ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ 19 ਵੈਕਸੀਨ ਰੋਲ ਆਊਟ


ਡਾਕਟਰ ਹਰਸ਼ ਵਰਧਨ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਨਾਲ ਗੱਲਬਾਤ ਦੌਰਾਨ 08 ਜਨਵਰੀ ਨੂੰ ਨਿਰਵਿਘਨ ਡ੍ਰਾਈ ਰਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਉਹਨਾਂ ਨੂੰ ਵਿਅਕਤੀਗਤ ਅਗਵਾਈ ਦੇਣ ਲਈ ਕਿਹਾ

ਦੇਸ਼ ਵਿਆਪੀ ਦੂਜਾ ਡ੍ਰਾਈ ਰਨ ਭਲਕੇ 33 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 736 ਜਿ਼ਲਿ੍ਆਂ ਵਿੱਚ ਕੀਤਾ ਜਾਵੇਗਾ

ਡਾਕਟਰ ਹਰਸ਼ ਵਰਧਨ ਨੇ ਸਾਰੇ ਸੂਬਾ ਸਿਹਤ ਮੰਤਰੀਆਂ ਨੂੰ ਬੇਨਤੀ ਕੀਤੀ ਕਿ ਉਹ ਮਨਜ਼ੂਰਸ਼ੁਦਾ ਟੀਕਿਆਂ ਬਾਰੇ ਗਲਤ ਸੂਚਨਾ ਨੂੰ ਰੋਕਣ ਲਈ ਵਿਅਕਤੀਗਤ ਤੌਰ ਤੇ ਧਿਆਨ ਦੇਣ "ਸ਼ਰਾਰਤੀ ਅਨਸਰ ਸਾਰੇ ਅਭਿਆਸ ਨੂੰ ਪਟੜੀ ਤੋਂ ਲਾਹ ਕੇ ਸਾਨੂੰ ਕਈ ਸਾਲ ਪਿੱਛੇ ਲਿਜਾ ਸਕਦੇ ਹਨ"

"ਆਓ ਅਸੀਂ ਭਾਰਤ ਨੂੰ ਪੋਲੀਓ ਮੁਕਤ ਸਥਿਤੀ ਵਿੱਚ ਰੱਖਣ ਲਈ 17 ਜਨਵਰੀ ਨੂੰ ਕੌਮੀ ਟੀਕਾਕਰਨ ਦਿਵਸ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਯਕੀਨੀ ਬਣਾਈਏ"

Posted On: 07 JAN 2021 5:10PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਅਤੇ ਪ੍ਰਿੰਸੀਪਲ ਸਕੱਤਰਾਂ / ਵਧੀਕ ਮੁੱਖ ਸਕੱਤਰਾਂ ਨਾਲ ਗੱਲਬਾਤ ਦੌਰਾਨ ਭਲਕੇ 08 ਜਨਵਰੀ ਸੂਚੀਬੱਧ ਕੋਵਿਡ  ਟੀਕਾਕਰਨ ਦੀ ਕੌਮੀ ਪੱਧਰ ਤੇ ਮੌਕਡ੍ਰਿਲ ਲਈ ਤਿਆਰੀਆਂ ਦਾ ਜਾਇਜ਼ਾ ਲਿਆ । ਇਹ ਜਾਇਜ਼ਾ ਵੀਡੀਓ ਕਾਨਫਰੰਸ ਰਾਹੀਂ ਲਿਆ ਗਿਆ । ਉਹਨਾਂ ਨੇ ਇਹ ਸਾਰੇ ਅਭਿਆਸ ਦੀ ਅਗਵਾਈ ਅਤੇ ਨਿਗਰਾਨੀ ਲਈ ਉਹਨਾਂ ਦੀ ਵਿਅਕਤੀਗਤ ਸ਼ਮੂਲੀਅਤ ਦੀ ਅਪੀਲ ਕੀਤੀ ਹੈ । ਰਾਸ਼ਟਰੀ ਪੱਧਰ ਦੀ ਇਹ ਦੂਜੀ ਮੌਕਡ੍ਰਿਲ 33 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 736 ਜਿ਼ਲਿ੍ਆਂ ਵਿੱਚ 3 ਸੈਸ਼ਨ ਸਾਈਟਸ ਤੇ ਹੋਵੇਗੀ । ਕੋਵਿਡ 19 ਟੀਕਾਕਰਨ ਦੀ ਮੌਕਡ੍ਰਿਲ ਦਾ ਉਦੇਸ਼ ਅਸਲ ਵੈਕਸੀਨ ਪ੍ਰਸ਼ਾਸਨ ਈਵੈਂਟ ਨੂੰ ਹੂਬਹੂ ਕਰਨਾ ਹੈ । ਟੀਕਾਕਰਨ ਮੁਹਿੰਮ ਦੀ ਸਾਰੀ ਯੋਜਨਾ ਵਿੱਚ ਲਾਭਪਾਤਰੀ ਦਾ ਪੰਜੀਕਰਨ , ਲਘੂ ਯੋਜਨਾ ਅਤੇ ਸਾਰੀਆਂ ਯੋਜਨਾ ਸੈਸ਼ਨ ਸਾਈਟਸ ਤੇ ਟੀਕਾਕਰਨ ਆਦਿ ਜਿ਼ਲ੍ਹਾ ਕੁਲੈਕਟਰ/ਜਿ਼ਲ੍ਹਾ ਮੈਜਿਸਟ੍ਰੇਟ ਦੀ ਅਗਵਾਈ ਤਹਿਤ ਟੈਸਟ ਕੀਤਾ ਜਾਵੇਗਾ । ਇਹ ਡ੍ਰਾਈ ਰਨ ਸੂਬਾ , ਜਿ਼ਲ੍ਹਾ , ਬਲਾਕ ਅਤੇ ਹਸਪਤਾਲ ਪੱਧਰ ਦੇ ਅਧਿਕਾਰੀਆਂ ਨੂੰ ਕੋਵਿਡ 19 ਰੋਲ ਆਊਟ ਦੇ ਸਾਰੇ ਪੱਖਾਂ ਤੋਂ ਜਾਣੂੰ ਕਰਵਾਏਗਾ । ਇਹ ਕਾਰਜਵਿਧੀ ਪ੍ਰਸ਼ਾਸਕਾਂ ਨੂੰ ਯੋਜਨਾ ਨੂੰ ਲਾਗੂ ਕਰਨ ਅਤੇ ਰਿਪੋਰਟਿੰਗ ਦੇ ਢੰਗ ਤਰੀਕੇ , ਅਸਲ ਤੌਰ ਤੇ ਲਾਗੂ ਕਰਨ ਤੋਂ ਪਹਿਲਾਂ ਕਿਸੇ ਵੀ ਛੋਟੀ ਮੋਟੀ ਚੁਣੌਤੀ ਦੀ ਪਛਾਣ ਕਰਨ ਅਤੇ ਪ੍ਰੋਗਰਾਮ ਮੈਨੇਜਰਾਂ ਨੂੰ ਸਾਰੇ ਪੱਧਰਾਂ ਤੇ ਵਿਸ਼ਵਾਸ ਮੁਹੱਈਆ ਕਰਨ ਵਿੱਚ ਸਹਿਯੋਗ ਦੇਵੇਗੀ ਤਾਂ ਜੋ ਟੀਕਾਕਰਨ ਮੁਹਿੰਮ ਨੂੰ ਨਿਰਵਿਘਨ ਚਲਾਇਆ ਜਾ ਸਕੇ ।
ਸ਼੍ਰੀ ਬਿਪਲਬ ਕੁਮਾਰ ਦੇਵ , ਮੁੱਖ ਮੰਤਰੀ (ਸਿਹਤ ਪੋਰਟਫੋਲੀਓ ਵੀ ਉਹਨਾਂ ਕੋਲ ਹੈ) ਤ੍ਰਿਪੁਰਾ , ਸ਼੍ਰੀ ਆਲਾ ਕਾਲੀ ਕਿਸ਼ਨਾ ਸਿਰੀਨਿਵਾਸ , ਉੱਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਆਂਧਰਾ ਪ੍ਰਦੇਸ਼ , ਸ਼੍ਰੀ ਨਿਤੀਨ ਭਾਈ ਪਟੇਲ , ਉਪ ਮੁੰਖ ਮੰਤਰੀ ਅਤੇ ਸਿਹਤ ਮੰਤਰੀ ਗੁਜਰਾਤ , ਸ੍ਰੀ ਮੰਗਲ ਪਾਂਡੇ , ਸਿਹਤ ਮੰਤਰੀ ਬਿਹਾਰ , ਡਾਕਟਰ ਐੱਮ ਕੇ ਸ਼ਰਮਾ , ਸਿਹਤ ਮੰਤਰੀ ਸਿੱਕਿਮ , ਡਾਕਟਰ ਸੀ ਵਿਜੇ ਭਾਸਕਰ , ਸਿਹਤ ਮੰਤਰੀ ਤਾਮਿਲਨਾਡੂ , ਸ਼੍ਰੀ ਇਤੇਲਾ ਰਜਿੰਦਰਾ , ਸਿਹਤ ਮੰਤਰੀ ਤੇਲੰਗਾਨਾ , ਸ਼੍ਰੀ ਰਾਜੇਸ਼ ਟੋਪੇ , ਸਿਹਤ ਮੰਤਰੀ ਮਹਾਰਾਸ਼ਟਰ ਸ਼੍ਰੀ ਲੈਂਗਪੋਕਲੰਪਮ ਜਨਤਾ ਕੁਮਾਰ ਸਿੰਘ , ਸਿਹਤ ਮੰਤਰੀ ਮਣੀਪੁਰ , ਸ਼੍ਰੀਮਤੀ ਕੇ ਕੇ ਸ਼ੈਲਜਾ , ਅਧਿਆਪਕ , ਸਿਹਤ ਮੰਤਰੀ ਕੇਰਲ , ਸ਼੍ਰੀ ਵਿਸ਼ਵਾਜੀਤ ਰਾਣੇ , ਸਿਹਤ ਮੰਤਰੀ ਗੋਆ , ਡਾਕਟਰ ਕੇਸ਼ਵ ਰੈਡੀ ਸੁਧਾਕਰ , ਸਿਹਤ ਮੰਤਰੀ ਕਰਨਾਟਕ , ਸ਼੍ਰੀ ਟੀ ਐੱਸ ਦਿਓ , ਸਿਹਤ ਮੰਤਰੀ ਛੱਤੀਸਗੜ੍ਹ , ਸ਼੍ਰੀ ਸਤੇਂਦਰਾ ਕੁਮਾਰ ਜੈਨ , ਸਿਹਤ ਮੰਤਰੀ ਦਿੱਲੀ , ਡਾਕਟਰ ਪ੍ਰਭੂ ਰਾਮ ਚੌਧਰੀ , ਜਨਤਕ ਸਿਹਤ ਤੇ ਪਰਿਵਾਰ ਭਲਾਈ ਮੰਤਰੀ , ਮੱਧ ਪ੍ਰਦੇਸ਼ , ਡਾਕਟਰ ਰਘੂ ਸ਼ਰਮਾ ਮੈਡੀਕਲ ਤੇ ਸਿਹਤ ਮੰਤਰੀ ਰਾਜਸਥਾਨ , ਸ਼੍ਰੀ ਪ੍ਰਤਾਪ ਜੇਨਾ , ਪੰਚਾਇਤੀ ਰਾਜ ਤੇ ਪੀਣ ਵਾਲੇ ਪਾਣੀ , ਕਾਨੂੰਨ , ਹਾਊਸਿੰਗ ਤੇ ਸ਼ਹਿਰੀ ਵਿਕਾਸ ਮੰਤਰੀ ਉਡੀਸਾ ਅਤੇ ਸ਼੍ਰੀ ਪੀਯੂਸ਼ ਹਜ਼ਾਰਿਕਾ ਰਾਜ ਮੰਤਰੀ (ਸਿਹਤ) ਅਸਾਮ ਇਸ ਮੀਟਿੰਗ ਵਿੱਚ ਸ਼ਾਮਲ ਹੋਏ ।

m_6104454518898068158gmail-Picture 4 m_6104454518898068158gmail-Picture 6  

ਡਾਕਟਰ ਹਰਸ਼ ਵਰਧਨ ਨੇ ਸਾਰਿਆਂ ਨੂੰ ਇਹ ਯਾਦ ਦਿਵਾਉਂਦਿਆਂ ਕਿਹਾ ਕਿ ਦੇਸ਼ ਨੇ ਕੋਵਿਡ 19 ਮਹਾਮਾਰੀ ਨਾਲ ਲੜਾਈ ਦਾ ਸਫਲਤਾ ਪੂਰਵਕ ਇੱਕ ਸਾਲ ਮੁਕੰਮਲ ਕਰ ਲਿਆ ਹੈ , ਕਿਉਂਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੰਯੁਕਤ ਮੋਨੀਟਰਿੰਗ ਗਰੁੱਪ ( ਜੇ ਐੱਮ ਜੀ  ) ਦੀ ਪਹਿਲੀ ਮੀਟਿੰਗ 08 ਜਨਵਰੀ 2020 ਨੂੰ ਹੋਈ ਸੀ । ਪਹਿਲੀ ਕਤਾਰ ਦੇ ਕਾਮਿਆਂ ਦੇ ਅਣਥੱਕ ਕੰਮ ਲਈ ਖੁੱਲਦਿਲੀ ਨਾਲ ਸਹਿਯੋਗ ਅਤੇ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਇਹ ਕਾਮੇ ਜ਼ਮੀਨੀ ਪੱਧਰ ਤੇ ਕੰਮ ਕਰ ਰਹੇ ਹਨ । ਉਹਨਾਂ ਨੇ ਇਸ ਦਾ ਵੀ ਜਿ਼ਕਰ ਕੀਤਾ ਕਿ ਕਿਵੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਅਤੇ ਅਟੱਲ ਅਗਵਾਈ ਨੇ ਇਹ ਯਕੀਨੀ ਬਣਾਇਆ ਕਿ ਭਾਰਤ ਨਾਲ ਕੇਵਲ ਵਿਸ਼ਵ ਵਿੱਚ ਸਭ ਤੋਂ ਉੱਚੀ ਸਿਹਤਯਾਬ ਦਰ ਪ੍ਰਾਪਤ ਕਰੇ ਬਲਕਿ ਹੋਰ ਦੇਸ਼ਾਂ , ਜੋ ਭਾਰਤ ਦੇ ਐੱਨ 95 ਮਾਸਕ ਅਤੇ ਆਪਣੇ ਕੰਟੇਨਮੈਂਟ ਯਤਨਾਂ ਲਈ ਪੀ ਪੀ ਈ ਕਿਟਾਂ ਦੀ ਦਰਾਮਦ ਤੇ ਅਧਾਰਿਤ ਹਨ , ਲਈ ਆਸ ਦਾ ਮੁਨਾਰਾ ਬਣੇ । ਉਹਨਾਂ ਨੇ ਭਾਰਤ ਦੀ ਇਸ ਚਾਲ ਵਿੱਚ ਆਈ ਤਬਦੀਲੀ ਦਾ ਸਿਹਰਾ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਚਲਾਈ ਗਈ ਆਤਮਨਿਰਭਰ ਭਾਰਤ ਯੋਜਨਾ ਦੇ ਸਿਰ ਬੰਨਿਆ ।
ਡਾਕਟਰ ਹਰਸ਼ ਵਰਧਨ ਨੇ ਕੇਂਦਰ ਅਤੇ ਸੂਬਾ ਸਰਕਾਰ ਅਧਿਕਾਰੀਆਂ ਅਤੇ ਮੈਡੀਕਲ ਭਾਈਚਾਰੇ ਜੋ , ਪਿਛਲੇ ਕਈ ਮਹੀਨਿਆਂ ਤੋਂ ਅਗਾਂਹ ਵੱਧ ਕੇ ਆਉਂਦੇ ਟੀਕਾਕਰਨ ਮੁਹਿੰਮ , ਵੈਕਸੀਨ ਪ੍ਰਸ਼ਾਸਨਾਂ ਨੂੰ ਸਿਖਲਾਈ ਦੇਣ ਲਈ ਵਿਸਥਾਰਿਤ ਦਿਸ਼ਾ ਨਿਰਦੇਸ਼ ਬਣਾ ਕੇ ਜਾਣਕਾਰੀ ਦੇ ਰਹੇ ਹਨ , ਸਮੇਤ ਕਈ ਹਿੱਸੇਦਾਰਾਂ ਵੱਲੋਂ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ । ਉਹਨਾਂ ਨੇ ਵਿਗਿਆਨਕ ਭਾਈਚਾਰੇ, ਜਿਸ ਨੇ ਆਪਣੇ ਅਣਥੱਕ ਕੰਮ ਨਾਲ ਦੇਸ਼ ਵਿੱਚ ਦੋ ਟੀਕੇ ਲਿਆਂਦੇ ਹਨ , ਜਿਹਨਾਂ ਨੂੰ ਹਾਲ ਹੀ ਵਿੱਚ ਐਮਰਜੈਂਸੀ ਵਰਤੋਂ ਅਧਿਕਾਰ ਲਈ ਕੁਝ ਦਿਨ ਪਹਿਲਾਂ ਮਨਜ਼ੂਰੀ ਦਿੱਤੀ ਗਈ ਹੈ , ਲਈ ਧੰਨਵਾਦ ਪ੍ਰਗਟ ਕੀਤਾ ।
