ਪ੍ਰਧਾਨ ਮੰਤਰੀ ਦਫਤਰ
ਪੀਐੱਮ ਕੇਅਰਸ ਫੰਡ ਟਰੱਸਟ ਨੇ ਜਨਤਕ ਸਿਹਤ ਸੁਵਿਧਾਵਾਂ ਵਿੱਚ 162 ਸਮਰਪਿਤ ਪੀਐੱਸਏ ਮੈਡੀਕਲ ਆਕਸੀਜਨ ਜਨਰੇਸ਼ਨ ਪਲਾਂਟ ਸਥਾਪਿਤ ਕਰਨ ਲਈ 201.58 ਕਰੋੜ ਰੁਪਏ ਐਲੋਕੇਟ ਕੀਤੇ
Posted On:
05 JAN 2021 5:02PM by PIB Chandigarh
ਪ੍ਰਧਾਨ ਮੰਤਰੀ ਦੇ ਐਮਰਜੈਂਸੀ ਸਥਿਤੀ ਵਿੱਚ ਨਾਗਰਿਕ ਸਹਾਇਤਾ ਅਤੇ ਰਾਹਤ (ਪੀਐੱਮ ਕੇਅਰਸ) ਫੰਡ ਟਰੱਸਟ ਨੇ ਦੇਸ਼ ਵਿੱਚ ਜਨਤਕ ਸਿਹਤ ਸੁਵਿਧਾਵਾਂ ਅੰਦਰ ਅਤਿਰਿਕਤ 162 ਸਮਰਪਿਤ ਪ੍ਰੈਸ਼ਰ ਸਵਿੰਗ ਐਡਰਸੋਪਰੇਸ਼ਨ (ਪੀਐੱਸਏ) ਮੈਡੀਕਲ ਆਕਸੀਜਨ ਜਨਰੇਸ਼ਨ ਪਲਾਂਟਾਂ ਦੀ ਸਥਾਪਨਾ ਦੇ ਲਈ 201.58 ਕਰੋੜ ਰੁਪਏ ਐਲੋਕੇਟ ਕੀਤੇ ਹਨ।
-
ਇਹ ਤੰਤਰ ਜਨਤਕ ਸਿਹਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਲਾਗਤ ਪ੍ਰਭਾਵੀ ਤਰੀਕੇ ਨਾਲ ਮੈਡੀਕਲ ਆਕਸੀਜਨ ਦੀ ਉਪਲੱਬਧਤਾ ਨੂੰ ਲੰਬੇ ਸਮੇਂ ਲਈ ਵਿਵਸਥਿਤ ਕਰਨ ਵਿੱਚ ਸਮਰੱਥ ਕਰੇਗਾ। ਆਕਸੀਜਨ ਦੀ ਢੁਕਵੀਂ ਅਤੇ ਨਿਰਵਿਘਨ ਸਪਲਾਈ ਕੋਵਿਡ-19 ਦੇ ਦਰਮਿਆਨੇ ਅਤੇ ਗੰਭੀਰ ਮਾਮਲਿਆਂ ਦੇ ਪ੍ਰਬੰਧਨ ਲਈ ਇੱਕ ਲਾਜ਼ਮੀ ਜ਼ਰੂਰਤ ਹੈ, ਇਸ ਦੇ ਇਲਾਵਾ ਕਈ ਹੋਰ ਮੈਡੀਕਲ ਸਥਿਤੀਆਂ ਜਿੱਥੇ ਇਸ ਦੀ ਲੋੜ ਹੁੰਦੀ ਹੈ। ਜਨਤਕ ਸਿਹਤ ਸੁਵਿਧਾਵਾਂ ਵਿੱਚ ਪੀਐੱਸਏ ਆਕਸੀਜਨ ਕੰਸਟਰੇਟਰ ਪਲਾਂਟਾਂ ਦੀ ਸਥਾਪਨਾ ਸਟੋਰ ਅਤੇ ਸਪਲਾਈ ਦੀ ਪ੍ਰਣਾਲੀ ’ਤੇ ਸਿਹਤ ਸੁਵਿਧਾਵਾਂ ਦੀ ਨਿਰਭਰਤਾ ਨੂੰ ਘੱਟ ਕਰਨ ਅਤੇ ਇਨ੍ਹਾਂ ਸੁਵਿਧਾਵਾਂ ਨੂੰ ਆਪਣੀ ਆਕਸੀਜਨ ਬਣਾਉਣ ਦੀ ਸਮਰੱਥਾ ਦੇ ਯੋਗ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ। ਇਹ ਨਾ ਸਿਰਫ਼ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਕੁੱਲ ਆਕਸੀਜਨ ਉਪਲੱਬਧਤਾ ਨੂੰ ਵਧਾਏਗਾ, ਬਲਕਿ ਇਨ੍ਹਾਂ ਜਨਤਕ ਸਿਹਤ ਸੁਵਿਧਾਵਾਂ ਵਿੱਚ ਮਰੀਜ਼ਾਂ ਨੂੰ ਸਮੇਂ ਸਿਰ ਆਕਸੀਜਨ ਸਹਾਇਤਾ ਪ੍ਰਦਾਨ ਕਰਨ ਵਿੱਚ ਵੀ ਸਹਾਇਤਾ ਕਰੇਗਾ।
