ਮੰਤਰੀ ਮੰਡਲ

ਕੈਬਨਿਟ ਨੇ ਭਾਰਤ ਅਤੇ ਜਪਾਨ ਦੇ ਦਰਮਿਆਨ ‘ਸਪੈਸੀਫਾਈਡ ਸਕਿੱਲਡ ਵਰਕਰਾਂ’ ਦੇ ਸਬੰਧ ਵਿੱਚ ਸਹਭਾਗਿਤਾ ਨਾਲ ਜੁੜੇ ਸਹਿਯੋਗ ਪੱਤਰ ‘ਤੇ ਦਸਤਖ਼ਤ ਕਰਨ ਨੂੰ ਪ੍ਰਵਾਨਗੀ ਦਿੱਤੀ

Posted On: 06 JAN 2021 12:05PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਸਪੈਸੀਫਾਈਡ ਸਕਿੱਲਡ ਵਰਕਰਾਂ ਬਾਰੇ ਤੈਅ ਵਿਵਸਥਾ ਦੇ ਉਚਿਤ ਸੰਚਾਲਨ ਲਈ ਬੇਸਿਕ ਫਰੇਮਵਰਕ ਤਿਆਰ ਕਰਨ ਸਬੰਧੀ ਭਾਰਤ ਸਰਕਾਰ ਅਤੇ ਜਪਾਨ ਸਰਕਾਰ  ਦੇ ਦਰਮਿਆਨ ਸਹਭਾਗਿਤਾ ਨਾਲ ਜੁੜੇ ਇੱਕ ਸਹਿਯੋਗ ਪੱਤਰ ‘ਤੇ ਦਸਤਖ਼ਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਵੇਰਵਾ:

ਮੌਜੂਦਾ ਸਹਿਯੋਗ ਪੱਤਰ ਭਾਰਤ ਅਤੇ ਜਪਾਨ ਦੇ ਦਰਮਿਆਨ ਸਾਂਝੇਦਾਰੀ ਅਤੇ ਸਹਿਯੋਗ ਨਾਲ ਜੁੜੇ ਇੱਕ ਸੰਸ‍ਥਾਗਤ ਤੰਤਰ ਦੀ ਸ‍ਥਾਪਨਾ ਕਰੇਗਾ ਜਿਸ ਦੇ ਤਹਿਤ ਜਪਾਨ ਵਿੱਚ 14 ਸਪੈਸੀਫਾਈਡ ਖੇਤਰਾਂ ਵਿੱਚ ਕੰਮ ਕਰਨ ਲਈ ਅਜਿਹੇ ਸਕਿੱਲਡ ਭਾਰਤੀ ਵਰਕਰਾਂ ਨੂੰ ਭੇਜਿਆ ਜਾਵੇਗਾ ਜਿਨ੍ਹਾਂ ਨੇ ਲੋੜੀਂਦੀ ਸਕਿੱਲ ਯੋਗ‍ਤਾ ਅਤੇ ਜਪਾਨੀ ਭਾਸ਼ਾ ਦੀ ਪਰੀਖਿਆ ਪਾਸ ਕਰ ਲਏ ਹਨ।  ਇਨ੍ਹਾਂ ਭਾਰਤੀ ਵਰਕਰਾਂ ਨੂੰ ਜਪਾਨ ਸਰਕਾਰ ਦੁਆਰਾ ‘ਸਪੈਸੀਫਾਈਡ ਸਕਿੱਲਡ ਵਰਕਰ’ ਨਾਮ ਦਾ ‍ਨਿਊ ਸ‍ਟੇਟਸ ਆਵ੍ ਰੈਜੀਡੈਂਸ ਪ੍ਰਦਾਨ ਕੀਤਾ ਜਾਵੇਗਾ।  

 

ਅਨੁਪਾਲਨ ਦੀ ਰਣਨੀਤੀ:

 

ਇਸ ਸਹਿਯੋਗ ਪੱਤਰ ਦੇ ਤਹਿਤ ਇੱਕ ਸੰਯੁਕਤ ਵਰਕਿੰਗ ਗਰੁੱਪ ਦਾ ਗਠਨ ਕੀਤਾ ਜਾਵੇਗਾ ਜੋ ਇਸ ਸਹਿਯੋਗ ਪੱਤਰ ਦਾ ਅਨੁਪਾਲਨ ਸੁਨਿਸ਼ਚਿਤ ਕਰੇਗਾ।

 

ਮੁੱਖ ਪ੍ਰਭਾਵ:

 

ਸਹਿਯੋਗ ਪੱਤਰ, ਭਾਰਤ ਅਤੇ ਜਪਾਨ ਦੇ ਲੋਕਾਂ ਦੇ ਦਰਮਿਆਨ ਆਪਸੀ ਸੰਪਰਕ ਨੂੰ ਵਧਾਵੇਗਾ ਅਤੇ ਭਾਰਤ ਦੇ ਵਰਕਰਾਂ ਅਤੇ ਕੁਸ਼ਲ ਪੇਸ਼ੇਵਰਾਂ ਨੂੰ ਜਪਾਨ ਭੇਜਣ ਵਿੱਚ ਮਦਦ ਕਰੇਗਾ।  

 

ਲਾਭਾਰਥੀ:

 

ਇਸ ਸਹਿਯੋਗ ਪੱਤਰ ਨਾਲ ਨਰਸਿੰਗ ਦੇਖਭਾਲ਼,  ਇਮਾਰਤਾਂ ਦੀ ਸਫ਼ਾਈ, ਮੈਟੀਰੀਅਲ ਪ੍ਰੋਸੈੱਸਿੰਗ ਇੰਡਸਟ੍ਰੀ,  ਉਦਯੋਗਿਕ ਮਸ਼ੀਨਰੀ ਨਿਰਮਾਣ ਉਦਯੋਗ, ਇਲੈਕਟ੍ਰਿਕ ਅਤੇ ਇਲੈਕ‍ਟ੍ਰੌਨਿਕ ਇਨਫਰਮੇਸ਼ਨ ਨਾਲ ਸਬੰਧਿਤ ਇੰਡਸਟ੍ਰੀ,  ਕੰਸਟ੍ਰਕਸ਼ਨ,  ਸਮੁੰਦਰੀ ਜਹਾਜ਼ ਨਿਰਮਾਣ ਅਤੇ ਇਸ ਨਾਲ ਸਬੰਧਿਤ ਉਦਯੋਗ,  ਵਾਹਨਾਂ ਦਾ ਰੱਖ-ਰਖਾਅ, ਹਵਾਬਾਜ਼ੀ,  ਅਸ‍ਥਾਈ ਆਵਾਸ ਉਪਲੱਬਧ ਕਰਵਾਉਣ,  ਖੇਤੀਬਾੜੀ,  ਮੱਛੀ ਪਾਲਣ,  ਖੁਰਾਕੀ ਵਸ‍ਤਾਂ ਅਤੇ ਪੇਅ ਪਦਾਰਥ ਉਦਯੋਗ ਅਤੇ ਫੂਡ ਸਰਵਿਸ ਇੰਡਸਟ੍ਰੀ ਜਿਹੇ 14 ਖੇਤਰਾਂ ਵਿੱਚ ਸਕਿੱਲਡ ਭਾਰਤੀ ਵਰਕਰਾਂ ਲਈ ਜਪਾਨ ਵਿੱਚ ਰੋਜਗਾਰ ਦੇ ਵਧੇ ਹੋਏ ਅਵਸਰ ਬਣਨਗੇ।

 

 

*****

 

 

ਡੀਐੱਸ    



(Release ID: 1686549) Visitor Counter : 237