ਕਬਾਇਲੀ ਮਾਮਲੇ ਮੰਤਰਾਲਾ

ਸ਼੍ਰੀ ਅਰਜੁਨ ਮੁੰਡਾ ਕਬਾਇਲੀ ਮਾਮਲੇ ਮੰਤਰਾਲੇ ਨੂੰ ਈ-ਗਵਰਨੈਂਸ ਲਈ ਪ੍ਰਦਾਨ ਕੀਤਾ ਗਿਆ ਸਕੌਚ ਚੈਲੇਂਜਰ ਅਵਾਰਡ ਵਰਚੁਅਲੀ ਪ੍ਰਾਪਤ ਕਰਨਗੇ

Posted On: 15 JAN 2021 3:49PM by PIB Chandigarh

 ਕੇਂਦਰੀ ਜਨਜਾਤੀ ਮਾਮਲਿਆਂ ਦੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਆਈਟੀ ਨੂੰ ਪ੍ਰੋਤਸਾਹਨ ਅਤੇ ਹੋਰ ਪਰਿਵਰਤਨਸ਼ੀਲ ਪਹਿਲਾਂ ਲਈ ਭਲਕੇ ਕਬਾਇਲੀ ਮਾਮਲੇ  ਮੰਤਰਾਲੇ ਨੂੰ ਈ-ਗਵਰਨੈਂਸ ਲਈ ਦਿੱਤੇ ਜਾਣ ਵਾਲਾ “ਸਕੌਚ ਚੈਲੇਂਜਰ ਅਵਾਰਡ” ਵਰਚੁਅਲੀ ਪ੍ਰਾਪਤ ਕਰਨਗੇ।  ਸ਼੍ਰੀ ਦੀਪਕ ਖਾਂਡੇਕਰ, ਸਕੱਤਰ, ਆਦਿਵਾਸੀ ਮਾਮਲੇ ਮੰਤਰਾਲਾ ਇਸ ਮੌਕੇ ਮੌਜੂਦ ਰਹਿਣਗੇ।

 

 ਕਬਾਇਲੀ ਮਾਮਲੇ  ਮੰਤਰਾਲੇ (ਐੱਮਓਟੀਏ) ਨੇ ਹਾਲ ਹੀ ਵਿੱਚ ਕਈ ਪਰਿਵਰਤਨਸ਼ੀਲ ਪਹਿਲਾਂ ਕੀਤੀਆਂ ਹਨ।  ਮੰਤਰਾਲੇ ਦੁਆਰਾ ਕਾਗਜ਼ ਰਹਿਤ ਦਫ਼ਤਰ ਬਣਾਉਣ ਲਈ ਸਾਰੀਆਂ ਪ੍ਰਕਿਰਿਆਵਾਂ ਨੂੰ ਡਿਜੀਟਲਾਈਜ਼ ਕੀਤਾ ਗਿਆ ਹੈ, ਡੇਟਾ ਸੰਚਾਲਿਤ ਨਿਗਰਾਨੀ ਕੀਤੀ ਜਾਂਦੀ ਹੈ, ਰਾਜਾਂ ਨੂੰ ਸੰਚਾਰ ਔਨਲਾਈਨ ਰਿਪੋਰਟ ਸਿਸਟਮ ਵਿਸ਼ਲੇਸ਼ਣ ‘ਤੇ ਅਧਾਰਿਤ ਹੈ ਅਤੇ ਇੱਕ ਪ੍ਰਫੋਰਮੈਂਸ ਡੈਸ਼ਬੋਰਡ ਨੂੰ ਅਸਲ ਸਮੇਂ ਦੇ ਅਧਾਰ ‘ਤੇ ਅਪਡੇਟ ਕੀਤਾ ਜਾਂਦਾ ਹੈ। ਪਬਲਿਕ ਡੋਮੇਨ ਵਿੱਚ ਪ੍ਰਫੋਰਮੈਂਸ ਡੈਸ਼ਬੋਰਡ, ਪ੍ਰਯਾਸ-ਪੀਐੱਮਓ ਡੈਸ਼ਬੋਰਡ, ਨੀਤੀ ਆਯੋਗ ਅਤੇ ਡੀਬੀਟੀ ਮਿਸ਼ਨ ਦੇ ਡੇਟਾ ਨਾਲ ਪਾਰਦਰਸ਼ਤਾ ਆਈ ਹੈ ।

