ਸੂਚਨਾ ਤੇ ਪ੍ਰਸਾਰਣ ਮੰਤਰਾਲਾ

51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿੱਚ ਦਰਸ਼ਕਾਂ ਲਈ ਬਹੁਤ ਸਾਰੀਆਂ ਫਿਲਮਾਂ ਦਾ ਪ੍ਰੀਮੀਅਰ ਅਤੇ ਪ੍ਰਦਰਸ਼ਨ ਹੋਵੇਗਾ

प्रविष्टि तिथि: 14 JAN 2021 3:19PM by PIB Chandigarh

51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ ਇਸ ਐਡੀਸ਼ਨ ਲਈ ਵੱਡੇ ਸਿਤਾਰਿਆਂ ਦੀਆਂ ਫਿਲਮਾਂ ਦੇ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ। ਡੈਲੀਗੇਟ ਦਾ ਪ੍ਰੀਮੀਅਰਾਂ ਅਤੇ ਵਿਸ਼ਵ ਭਰ ਦੀਆਂ ਚੋਣਵੀਆਂ ਫਿਲਮਾਂ ਦੇ ਪ੍ਰਦਰਸ਼ਨ ਦੇ ਸੁਮੇਲ ਨਾਲ ਮਨੋਰੰਜਨ ਕੀਤਾ ਜਾਵੇਗਾ।

 

ਇਸ ਫੈਸਟੀਵਲ ਦਾ ਉਦਘਾਟਨ ਕਾਨ ਦੇ ਬਿਹਤਰੀਨ ਅਦਾਕਾਰ ਪੁਰਸਕਾਰ ਜੇਤੂ ਮੈਡਸ ਮਿਕੇਲਸਨ ਸਟਾਰਰ ਫਿਲਮ ‘ਐਨਅਦਰ ਰਾਉਂਡ’ ਦੇ ਭਾਰਤੀ ਪ੍ਰੀਮੀਅਰ ਨਾਲ ਹੋਵੇਗਾ। ਥਾਮਸ ਵਿਨਟਰਬਰਗ ਦੁਆਰਾ ਨਿਰਦੇਸ਼ਿਤ ਇਹ ਫਿਲਮ ਡੈੱਨਮਾਰਕ ਦੀ ਆਸਕਰ ਵਿੱਚ ਅਧਿਕਾਰਤ ਤੌਰ 'ਤੇ ਐਂਟਰੀ ਹੈ।

 

ਸੰਦੀਪ ਕੁਮਾਰ ਦੁਆਰਾ ‘ਮਹਿਰੂਨਿਸਾ’ ਫਿਲਮ ਦਾ ਵਿਸ਼ਵ ਪ੍ਰੀਮੀਅਰ ਫੈਸਟੀਵਲ ਦੇ ਅੱਧ ਵਿੱਚ ਹੋਵੇਗਾ। ਫਿਲਮ ਵਿੱਚ ਫਰੂਖ ਜਾਫ਼ਰ ਦੀ ਅਦਾਕਾਰੀ ਹੈ ਅਤੇ ਇਹ ਇੱਕ ਔਰਤ ਦੇ ਜੀਵਨ ਭਰ ਦੇ ਸੁਪਨੇ ਦੀ ਕਹਾਣੀ ਬਿਆਨ ਕਰਦੀ ਹੈ।

 

ਕਿਯੋਸ਼ੀ ਕੁਰੋਸਾਵਾ ਦੁਆਰਾ ਨਿਰਦੇਸ਼ਤ ਜਪਾਨੀ ਫਿਲਮ ‘ਵਾਈਫ ਆਵ੍ ਏ ਸਪਾਈ’ ਫੈਸਟੀਵਲ ਦੇ ਇਸ ਐਡੀਸ਼ਨ ਦਾ ਸਮਾਪਨ ਕਰੇਗੀ। 

 

ਅੰਤਰਰਾਸ਼ਟਰੀ ਮੁਕਾਬਲਾ ਵਧੀਆ ਪ੍ਰਦਰਸ਼ਨ ਦਾ ਸਖ਼ਤ ਮੁਕਾਬਲਾ ਹੈ। ਇਸ ਵਿਚ ਸ਼ਾਮਲ ਫਿਲਮਸਾਜ਼ ਬਿਤਰਨੀਨ ਸਿਨਮਾ ਦਾ ਤਜ਼ੁਰਬਾ ਰੱਖਦੇ ਹਨ। 

 

  1. ਟਿਯਾਗੋ ਗੁਡੇਜ (ਪੁਰਤਗਾਲ) ਦੀ ‘ਦ ਡੋਮੇਨ’

  2. ਐਂਡਰਜ ਰੇਫਨ (ਡੈੱਨਮਾਰਕ) ਦੀ ‘ਇਨਟੂ ਦ ਡਾਰਕਨੈੱਸ’

  3. ਕੇਮਨ ਕਾਲੇਵ (ਬੁਲਗਾਰੀਆ, ਫਰਾਂਸ) ਦੀ ‘ਫੈਬੂਰੇਰੀ’

  4. ਨਿਕੋਲਸ ਮੌਰੀ (ਫਰਾਂਸ) ਦੀ ‘ਮਾਈ ਬੈਸਟ ਪਾਰਟ’

  5. ਪਿਓਟਰ ਡੋਮਾਲੇਵਸਕੀ (ਪੋਲੈਂਡ, ਆਇਰਲੈਂਡ) ਦੀ ‘ਆਈ ਨੈਵਰ ਕਰਾਈ’

