ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਪ੍ਰਸਾਰ ਭਾਰਤੀ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਰਾਜ ਵਿੱਚ ਕਿਤੇ ਵੀ ਕੋਈ ਆਲ ਇੰਡੀਆ ਰੇਡੀਓ (ਏਆਈਆਰ-ਆਕਾਸ਼ਵਾਣੀ) ਸਟੇਸ਼ਨ ਬੰਦ ਨਹੀਂ ਕੀਤਾ ਜਾ ਰਿਹਾ ਹੈ

Posted On: 13 JAN 2021 11:57AM by PIB Chandigarh


ਪ੍ਰਸਾਰ ਭਾਰਤੀ ਨੇ ਅੱਜ ਸਪਸ਼ਟ ਕੀਤਾ ਕਿ ਕਿਸੇ ਵੀ ਰਾਜ ਵਿੱਚ ਕਿਤੇ ਵੀ ਕੋਈ ਆਲ ਇੰਡੀਆ ਰੇਡੀਓ (ਏਆਈਆਰ-ਆਕਾਸ਼ਵਾਣੀ) ਸਟੇਸ਼ਨ ਬੰਦ ਨਹੀਂ ਕੀਤਾ ਜਾ ਰਿਹਾ ਹੈ।

 

ਭਾਰਤ ਭਰ ਦੇ ਕਈ ਮੀਡੀਆ ਆਊਟਲੈੱਟਸ ਦੁਆਰਾ ਏਆਈਆਰ ਸਟੇਸ਼ਨਾਂ ਨੂੰ ਬੰਦ ਕਰਨ ਦਾ ਦਾਅਵਾ ਕਰਨ ਵਾਲੀ ਝੂਠੀ ਰਿਪੋਰਟਿੰਗ ਅਤੇ ਝੂਠੀਆਂ ਖ਼ਬਰਾਂ ਦਾ ਗੰਭੀਰ ਨੋਟਿਸ ਲੈਂਦਿਆਂ, ਪ੍ਰਸਾਰ ਭਾਰਤੀ ਨੇ ਸਪਸ਼ਟ ਕੀਤਾ ਹੈ ਕਿ ਇਹ ਰਿਪੋਰਟਾਂ ਬੇਬੁਨਿਆਦ ਅਤੇ ਤੱਥਾਂ ਪੱਖੋਂ ਬਿਲਕੁਲ ਗ਼ਲਤ ਹਨ।

 

ਪ੍ਰਸਾਰ ਭਾਰਤੀ ਨੇ ਅੱਗੇ ਕਿਹਾ ਹੈ ਕਿ ਕਿਸੇ ਵੀ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕਿਸੇ ਵੀ ਏਆਈਆਰ ਸਟੇਸ਼ਨ ਨੂੰ ਡਾਊਨਗ੍ਰੇਡ ਜਾਂ ਤਬਦੀਲ ਨਹੀਂ ਕੀਤਾ ਜਾ ਰਿਹਾ ਹੈ। ਨਾਲ ਹੀ, ਸਾਰੇ ਏਆਈਆਰ ਸਟੇਸ਼ਨ ਸਥਾਨਕ ਪ੍ਰਤਿਭਾ ਦੇ ਪੋਸ਼ਣ ਲਈ ਭਾਸ਼ਾਈ, ਸਮਾਜਕ-ਸੱਭਿਆਚਾਰਕ ਅਤੇ ਜਨਸੰਖਿਅਕ ਵਿਭਿੰਨਤਾ ਦੇ ਅਨੁਸਾਰ ਸਥਾਨਕ ਪ੍ਰੋਗਰਾਮਾਂ ਦਾ ਨਿਰਮਾਣ ਕਰਦੇ ਰਹਿਣਗੇ।

 