 

ਸ਼੍ਰੀ ਅਰਜੁਨ ਮੁੰਡਾ ਨੇ ਕਿਹਾ, “ਨੀਤੀ ਨਿਰਮਾਣ ਅਤੇ ਕਾਰਜਾਂ ਪ੍ਰਤੀ ਸਾਡੀ ਪਹੁੰਚ ਵਿੱਚ ਨਾਟਕੀ ਤਬਦੀਲੀ ਆਈ ਹੈ। ਅਸੀਂ ਸਬੂਤ ਅਧਾਰਿਤ ਨੀਤੀਗਤ ਨਿਰਮਾਣ ਚਾਹੁੰਦੇ ਹਾਂ ਜੋ ਯਥਾਰਥਵਾਦੀ ਹੋਵੇਗਾ ਅਤੇ ਜ਼ਮੀਨੀ ਪੱਧਰ 'ਤੇ ਆਦਿਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰੇਗਾ। ਪਰਿਵਰਤਨਸ਼ੀਲ ਬਦਲਾਅ ਲਈ, ਅਸੀਂ ਡਿਜੀਟਲ ਰੂਟ ਅਪਣਾ ਰਹੇ ਹਾਂ ਜੋ ਪਾਰਦਰਸ਼ਿਤਾ ਨੂੰ ਯਕੀਨੀ ਬਣਾਉਂਦਾ ਹੈ ਅਤੇ ਸਪੁਰਦਗੀ ਦੀ ਗਤੀ ਨੂੰ ਸੁਨਿਸ਼ਚਿਤ ਕਰਦਾ ਹੈ।"

 

 ਕਬਾਇਲੀ ਮਾਮਲੇ ਮੰਤਰਾਲੇ ਨੇ ਸਕਾਲਰਸ਼ਿਪ ਜਾਰੀ ਕਰਨ ਦੀ ਮੁਕੰਮਲ ਪ੍ਰਕਿਰਿਆ ਦਾ ਡਿਜੀਟਾਈਜ਼ੇਸ਼ਨ ਕਰ ਦਿੱਤਾ ਹੈ। ਲਾਭਾਰਥੀ ਡੇਟਾ ਔਨਲਾਈਨ ਉਪਲਬਧ ਹੈ ਅਤੇ 19 ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਵੈੱਬ ਸੇਵਾਵਾਂ ਦੀ ਵਰਤੋਂ ਕਰਕੇ ਅਤੇ 12 ਰਾਸ਼ਟਰੀ ਸਕਾਲਰਸ਼ਿਪ ਪੋਰਟਲ (ਐੱਨਐੱਸਪੀ) ‘ਤੇ ਡੇਟਾ ਭੇਜ ਰਹੇ ਹਨ। ਸਾਰੀਆਂ 5 ਸਕਾਲਰਸ਼ਿਪ ਸਕੀਮਾਂ ਨੂੰ ਡੀਬੀਟੀ ਮਿਸ਼ਨ ਆਦੇਸ਼ ਅਨੁਸਾਰ ਡਿਜੀਟਲਾਈਜ਼ ਕੀਤਾ ਗਿਆ ਹੈ। 13 ਯੋਜਨਾਵਾਂ ਮੰਤਰਾਲੇ ਦੇ ਡੈਸ਼ਬੋਰਡ 'ਤੇ ਹਨ, 6 ਪਹਿਲਾਂ ਪ੍ਰਯਾਸ ਪੀਐੱਮਓ ਡੈਸ਼ਬੋਰਡ ‘ਤੇ ਹਨ। ਸਕਾਲਰਸ਼ਿਪ ਜਾਰੀ ਕਰਨ ਦੀ ਪੂਰਨ ਪ੍ਰਕਿਰਿਆ ਨੂੰ ਔਨਲਾਈਨ ਕਰਨ ਨਾਲ 64 ਲੱਖ ਲਾਭਾਰਥੀਆਂ ਨੂੰ ਸਿੱਧੇ ਤੌਰ 'ਤੇ ਡੀਬੀਟੀ ਦੁਆਰਾ ਉਨ੍ਹਾਂ ਨੂੰ ਖਾਤਿਆਂ ਵਿੱਚ ਸਕਾਲਰਸ਼ਿਪ ਪ੍ਰਾਪਤ ਕਰਨ ਦੇ ਸਮਰੱਥ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਡੈਸ਼ਬੋਰਡ, ਐੱਮਓਟੀਏ ਅਤੇ ਡੀਬੀਟੀ ਡੈਸ਼ਬੋਰਡ ‘ਤੇ ਡਾਟਾ ਦੀ ਉਪਲਬਧਤਾ ਪਾਰਦਰਸ਼ਤਾ ਨੂੰ ਵਧਾਉਂਦੀ ਹੈ।

