ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀਐੱਮਕੇਵੀਵਾਈ 3.0) ਦਾ ਤੀਜਾ ਪੜਾਅ ਕਲ੍ਹ ਲਾਂਚ ਕੀਤਾ ਜਾਏਗਾ
Posted On:
14 JAN 2021 10:38AM by PIB Chandigarh
ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (PMKVY 3.0) ਦਾ ਤੀਜਾ ਪੜਾਅ ਕਲ੍ਹ ਨੂੰ ਭਾਰਤ ਦੇ ਸਾਰੇ ਰਾਜਾਂ ਦੇ 600 ਜ਼ਿਲ੍ਹਿਆਂ ਵਿੱਚ ਲਾਂਚ ਕੀਤਾ ਜਾਵੇਗਾ। ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਦੀ ਅਗਵਾਈ ਵਾਲੇ, ਇਸ ਪੜਾਅ ਵਿੱਚ ਨਵੇਂ ਯੁੱਗ ਅਤੇ ਕੋਵਿਡ ਨਾਲ ਸਬੰਧਤ ਹੁਨਰਾਂ 'ਤੇ ਧਿਆਨ ਕੇਂਦ੍ਰਤ ਕੀਤਾ ਜਾਏਗਾ।
ਸਕਿੱਲ ਇੰਡੀਆ ਮਿਸ਼ਨ ਪੀਐੱਮਕੇਵੀਵਾਈ 3.0 ਦੀ 2020-2021 ਦੀ ਯੋਜਨਾ ਦੌਰਾਨ 948.90 ਕਰੋੜ ਰੁਪਏ ਦੇ ਖਰਚੇ ਨਾਲ ਅੱਠ ਲੱਖ ਉਮੀਦਵਾਰਾਂ ਦੀ ਟ੍ਰੇਨਿੰਗ ਦੀ ਕਲਪਨਾ ਕੀਤੀ ਗਈ ਹੈ। ਦਕਸ਼ ਪੇਸ਼ੇਵਰਾਂ ਦਾ ਇੱਕ ਮਜ਼ਬੂਤ ਪੂਲ ਬਣਾਉਣ ਲਈ 729 ਪ੍ਰਧਾਨ ਮੰਤਰੀ ਕੌਸ਼ਲ ਕੇਂਦਰਾਂ (ਪੀਐੱਮਕੇਕੇ), ਐੱਮਪੈਨਲ ਕੀਤੇ ਗਏ ਗੈਰ ਪੀਐੱਮਕੇਕੇ ਟ੍ਰੇਨਿੰਗ ਕੇਂਦਰਾਂ ਅਤੇ ਸਕਿੱਲ ਇੰਡੀਆ ਦੇ ਅਧੀਨ 200 ਤੋਂ ਵੱਧ ਆਈਟੀਆਈਜ਼ ਦੁਆਰਾ ਪੀਐੱਮਕੇਵੀਵਾਈ 3.0 ਟ੍ਰੇਨਿੰਗ ਦਿੱਤੀ ਜਾਏਗੀ। ਪੀਐੱਮਕੇਵੀਵਾਈ 1.0 ਅਤੇ ਪੀਐੱਮਕੇਵੀਵਾਈ 2.0 ਤੋਂ ਹਾਸਲ ਕੀਤੇ ਤਜਰਬੇ ਦੇ ਅਧਾਰ 'ਤੇ ਮੰਤਰਾਲੇ ਨੇ ਨੀਤੀ ਸਿਧਾਂਤ ਨਾਲ ਮੇਲ ਕਰਾਉਣ ਅਤੇ ਕੋਵੀਡ -19 ਮਹਾਮਾਰੀ ਨਾਲ ਪ੍ਰਭਾਵਿਤ ਸਕਿਲਿੰਗ ਈਕੋਸਿਸਟਮ ਸ਼ਕਤੀ ਨੂੰ ਬਲਵਾਨ ਬਣਾਉਣ ਲਈ ਮੌਜੂਦਾ ਸਕੀਮ ਦੇ ਨਵੇਂ ਸੰਸਕਰਣ ਵਿੱਚ ਸੁਧਾਰ ਕੀਤਾ ਹੈ।
ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 15 ਜੁਲਾਈ 2015 ਨੂੰ ਸ਼ੁਰੂ ਕੀਤੇ ਗਏ “ਸਕਿੱਲ ਇੰਡੀਆ ਮਿਸ਼ਨ” ਨੇ ਭਾਰਤ ਨੂੰ ‘ਵਿਸ਼ਵ ਦੀ ਹੁਨਰ ਦੀ ਰਾਜਧਾਨੀ’ ਬਣਾਉਣ ਦੇ ਸੰਕਲਪ ਨੂੰ ਅਨਲੌਕ ਕਰਨ ਲਈ ਆਪਣੀ ਪ੍ਰਮੁੱਖ ਯੋਜਨਾ ਪੀਐੱਮਕੇਵੀਵਾਈ ਲਾਂਚ ਕੀਤੇ ਜਾਣ ਸਦਕਾ ਗਤੀ ਫੜ ਲਈ ਹੈ।
ਇਸ ਯੋਜਨਾ ਨੂੰ ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਡਾ. ਮਹਿੰਦਰ ਨਾਥ ਪਾਂਡੇ, ਕੇਂਦਰੀ ਰਾਜ ਮੰਤਰੀ ਸ਼੍ਰੀ ਰਾਜ ਕੁਮਾਰ ਸਿੰਘ ਦੀ ਹਾਜ਼ਰੀ ਵਿੱਚ ਲਾਂਚ ਕਰਨਗੇ। ਰਾਜਾਂ ਦੇ ਕੌਸ਼ਲ ਵਿਕਾਸ ਮੰਤਰੀ ਅਤੇ ਸੰਸਦ ਮੈਂਬਰ ਵੀ ਸਮਾਗਮ ਨੂੰ ਸੰਬੋਧਨ ਕਰਨਗੇ।
ਇਸ ਪ੍ਰੋਗਰਾਮ ਨੂੰ ਮੰਤਰਾਲੇ ਦੇ ਇਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕੱਲ੍ਹ ਬਾਅਦ ਦੁਪਹਿਰ 12.30 ਵਜੇ ਤੋਂ ਫੋਲੋ ਕੀਤਾ ਜਾ ਸਕਦਾ ਹੈ:
ਪੀਐੱਮਕੇਵੀਵਾਈ ਫੇਸਬੁੱਕ: www.facebook.com/PMKVYOfficial
ਸਕਿੱਲ ਇੰਡੀਆ ਫੇਸਬੁੱਕ: www.facebook.com/SkillIndiaOfficial
ਸਕਿੱਲ ਇੰਡੀਆ ਟਵਿੱਟਰ: www.twitter.com/@MSDESkillindia
ਸਕਿੱਲ ਇੰਡੀਆ ਯੂਟਿਊਬ:
https://www.youtube.com/channel/UCzNfVNX5yLEUhIRNZJKniHg
**********
ਬੀਐੱਨ / ਐੱਮਆਰ
(Release ID: 1688696)
Visitor Counter : 234
Read this release in:
Urdu
,
Assamese
,
Tamil
,
English
,
Marathi
,
Hindi
,
Bengali
,
Manipuri
,
Odia
,
Telugu
,
Kannada
,
Malayalam