  6. ਲਿਓਨਾਰਡੋ ਮੇਡੇਲ (ਚਿੱਲੀ) ਦੀ ‘ਲਾ ਵੈਰੋਨਿਕਾ’

  7. ਸ਼ਿਨ ਸੁ-ਵੋਨ (ਦੱਖਣੀ ਕੋਰੀਆ) ਦੀ ‘ਲਾਈਟ ਫਾਰ ਦ ਯੂਥ’

  8. ਲੋਇਸ ਪੈਤਿਨੋ  (ਸਪੇਨ) ਦੀ ‘ਰੈੱਡ ਮੂਨ’

  9.  ਅਲੀ ਘਾਵੀਤਾਨ (ਇਰਾਨ) ਦੀ ‘ਡਰੀਮ ਅਬਾਉਟ ਸ਼ੋਰਾਬ’

  10. ਰਾਮਿਨ ਰਾਸੌਲੀ (ਅਫ਼ਗਾਨਿਸਤਾਨ, ਇਰਾਨ) ਦੀ ‘ਦਿ ਡੌਗਜ ਡਿਡ’ਟ ਸਲੀਪ ਲਾਸਟ ਨਾਈਟ’

  11.  ਕੋ-ਚੇਨ ਨਿਯੇਨ (ਤਾਇਵਾਨ) ਦੀ ‘ਦਿ ਸਾਈਲੈਂਟ ਫੌਰੈਸਟ’

  12. ਡਾਰਿਯਾ ਓਂਸ਼ਚੇਂਕੋ (ਯੂਕਰੇਨ, ਸਵਿਟਰਜ਼ਲੈਂਡ) ਦੀ ‘ਦਿ ਫੌਰਗੌਟਨ’

  13. ਕ੍ਰਿਪਾਲ ਕਲਿਤਾ (ਭਾਰਤ) ਦੀ ‘ਬ੍ਰਿਜ’

  14. ਸਿਧਾਰਥ ਤ੍ਰਿਪਾਠੀ (ਭਾਰਤ) ਦੀ ‘ਏ ਡੌਗ ਐਂਡ ਹਿਜ਼ ਮੈਨ’

  15. ਗਣੇਸ਼ ਵਿਨਾਯਕਨ (ਭਾਰਤ) ਦੀ ‘ਥੈਨ’

 

 ਬੰਗਲਾਦੇਸ਼ ਇਸ ਐਡੀਸ਼ਨ ਦਾ ਕੇਂਦਰਿਤ ਦੇਸ਼ ਹੈ। ਸਿਨਮਾ ਦੀ ਉੱਤਮਤਾ ਅਤੇ ਕਿਸੇ ਦੇਸ਼ ਦੇ ਯੋਗਦਾਨ ਨੂੰ ਮਾਨਤਾ ਦੇਣ ਵਾਲਾ ਵਿਸ਼ੇਸ਼ ਖੰਡ ਹੇਠ ਲਿਖੀਆਂ ਫਿਲਮਾਂ ਦਾ ਪ੍ਰਦਰਸ਼ਨ ਕਰੇਗਾ:

 

  1. ਤਨਵੀਰ ਮੋਕਾਮੇਲ ਦੀ ‘ਜਿਬੋਂਢੌਲੀ’ 

  2. ਜ਼ਾਹੀਦੁਰ ਰਹਿਮਾਨ ਅੰਜਾਨ ਦੀ ‘ਮੇਘਮਲਾਰ’

  3. ਰੁਬਾਈਅਤ ਹੁਸੈਨ ਦੀ ‘ਅੰਡਰ ਕੰਸਟਰੱਕਸ਼ਨ’

  4. ਨੁਹਾਸ਼ ਹੁਮਾਯੂੰ, ਸੈਯਦ ਅਹਿਮਦ ਸ਼ੌਕੀ, ਰਾਹਤ ਰਹਿਮਾਨ ਜੌਇ, ਐੱਮਡੀ ਰੋਬੀਉਲ ਆਲਮ, ਗੋਲਮ ਕਿਬ੍ਰਿਆ ਫਾਰੂਕੀ, ਮੀਰ, ਮੁਕਰਮ ਹੁਸੈਨ, ਤਨਵੀਰ ਅਹਿਸਾਨ, ਮਹਮੁਦੁਲ ਇਸਲਾਮ, ਅਬਦੁੱਲਾ ਅਲ ਨੂਰ, ਕ੍ਰਿਸ਼ਣੇਂਦੂ ਚਟੋਪਾਧਿਆਏ, ਸੈਯਦ ਸਾਲੇਹ ਅਹਿਮਦ ਸੋਭਾਨ ਦੀ ‘ਸਿੰਸੇਅਰਅਲੀ ਯੌਰਸ, ਢਾਕਾ’

 

ਫੈਸਟੀਵਲ ਕੈਲੀਡੋਅਸਕੋਪ 'ਤੇ ਚਲਦਿਆਂ ਵਿਸ਼ਵ ਭਰ ਦੀਆਂ 12 ਫੀਚਰ ਫਿਲਮਾਂ ਦਾ ਇੱਕ ਵੱਡਾ ਪ੍ਰੋਗਰਾਮ ਇੰਤਜ਼ਾਰ ਕਰ ਰਿਹਾ ਹੈ। ਇਸ ਕਤਾਰ ਵਿੱਚ ਸ਼ਾਮਲ ਹਨ:

 

