ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਪ੍ਰਧਾਨ ਮੰਤਰੀ ਨੇ ਕੋਵਿਡ–19 ਟੀਕਾਕਰਣ ਲਈ ਕੋਵਿਡ–19 ਦੀ ਤਾਜ਼ਾ ਸਥਿਤੀ ਅਤੇ ਤਿਆਰੀਆਂ ਦੀ ਸਮੀਖਿਆ ਕੀਤੀ


ਟੀਕਾਕਰਣ ਮੁਹਿੰਮ 16 ਜਨਵਰੀ ਨੂੰ ਲੋਹੜੀ, ਮਕਰ ਸੰਕ੍ਰਾਂਤੀ, ਪੋਂਗਲ, ਮਾਘ ਬੀਹੂ ਆਦਿ ਜਿਹੇ ਆਉਣ ਵਾਲੇ ਤਿਉਹਾਰਾਂ ਤੋਂ ਬਾਅਦ ਸ਼ੁਰੂ ਹੋਵੇਗੀ





ਹੈਲਥਕੇਅਰ ਵਰਕਰਾਂ ਤੇ ਫਰੰਟਲਾਈਨ ਵਰਕਰਾਂ ਨੂੰ ਤਰਜੀਹ ਦਿੱਤੀ ਜਾਵੇਗੀ, ਅਨੁਮਾਨਿਤ ਗਿਣਤੀ ਲਗਭਗ 3 ਕਰੋੜ ਹੋਵੇਗੀ





ਉਨ੍ਹਾਂ ਤੋਂ ਬਾਅਦ 50 ਸਾਲ ਤੋਂ ਵੱਧ ਉਮਰ ਦੇ ਅਤੇ ਪਹਿਲਾਂ ਤੋਂ ਰੋਗਾਂ ਨਾਲ ਜੂਝ ਰਹੇ 50 ਸਾਲ ਤੋਂ ਘੱਟ ਉਮਰ ਦੇ 27 ਕਰੋੜ ਵਿਅਕਤੀਆਂ ਦੀ ਵਾਰੀ ਆਵੇਗੀ

Posted On: 09 JAN 2021 4:17PM by PIB Chandigarh

ਪ੍ਰਧਾਨ ਮੰਤਰੀ ਨੇ ਅੱਜ ਕੋਵਿਡ ਟੀਕਾਕਰਣ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਤਿਆਰੀ ਦੇ ਨਾਲਨਾਲ ਦੇਸ਼ ਕੋਵਿਡ–19 ਦੀ ਤਾਜ਼ਾ ਸਥਿਤੀ ਦੀ ਸਮੀਖਿਆ ਕਰਨ ਲਈ ਇੱਕ ਉੱਚਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਕੈਬਨਿਟ ਸਕੱਤਰ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ, ਸਿਹਤ ਸਕੱਤਰ ਅਤੇ ਹੋਰ ਸਬੰਧਿਤ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ।

 

ਪ੍ਰਧਾਨ ਮੰਤਰੀ ਨੇ ਵਿਭਿੰਨ ਮਾਮਲਿਆਂ ਬਾਰੇ ਕੋਵਿਡ ਪ੍ਰਬੰਧਨ ਦੀ ਤਾਜ਼ਾ ਸਥਿਤੀ ਦੀ ਵਿਸਤ੍ਰਿਤ ਤੇ ਵਿਆਪਕ ਸਮੀਖਿਆ ਕੀਤੀ। ਰਾਸ਼ਟਰੀ ਨਿਯੰਤ੍ਰਕ ਦੁਆਰਾ ਅਧਿਕਾਰ ਦੀ ਵਰਤੋਂਜਾਂ ਤੇਜ਼ਰਫ਼ਤਾਰ ਪ੍ਰਵਾਨਗੀਦੀ ਇਜਾਜ਼ਤ ਉਨ੍ਹਾਂ ਦੋ ਵੈਕਸੀਨਾਂ (ਕੋਵਿਸ਼ੀਲਡ ਅਤੇ ਕੋਵੈਕਸੀਨ) ਲਈ ਦਿੱਤੀ ਗਈ ਹੈ, ਜੋ ਸੁਰੱਖਿਅਤ ਤੇ ਰੋਗਪ੍ਰਤੀਰੋਧਕ ਸ਼ਕਤੀ ਵਧਾਉਣ ਵਾਲੀਆਂ ਸਿੱਧ ਹੋਈਆਂ ਹਨ।

 

ਮਾਣਯੋਗ ਪ੍ਰਧਾਨ ਮੰਤਰੀ ਨੂੰ ਨੇੜਭਵਿੱਖ ਚ ਵੈਕਸੀਨ ਲਿਆਉਣ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰ ਨਾਲ ਮਿਲ ਕੇ ਕੇਂਦਰ ਦੀਆਂ ਤਿਆਰੀਆਂ ਦੀ ਤਾਜ਼ਾ ਸਥਿਤੀ ਤੋਂ ਵੀ ਜਾਣੂ ਕਰਵਾਇਆ ਗਿਆ। ਟੀਕਾਕਾਰਣ ਦਾ ਇਹ ਅਭਿਆਸ ਲੋਕਾਂ ਦੀ ਸ਼ਮੂਲੀਅਤ (ਜਨ ਭਾਗੀਦਾਰੀ); ਚੋਣਾਂ ਦੇ ਅਨੁਭਵ ਦਾ ਉਪਯੋਗ ਕਰਦਿਆਂ (ਬੂਥ ਰਣਨੀਤੀ ਅਤੇ ਵਿਆਪਕ ਟੀਕਾਕਰਣ ਪ੍ਰੋਗਰਾਮ (ਯੂਆਈਪੀ); ਮੌਜੂਦਾ ਸਿਹਤਸੰਭਾਲ਼ ਸੇਵਾਵਾਂ, ਖ਼ਾਸ ਤੌਰ ਤੇ ਰਾਸ਼ਟਰੀ ਪ੍ਰੋਗਰਾਮਾਂ ਤੇ ਬੁਨਿਆਦੀ ਸਿਹਤ ਸੰਭਾਲ਼ ਨਾਲ ਕੋਈ ਸਮਝੌਤਾ ਨਾ ਕਰਨ; ਵਿਗਿਆਨਕ ਤੇ ਨਿਯੰਤ੍ਰਣ ਨੇਮਾਂ, ਹੋਰ ਐੱਸਓਪੀਜ਼ ਨਾਲ ਕੋਈ ਸਮਝੌਤਾ ਨਾ ਕਰਨ; ਅਤੇ ਟੈਕਨੋਲੋਜੀ ਦੁਆਰਾ ਸੰਚਾਲਿਤ ਇੱਕ ਵਿਵਸਥਿਤ ਤੇ ਰਵਾਨੀ ਨਾਲ ਲਾਗੂ ਕਰਨ ਦੇ ਸਿਧਾਂਤਾਂ ਉੱਤੇ ਅਧਾਰਿਤ ਹੈ।

 

ਕੋਵਿਡ–19 ਵੈਕਸੀਨ ਦੀ ਸ਼ੁਰੂਆਤ ਸਮੇਂ ਹੈਲਥਕੇਅਰ ਵਰਕਰਾਂ ਤੇ ਫਰੰਟਲਾਈਨ ਵਰਕਰਾਂ ਨੂੰ ਤਰਜੀਹ ਦਿੱਤੀ ਜਾਵੇਗੀ, ਜਿਨ੍ਹਾਂ ਦੀ ਅਨੁਮਾਨਿਤ ਗਿਣਤੀ ਲਗਭਗ 3 ਕਰੋੜ ਹੋਵੇਗੀ, ਉਨ੍ਹਾਂ ਤੋਂ ਬਾਅਦ 50 ਸਾਲ ਤੋਂ ਵੱਧ ਉਮਰ ਦੇ ਅਤੇ 50 ਸਾਲ ਤੋਂ ਘੱਟ ਉਮਰ ਵਾਲੇ ਪਰ ਪਹਿਲਾਂ ਤੋਂ ਰੋਗਾਂ ਨਾਲ ਜੂਝ ਰਹੇ ਲਗਭਗ 27 ਕਰੋੜ ਵਿਅਕਤੀਆਂ ਦੇ ਟੀਕੇ ਲਾਉਣ ਦੀ ਵਾਰੀ ਆਵੇਗੀ।

 

ਪ੍ਰਧਾਨ ਮੰਤਰੀ ਨੂੰ ਕੋਵਿਨ (Co-WIN) ਵੈਕਸੀਨ ਡਿਲਿਵਰੀ ਪ੍ਰਬੰਧਨ ਪ੍ਰਣਾਲੀ ਬਾਰੇ ਵੀ ਜਾਣੂ ਕਰਵਾਇਆ ਗਿਆ। ਵਿਲੱਖਣ ਡਿਜੀਟਲ ਮੰਚ ਵੈਕਸੀਨ ਸਟਾੱਕਸ, ਉਨ੍ਹਾਂ ਦੇ ਭੰਡਾਰਣ ਤਾਪਮਾਨ ਤੇ ਕੋਵਿਡ–19 ਵੈਕਸੀਨ ਦੇ ਲਾਭਾਰਥੀਆਂ ਦੀ ਵਿਅਕਤੀਕ੍ਰਿਤ ਟ੍ਰੈਕਿੰਗ ਦੀ ਵਰਤਮਾਨ ਸਮੇਂ ਦੀ ਜਾਣਕਾਰੀ ਮੁਹੱਈਆ ਕਰਵਾਏਗਾ। ਇਹ ਮੰਚ ਪਹਿਲਾਂ ਤੋਂ ਰਜਿਸਟਰਡ ਲਾਭਾਰਥੀਆਂ ਲਈ ਤੈਅਸ਼ੁਦਾ ਆਟੋਮੇਟਡ ਸੈਸ਼ਨ ਦੇ ਸਾਰੇ ਪੱਧਰਾਂ ਦੇ ਪ੍ਰੋਗਰਾਮ ਪ੍ਰਬੰਧਕਾਂ ਅਤੇ ਵੈਕਸੀਨ ਅਨੁਸੂਚੀ ਨੂੰ ਸਫ਼ਲਤਾਪੂਰਬਕ ਮੁਕੰਮਲ ਕਰਨ ਤੇ ਡਿਜੀਟਲ ਸਰਟੀਫ਼ਿਕੇਟ ਤਿਆਰ ਕਰਨ ਲਈ ਸਹਾਇਕ ਹੋਵੇਗਾ। 79 ਲੱਖ ਤੋਂ ਵੱਧ ਲਾਭਾਰਥੀ ਪਹਿਲਾਂ ਹੀ ਇਸ ਮੰਚ ਉੱਤੇ ਰਜਿਸਟਰਡ ਹੋ ਚੁੱਕੇ ਹਨ।