ਸਿਹਤ ਮੰਤਰੀ ਨੇ ਵਿਲੱਖਣ ਡਿਜੀਟਲ ਪਲੇਟਫਾਰਮ ਕੋਵਿਨ , ਜਿਸ ਨੂੰ ਈਵਿਨ ਪਲੇਟਫਾਰਮ ਤੇ ਫਿਰ ਤੋਂ ਪੇਸ਼ ਕੀਤਾ ਗਿਆ ਹੈ , ਉਜਾਗਰ ਕੀਤਾ । ਉਹਨਾਂ ਕਿਹਾ ਕਿ ਇਹ ਪਲੇਟਫਾਰਮ ਕੋਵਿਡ 19 ਟੀਕੇ ਦੇ ਲਾਭਪਾਤਰੀਆਂ ਦੀ ਵਿਅਕਤੀਗਤ ਟ੍ਰੈਕਿੰਗ ਅਤੇ ਉਹਨਾਂ ਦੇ ਤਾਪਮਾਨ ਨੂੰ ਸਟੋਰ ਕਰਨ ਅਤੇ ਵੈਕਸੀਨ ਭੰਡਾਰਾਂ ਬਾਰੇ ਰੀਅਲ ਟਾਈਮ ਜਾਣਕਾਰੀ ਮੁਹੱਈਆ ਕਰੇਗਾ । ਇਹ ਪਲੇਟਫਾਰਮ ਪ੍ਰੋਗਰਾਮ ਮੈਨੇਜਰਾਂ ਨੂੰ ਸਾਰੇ ਪੱਧਰਾਂ ਦੇ ਆਟੋਮੇਟੇਡ ਸੈਸ਼ਨ ਦੌਰਾਨ ਪੂਰਬ ਪੰਜੀਕ੍ਰਿਤ ਲਾਭਪਾਤਰੀਆਂ ਦੀ ਐਲੋਕੇਸ਼ਨ , ਉਹਨਾਂ ਦੀ ਪ੍ਰਮਾਣਿਕਤਾ ਅਤੇ ਟੀਕਾਕਰਨ ਸੂਚੀ ਦੇ ਸਫਲਤਾਪੂਰਵਕ ਮੁਕੰਮਲ ਹੋਣ ਤੇ ਇੱਕ ਡਿਜੀਟਲ ਸਰਟੀਫਿਕੇਟ ਰੇਜ਼ ਕਰਨ ਲਈ ਸਹਾਇਤਾ ਕਰੇਗਾ । ਉਹਨਾਂ ਕਿਹਾ ਕਿ ਪਲੇਟਫਾਰਮ ਉੱਪਰ 78 ਲੱਖ ਤੋਂ ਵੱਧੇਰੇ ਲਾਭਪਾਤਰੀਆਂ ਨੇ ਪਹਿਲਾਂ ਹੀ ਪੰਜੀਕ੍ਰਿਤ ਕਰ ਲਿਆ ਹੈ ।
ਮੰਤਰੀ ਨੇ ਆਪਣੇ ਸੂਬਾ ਹਮਅਹੁਦੇਦਾਰਾਂ ਨੂੰ ਫਿਰ ਤੋਂ ਯਕੀਨ ਦਿਵਾਇਆ ਕਿ ਦੇਸ਼ ਵਿੱਚ ਹਰੇਕ ਥਾਂ ਤੇ ਸੇਵਾ ਦੇਣ ਨੂੰ ਯਕੀਨੀ ਬਣਾਉਣ ਲਈ ਕੋਲਡ ਚੇਨ ਬੁਨਿਆਦੀ ਢਾਂਚੇ ਨੂੰ ਉਚਿਤ ਤੌਰ ਤੇ ਅਪਗ੍ਰੇਡ ਕੀਤਾ ਗਿਆ ਹੈ ਅਤੇ ਸਰਿੰਜਾ ਅਤੇ ਹੋਰ ਲੋਜੀਸਟਿਕਸ ਦੀ ਲੋੜੀਂਦੀ ਸਪਲਾਈ ਮੁਹੱਈਆ ਕੀਤੀ ਗਈ ਹੈ ,"ਭਾਰਤ ਕੋਲ ਟੀਕਾਕਰਨ ਕਰਨ ਲਈ ਬੇਮਿਸਾਲ ਤਜ਼ਰਬਾ ਹੈ ਅਤੇ ਵਿਸ਼ਵ ਦੇ ਸਭ ਤੋਂ ਵੱਡੇ ਸਰਵਵਿਆਪਕ ਟੀਕਾਕਰਨ ਪ੍ਰੋਗਰਾਮਾਂ ਵਿੱਚੋਂ ਇੱਕ ਨੂੰ ਚਲਾ ਰਿਹਾ ਹੈ । ਜਿਸ ਦੀ ਮਜ਼ਬੂਤੀ ਲਈ ਵਿਸ਼ਵ ਵਿੱਚ ਸ਼ਲਾਘਾ ਹੋਈ ਹੈ"। ਉਹਨਾਂ ਨੇ ਭਾਰਤ ਦੇ ਕਈ ਸਫਲਤਾ ਟੀਕਾਕਰਨ ਮੁਹਿੰਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੋਲੀਓ , ਰੁਬੇਲਾ ਅਤੇ ਚੇਚਕ ਖਾਸ ਤੌਰ ਤੇ ਇਸ ਸੰਦਰਭ ਵਿੱਚ ਦੱਸੇ ਜਾ ਸਕਦੇ ਹਨ । ਉਹਨਾਂ ਨੇ ਦੇਸ਼ ਵਿੱਚ ਪੋਲੀਓ ਨੂੰ ਖ਼ਤਮ ਕਰਨ ਲਈ 90 ਦਹਾਕੇ ਦੇ ਸ਼ੁਰੂ ਵਿੱਚ ਲੱਖਾਂ ਭਾਰਤੀਆਂ ਦੇ ਕੀਤੇ ਗਏ ਯਤਨਾਂ ਬਾਰੇ ਆਪਣਾ ਵਿਅਕਤੀਗਤ ਤਜ਼ਰਬਾ ਦੱਸਿਆ । ਉਹਨਾਂ ਕਿਹਾ,"ਯੂ ਆਈ ਪੀ ਅਤੇ ਪੋਲੀਓ ਵਿਰੋਧੀ ਮੁਹਿੰਮ ਦੇ ਦੇਸ਼ ਭਰ ਵਿੱਚ ਹੋਏ ਅਮੀਰ ਤਜ਼ਰਬੇ ਨੂੰ ਕੋਵਿਡ 19 ਟੀਕਾਕਰਨ ਦੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਲਈ ਵਰਤਿਆ ਜਾ ਰਿਹਾ ਹੈ"।
ਇਸ ਤੋਂ ਬਾਅਦ ਉਹਨਾਂ ਨੇ ਆਪਣੇ ਸੂਬਾ ਹਮਅਹੁਦਾ ਨੂੰ ਵੀ ਯਕੀਨ ਦਿਵਾਇਆ ਕਿ 17 ਜਨਵਰੀ 2021 ਜੋ ਕੌਮੀ ਟੀਕਾਕਰਨ ਦਿਵਸ ਹੈ , ਨੂੰ ਵੀ ਬਣਦਾ ਮਹੱਤਵ ਦੇਣਾ ਚਾਹੀਦਾ ਹੈ । ਉਹਨਾਂ ਨੇ ਸੂਬਾ / ਕੇਂਦਰ ਸ਼ਾਸਤ ਪ੍ਰਦੇਸ਼ ਦੇ ਸਿਹਤ ਮੰਤਰੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਨੂੰ ਯਕੀਨੀ ਬਣਾਉਣ ਕਿ ਗੈਰ ਕੋਵਿਡ ਜ਼ਰੂਰੀ ਸੇਵਾਵਾਂ ਤੇ ਬੁਰਾ ਅਸਰ ਨਾਲ ਪਵੇ । ਉਹਨਾਂ ਕਿਹਾ ,"ਇਹ ਸੂਬਾ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਹੋਰ ਬਹੁ ਹਿੱਸੇਦਾਰਾਂ ਦੇ ਸਾਂਝੇ ਯਤਨਾਂ ਕਾਰਨ ਹੋ ਸਕਿਆ ਹੈ ਕਿ ਭਾਰਤ ਅਤੇ ਡਬਲਯੂ ਐੱਚ ਓ ਦੇ ਖੇਤਰ ਤਹਿਤ ਦੱਖਣ ਪੂਰਬੀ ਏਸ਼ੀਆ ਦੇ 11 ਹੋਰ ਦੇਸ਼ਾਂ ਵਿੱਚ ਪੋਲੀਓ ਮੁਕਤ ਐਲਾਨਿਆ ਗਿਆ ਹੈ"। ਸਾਡੇ ਇਹ ਯਤਨ ਹੋਣੇ ਚਾਹੀਦੇ ਹਨ ਕਿ ਭਾਰਤ ਨੂੰ ਪੋਲੀਓ ਮੁਕਤ ਦੀ ਸਥਿਤੀ ਵਿੱਚ ਕਾਇਮ ਰੱਖੀਏ । ਕੁਝ ਗੁਆਂਢੀ ਮੁਲਕਾਂ ਵਿੱਚ ਵਾਈਲਡ ਪੋਲੀਓ ਦੇ ਅਜੇ ਵੀ ਕੇਸਾਂ ਬਾਰੇ ਧਿਆਨ ਦਿਵਾਉਂਦਿਆਂ ਉਹਨਾਂ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਕੌਮੀ ਟੀਕਾਕਰਨ ਦਿਵਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਲ ਆਊਟ ਕੀਤਾ ਜਾਵੇ ।
ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਕੋਵਿਡ 19 ਵੈਕਸੀਨ ਲਗਾਉਣ ਅਤੇ ਰੋਲ ਆਊਟ ਲਈ ਸਾਡੇ ਮਨੁੱਖੀ ਸਰੋਤਾਂ ਦੀ ਸਮਰੱਥਾ ਨੂੰ ਮਜ਼ਬੂਤ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਵੈਕਸੀਨ ਹੈਂਡਲ ਕਰਨ ਅਤੇ ਪ੍ਰਸ਼ਾਸਕਾਂ ਜਿਹਨਾਂ ਵਿੱਚ ਮੈਡੀਕਲ ਅਧਿਕਾਰੀ , ਟੀਕਾ ਲਗਾਉਣ ਵਾਲੇ , ਟੀਕਾ ਲਗਾਉਣ ਵਾਲੇ ਵਿਕਲਪ , ਕੋਲਡ ਚੇਨ ਦਾ ਪ੍ਰਬੰਧ ਕਰਨ ਵਾਲੇ , ਸੂਪਰਵਾਈਜ਼ਰਸ , ਡਾਟਾ ਮੈਨੇਜਰਸ , ਆਸ਼ਾ ਕੁਆਰਡੀਨੇਟਰਸ ਅਤੇ ਹੋਰ ਸਾਰਿਆਂ ਦੇ ਵੱਖ ਵੱਖ ਸ਼੍ਰੇਣੀਆਂ ਲਈ ਵਿਸਥਾਰਿਤ ਸਿਖਲਾਏ ਮੋਡਿਊਲਸ ਵਿਕਸਿਤ ਕੀਤੇ ਗਏ ਹਨ । ਉਹਨਾਂ ਕਿਹਾ ਕਿ ਭਲਕੇ ਦੂਜੇ ਕੌਮੀ ਡ੍ਰਾਈ ਰਨ ਤੋਂ ਪਹਿਲਾਂ ਸਾਰੀ ਸੰਚਾਲਨ ਯੋਜਨਾ ਅਤੇ ਆਈ ਟੀ ਪਲੇਟਫਾਰਮ ਨੂੰ ਕਈ ਵਾਰ ਜ਼ਮੀਨੀ ਪੱਧਰ ਤੇ ਟੈਸਟ ਕੀਤਾ ਗਿਆ ਹੈ । ਪਹਿਲੀ ਨੈਸ਼ਨਲ ਮੌਕਡ੍ਰਿਲ 02 ਜਨਵਰੀ 2021 ਨੂੰ ਹੋਈ ਸੀ , ਤਾਂ ਜੋ ਅੰਤਿਮ ਸਮੇਂ ਲਾਗੂ ਕਰਨ ਅਤੇ ਸੰਚਾਲਨ ਪ੍ਰਕਿਰਿਆ ਵਿੱਚ ਹੋਰ ਸੁਧਾਰ ਲਈ ਦੂਜੀ ਮੌਕਡ੍ਰਿਲ ਵੇਲੇ ਆਈਆਂ ਦਿੱਕਤਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਮਿਲੀ ਸੀ । ਡ੍ਰਾਈ ਰਨ ਵੇਲੇ ਜਿ਼ਆਦਾਤਰ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਤਸੱਲੀ ਬਖ਼ਸ਼ ਫੀਡਬੈਕ ਮਿਲੀ ਸੀ ।
ਭਲਕ ਦੀ ਕੌਮੀ ਡ੍ਰਾਈ ਰਨ ਲਈ ਉਹਨਾਂ ਦੀ ਵਿਅਕਤੀਗਤ ਸ਼ਮੂਲੀਅਤ , ਅਗਵਾਈ ਅਤੇ ਦਿਲਚਸਪੀ ਵਾਲੀ ਨਿਗਰਾਨੀ ਬਾਰੇ ਅਪੀਲ ਕਰਦਿਆਂ ਡਾਕਟਰ ਹਰਸ਼ ਵਰਧਨ ਨੇ ਸਿਹਤ ਮੰਤਰੀਆਂ ਨੂੰ ਕੋਵਿਡ 19 ਦੇ ਅਸਰ ਅਤੇ ਸੁਰੱਖਿਆ ਬਾਰੇ ਅਫਵਾਹਾਂ ਅਤੇ ਗਲਤ ਜਾਣਕਾਰੀ ਮੁਹਿੰਮ ਚਲਾਉਣ ਵਾਲਿਆਂ ਖਿਲਾਫ਼ ਚੌਕਸ ਰਹਿਣ ਲਈ ਬੇਨਤੀ ਕੀਤੀ । ਉਹਨਾਂ ਨੇ ਸੋਸ਼ਲ ਮੀਡੀਆ ਤੇ ਲੋਕਾਂ ਦੇ ਮਨਾਂ ਵਿੱਚ ਟੀਕੇ ਦੇ ਸਾਈਡ ਇਫੈਕਟਸ ਬਾਰੇ ਭਰਮ ਪੈਦਾ ਕਰਨ ਵਾਲੀਆਂ ਅਫਵਾਹਾਂ ਨੂੰ ਖਾਰਿਜ ਕੀਤਾ ਅਤੇ ਕਿਹਾ "ਇਹ ਸ਼ਰਾਰਤੀ ਅਨਸਰ ਇਸ ਸਾਰੇ ਅਭਿਆਸ ਨੂੰ ਪਟੜੀ ਤੋਂ ਲਾਹ ਕੇ ਸਾਨੂੰ ਕਈ ਸਾਲ ਪਿੱਛੇ ਲਿਜਾ ਸਕਦੇ ਹਨ" । ਉਹਨਾਂ ਨੇ ਸੂਬਾ ਸਿਹਤ ਅਧਿਕਾਰੀਆਂ ਨੂੰ ਕਈ ਹਿੱਸੇਦਾਰਾਂ ਅਤੇ ਨੌਜਵਾਨਾਂ ਨਾਲ ਮਿਲ ਕੇ ਸਹੀ ਜਾਣਕਾਰੀ ਫੈਲਾਉਣ ਅਤੇ ਕੋਵਿਡ 19 ਬਾਰੇ ਫੈਲਾਏ ਜਾ ਰਹੇ ਝੂਠ ਅਤੇ ਅਫਵਾਹਾਂ ਨੂੰ ਖ਼ਤਮ ਕਰਨ ਲਈ ਕੰਮ ਕਰਨ ਲਈ ਕਿਹਾ ।
ਸੂਬਾ / ਕੇਂਦਰ ਸ਼ਾਸਤ ਪ੍ਰਦੇਸ਼ ਦੇ ਮੰਤਰੀਆਂ ਨੇ ਪਿਛਲੇ ਡ੍ਰਾਈ ਰਨ ਅਭਿਆਸਾਂ ਬਾਰੇ ਆਪਣੇ ਤਜ਼ਰਬੇ ਅਤੇ ਕੱਲ੍ਹ ਦੇ ਅਭਿਆਸ ਲਈ ਤਿਆਰੀਆਂ ਬਾਰੇ ਫੀਡਬੈਕ ਸਾਂਝੀ ਕੀਤੀ । ਉਹਨਾਂ ਜਾਣਕਾਰੀ ਦਿੱਤੀ ਕਿ ਟੀਕਾ ਲਾਉਣ ਵਾਲਿਆਂ ਲਈ ਸਿਖਲਾਈ ਸੈਸ਼ਨ ਕੀਤੇ ਗਏ ਹਨ , ਲਾਭਪਾਤਰੀਆਂ ਦੇ ਡਾਟਾ ਬੇਸ ਨੂੰ ਅਪਗ੍ਰੇਡ ਕੀਤਾ ਗਿਆ ਹੈ , ਕੋਲਡ ਚੇਨ ਪ੍ਰਬੰਧਨ , ਸੈਸ਼ਨ ਅਲਾਟਮੈਂਟ ਅਤੇ ਐਡਵਰਸ ਈਵੈਂਟ ਫੋਲਿੰਗ ਇਮੁਨਾਈਜੇ਼ਸਨ (ਈ ਏ ਐੱਫ ਆਈ) ਬਾਰੇ ਰਿਪੋਰਟਿੰਗ ਕਰਨ ਬਾਰੇ ਵੀ ਜਾਣਕਾਰੀ ਦਿੱਤੀ । ਕੇਂਦਰੀ ਮੰਤਰੀ ਨੇ ਜਾਣੂੰ ਕਰਵਾਇਆ ਕਿ ਸੂਬਾ , ਜਿ਼ਲ੍ਹਾ ਅਤੇ ਬਲਾਕ ਪੱਧਰ ਤੇ ਟੀਕਿਆਂ ਬਾਰੇ ਸਹੀ ਜਾਣਕਾਰੀ ਦੇਣ ਲਈ ਸੂਬਿਆਂ ਵਿੰਚ ਲਗਾਤਾਰ ਅਸਰਦਾਰ ਸੰਚਾਰ ਕੀਤਾ ਜਾ ਰਿਹਾ ਹੈ ।

m_6104454518898068158gmail-Picture 7  

ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ , ਮਿਸ ਵੰਦਨਾ ਗੁਰਨਾਨੀ , ਏ ਐੱਸ ਤੇ ਐੱਮ ਡੀ (ਐੱਨ ਐੱਚ ਐੱਮ) , ਸ਼੍ਰੀ ਮਨੋਹਰ ਅਗਨਾਨੀ , ਵਧੀਕ ਸਕੱਤਰ (ਸਿਹਤ) , ਸ਼੍ਰੀ ਲਵ ਅਗਰਵਾਲ , ਸੰਯੁਕਤ ਸਕੱਤਰ (ਸਿਹਤ) ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੀਟਿੰਗ ਵਿੱਚ ਸ਼ਾਮਲ ਸਨ ।


ਐੱਮ ਵੀ / ਐੱਸ ਜੇ(Release ID: 1686905) Visitor Counter : 213