਕੀ ਲਈ ਢੁੱਕਵਾਂ ਵਾਤਾਵਰਣ ਕਾਇਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਸੰਬੰਧ ਵਿੱਚ ਵੱਖ ਵੱਖ ਸੁਧਾਰ ਅਤੇ ਪਹਿਲਕਦਮੀਆਂ ਕੀਤੀਆਂ ਗਈਆਂ ਹਨ । ਉਹਨਾਂ ਕਿਹਾ ਕਿ ਆਤਮਨਿਰਭਰ ਭਾਰਤ ਸਟਾਰਟਅੱਪ ਵਾਤਾਵਰਣ ਪ੍ਰਣਾਲੀ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ । ਮੰਤਰੀ ਨੇ ਕਿਹਾ ਕਿ ਸੰਮੇਲਨ ਸਾਰੇ ਸਟਾਰਟਅੱਪਸ ਨੂੰ ਇਕੱਠੇ ਹੋਣ , ਇੱਕ ਦੂਜੇ ਦਾ ਹੱਥ ਫੜ ਕੇ ਚੱਲਣ , ਸਹਿਯੋਗ ਤੇ ਤਰੱਕੀ ਲਈ ਬਹੁਤ ਵਧੀਆ ਮੌਕਾ ਮੁਹੱਈਆ ਕਰ ਰਿਹਾ ਹੈ ।
ਸਕੱਤਰ ਜਨਰਲ ਬਿਮਸਟੈਕ ਮਿਸਟਰ ਤੈਨਜਿ਼ਨ ਲੇਕਫੈੱਲ ਨੇ ਕਿਹਾ ਕਿ ਸੰਮੇਲਨ ਨੇ ਆਗੂਆਂ , ਨਿਵੇਸ਼ਕਾਂ , ਸਕਾਲਰਾਂ , ਨੀਤੀ ਘਾੜਿਆਂ , ਸਟਾਰਟਅੱਪ ਇਨੋਵੇਟਰਸ ਅਤੇ ਉੱਦਮੀਆਂ ਨੂੰ ਇਕੱਠਾ ਕੀਤਾ ਹੈ । ਉਹਨਾਂ ਕਿਹਾ ਜਦ ਕਦੇ ਵੀ ਮਨੁੱਖਤਾ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ , ਉਦੋਂ ਸਹੀ ਅਰਥਾਂ ਵਿੱਚ ਮਨੁੱਖਤਾ ਅਤੇ ਲਚਕੀਲੇਪਣ ਨੇ ਇਹਨਾਂ ਤੇ ਕਾਬੂ ਪਾਉਣ ਲਈ ਸਹਾਇਤਾ ਕੀਤੀ ਹੈ । ਉਹਨਾਂ ਕਿਹਾ ਕਿ ਕੋਵਿਡ ਮਹਾਮਾਰੀ ਕਾਰਨ ਅਰਥਚਾਰਾ , ਰੋਜ਼ਗਾਰ , ਰੋਜ਼ੀ ਰੋਟੀ   ਵਪਾਰ , ਕਾਰੋਬਾਰ ਅਤੇ ਵਣਜ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਸਟਾਰਟਅੱਪਸ ਕਿਸੇ ਵੀ ਸਮੱਸਿਆ ਦੇ ਤੁਰੰਤ ਹੁੰਗਾਰੇ ਅਤੇ ਨਵੇਂ ਢੰਗ ਤਰੀਕਿਆਂ ਦੀ ਸਮਰੱਥਾ ਲਈ ਇੱਕ ਆਸ ਦੀ ਕਿਰਨ ਮੁਹੱਈਆ ਕਰਦੇ ਹਨ । ਉਹਨਾਂ ਨੇ ਮੈਂਬਰ ਦੇਸ਼ਾਂ ਨੂੰ ਨੀਤੀ ਸਹਿਯੋਗ ਮੁਹੱਈਆ ਕਰਨ ਅਤੇ ਸਟਾਰਟਅੱਪਸ ਦੀ ਮਿਲ ਕੇ ਸਹਾਇਤਾ ਕਰਨ ਦੀ ਅਪੀਲ ਕੀਤੀ ।
ਸ਼੍ਰੀ ਲੇਕਫੈੱਲ ਨੇ ਸਲਾਹ ਦਿੱਤੀ ਕਿ ਇਹੋ ਜਿਹੇ ਸੰਮੇਲਨ ਸਟਾਰਟਅੱਪਸ ਨੂੰ ਸਹਿਯੋਗ ਮੁਹੱਈਆ ਕਰਨ ਲਈ ਸਲਾਨਾ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ । ਉਹਨਾਂ ਇਹ ਵੀ ਸਲਾਹ ਦਿੱਤੀ ਕਿ ਬਿਮਸਟੈਕ ਸਕੱਤਰੇਤ ਵਿੱਚ ਇੱਕ ਸਟਾਰਟਅੱਪ ਹੱਬ ਸਥਾਪਿਤ ਕੀਤੀ ਜਾਵੇ ।
ਉਦਘਾਟਨੀ ਸੈਸ਼ਨ ਨੂੰ ਮਿਸਟਰ ਜੂਨੈਦ ਅਹਿਮਦ ਪਲਕ , ਰਾਜ ਮੰਤਰੀ ਸੂਚਨਾ ਤੇ ਸੰਚਾਰ ਤਕਨਾਲੋਜੀ ਗੋਰਮਿੰਟ ਆਫ ਪੀਪੁਲਜ਼ ਰਿਪਬਲਿਕ ਆਫ ਬੰਗਲਾਦੇਸ਼ , ਸ਼੍ਰੀ ਲਿਓਂਪੋਲੋਕਨਾਥ ਸ਼ਰਮਾ ਆਰਥਿਕ ਮਾਮਲੇ ਦੇ ਮੰਤਰੀ ਰੋਇਲ ਗੋਰਮਿੰਟ ਆਫ ਭੂਟਾਨ , ਸ਼੍ਰੀ ਲੇਖਰਾਜ ਭੱਟਾ , ਉਦਯੋਗ , ਵਣਜ ਤੇ ਸਪਲਾਈ ਮੰਤਰੀ ਗੋਰਮਿੰਟ ਆਫ ਦਾ ਫੈਡਰੇਲ ਡੈਮੋਕ੍ਰੇਟਿਕ ਰਿਪਬਲਿਕ ਆਫ ਨੇਪਾਲ , ਡਾਕਟਰ ਪੁਨ—ਅਰਗਚੇਅਤਾਰਾਨਾ , ਐਗਜ਼ੈਕਟਿਵ ਡਾਇਰੈਕਟਰ , ਨੈਸ਼ਨਲ ਇਨੋਵੇਸ਼ਨ ਏਜੰਸੀ , ਗੋਰਮਿੰਟ ਆਫ ਦਾ ਕਿੰਗਡਮ ਆਫ ਥਾਈਲੈਂਡ ਅਤੇ ਡਾਕਟਰ ਗੁਰੂ ਪ੍ਰਸਾਦ ਮੋਹਪਾਤਰਾ , ਸਕੱਤਰ ਡੀ ਪੀ ਪੀ ਆਈ ਟੀ ਨੇ ਵੀ ਸੰਬੋਧਨ ਕੀਤਾ ।