 

ਵੈਕਸੀਨੇਟਰਸ ਤੇ ਵੈਕਸੀਨ ਦੇਣ ਵਾਲਿਆਂ ਨਾਲ ਸਬੰਧਿਤ ਟੀਕਾਕਰਣ ਅਭਿਆਸ, ਉਨ੍ਹਾਂ ਦੀ ਸਿਖਲਾਈ ਪ੍ਰਕਿਰਿਆ ਬਾਰੇ ਇੱਕ ਅਹਿਮ ਥੰਮ ਦੇ ਵੇਰਵੇ ਦਿੱਤੇ ਗਏ। ਟ੍ਰੇਨਰਸ ਦੀ ਰਾਸ਼ਟਰਪੱਧਰੀ ਸਿਖਲਾਈ ਦੌਰਾਨ 2,360 ਭਾਗੀਦਾਰਾਂ ਨੂੰ ਸਿਖਲਾਈ ਦਿੱਤੀ ਗਈ, ਜਿਨ੍ਹਾਂ ਵਿੱਚ ਰਾਜ ਦੇ ਟੀਕਾਕਰਣ ਅਧਿਕਾਰੀ, ਕੋਲਡ ਚੇਨ ਅਧਿਕਾਰੀ, ਆਈਈਸੀ ਅਧਿਕਾਰੀ, ਵਿਕਾਸ ਭਾਈਵਾਲ ਆਦਿ ਸ਼ਾਮਲ ਹਨ। ਰਾਜਾਂ, ਜ਼ਿਲ੍ਹਿਆਂ ਤੇ ਬਲਾਕ ਪੱਧਰਾਂ ਦੀ ਸਿਖਲਾਈ ਦੇ ਹਿੱਸੇ ਵਜੋਂ 61,000 ਤੋਂ ਵੱਧ ਪ੍ਰੋਗਰਾਮ ਪ੍ਰਬੰਧਕ, 2 ਲੱਖ ਵੈਕਸੀਨੇਟਰਸ ਤੇ 3.7 ਲੱਖ ਹੋਰ ਟੀਕਾਕਰਣ ਟੀਮ ਮੈਂਬਰਾਂ ਨੂੰ ਹੁਣ ਤੱਕ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।

 

ਪ੍ਰਧਾਨ ਮੰਤਰੀ ਨੂੰ ਦੇਸ਼ ਭਰ ਵਿੱਚ ਚਲਾਏ ਗਏ ਡ੍ਰਾਈ ਰਨਸ ਦੇ ਤਿੰਨ ਗੇੜਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਤੀਸਰਾ ਡ੍ਰਾਈ ਰਨ ਕੱਲ੍ਹ 33 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 615 ਜ਼ਿਲ੍ਹਿਆਂ ਵਿੱਚ ਕੀਤਾ ਗਿਆ ਤੇ ਉਨ੍ਹਾਂ ਦੇ 4,895 ਸੈਸ਼ਨ ਹੋਏ।

 

ਵਿਸਤ੍ਰਿਤ ਸਮੀਖਿਆ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਕਿ ਟੀਕਾਕਰਣ ਲੋਹੜੀ, ਮਕਰ ਸੰਕ੍ਰਾਂਤੀ, ਪੋਂਗਲ, ਮਾਘ ਬੀਹੂ ਆਦਿ ਜਿਹੇ ਆਉਣ ਵਾਲੇ ਤਿਉਹਾਰਾਂ ਤੋਂ ਬਾਅਦ 16 ਜਨਵਰੀ, 2020 ਨੂੰ ਸ਼ੁਰੂ ਹੋਵੇਗਾ।

 

*******

 

ਐੱਮਵੀ



(Release ID: 1687317) Visitor Counter : 341