 

 ਆਈਸ-ਸਤੂਪਾ ਲੱਦਾਖ ਖਿੱਤੇ ਵਿੱਚ ਪਾਣੀ ਦੀ ਸਮੱਸਿਆ ਦੇ ਹੱਲ ਲਈ ਇੱਕ ਵਿਲੱਖਣ ਪ੍ਰੋਜੈਕਟ ਹੈ ਜੋ ਮੌਸਮ ਵਿੱਚ ਤਬਦੀਲੀ ਕਾਰਨ ਪਾਣੀ ਦੀ ਕਮੀ ਦਾ ਸਾਹਮਣਾ ਕਰਦਾ ਹੈ। ਇਹ ਸਰਦੀਆਂ ਵਿੱਚ ਜੰਮੇ ਹੋਏ ਪਿਘਲੇ ਹੋਏ ਪਾਣੀ ਨੂੰ ਸਟੋਰ ਕਰਨ ਦਾ ਇੱਕ ਤਰੀਕਾ ਹੈ ਜੋ ਬਸੰਤ ਦੌਰਾਨ ਬਿਜਾਈ ਦੇ ਮੌਸਮ ਵਿੱਚ ਵਰਤੇ ਜਾ ਸਕਦੇ ਹਨ। ਇਹ ਢਾਂਚਾ ਸਥਾਨਕ ਤੌਰ 'ਤੇ ਪਾਈਆਂ ਜਾਂਦੀਆਂ ਸਮਗਰੀਆਂ ਨੂੰ ਵਿਸ਼ਾਲ ਪਾਣੀ ਬਚਾਅ ਸਮਰੱਥਾ ਦੇ ਨਾਲ ਬਣਾਇਆ ਗਿਆ ਹੈ, ਜੋ ਕਿ ਸਤੂਪਾ ਵਰਗਾ ਦਿਸਦਾ ਹੈ। “ਇਸ ਤਰ੍ਹਾਂ ਦੇ 26 ਆਈਸ-ਸਤੂਪਾ ਨੂੰ ਸਾਲ 2019- 20 ਵਿੱਚ ਸਥਾਪਿਤ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਤਕਰੀਬਨ 60 ਮਿਲੀਅਨ ਲੀਟਰ ਪਾਣੀ ਇਕੱਠਾ ਹੋਇਆ ਸੀ।  ਇਸ ਤੋਂ 35 ਤੋਂ ਵੱਧ ਪਿੰਡਾਂ ਨੂੰ ਪਹਿਲਾਂ ਹੀ ਲਾਭ ਪਹੁੰਚ ਚੁੱਕਾ ਹੈ। ਪ੍ਰੋਜੈਕਟ ਕਮਿਊਨਿਟੀ ਦੀ ਮਾਲਕੀਅਤ ਹਨ ਅਤੇ 25 ਹੋਰ ਸਤੂਪਾ ਨੂੰ ਸ਼ਾਮਲ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।”

 

ਸਵੱਸਥਯਾ ਪੋਰਟਲ ਭਾਰਤ ਵਿੱਚ ਆਦਿਵਾਸੀ ਆਬਾਦੀ ਦੀ ਸਿਹਤ ਅਤੇ ਪੋਸ਼ਣ ਦੀ ਸਥਿਤੀ ਨੂੰ ਪੇਸ਼ ਕਰਨ ਵਾਲਾ ਵੰਨ-ਸਟਾਪ ਹੱਲ ਵੀ ਹੈ। ਇਹ ਪ੍ਰਮਾਣ-ਅਧਾਰਿਤ ਨੀਤੀ ਬਣਾਉਣ ਵਿੱਚ ਸਹਾਇਤਾ ਕਰ ਰਿਹਾ ਹੈ।

 

*********

 

ਐੱਨਬੀ / ਐੱਸਕੇ / ਜੇਕੇ / ਐੱਮਓਟੀਏ-15-01-2021


(Release ID: 1688873) Visitor Counter : 143