  1. ਗੁਸਤਾਵੋ ਗੈਲਵੋ (ਬ੍ਰਾਜ਼ੀਲ, ਜਰਮਨੀ) ਦੀ ‘ਵੁਈ ਸਟਿੱਲ ਹੈਵ ਦ ਡੀਪ ਬਲੈਕ ਨਾਈਟ’

  2. ਅਲੈਕਸ ਪੀਪੇਰਨੋ (ਯੁਰੂਗਵੇ) ਦੀ ‘ਵਿੰਡੋ ਬੌਇ ਵੁੱਡ ਆਲਸੋ ਲਾਈਟ ਟੂ ਹੈਵ ਏ ਸਬਮਰੀਨ’

  3.  ਫਰਨੈਂਡੀ ਟਰੂਏਬਾ (ਕੋਲੰਬੀਆ) ਦੀ ‘ਫੌਰਗੌਟਨ ਵੁਈ’ ਵਿਲ ਬੀ’

  4. ਮੁਹੰਮਦ ਹਿਯਾਲ (ਇਰਾਕ) ਦੀ ‘ਹਾਈਫਾ ਸਟਰੀਟ’

  5. ਅਮੈਨੂਅਲ ਮੌਰੇ (ਫਰਾਂਸ) ਦੀ ‘ਲਵ ਅਫੇਅਰ’

  6.  ਕ੍ਰਿਸਟੋਸ ਨਿਕੋਊ (ਯੂਨਾਨ) ਦੀ ‘ਐਪਲਜ਼’

  7. ਮੇਂਟਾਸ ਕਵੇਡਰਵੀਸਸ (ਲਿਥੋਆਨਾ) ਦੀ ‘ਪਾਰਟਥੈਨਨ’

  8. ਸਟੈਫੇਨੀ ਚੁਆ, ਵੇਰੋਨੀਕ ਰੇਮੰਡ (ਸਵਿਟਰਜ਼ਲੈਂਡ) ਦੀ ‘ਮਾਈ ਲਿਟਲ ਸਿਸਟਰ’

  9. ਡਾਨੀ ਰੋਜ਼ੇਨਬਰਗ (ਇਸਰਾਇਲ) ਦੀ ‘ਦ ਡੈਥ ਆਵ੍ ਸਿਨਮਾ ਐਂਡ ਮਾਈ ਫਾਦਰ ਟੂ’

  10.  ਇਮੈਨੂਅਲ ਕੋਰਕੋਲ (ਫਰਾਂਸ) ਦੀ ‘ਦ ਬਿੱਗ ਹਿਟ’

  11.  ਲੇਕ ਮਾਯੇਵਸਕੀ (ਪੋਲੈਂਡ) ਦੀ ‘ਵੈਲੀ ਆਵ੍ ਦ ਗੌਡਜ਼’

  12.  ਫਿਲਿਪ ਲੋਕੋਤ (ਫਰਾਂਸ) ਦੀ ‘ਨਾਈਟ ਆਵ੍ ਦ ਕਿੰਗਜ਼’

 

ਵਿਸ਼ਵ ਪੈਨੋਰਮਾ ਵਿੱਚ ਹੇਠ ਲਿਖੀਆਂ ਫਿਲਮਾਂ ਦੀ ਵਿਸ਼ਾਲ ਲੜੀ ਸ਼ਾਮਲ ਹੈ:

 