ਅਨੁਲਗ-1
ਪੀਐੱਸਏ ਓ2 ਕੰਸਟਰੇਟਰ ਪਲਾਂਟਾਂ ਦੀ ਸੰਖਿਆ ਦੀ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਅਨੁਸਾਰ ਵੰਡ
ਲੜੀ ਨੰਬਰ
|
ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਨਾਮ
|
ਪੀਐੱਸਏ ਓ2 ਕੰਸਟਰੇਟਰ ਪਲਾਂਟਾਂ ਦੀ ਕੁੱਲ ਗਿਣਤੀ
|
1.
|
ਅਸਾਮ
|
6
|
2.
|
ਮਿਜ਼ੋਰਮ
|
1
|
3.
|
ਮੇਘਾਲਿਆ
|
3
|
4.
|
ਮਣੀਪੁਰ
|
3
|
5.
|
ਨਾਗਾਲੈਂਡ
|
3
|
6.
|
ਸਿੱਕਮ
|
1
|
7.
|
ਤ੍ਰਿਪੁਰਾ
|
2
|
8.
|
ਉੱਤਰਾਖੰਡ
|
7
|
9.
|
ਹਿਮਾਚਲ ਪ੍ਰਦੇਸ਼
|
7
|
10.
|
ਲਕਸ਼ਦ੍ਵੀਪ
|
2
|
11.
|
ਚੰਡੀਗੜ੍ਹ
|
3
|
12.
|
ਪੁਦੂਚੇਰੀ
|
6
|
13.
|
ਦਿੱਲੀ
|
8
|
14.
|
ਲੱਦਾਖ
|
3
|
15.
|
ਜੰਮੂ ਤੇ ਕਸ਼ਮੀਰ
|
6
|
16.
|
ਬਿਹਾਰ
|
5
|
17.
|
ਛੱਤੀਸਗੜ੍ਹ
|
4
|
18.
|
ਮੱਧ ਪ੍ਰਦੇਸ਼
|
8
|
19.
|
ਮਹਾਰਾਸ਼ਟਰ
|
10
|
20.
|
ਓਡੀਸ਼ਾ
|
7
|
21.
|
ਉੱਤਰ ਪ੍ਰਦੇਸ਼
|
14
|
22.
|
ਪੱਛਮ ਬੰਗਾਲ
|
5
|
23.
|
ਆਂਧਰ ਪ੍ਰਦੇਸ਼
|
5
|
24.
|
ਹਰਿਆਣਾ
|
6
|
25.
|
ਗੋਆ
|
2
|
26.
|
ਪੰਜਾਬ
|
3
|
27.
|
ਰਾਜਸਥਾਨ
|
4
|
28.
|
ਝਾਰਖੰਡ
|
4
|
29.
|
ਗੁਜਰਾਤ
|
8
|
30.
|
ਤੇਲੰਗਾਨਾ
|
5
|
31.
|
ਕੇਰਲ
|
5
|
32.
|
ਕਰਨਾਟਕ
|
6
|
|
ਕੁੱਲ
|
162
|
ਨੋਟ: ਬਾਕੀ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਅਜੇ ਆਪਣੀਆਂ ਪੀਐੱਸਏ ਜ਼ਰੂਰਤਾਂ ਨਹੀਂ ਦਿੱਤੀਆਂ ਹਨ।
***
ਡੀਐੱਸ
(Release ID: 1686382)
Visitor Counter : 258
Read this release in:
Odia
,
Marathi
,
Malayalam
,
English
,
Gujarati
,
Urdu
,
Hindi
,
Assamese
,
Manipuri
,
Bengali
,
Tamil
,
Telugu
,
Kannada