ਸੱਭਿਆਚਾਰ ਮੰਤਰਾਲਾ

ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਨੂੰ ਮਨਾਉਣ ਦੇ ਲਈ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ

Posted On: 09 JAN 2021 11:39AM by PIB Chandigarh

ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਨੂੰ ਮਨਾਉਣ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਸਬੰਧੀ ਇੱਕ ਗਜ਼ਟ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਗਿਆ।

 

ਉੱਚ ਪੱਧਰੀ ਕਮੇਟੀ 23 ਜਨਵਰੀ, 2021 ਤੋਂ ਸ਼ੁਰੂ ਹੋਣ ਵਾਲੇ ਸਾਲ ਭਰ ਦੇ ਯਾਦਗਾਰੀ ਸਮਾਰੋਹ ਦੀਆਂ ਗਤੀਵਿਧੀਆਂ ਬਾਰੇ ਫੈਸਲਾ ਕਰੇਗੀ। ਕਮੇਟੀ ਦੇ ਮੈਂਬਰਾਂ ਵਿੱਚ ਪ੍ਰਤਿਸ਼ਠਿਤ ਨਾਗਰਿਕ, ਇਤਿਹਾਸਕਾਰ, ਲੇਖਕ, ਮਾਹਿਰ, ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਪਰਿਵਾਰਕ ਮੈਂਬਰ ਅਤੇ ਨਾਲ ਹੀ ਆਜ਼ਾਦ ਹਿੰਦ ਫੌਜ (ਆਈਐੱਨਏ) ਨਾਲ ਜੁੜੇ ਪ੍ਰਤਿਸ਼ਠਿਤ ਪਤਵੰਤੇ ਸ਼ਾਮਲ ਹਨ। ਇਹ ਕਮੇਟੀ ਦਿੱਲੀ, ਕੋਲਕਾਤਾ ਅਤੇ ਨੇਤਾਜੀ ਤੇ ਆਜ਼ਾਦ ਹਿੰਦ ਫੌਜ ਨਾਲ ਜੁੜੇ ਹੋਰ ਸਥਾਨਾਂ, ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਸੰਚਾਲਿਤ ਹੋਣ ਵਾਲੀਆਂ ਯਾਦਗਾਰੀ ਸਮਾਰੋਹ ਦੀਆਂ ਗਤੀਵਿਧੀਆਂ ਦਾ ਮਾਰਗਦਰਸ਼ਨ ਕਰੇਗੀ।

 

ਉੱਚ ਪੱਧਰੀ ਕਮੇਟੀ ਦਾ ਗਜ਼ਟ ਨੋਟੀਫਿਕੇਸ਼ਨ ਦੇਖਣ ਦੇ ਲਈ ਇੱਥੇ ਕਲਿੱਕ ਕਰੋ

http://egazette.nic.in/WriteReadData/2021/224300.pdf

 

 

**********

 

ਐੱਨਬੀ/ਐੱਸਕੇ


(Release ID: 1687611)