ਪ੍ਰਧਾਨ ਮੰਤਰੀ ਦਫਤਰ

ਭਾਰਤ-ਜਰਮਨੀ ਦੇ ਲੀਡਰਾਂ ਦੀ ਵੀਡੀਓ-ਟੈਲੀਕਾਨਫਰੰਸ

प्रविष्टि तिथि: 06 JAN 2021 7:22PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਰਮਨੀ ਦੀ ਚਾਂਸਲਰ ਡਾ. ਐਂਜੇਲਾ ਮਰਕਲ ਨਾਲ ਇੱਕ ਵੀਡੀਓ-ਟੈਲੀਕਾਨਫਰੰਸ ਕੀਤੀ

 

ਪ੍ਰਧਾਨ ਮੰਤਰੀ ਨੇ ਯੂਰਪੀ ਅਤੇ ਆਲਮੀ ਮੰਚ 'ਤੇ ਸਥਿਰ ਅਤੇ ਮਜ਼ਬੂਤ ਲੀਡਰਸ਼ਿਪ ਪ੍ਰਦਾਨ ਕਰਨ ਦੇ ਲਈ ਚਾਂਸਲਰ ਮਰਕਲ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਭਾਰਤ-ਜਰਮਨੀ ਰਣਨੀਤਕ ਸਾਂਝੇਦਾਰੀ ਦੇ ਵਿਕਾਸ ਵਾਸਤੇ ਮਾਰਗ ਦਰਸ਼ਨ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

 

ਦੋਹਾਂ ਨੇਤਾਵਾਂ ਨੇ ਕੋਵਿਡ-19 ਮਹਾਮਾਰੀ, ਦੁਵੱਲੇ ਸਬੰਧਾਂ, ਖੇਤਰੀ ਤੇ ਆਲਮੀ ਵਿਸ਼ਿਆਂ ਅਤੇ ਖਾਸ ਕਰਕੇ ਭਾਰਤ-ਯੂਰਪੀ ਸੰਘ ਸਬੰਧਾਂ ਸਮੇਤ ਆਪਸੀ ਮਹੱਤਵ ਦੇ ਪ੍ਰਮੁੱਖ ਵਿਸ਼ਿਆਂ 'ਤੇ ਚਰਚਾ ਕੀਤੀ।

 

 

ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਕੋਵਿਡ ਦਾ ਟੀਕਾ (ਵੈਕਸੀਨ) ਵਿਕਸਿਤ ਕਰਨ ਸਬੰਧੀ ਚਾਂਸਲਰ ਮਰਕਲ ਨੂੰ ਜਾਣਕਾਰੀ ਦਿੱਤੀ ਅਤੇ ਚਾਂਸਲਰ ਮਰਕਲ ਨੂੰ ਵਿਸ਼ਵ ਦੇ ਲਾਭ ਲਈ ਆਪਣੀਆਂ ਸਮਰੱਥਾਵਾਂ ਦਾ ਲਾਭ ਦੇਣ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਜਰਮਨੀ ਅਤੇ ਹੋਰ ਯੂਰਪੀ ਦੇਸ਼ਾਂ ਵਿੱਚ ਸੰਕ੍ਰਮਣਾਂ ਦੀ ਨਵੀਂ ਲਹਿਰ ਨੂੰ ਜਲਦੀ ਰੋਕਣ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

 

ਪ੍ਰਧਾਨ ਮੰਤਰੀ ਨੇ ਇੰਟਰਨੈਸ਼ਨਲ ਸੋਲਰ ਅਲਾਇੰਸ (ਆਈਐੱਸਏ) ਵਿੱਚ ਸ਼ਾਮਲ ਹੋਣ ਦੇ ਜਰਮਨੀ ਦੇ ਫੈਸਲੇ ਦਾ ਸੁਆਗਤ ਕੀਤਾ, ਅਤੇ ਆਪਦਾ ਰੋਧੀ ਬੁਨਿਆਦੀ ਢਾਂਚੇ ਲਈ ਗਠਬੰਧਨ (ਸੀਡੀਆਰਆਈ) ਦੇ ਤਹਿਤ ਜਰਮਨੀ ਦੇ ਨਾਲ ਸਹਿਯੋਗ ਹੋਰ ਮਜ਼ਬੂਤ ਕਰਨ ਦੀ ਇੱਛਾ ਵਿਅਕਤ ਕੀਤੀ।

 

ਇਸ ਸਾਲ ਭਾਰਤ ਅਤੇ ਜਰਮਨੀ ਦੇ ਦਰਮਿਆਨ ਦੁਵੱਲੇ ਸਬੰਧਾਂ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਅਤੇ ਰਣਨੀਤਕ ਭਾਗੀਦਾਰੀ ਦੀ 20ਵੀਂ ਵਰ੍ਹੇਗੰਢ ਹੈ। ਦੋਹਾਂ ਲੀਡਰਾਂ ਨੇ ਇਸ ਅਵਸਰ ਤੇ ਇਸੇ ਸਾਲ ਛੇਵੇਂ ਇੰਟਰ-ਗਵਰਨਮੈਂਟਲ ਕੰਸਲਟੇਸ਼ਨਸ (ਆਈਜੀਸੀ) ਕਰਨ ਅਤੇ ਇਸ ਲਈ ਇੱਕ ਮਹੱਤਵਪੂਰਨ ਏਜੰਡਾ ਨਿਰਧਾਰਿਤ ਕਰਨ ਤੇ ਵੀ ਸਹਿਮਤੀ ਵਿਅਕਤ ਕੀਤੀ ਹੈ।

 

 

*****

 

ਡੀਐੱਸ/ਏਕੇਜੇ


(रिलीज़ आईडी: 1686682) आगंतुक पटल : 321
इस विज्ञप्ति को इन भाषाओं में पढ़ें: English , Urdu , हिन्दी , Marathi , Bengali , Manipuri , Assamese , Gujarati , Odia , Tamil , Telugu , Kannada , Malayalam