ਫਿਲਮ ਦਾ ਨਾਮ

ਨਿਰਦੇਸ਼ਕ

ਦੇਸ਼

ਓਨਲੀ ਹਿਉਮਨ

ਇਗੋਰ ਇਵਾਨੋਵ

ਮੇਸੇਡੋਨਿਆ

ਦ ਲਾਯਰ

ਰੋਮਾਸ ਜ਼ੈਬਰਾਸਕਾਸ

ਲਿਥੁਆਨੀਆ

ਰੁਪਸਾ ਨੋਡਿਰ ਬਾਂਕੇ

ਤਨਵੀਰ ਮੋਕਾਮੇਲ

ਬੰਗਲਾਦੇਸ਼

ਬੁਈਟਨ ਇਜ਼ ਹੈੱਟ ਫੀਸਟ

ਯੇਲੋ ਨੇਸਤਰਾ

ਨੀਦਰਲੈਂਡਜ਼

3 ਪਫ

ਸਮਨ ਸਾਲੋਰ

ਐਂਡੋਰਾ

ਦ ਅਟਲਾਂਟਿਕ ਸਿਟੀ ਸਟੋਰੀ

ਹੈਨਰੀ ਬੁਟਾਸ਼

ਯੂਐੱਸਏ

ਜੈਸਚਰ

ਪੂਆ ਪਰਸਮਘਮ

ਇਰਾਨ

ਜ਼ਹਾਨਮ, ਟਾਈ ਨੇ ਪੋਵਰਿਸ਼

ਅਨਾਰਰ ਨੂਰਗਾਲੇਵ

ਕਜ਼ਾਕਿਸਤਾਨ

ਰਨਿੰਗ ਅਗੇਂਸਟ ਦ ਵਿੰਡ

ਜਾਨ ਫਿਲਿਪ ਵੇੲਲ

ਜਰਮਨੀ, ਇਥੋਪੀਆ

ਸਪਿਰੰਗ ਬਲੌਸਮ

ਸੁਜ਼ੈਨ ਲਿੰਡਨ

ਫਰਾਂਸ

ਦ ਔਡੀਸ਼ਨ

ਈਰਨਾ ਵਾਈਸ

ਜਰਮਨੀ

ਮੋਰਲ ਆਰਡਰ

ਮਾਰਿਓ ਬਾਰੋਸੋ

ਪੁਰਤਗਾਲ

ਅਨਇੰਡੈਂਟੀਫਾਈਡ

ਬੋਗਡਾਨ ਜਾਰਜ ਅਪੈਟਰੀ

ਰੋਮਾਨੀਆ

ਦ ਫਸਟ ਡੈੱਥ ਆਵ੍ ਜੋਆਨਾ

ਕ੍ਰਿਸਿਟਯੇਨ ਓਲੀਵੇਰਾ

ਬ੍ਰਾਜ਼ੀਲ

ਦ ਟ੍ਰਬਲ ਵਿਦ ਨੇਚਰ

ਇਲੁਮ ਜੈਕੋਬੀ

ਡੈੱਨਮਾਰਕ, ਫਰਾਂਸ

ਦ ਕੈਸਲ 

ਲੀਨਾ ਲੁਜ਼ੀਟੇ

ਲਿਥੂਆਨਾ, ਆਇਰਲੈਂਡ

ਮੈਟਰਨਲ

ਮੌਰਾ ਡੇਲਪੈਰੋ

ਇਟਲੀ

ਏ ਫਿਸ਼ ਸਵੀਮਿੰਗ ਅਪਸਾਈਡ ਡਾਉਨ

ਅਰਲੀਜ਼ਾ ਪੈਟਕੋਵਾ

ਜਰਮਨੀ

ਫੌਨਾ

ਨਿਕੋਲਸ ਪੇਰੇਡਾ

ਸਪੈਨਿਸ਼

ਸੁਕ ਸੁਕ

ਰੇ ਯਾਂਗ

ਹਾਂਗ ਕਾਂਗ

ਲੌਂਗ ਟਾਈਮ ਨੋ ਸੀ

ਪਿਯੇਰ ਫਿਲਮਾਨ

ਫਰਾਂਸ

ਸਮਰ ਰੇਬਲਜ਼

ਮਾਰਟੀਨਾ ਸਾਕੋਵਾ

ਸਲੋਵਾਕੀਆ

ਇਨ ਦ ਡਸਕ

ਸਰੂਨਸ ਬਰਤਾਸ

ਲਿਥੁਆਨਾ

ਏ ਕਾਮਨ ਕਰਾਈਮ

ਫਰਾਂਸਿਸਕੋ ਮਾਰਕੇਜ਼

ਅਰਜਨਟੀਨਾ

ਲੋਲਾ

ਲਾਰੇਂਟ ਮਿਚੇਲੀ

ਬੈਲਜ਼ੀਅਮ, ਫਰਾਂਸ

ਦਿ ਵੌਇਸਲੈੱਸ

ਪਾਸਕਲ ਰਾਬੇਟ

ਫਰਾਂਸ

ਦ ਟੇਸਟ ਆਵ੍ ਪੋਹ

ਮੈਰਿਕੋ ਬੋਬਰਿਕ

ਪੋਲੈਂਡ, ਜਰਮਨੀ

ਸਟਾਰਡਸਟ

ਗੈਬਰਿਯਲ ਰੇਂਜ

ਯੂਕੇ

ਫਨੀ ਫੇਸ

ਟਿਮ ਸੱਟਨ

ਯੂਐੱਸਏ

ਨੇਕਡ ਐਨੀਮਲਜ਼

ਮੈਲੇਨੀ ਵਾਲਡੇ

ਜਰਮਨੀ

ਲਾਸ ਨਿਨਾਸ

ਪਿਲਰ ਪਾਲੋਮੈਰੋ

ਸਪੇਨ

ਕਾਲਾ ਅਜ਼ਰ

ਜਾਨਿਸ ਰਫਾ

ਨੀਦਰਲੈਂਡਜ਼, ਯੂਨਾਨ

ИсторияОднойКартины

ਰੁਸਲਾਮ ਮਗੋਮਾਦੋਵ

ਰੂਸ

ਪੈਰਾਡਾਈਜ਼

ਇਮੈਨੂਅਲ ਐਸਟਰ

ਜਰਮਨੀ

ਬੋਰਾਡੇਰਲਾਈਨ

ਏਨਾ ਅੇਲਫਿਯਰੀ

ਯੂਕੇ

  ਸਿੰਪਲ ਮੈਨ

ਟਾਸੋਸ ਗੈਰਾਕਿਨਿਸ

ਯੂਨਾਨ

180°ਰੂਲ

ਫਰਨੂਸ਼ ਸਮਾਦੀ

ਇਰਾਨ

ਹੀਅਰ ਵੁਈ ਆਰ

