ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 16 ਜਨਵਰੀ ਨੂੰ ਸਟਾਰਟ–ਅੱਪਸ ਨਾਲ ਗੱਲਬਾਤ ਕਰਨਗੇ ਤੇ ‘ਪ੍ਰਾਰੰਭ: ਸਟਾਰਟਅੱਪ ਇੰਡੀਆ ਇੰਟਰਨੈਸ਼ਨਲ ਸਮਿਟ’ ਨੂੰ ਸੰਬੋਧਨ ਕਰਨਗੇ
Posted On:
14 JAN 2021 3:59PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਜਨਵਰੀ ਨੂੰ ਸ਼ਾਮੀਂ 5 ਵਜੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸਟਾਰਟ–ਅੱਪਸ ਨਾਲ ਗੱਲਬਾਤ ਕਰਨਗੇ ਅਤੇ ‘ਪਾਰੰਭ: ਸਟਾਰਟਅੱਪ ਇੰਡੀਆ ਇੰਟਰਨੈਸ਼ਨਲ ਸਮਿਟ’ ਨੂੰ ਸੰਬੋਧਨ ਕਰਨਗੇ।
ਇਸ ਸਮਿਟ ਦਾ ਆਯੋਜਨ 15–16 ਜਨਵਰੀ, 2021 ਨੂੰ ਵਣਜ ਤੇ ਉਦਯੋਗ ਮੰਤਰਾਲੇ ਦੇ ‘ਉਦਯੋਗ ਪ੍ਰੋਤਸਾਹਨ ਅਤੇ ਅੰਦਰੂਨੀ ਵਪਾਰ ਵਿਭਾਗ’ ਦੁਆਰਾ ਕੀਤਾ ਜਾ ਰਿਹਾ ਹੈ। ਇਹ ਦੋ–ਦਿਨਾ ਸਮਿਟ; ਅਗਸਤ 2018 ’ਚ ਕਾਨਮੰਡੂ ਵਿਖੇ ਹੋਏ ਚੌਥੇ ਬਿਮਸਟੈੱਕ (BIMSTEC) ਸਮਿਟ ’ਚ ਪ੍ਰਧਾਨ ਮੰਤਰੀ ਦੁਆਰਾ ਕੀਤੇ ਐਲਾਨ ਦੇ ਅਧਾਰ ’ਤੇ ਕੀਤਾ ਜਾ ਰਿਹਾ ਹੈ, ਜਿਸ ਵਿੱਚ ਭਾਰਤ ਨੇ ‘ਬਿਮਸਟੈੱਕ ਸਟਾਰਟਅੱਪ ਕਨਕਲੇਵ’ ਦੀ ਮੇਜ਼ਬਾਨੀ ਕਰਨ ਦੀ ਪ੍ਰਤੀਬੱਧਤਾ ਪ੍ਰਗਟਾਈ ਸੀ।
ਇਹ ਸਮਿਟ ਪ੍ਰਧਾਨ ਮੰਤਰੀ ਦੁਆਰਾ 16 ਜਨਵਰੀ, 2016 ਨੂੰ ਸ਼ੁਰੂ ਕੀਤੀ ‘ਸਟਾਰਟਅੱਪ ਇੰਡੀਆ’ ਦੀ ਪਹਿਲ ਦੀ ਪੰਜਵੀਂ ਵਰ੍ਹੇਗੰਢ ਮੌਕੇ ਰੱਖਿਆ ਗਿਆ ਹੈ। ਪੱਚੀ ਦੇਸ਼ਾਂ ਤੋਂ ਵੱਧ ਦੇ ਨੁਮਾਇੰਦਿਆਂ ਅਤੇ ਵਿਸ਼ਵ ਦੇ ਵੱਖੋ–ਵੱਖਰੇ ਹਿੱਸਿਆਂ ਦੇ 200 ਬੁਲਾਰਿਆਂ ਵੱਲੋਂ ਇਸ ਵਿੱਚ ਭਾਗ ਲੈਣ ਨਾਲ ਇਹ ਸਮਿਟ ਭਾਰਤ ਸਰਕਾਰ ਦੀ ‘ਸਟਾਰਟਅੱਪ ਇੰਡੀਆ’ ਪਹਿਲ ਦੀ ਸ਼ੁਰੂਆਤ ਤੋਂ ਬਾਅਦ ਉਸ ਦੁਆਰਾ ਆਯੋਜਿਤ ਹੁਣ ਤੱਕ ਦਾ ਸਭ ਤੋਂ ਵਿਸ਼ਾਲ ਸਟਾਰਟਅੱਪ ਸਮਾਰੋਹ ਹੋਵੇਗਾ। ਇਸ ਦੇ 24 ਸੈਸ਼ਨ ਹੋਣਗੇ ਤੇ ਇਸ ਦੌਰਾਨ ਬਹੁ–ਪੱਖੀ ਸਹਿਯੋਗ ਵਧਾਉਣ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਅਤੇ ਸਟਾਰਟਅੱਪ ਈਕੋਸਿਸਟਮਸ ਨੂੰ ਇਕਜੁੱਟਤਾ ਨਾਲ ਵਿਕਸਿਤ ਤੇ ਮਜ਼ਬੂਤ ਕਰਨ ਲਈ ਸਮੁੱਚੇ ਵਿਸ਼ਵ ਦੇ ਦੇਸ਼ਾਂ ਦੇ ਨੁਮਾਇੰਦੇ ਇਸ ਵਿੱਚ ਸ਼ਾਮਲ ਹੋਣਗੇ।
****
ਡੀਐੱਸ/ਐੱਸਐੱਚ
(Release ID: 1688620)
Visitor Counter : 177
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam