ਰੇਲ ਮੰਤਰਾਲਾ

ਰੇਲਵੇ ਨਾਲ ਕਾਰੋਬਾਰ ਕਰਨ ਵਿੱਚ ਅਸਾਨਤਾ ਨੂੰ ਇੱਕ ਮਜ਼ਬੂਤ ​​ਹੁਲਾਰਾ ਮਿਲਿਆ


ਸ਼੍ਰੀ ਪੀਯੂਸ਼ ਗੋਇਲ, ਰੇਲਵੇ, ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ ਅਤੇ ਖੁਰਾਕ ਅਤੇ ਪਬਲਿਕ ਵੰਡ ਮੰਤਰੀ ਨੇ ਭਾਰਤੀ ਰੇਲਵੇ ਦਾ ਫਰੇਟ ਵਪਾਰ ਵਿਕਾਸ ਪੋਰਟਲ ਲਾਂਚ ਕੀਤਾ

ਇੱਕ ਮਿਸਾਲੀ ਸ਼ਿਫਟ ਵਿੱਚ, ਸਾਰੇ ਕੰਮਕਾਜ ਗਾਹਕ ਕੇਂਦ੍ਰਤ ਰੱਖਣਾ ਸੁਨਿਸ਼ਚਿਤ ਕਰਨ, ਲੌਜਿਸਟਿਕ ਪ੍ਰਦਾਤਾਵਾਂ ਲਈ ਖਰਚਿਆਂ ਨੂੰ ਘਟਾਉਣ, ਸਪਲਾਇਰਾਂ ਲਈ ਔਨਲਾਈਨ ਟਰੈਕਿੰਗ ਦੀ ਸਹੂਲਤ ਪ੍ਰਦਾਨ ਕਰਨ ਅਤੇ ਮਾਲ ਦੀ ਆਵਾਜਾਈ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਣ ਲਈ ਆਪਣੀ ਕਿਸਮ ਦਾ ਪਹਿਲਾ ਸਮਰਪਿਤ ਫਰੇਟ ਪੋਰਟਲ

ਫਰੇਟ ਬਿਜਨਸ ਡਿਵੈਲਪਮੈਂਟ ਪੋਰਟਲ ਫਰੇਟ ਗਾਹਕਾਂ ਦੀਆਂ ਸਾਰੀਆਂ ਜ਼ਰੂਰਤਾਂ ਲਈ ਇੱਕ “ਵਨ ਸਟਾਪ - ਸਿੰਗਲ ਵਿੰਡੋ” ਹੱਲ ਹੈ

ਨਵਾਂ ਪੋਰਟਲ ਰੇਲਵੇ ਨਾਲ ਕਾਰੋਬਾਰ ਕਰਨ ਵਿੱਚ ਅਸਾਨੀ ਸੁਨਿਸ਼ਚਿਤ ਕਰਨ ਵਿੱਚ ਗੇਮ ਚੇਂਜਰ ਸਾਬਿਤ ਹੋਵੇਗਾ

ਪੋਰਟਲ ਦਾ ਉਦੇਸ਼ ਕਾਰੋਬਾਰ ਕਰਨ ਵਿੱਚ ਅਸਾਨੀ ਪ੍ਰਦਾਨ ਕਰਨਾ, ਵਧੇਰੇ ਪਾਰਦਰਸ਼ਿਤਾ ਲਿਆਉਣਾ ਅਤੇ ਪੇਸ਼ੇਵਰ ਸਹਾਇਤਾ ਪ੍ਰਦਾਨ ਕਰਨਾ ਹੈ

Posted On: 05 JAN 2021 2:28PM by PIB Chandigarh

 ਭਾਰਤੀ ਰੇਲਵੇ ਦੇਸ਼ ਦੇ ਲੌਜਿਸਟਿਕ ਸੈਕਟਰ ਦੀ ਰੀੜ੍ਹ ਦੀ ਹੱਡੀ ਹੈ। 2020 ਦੇ ਦੌਰਾਨ, ਜਦੋਂ ਜ਼ਿਆਦਾਤਰ ਗਤੀਵਿਧੀਆਂ ਤਾਲਾਬੰਦੀ ਦੇ ਅਧੀਨ ਸਨ, ਭਾਰਤੀ ਰੇਲਵੇ ਦੇਸ਼ ਵਿੱਚ ਮਾਲ ਢੋਆ-ਢੁਆਈ ਵਿੱਚ ਨਿਰੰਤਰ ਸੇਵਾਵਾਂ ਪ੍ਰਦਾਨ ਕਰ ਰਿਹਾ ਸੀ। ਭਾਰਤੀ ਰੇਲਵੇ ਨੇ ਸਤੰਬਰ, ਅਕਤੂਬਰ, ਨਵੰਬਰ ਅਤੇ ਦਸੰਬਰ 2020 ਵਿੱਚ ਨਿਰੰਤਰ ਸਭ ਤੋਂ ਵੱਧ ਲੋਡਿੰਗ ਪ੍ਰਾਪਤ ਕੀਤੀ।

 

 ਭਾਰਤੀ ਰੇਲਵੇ ਨੇ ਨਾ ਸਿਰਫ ਰਵਾਇਤੀ ਖੰਡਾਂ ਤੋਂ, ਬਲਕਿ ਨਵੇਂ ਗਾਹਕਾਂ ਨੂੰ ਵੀ ਆਪਣੇ ਨਾਲ ਜੋੜ ਕੇ ਫਰੇਟ ਦਾ ਵਿਸਤਾਰ ਕਰਨ ਲਈ ਜ਼ੋਰਦਾਰ ਗਾਹਕ-ਕੇਂਦ੍ਰਿਤ ਪਹੁੰਚ 'ਤੇ ਜ਼ੋਰ ਦਿੰਦਿਆਂ 'ਫਰੇਟ ‘ਤੇ ਤਰਜੀਹ' ਨੀਤੀ ਅਪਣਾਅ ਲਈ ਹੈ।

 

 ਗਾਹਕ ਸੇਵਾਵਾਂ ਦੇ ਪੱਧਰ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦੀ ਆਪਣੀ ਵਚਨਬੱਧਤਾ ਦੇ ਤਹਿਤ, ਰੇਲਵੇ, ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ ਅਤੇ ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪਿਯੂਸ਼ ਗੋਇਲ ਨੇ ਫ੍ਰੇਟ ਗਾਹਕਾਂ ਦੀਆਂ ਸਾਰੀਆਂ ਜ਼ਰੂਰਤਾਂ ਲਈ ਅੱਜ (ਭਾਵ 05.01.2021) ਇੱਕ ਫ੍ਰੇਟ ਬਿਜਨਸ ਡਿਵੈਲਪਮੈਂਟ ਪੋਰਟਲ ਨੂੰ ਇੱਕ ਸਟਾਪ ਹੱਲ ਵਜੋਂ ਲਾਂਚ ਕੀਤਾ ਹੈ। 

 

 ਮੰਤਰੀ ਨੇ ਕਿਹਾ ਕਿ ਇੰਡੀਅਨ ਰੇਲਵੇ ਇੱਕ ਅਦਿੱਖ ਧਾਗਾ ਹੈ ਜੋ ਭਾਰਤ ਦੀ ਲੰਬਾਈ ਅਤੇ ਚੌੜਾਈ ਨੂੰ ਜੋੜਦਾ ਹੈ।  ਲੌਕਡਾਊਨ ਦੇ ਦੌਰਾਨ, ਰੇਲਵੇ ਨੇ ਬਹੁਤ ਚੁਣੌਤੀਪੂਰਨ ਸਮੇਂ ਵਿੱਚ ਦੇਸ਼ ਨੂੰ ਲੋੜੀਂਦੀ ਸਪਲਾਈ ਪਹੁੰਚਾਉਣ ਅਤੇ ਰਾਸ਼ਟਰੀ ਸਪਲਾਈ ਚੇਨ ਨੂੰ ਚਾਲੂ ਰੱਖਣ ਦਾ ਸੰਕਲਪ ਦਰਸਾਇਆ। ਨਵਾਂ ਪੋਰਟਲ ਰੇਲਵੇ ਨਾਲ ਕਾਰੋਬਾਰ ਕਰਨ ਵਿੱਚ ਅਸਾਨੀ ਨੂੰ ਸੁਨਿਸ਼ਚਿਤ ਕਰਨ ਵਿੱਚ ਗੇਮ ਚੇਂਜਰ ਸਾਬਿਤ ਹੋਵੇਗਾ। ਪੋਰਟਲ ਇਹ ਸੁਨਿਸ਼ਚਿਤ ਕਰੇਗਾ ਕਿ ਗਾਹਕਾਂ ਲਈ ਉੱਤਮ ਸੇਵਾਵਾਂ ਉਪਲਬਧ ਹੋਣ। ਮੰਤਰੀ ਨੇ ਕਿਹਾ ਕਿ ਪਿਛਲੇ 6 ਸਾਲਾਂ ਵਿਚ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਰੇਲਵੇ ਦੇ ਸਾਰੇ ਕੰਮਕਾਜ ਵਿੱਚ ਅਸਧਾਰਣ ਵਿਕਾਸ ਹੋਇਆ ਹੈ। ਇੰਡੀਅਨ ਰੇਲਵੇ ਭਵਿੱਖ ਲਈ ਤਿਆਰ ਹੋ ਰਿਹਾ ਹੈ। ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਰੇਲਵੇ ਦੀ ਵਚਨਬੱਧਤਾ ਅਟੱਲ ਹੈ। ਰੇਲਵੇ ਦੀ ਮਹਾਨਤਾ ਨਾ ਸਿਰਫ ਕਿਸੇ ਹੋਰ ਨਾਲੋਂ ਵਧੀਆ ਬਣਨ ਵਿੱਚ, ਬਲਕਿ ਸਭ ਤੋਂ ਵਧੀਆ ਬਣਨ ਵਿੱਚ ਹੋਵੇਗੀ।