ਪ੍ਰਸਾਰ ਭਾਰਤੀ ਨੇ ਹੋਰ ਐਲਾਨ ਕੀਤਾ ਹੈ ਕਿ ਉਹ ਪੂਰੇ ਭਾਰਤ ਵਿੱਚ ਸੌ ਤੋਂ ਵੱਧ ਨਵੇਂ ਐੱਫਐੱਮ ਰੇਡੀਓ ਟ੍ਰਾਂਸਮਿਟਰਾਂ ਦੇ ਨਾਲ ਆਪਣੇ ਨੈੱਟਵਰਕ ਦਾ ਵਿਸਤਾਰ ਕਰਦੇ ਹੋਏ, 2021-22 ਦੇ ਦੌਰਾਨ ਲਾਗੂਕਰਨ ਲਈ ਤਿਆਰ ਕਈ ਮਹੱਤਵਪੂਰਨ ਪ੍ਰੋਜੈਕਟਾਂ ਦੇ ਨਾਲ ਅਕਾਸ਼ਵਾਣੀ, ਆਲ ਇੰਡੀਆ ਰੇਡੀਓ, ਏਆਈਆਰ ਨੈੱਟਵਰਕ ਨੂੰ ਮਜ਼ਬੂਤ ਕਰਨ ਦੀਆਂ ਆਪਣੀਆਂ ਯੋਜਨਾਵਾਂ ਨਾਲ ਅੱਗੇ ਵਧ ਰਿਹਾ ਹੈ। ਸੈਂਕੜੇ ਸਟੇਸ਼ਨਾਂ ਅਤੇ ਕਈ ਸੈਂਕੜੇ ਰੇਡੀਓ ਟ੍ਰਾਂਸਮਿਟਰਾਂ ਵਾਲਾ ਏਆਈਆਰ ਨੈੱਟਵਰਕ ਦੁਨੀਆ ਦਾ ਸਭ ਤੋਂ ਵੱਡਾ ਜਨਤਕ ਸੇਵਾ ਪ੍ਰਸਾਰਣ ਨੈੱਟਵਰਕ ਹੈ ਜੋ ਮਲਟੀਪਲ ਮੋਡਜ਼, ਜਿਵੇਂ ਕਿ- ਟੈਰੇਸਟਰੀਅਲ ਐਨਾਲਾਗ ਰੇਡੀਓ (ਐੱਫਐੱਮ, ਐੱਮ ਡਬਲਿਊ, ਐੱਸ ਡਬਲਿਊ), ਸੈਟੇਲਾਈਟ ਡੀਟੀਐੱਚ ਰੇਡੀਓ (ਡੀਡੀ ਫ੍ਰੀ ਡਿਸ਼ ਡੀਟੀਐੱਚ), ਇੰਟਰਨੈੱਟ ਰੇਡੀਓ (ਆਈਓਐੱਸ / ਐਂਡਰਾਇਡ 'ਤੇ ਨਿਊਜ਼ ਔਨ ਏਅਰ ਐਪ)ਵਿੱਚ ਸੰਚਾਲਿਤ ਹੁੰਦਾ ਹੈ। 

 

ਡੀਡੀ ਫ੍ਰੀ ਡਿਸ਼ ਡੀਟੀਐੱਚ ਸਰਵਿਸ 'ਤੇ ਉਪਲੱਬਧ 48 ਸੈਟੇਲਾਈਟ ਰੇਡੀਓ ਚੈਨਲਾਂ ਦੇ ਨਾਲ, ਹੁਣ ਭਾਰਤ ਭਰ ਦੇ ਰੇਡੀਓ ਸਟੇਸ਼ਨਾਂ 'ਤੇ ਸਥਾਨਕ ਅਤੇ ਖੇਤਰੀ ਅਵਾਜ਼ਾਂ ਕੋਲ ਹੁਣ ਉਨ੍ਹਾਂ ਨੂੰ ਸੁਣਵਾਉਣ ਵਾਲਾ ਇੱਕ ਰਾਸ਼ਟਰ-ਵਿਆਪੀ ਪਲੈਟਫਾਰਮ ਹੈ।

 

ਨਿਊਜ਼ ਔਨ ਏਅਰ ਐਪ 'ਤੇ ਲਗਭਗ 200 ਲਾਈਵ ਰੇਡੀਓ ਸਟ੍ਰੀਮਸ ਦੇ ਇਲਾਵਾ ਪ੍ਰਸਾਰ ਭਾਰਤੀ ਨੇ "ਵੋਕਲ ਫਾਰ ਲੋਕਲ" ਨੂੰ ਇੱਕ ਨਵਾਂ ਗਲੋਬਲ ਅਰਥ ਦਿੱਤਾ ਹੈ, ਜਿਸ ਵਿੱਚ 2020 ਦੇ ਦੌਰਾਨ 300 ਮਿਲੀਅਨ ਤੋਂ ਵੱਧ ਵਿਯੂਜ਼ ਨਾਲ ਦੁਨੀਆ ਭਰ ਦੇ ਕਈ ਦੇਸ਼ਾਂ ਤੋਂ 2.5 ਮਿਲੀਅਨ ਯੂਜ਼ਰਸ ਨੇ 200+  ਲਾਈਵ ਰੇਡੀਓ ਸਟ੍ਰੀਮਜ਼ ਦਾ ਉਪਯੋਗ ਕੀਤਾ ਹੈ।

