ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਦੇਸ਼ ਵਿਚ ਏਵੀਅਨ ਇਨਫਲੂਐਂਜ਼ਾ ਦੀ ਸਥਿਤੀ

Posted On: 15 JAN 2021 6:17PM by PIB Chandigarh

15 ਜਨਵਰੀ, 2021 ਨੂੰ ਜਿਵੇਂ ਕਿ ਮੱਧ ਪ੍ਰਦੇਸ਼ ਦੇ ਬੁਰਹਾਨਪੁਰ, ਰਾਜਗਡ਼੍ਹ, ਡਿੰਡੌਰੀ,  ਛਿੰਦਵਾਡ਼ਾ, ਮਾਂਡਲਾ, ਹਰਦਾ, ਧਾਰ, ਸਾਗਰ ਅਤੇ ਸਤਨਾ ਜ਼ਿਲ੍ਹਿਆਂ ਵਿਚ ਜੰਗਲੀ ਪੰਛੀਆਂ (ਕਾਵਾਂ ਅਤੇ ਕਬੂਤਰਾਂ), ਵਿਚ ਏਵੀਅਨ ਇਨਫਲੂਐਂਜ਼ਾ (ਏਆਈ) ਦੀ ਪੁਸ਼ਟੀ ਹੋਈ ਹੈ, ਉੱਤਰਾਖੰਡ ਦੇ  ਦੇਹਰਾਦੂਨ ਜ਼ਿਲ੍ਹੇ ਵਿਚ  (ਕਾਂਵਾਂ ਅਤੇ ਇੱਲਾਂ), ਦਿੱਲੀ ਦੇ ਰੋਹਿਨੀ (ਕਾਂਵਾਂ) ਅਤੇ ਰਾਜਸਥਾਨ ਦੇ ਜੈਪੁਰ ਸਥਿਤ ਚਿਡ਼ੀਆਘਰ (ਬਗਲੇ ਅਤੇ ਕਾਲਾ ਸਾਰਸ) ਵਿਚ ਵੀ ਏਆਈ ਦੀ ਪੁਸ਼ਟੀ ਹੋਈ ਹੈ। 

 

ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਹਰਦਾ ਜ਼ਿਲ੍ਹੇ ਵਿਚ ਅਨੰਦ/ਭਾਗੀਰਥ ਕਲੋਸੀਆ ਤੋਂ ਪੋਲਟਰੀ ਵਿਚ ਏਆਈ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਛੱਤੀਸਗਡ਼੍ਹ ਦੇ ਬਲੋਦ ਜ਼ਿਲ੍ਹੇ ਦੇ ਜੀਐਸ ਪੋਲਟਰੀ ਫਾਰਮ ਵਿਚ ਵੀ ਇਸ ਬੀਮਾਰੀ ਦੀ ਪੁਸ਼ਟੀ ਹੋਈ ਹੈ। ਹੁਣ ਤੱਕ ਦੇਸ਼ ਦੇ 11 ਰਾਜ ਏਵੀਅਨ ਇਨਫਲੂਐਂਜ਼ਾ ਨਾਲ ਪ੍ਰਭਾਵਤ ਹੋਏ ਹਨ।

 

ਬੀਮਾਰੀ ਬਾਰੇ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਲੋਕਾਂ ਵਿਚ ਏਵੀਅਨ ਇਨਫਲੂਐਂਜ਼ਾ ਬਾਰੇ ਗਲਤ ਸੂਚਨਾਵਾਂ ਨੂੰ ਖਤਮ ਕਰਨ ਲਈ ਵੀ ਕੋਸ਼ਿਸ਼ਾਂ ਜਾਰੀ ਹਨ।

 

ਰਾਜਾਂ  / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪਸ਼ੂ ਪਾਲਣ ਵਿਭਾਗਾਂ ਨਾਲ ਵੀਡੀਓ ਕਾਨਫਰੈਂਸਿੰਗ ਰਾਹੀਂ ਮੀਟਿੰਗ ਦੇ ਮੱਦੇਨਜ਼ਰ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ (ਡੀਏਐਚਡੀ) ਦੇ ਸਕੱਤਰ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ  / ਪ੍ਰਸ਼ਾਸਕਾਂ ਨੂੰ ਲਿਖਿਆ ਹੈ ਕਿ ਏਵੀਅਨ ਇਨਫਲੂਐਂਜ਼ਾ ਦੇਸ਼ ਲਈ ਨਵਾਂ ਨਹੀਂ ਹੈ ਬਲਕਿ 2006 ਤੋਂ ਹਰ ਸਾਲ ਇਸ ਬਾਰੇ ਰਿਪੋਰਟ ਕੀਤੀ ਜਾ ਰਹੀ ਹੈ। ਦੇਸ਼ ਇਸ ਬੀਮਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕਰ ਰਿਹਾ ਹੈ। ਇਹ ਮੁਡ਼ ਤੋਂ ਦੁਹਰਾਇਆ ਜਾਂਦਾ ਹੈ ਕਿ ਵਾਇਰਸ 70 ਡਿਗਰੀ ਸੈਂਟੀਗ੍ਰੇਡ ਤੇ ਆਸਾਨੀ ਨਾਲ ਨਸ਼ਟ ਹੋ ਜਾਂਦਾ ਹੈ ਅਤੇ ਇਸ ਲਈ ਚੰਗੀ ਤਰ੍ਹਾਂ ਨਾਲ ਪਕਾਈ ਗਈ ਪੋਲਟਰੀ ਅਤੇ ਪੋਲਟਰੀ ਉਤਪਾਦ ਮਨੁੱਖੀ ਖਪਤ ਲਈ ਸੁਰੱਖਿਅਤ ਹਨ। ਰਾਜਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸੰਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਕਿ ਏਵੀਅਨ ਇਨਫਲੂਐਂਜ਼ਾ ਮੁਕਤ ਇਲਾਕਿਆਂ/ਰਾਜਾਂ ਆਉਣ ਵਾਲੀ ਪੋਲਟਰੀ ਅਤੇ ਪੋਲਟਰੀ ਉਤਪਾਦਾਂ ਤੇ ਪਾਬੰਦੀ ਨਾ ਲਗਾਉਣ ਅਤੇ ਇਨ੍ਹਾਂ ਦੀ ਵਿੱਕਰੀ ਦੀ ਇਜਾਜ਼ਤ ਦੇਣ।

------------------------- 

ਏਪੀਐਸ ਐਮਜੀ


(Release ID: 1688904) Visitor Counter : 83