ਨੀਰ ਬਰਗਮੈਨ

ਇਸਰਾਇਲ, ਇਟਲੀ

ਦ ਬੌਰਡਰ

ਦਾਵੀਦੇ ਦਾਵੀਦ ਕਰੇਰਾ

ਕੋਲੰਬੀਆ

ਐਂਡ ਆਵ੍ ਸੀਜ਼ਨ

ਅਲਮਾਰ ਇਮਾਨੋਵਾ

ਅਜ਼ਰਬੇਜਾਨ, ਜਰਮਨੀ, ਜੌਰਜੀਆ

ਦਿਸ ਇਜ਼ ਮਾਈ ਡਿਜ਼ਾਇਰ

ਏਰੀ ੲਸੀਰੀ, ਚੂਕੋ ੲਸੀਰੀ

ਨਾਈਜ਼ੀਰੀਆ, ਯੂਐੱਸਏ

ਕਰਨਾਵਲ

ਜੁਆਨ ਪਾਬਲੋ ਫੇਲਿਕਸ

ਅਰਜਨਟੀਨਾ 

ਪੇਰੈਂਟਸ

ਏਰਿਕ ਬਰਗਕਰਾਟ, ਰੂਥ ਸ਼ਵਾਈਕਰਟ

ਸਵਿਟਜ਼ਰਲੈਂਡ

ਦ ਵੌਇਸ

ਅਰਗਨਯੇਨ ਸਿਵਲਿਚਿਚ

ਕਰੋਏਟੀਆ

ਸਪਾਰਿਲ…ਫੀਅਰ ਇਜ਼ ਐਵਰੀਵੇਅਰ

ਕਰਟਿਸ ਡੇਵਿਟ ਹਾਰਡਰ

ਕੈਨੇਡਾ

ਇਸਾਕ

ਏਂਜਲੇਸ ਹਰਨਡਿਸ ਅਤੇ ਦਾਵੀਦ ਮਤਾਮੋਰੋਸ

ਸਪੇਨ

ਫੇਅਰਵੈੱਲ ਅਮੌਰ

ਏਕਾ ਮਸਾਂਗੀ

ਯੂਐੱਸ

ਦ ਮੈਨ ਹੂ ਸੋਲਡ ਹਿਜ਼ ਸਕਿਨ

ਕਾਉਦਰ ਵੇਨ ਹਾਨੀਆ

ਟੁਨੀਸ਼ੀਆ, ਫਰਾਂਸ

ਰੋਲੈਂਡ ਰੈਬਰਜ਼ ਕੈਬਰਟ ਆਡ ਡੈਥ

ਰੋਲੈਂਡ ਰਿਬਰ

ਜਰਮਨੀ

ਚਿਲਡਰਨ ਆਵ੍ ਦ ਸਨ

ਪ੍ਰਸੰਨਾ ਵਿਯਾਂਗੇ

ਸ੍ਰੀ ਲੰਕਾ

 

 

ਆਈਐੱਫਐੱਫਆਈ ਦਾ ਇਹ ਐਡੀਸ਼ਨ ਮਸ਼ਹੂਰ ਫਿਲਮ ਨਿਰਮਾਤਾ ਸੱਤਿਆਜੀਤ ਰੇ ਦੀ ਪ੍ਰਤਿਭਾ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ ਜਿਸ ਵਿੱਚ ਉਨ੍ਹਾਂ ਦੀਆਂ ਪੰਜ ਫਿਲਮਾਂ ਦਾ ਪ੍ਰਦਰਸ਼ਨ ਇੱਕ ਵਿਸ਼ੇਸ਼ ਭਾਗ ਵਿੱਚ ਕੀਤਾ ਜਾਵੇਗਾ।

 

  1. ਚਾਰੂਲਤਾ (1964)

  2. ਘਰੇ ਬਾਯਰੇ (1984)

  3. ਪੇਥੇਰ ਪਾਂਚਾਲੀ (1955)

  4. ਸ਼ਤਰੰਜ ਕੇ ਖਿਲਾੜੀ (1964)

  5.  ਸੋਨਾਰ ਕੇਲਾ (1974) 

 

ਇੱਕ ਹਿੱਸੇ ਵਿੱਚ ਇਸ ਸਾਲ ਦੁਨੀਆ ਤੋਂ ਵਿਦਾ ਹੋਈਆਂ ਸਿਨਮਾ ਦੀਆਂ ਹਸਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ, ਆਈਐੱਫਐੰਫਆਈ ਉਨ੍ਹਾਂ ਦੇ ਯੋਗਦਾਨ ਨੂੰ ਸ਼ਰਧਾਂਜਲੀ ਸ਼੍ਰੇਣੀ ਦੀਆਂ ਹੇਠ ਲਿਖੀਆਂ ਫਿਲਮਾਂ ਦੀ ਸੂਚੀ ਵਿੱਚ ਦਿਖਾਇਆ ਜਾਵੇਗਾ: 

 

ਅੰਤਰਰਾਸ਼ਟਰੀ ਹਸਤੀਆਂ ਨੂੰ ਸ਼ਰਧਾਂਜਲੀ

  1. ਚੈਡਵਿਕ ਬੋਜ਼ਮੈਨ

ਬ੍ਰਾਯਨ ਹੋਲਗੇਲੈਂਡ ਦੀ ਫਿਲਮ ‘42’

  1. ਇਵਾਨ ਪਾਸਰ

ਇਵਾਨ ਪਾਸਰ ਦੁਆਰਾ ਨਿਰਦੇਸ਼ਿਤ ‘ਕਟਰਜ਼ ਵੇ’

  1. ਗੋਰਾਨ ਪਾਸਕਲਜੇਵਿਚ

ਗੋਰਾਨ ਪਾਸਕਲਜੇਵਿਚਦੀ ਹੀ ਫਿਲਮ ‘ਦੇਵ ਭੂਮੀ’

  1. ਐਲਨ ਡੇਵਿਯੋ

ਸਟੀਵਨ ਸਪਿਲਬਰਗ ਦੁਆਰਾ ਬਣਾਈ ਗਈ ਫਿਲਮ ‘ਦਿ ਐਕਸਟਰਾ-ਟੈਰੇਸਟਿਰਯਲ’

  1. ਮੈਕਸ ਵਾਨ ਸਾਇਡੋ

ਸਟੀਫਨ ਡਲਡਰੀ ਦੀ ‘ਐਕਸਟਰੀਮਲੀ ਲਾਉਡ ਐਂਡ ਇਨਕਰੈਡਿਬਲੀ ਕਲੋਜ’

  1. ਸਰ ਐਲਨ ਪਾਰਕਰ

ਐਲਨ ਪਾਰਕਰ ਦੀ ਹੀ ਫਿਲਮ ‘ਮਿਡਨਾਈਟ ਐੱਕਸਪ੍ਰੈੱਸ’

  1. ਕਰਕ ਡਾਲਡਰੀ

ਸਟੇਨਲੀ ਕੁਬ੍ਰਿਕ ਦੀ ‘ਪਾਥਸ ਆਵ੍ ਗਲੋਰੀ’

  1. ਐਨਿਯੋ ਮੋਰੀਕੋਨ

ਕਵੇਂਟਿਨ ਟਾਰਨਟਿਨੋ ਦੁਆਰਾ ਨਿਰਦੇਸ਼ਿਤ ‘ਦਿ ਹੇਟਫੁਲ ਏਟ’

  1. ਅੋਲਿਵਿਯਾ ਡੀ ਹੈਵੀਲੈਂਡ

ਵਿਲੀਅਮ ਵੀਲਰ ਦੀ ਬਣਾਈ ਫਿਲਮ ‘ਦਿ ਹੈਰੇਸ’

 

ਭਾਰਤੀ ਹਸਤੀਆਂ ਨੂੰ ਸ਼ਰਧਾਂਜਲੀ

  1. ਅਜੀਤ ਦਾਸ

 ਬਿਜਯ ਜੇਨਾ ਦੀ ਫਿਲਮ ‘ਤਾਰਾ’

  1.  ਬਾਸੂ ਚੈਟਰਜੀ

ਬਾਸੂ ਚੈਟਰਜੀ ਦੁਆਰਾ ਹੀ ਨਿਰਦੇਸ਼ਿਤ ‘ਛੋਟੀ ਸੀ ਬਾਤ’

  1.  ਭਾਨੂ ਅਥੈਯਾ

ਰਿਚਰਡ ਐਟਨਬਰੋ ਦੀ ਬਣਾਈ ਹੋਈ ‘ਗਾਂਧੀ’

  1.  ਬਿਜਯ ਮੋਹੰਤੀ

ਬਿਪਲਬ ਰੌਇ ਚੌਧਰੀ ਦੀ ਫਿਲਮ ‘ਚਿਲਿਕਾ ਤੀਰੇ’

  1.  ਇਰਫਾਨ ਖਾਨ

ਤਿਗਮਾਂਸ਼ੂ ਧੂਲੀਆ ਦੁਆਰਾ ਨਿਰਦੇਸ਼ਿਤ ‘ਪਾਨ ਸਿੰਘ ਤੋਮਰ’

  1.  ਜਗਦੀਪ

ਭੱਪੀ ਸੋਨੀ ਦੀ ‘ਬ੍ਰਹਮਚਾਰੀ’

  1. ਕੁਮਕੁਮ

ਰਾਜਾ ਨਵਾਥੇ ਦੁਆਰਾ ਬਣਾਈ ਗਈ ‘ਬਸੰਤ ਬਹਾਰ’

  1.  ਮਨਮੋਹਨ ਮਹਾਮਾਤਰਾ

ਮਨਮੋਹਨ ਮਹਾਪਾਤਰਾ ਦੀ ਹੀ ਫਿਲਮ ‘ਭਿਜਾ ਮਾਟੀਰਾ ਸਵਰਗ’

  1.  ਨਿੰਮੀ

ਰਾਜਾ ਨਵਾਥੇ ਦੁਆਰਾ ਨਿਰਦੇਸ਼ਤਿ ‘ਬਸੰਤ ਬਹਾਰ’

  1. ਨਿਸ਼ੀਕਾਂਤ ਕਾਮਤ

ਨਿਸ਼ੀਕਾਂਤ ਕਾਮਤ ਦੀ ਫਿਲਮ ‘ਡੋਂਬਿਵਲੀ ਫਾਸਟ’

  1.  ਰਾਹਤ ਇੰਦੌਰੀ

ਵਿਧੂ ਵਿਨੋਦ ਚੋਪੜਾ ਦੀ ਬਣਾਈ ਹੋਈ ‘ਮਿਸ਼ਨ ਕਸ਼ਮੀਰ’

  1.  ਰਿਸ਼ੀ ਕਪੂਰ

ਰਾਜ ਕਪੂਰ ਦੀ ਫਿਲਮ ‘ਬੌਬੀ’

  1. ਸਰੋਜ ਖਾਨ

ਸੰਜੇ ਲੀਲਾ ਭੰਸਾਲੀ ਦੁਆਰਾ ਨਿਰਦੇਸ਼ਿਤ ‘ਦੇਵਦਾਸ’

  1. ਐੱਸ. ਪੀ. ਬਾਲਾਸੁਬਰਮਣੀਅਮ

ਅਨੰਤੂ ਦੀ ਫਿਲਮ ‘ਸਿਗਾਰਾਮ’

  1. ਸ਼੍ਰੀਰਾਮ ਲਾਗੂ

ਮ੍ਰਿਣਾਲ ਸੇਨ ਦੁਆਰਾ ਨਿਰਦੇਸ਼ਿਤ ‘ਏਕ ਦਿਨ ਅਚਾਨਕ’