 

ਪ੍ਰਸਾਰ ਭਾਰਤੀ ਵੀ ਭਾਰਤ ਵਿੱਚ ਡਿਜੀਟਲ ਟੈਰੈੱਸਟ੍ਰਿਅਲ ਰੇਡੀਓ ਸ਼ੁਰੂ ਕਰਨ ਦੀਆਂ ਆਪਣੀਆਂ ਯੋਜਨਾਵਾਂ ਨਾਲ ਅੱਗੇ ਵਧ ਰਿਹਾ ਹੈ। ਬਹੁਤ ਸਾਰੇ ਸ਼ਹਿਰਾਂ / ਖੇਤਰਾਂ ਵਿੱਚ ਸਰੋਤਿਆਂ ਲਈ ਇੱਕ ਪ੍ਰਯੋਗਾਤਮਕ ਅਧਾਰ ’ਤੇ ਚੋਣਵੇਂ ਏਆਈਆਰ ਚੈਨਲ ਪਹਿਲਾਂ ਹੀ ਡਿਜੀਟਲ ਡੀਆਰਐੱਮ ਟੈਕਨੋਲੋਜੀ ਰਾਹੀਂ ਉਪਲੱਬਧ ਹਨ। ਇਨ੍ਹਾਂ ਸ਼ਹਿਰਾਂ / ਖੇਤਰਾਂ ਦੇ  ਸਰੋਤੇ ਡਿਜੀਟਲ ਮੋਡ ਵਿੱਚ ਇੱਕੋ ਰੇਡੀਓ ਫਰੀਕੁਐਂਸੀ ’ਤੇ ਉਪਲੱਬਧ ਕਈ ਰੇਡੀਓ ਚੈਨਲਾਂ ਵਿੱਚੋਂ ਆਪਣੀ ਪਸੰਦ ਦੇ ਚੈਨਲ ਮਾਧਿਅਮ ਨਾਲ ਡਿਜੀਟਲ ਰੇਡੀਓ ਦੀ ਸ਼ਕਤੀ ਦਾ ਅਨੁਭਵ ਕਰ ਸਕਦੇ ਹਨ। ਡੀਆਰਐੱਮ ਟ੍ਰਾਂਸਮਿਟਰਾਂ ’ਤੇ ਉਪਲੱਬਧ ਆਕਾਸ਼ਵਾਣੀ ਦੀਆਂ ਵਿਸ਼ੇਸ਼ ਡਿਜੀਟਲ ਰੇਡੀਓ ਸੇਵਾਵਾਂ ਵਿੱਚ ਸਥਾਨਕ / ਖੇਤਰੀ ਰੇਡੀਓ ਸੇਵਾਵਾਂ ਅਤੇ ਲਾਈਵ ਸਪੋਰਟਸ ਤੋਂ ਇਲਾਵਾ ਸਮਾਚਾਰ ਅਤੇ ਚਲੰਤ ਮਾਮਲਿਆਂ ਨੂੰ ਸਮਰਪਿਤ ਏਆਈਆਰ ਨਿਊਜ਼ 24x7, ਕਲਾਸੀਕਲ ਸੰਗੀਤ ਨੂੰ ਸਮਰਪਿਤ ਏਆਈਆਰ ਰਾਗਮ 24x7 ਸ਼ਾਮਲ ਹਨ।

 

ਪ੍ਰਸਾਰ ਭਾਰਤੀ, ਐੱਫਐੱਮ ਰੇਡੀਓ ਲਈ ਡਿਜੀਟਲ ਟੈਕਨੋਲੋਜੀ ਵਿਕਲਪਾਂ ਦੀ ਜਾਂਚ ਦੇ ਵੀ ਸਿਖ਼ਰਲੇ ਪੜਾਅ ਵਿੱਚ ਹੈ ਅਤੇ ਭਾਰਤ ਵਿੱਚ ਡਿਜੀਟਲ ਐੱਫਐੱਮ ਰੇਡੀਓ ਦੀ ਸ਼ੁਰੂਆਤ ਦੀ ਪੂਰਵ-ਸੂਚਨਾ ਦੇਣ ਲਈ ਜਲਦੀ ਹੀ ਇਸ ਦੇ ਇੱਕ ਮਿਆਰ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।

 

******

 

ਸੌਰਭ ਸਿੰਘ


(Release ID: 1688428) Visitor Counter : 235