https://ci3.googleusercontent.com/proxy/a9fEtpue9r7iaIU_KbUIWxHzUOwUIC5KIv5NrY5KGRK2Vx1pZP26UedMEplM3zvDNwx0r1wbLT5_7q8MqVyf0nwFEwCINYPmsFI0Hxvw--YbYZ79HRkRwUo7rw=s0-d-e1-ft#https://static.pib.gov.in/WriteReadData/userfiles/image/image0024M85.jpg  

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਟਾਰਟਅੱਪਸ ਨਾਲ ਗੱਲਬਾਤ ਕਰਨਗੇ ਅਤੇ ਸੰਮੇਲਨ ਨੂੰ ਭਲਕੇ 5 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਨਗੇ । 25 ਮੁਲਕਾਂ ਤੋਂ ਜਿ਼ਆਦਾ ਅਤੇ 200 ਤੋਂ ਜਿ਼ਆਦਾ ਵਿਸ਼ਵ ਪੱਧਰ ਦੇ ਬੁਲਾਰੇ ਇਸ ਸੰਮੇਲਨ ਵਿੱਚ ਹਿੱਸਾ ਲੈ ਰਹੇ ਹਨ । ਇਹ ਸੰਮੇਲਨ 2016 ਵਿੱਚ ਲਾਂਚ ਕੀਤੇ ਸਟਾਰਟਅੱਪ ਇੰਡੀਆ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਸਭ ਤੋਂ ਵੱਡਾ ਸਟਾਰਟਅੱਪ ਇੰਡੀਆ ਅੰਤਰਰਾਸ਼ਟਰੀ ਸੰਮੇਲਨ ਆਯੋਜਿਤ ਕੀਤਾ ਗਿਆ ਹੈ । ਸੰਮੇਲਨ ਵਿੱਚ 24 ਸੈਸ਼ਨ ਰੱਖੇ ਗਏ ਹਨ , ਜਿਸ ਦੌਰਾਨ ਵਿਸ਼ਵ ਦੇ ਦੇਸ਼ਾਂ ਨਾਲ ਬਹੁਪੱਖੀ ਸਹਿਯੋਗ ਵਧਾਉਣ ਅਤੇ ਰੁਝਾਨਾਂ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਤਾਂ ਜੋ ਮਿਲ ਕੇ ਸਟਾਰਟਅੱਪ ਵਾਤਾਵਰਣ ਪ੍ਰਣਾਲੀ ਨੂੰ ਮਜ਼ਬੂਤ ਅਤੇ ਉਸ ਦਾ ਵਿਕਾਸ ਕੀਤਾ ਜਾ ਸਕੇ ।

 

ਵਾਈ ਬੀ / ਐੱਸ ਐੱਸ



(Release ID: 1688907) Visitor Counter : 195