  1. ਸੌਮਿਤਰ ਚਟਰਜੀ

ਸੱਤਿਆਜੀਤ ਰੇਅ ਦੁਆਰਾ ਬਣਾਈਆਂ ਗਈਆਂ ਫਿਲਮਾਂ

‘ਚਾਰੂਲਤਾ’, ‘ਘਰੇ ਬਾਯਰੇ’ ਅਤੇ ‘ਸੋਨਾਰ ਕੇਲਾ’

  1. ਸੁਸ਼ਾਂਤ ਸਿੰਘ ਰਾਜਪੂਤ

ਅਭਿਸ਼ੇਕ ਕਪੂਰ ਦੀ ਫਿਲਮ ‘ਕੇਦਾਰਨਾਥ’

  1. ਵਾਜਿਦ ਖਾਨ

ਅਭਿਨਵ ਕਸ਼ਿਅਪ ਦੁਆਰਾ ਨਿਰਦੇਸ਼ਿਤ ‘ਦਬੰਗ’

  1. ਯੋਗੇਸ਼ ਗੌੜ

ਬਾਸੂ ਚੈਟਰਜੀ ਦੁਆਰਾ ਬਣਾਈ ਹੋਈ ਫਿਲਮ ‘ਛੋਟੀ ਸੀ ਬਾਤ’

 

ਉਪਰੋਕਤ ਵਿਸ਼ਾਲ ਸੂਚੀ ਦੇ ਨਾਲ ਹੋਰ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਇਸ ਸਾਲ ਫੈਸਟੀਵਲ ਨੂੰ ਸ਼ਿੰਗਾਰਦੀਆਂ ਹਨ। ਮਾਸਟਰ ਕਲਾਸ ਸ਼੍ਰੀ ਸ਼ੇਖਰ ਕਪੂਰ, ਸ਼੍ਰੀਮਾਨ ਪ੍ਰਿਯਦਰਸ਼ਨ, ਸ਼੍ਰੀ ਪੈਰੀ ਲੰਗ, ਸ਼੍ਰੀ ਸੁਭਾਸ਼ ਘਈ, ਤਨਵੀਰ ਮੌਕਾਮੇਲ ਦੀ ਮੌਜੂਦਗੀ ਰਹੇਗੀ।

 

ਗੱਲਬਾਤ ਦੇ ਸੈਸ਼ਨਾਂ ਵਿੱਚ ਸ਼੍ਰੀ ਰਿੱਕੀ ਕੇਜ, ਸ਼੍ਰੀ ਰਾਹੁਲ ਰਾਵੇਲ, ਸ਼੍ਰੀ ਮਧੁਰ ਭੰਡਾਰਕਰ, ਸ਼੍ਰੀ ਪਾਬਲੋ ਸੀਜ਼ਰ, ਅਬੂ ਬਕਰ ਸ਼ੌਕੀ, ਸ਼੍ਰੀ ਪ੍ਰਸੂਨ ਜੋਸ਼ੀ, ਜੌਨ ਮੈਥਿਯੂ ਮੈਥਨ, ਸ਼੍ਰੀਮਤੀ ਅੰਜਲੀ ਮੈਨਨ, ਸ਼੍ਰੀ. ਆਦਿਤਿਆ ਧਾਰ, ਸ਼੍ਰੀ ਪ੍ਰਸੰਨਾ ਵਿਥਨਜ, ਸ਼੍ਰੀ ਹਰਿਹਰਨ, ਸ਼੍ਰੀ ਵਿਕਰਮ ਘੋਸ਼, ਸ਼੍ਰੀਮਤੀ ਅਨੁਪਮਾ ਚੋਪੜਾ, ਸ਼੍ਰੀ ਸੁਨੀਲ ਦੋਸ਼ੀ, ਸ਼੍ਰੀ ਡੋਮੀਨਿਕ ਸੰਗਮਾ ਅਤੇ ਸ਼੍ਰੀ ਸੁਨੀਤ ਟੰਡਨ ਸ਼ਾਮਲ ਹੋਣਗੇ।

 

ਫਿਲਮ ਪ੍ਰਸ਼ੰਸਾ ਸੈਸ਼ਨ ਵਿੱਚ ਫਿਲਮ ਅਤੇ ਟੈਲੀਵਿਜ਼ਨ ਇੰਸਟੀਟਿਊਟ ਆਵ੍ ਇੰਡੀਆ ਤੋਂ ਪ੍ਰੋ: ਮਜਹਰ ਕਾਮਰਾਨ, ਪ੍ਰੋ. ਮਧੂ ਅਪਸਰਾ, ਪ੍ਰੋ. ਪੰਕਜ ਸਕਸੈਨਾ ਦੀ ਮੌਜੂਦਗੀ ਦੇਖਣ ਨੂੰ ਮਿਲੇਗੀ।

 

ਇਸ ਸਾਲ ਇੰਟਰਨੈਸ਼ਨਲ ਜਿਉਰੀ ਵਿੱਚ ਪਾਬਲੋ ਸੀਜ਼ਰ (ਅਰਜਨਟੀਨਾ) ਦੇ ਚੇਅਰਮੈਨ, ਪ੍ਰਸੰਨਾ ਵਿਯਾਂਗੇ (ਸ਼੍ਰੀ ਲੰਕਾ), ਅਬੂ ਬਕਰ ਸ਼ਾਵਕੀ (ਆਸਟਰੀਆ), ਪ੍ਰਿਯਦਰਸ਼ਨ (ਭਾਰਤ) ਅਤੇ ਸ਼੍ਰੀਮਤੀ ਰੁਬਾਈਅਤ ਹੁਸੈਨ (ਬੰਗਲਾਦੇਸ਼) ਸ਼ਾਮਲ ਹਨ। 

 

ਪਿਛੋਕੜ: 

 

ਭਾਰਤ ਦਾ ਅੰਤਰਰਾਸ਼ਟਰੀ ਫਿਲਮ ਉਤਸਵ (ਆਈਐੱਫਐੱਫਆਈ), 1952 ਵਿੱਚ ਸਥਾਪਿਤ ਕੀਤਾ ਗਿਆ, ਇਹ ਏਸ਼ੀਆ ਵਿੱਚ ਮਹੱਤਵਪੂਰਣ ਫਿਲਮ ਮਹਾਉਤਸਵਾਂ ਵਿੱਚੋਂ ਇੱਕ ਹੈ। ਹਰ ਸਾਲ ਇਸ ਨੂੰ ਗੋਆ ਰਾਜ ਵਿੱਚ ਮਨਾਇਆ ਜਾਂਦਾ ਹੈ, ਫੈਸਟੀਵਲ ਦਾ ਉਦੇਸ਼ ਫਿਲਮਾਂ ਦੀ ਕਲਾ ਦੀ ਉੱਤਮਤਾ ਨੂੰ ਦਰਸਾਉਣ ਲਈ ਵਿਸ਼ਵ ਦੇ ਸਿਨਮਾ ਘਰਾਂ ਨੂੰ ਇੱਕ ਸਾਂਝਾ ਪਲੈਟਫਾਰਮ ਪ੍ਰਦਾਨ ਕਰਨਾ; ਵੱਖ-ਵੱਖ ਦੇਸ਼ਾਂ ਦੀਆਂ ਫਿਲਮਾਂ ਰਾਹੀਂ  ਸੱਭਿਆਚਾਰਾਂ ਨੂੰ ਉਨ੍ਹਾਂ ਦੇ ਸਮਾਜਿਕ ਅਤੇ ਸੱਭਿਆਚਾਰਕ ਸਿਧਾਂਤਾਂ ਦੇ ਸੰਦਰਭ ਵਿੱਚ ਸਮਝਣ ਅਤੇ ਪ੍ਰਸ਼ੰਸਾ ਵਿੱਚ ਯੋਗਦਾਨ ਦੇਣਾ ਅਤੇ ਦੁਨੀਆ ਦੇ ਲੋਕਾਂ ਵਿਚ ਮਿੱਤਰਤਾ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ। ਇਹ ਫੈਸਟੀਵਲ ਡਾਇਰੈਕਟੋਰੇਟ ਆਵ੍ ਫਿਲਮ ਫੈਸਟੀਵਲ (ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਧੀਨ) ਅਤੇ ਗੋਆ ਰਾਜ ਸਰਕਾਰ ਦੁਆਰਾ ਸਾਂਝੇ ਤੌਰ ’ਤੇ ਕਰਵਾਇਆ ਜਾਂਦਾ ਹੈ। 

 

51ਵੇਂ ਆਈਐੱਫਐੱਫਆਈ ਦਾ ਆਯੋਜਨ 16 ਤੋਂ 24 ਜਨਵਰੀ 2021 ਤੱਕ ਗੋਆ ਵਿੱਚ ਕੀਤਾ ਜਾ ਰਿਹਾ ਹੈ। ਇਹ ਐਡੀਸ਼ਨ ਪਹਿਲੀ ਵਾਰ ਹਾਈਬ੍ਰਿਡ ਮੋਡ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਦੋਵੇਂ ਔਨਲਾਈਨ ਅਤੇ ਵਿਅਕਤੀਗਤ ਤਜ਼ਰਬੇ ਸ਼ਾਮਲ ਹੋਣਗੇ। ਫੈਸਟੀਵਲ ਵਿੱਚ ਵਿਸ਼ਵ ਭਰ ਦੀਆਂ ਕੁੱਲ 224 ਪ੍ਰਸਿੱਧ ਫਿਲਮਾਂ ਦਿਖਾਈਆਂ ਜਾਣਗੀਆਂ। ਇਸ ਵਿੱਚ ਭਾਰਤੀ ਪੈਨੋਰਮਾ ਫਿਲਮਾਂ ਦੇ ਭਾਗ ਦੇ ਅਧੀਨ 21 ਗ਼ੈਰ-ਫੀਚਰ ਵਾਲੀਆਂ ਫਿਲਮਾਂ ਅਤੇ 26 ਫੀਚਰ ਫਿਲਮਾਂ ਸ਼ਾਮਲ ਹਨ।

 

ਆਈਐੱਫਐੱਫਆਈ: https://iffigoa.org/

ਆਈਐੱਫਐੱਫਆਈ ਸੋਸ਼ਲ ਮੀਡੀਆ ਹੈਂਡਲ:

● ਇੰਸਟਾਗ੍ਰਾਮ - https://instagram.com/iffigoa?igshid=1t51o4714uzle

● ਟਵਿੱਟਰ - https://twitter.com/iffigoa?s=21

https://twitter.com/PIB_panaji

● ਫੇਸਬੁੱਕ - https://www.facebook.com/IFFIGoa/

 

 

****

 

 ਸੌਰਭ ਸਿੰਘ


(रिलीज़ आईडी: 1688694) आगंतुक पटल : 187
इस विज्ञप्ति को इन भाषाओं में पढ़ें: Urdu , Kannada , हिन्दी , Marathi , Tamil , Bengali , English , Manipuri