 

 ਭਾਰਤੀ ਰੇਲਵੇ ਦੀ ਵੈਬਸਾਈਟ ‘ਤੇ ਲੌਗਇਨ ਕਰਕੇ ਪੋਰਟਲ ਤੱਕ ਪਹੁੰਚ ਕੀਤੀ ਜਾ ਸਕਦੀ ਹੈ

 

https://indianrailways.gov.in/#

ਜਾਂ

https://www.fois.indianrail.gov.in/RailSAHAY

 

  ਆਪਣੀ ਕਿਸਮ ਦਾ ਪਹਿਲਾ ਸਮਰਪਿਤ ਫਰੇਟ ਪੋਰਟਲ ਸਾਰੇ ਕਾਰਜ ਗ੍ਰਾਹਕ ਕੇਂਦ੍ਰਤ ਰੱਖਣ, ਲੌਜਿਸਟਿਕ ਪ੍ਰਦਾਤਾਵਾਂ ਲਈ ਖਰਚਿਆਂ ਨੂੰ ਘਟਾਉਣ, ਸਪਲਾਇਰਾਂ ਲਈ ਔਨਲਾਈਨ ਟਰੈਕਿੰਗ ਦੀ ਸਹੂਲਤ ਪ੍ਰਦਾਨ ਕਰਨ ਅਤੇ ਮਾਲ ਦੀ ਆਵਾਜਾਈ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਣਾ ਸੁਨਿਸ਼ਚਿਤ ਕਰੇਗਾ।

 

 ਫਰੇਟ ਬਿਜਨਸ ਡਿਵੈਲਪਮੈਂਟ ਪੋਰਟਲ, ਭੌਤਿਕ ਪ੍ਰਕਿਰਿਆਵਾਂ ਨੂੰ ਔਨਲਾਈਨ ਨਾਲ ਬਦਲਣ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਮਨੁੱਖ ਨਾਲ  ਮਨੁੱਖ ਦੀ ਇੰਟਰੈਕਸ਼ਨ ਦੀ ਜ਼ਰੂਰਤ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ। ਪੋਰਟਲ ਨੂੰ ਵਿਸ਼ੇਸ਼ ਤੌਰ 'ਤੇ ਵਪਾਰ ਦੀਆਂ ਸਹੂਲਤਾਂ, ਵਧੇਰੇ ਪਾਰਦਰਸ਼ਿਤਾ ਲਿਆਉਣ ਅਤੇ ਪੇਸ਼ੇਵਰ ਸਹਾਇਤਾ ਪ੍ਰਦਾਨ ਕਰਨ ‘ਤੇ ਧਿਆਨ ਕੇਂਦ੍ਰਤ ਕਰਦਿਆਂ ਸਾਰੇ ਮੌਜੂਦਾ ਅਤੇ ਨਵੇਂ ਗਾਹਕਾਂ ਦੀਆਂ ਵਿਭਿੰਨ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ।

 

 ਗਾਹਕਾਂ ਨੂੰ ਲਾਭ

 ਪੋਰਟਲ ਨੂੰ ਵਿਸ਼ੇਸ਼ ਤੌਰ 'ਤੇ ਸਾਰੇ ਮੌਜੂਦਾ ਅਤੇ ਨਵੇਂ ਗਾਹਕਾਂ ਦੀਆਂ ਕਾਰੋਬਾਰ ਵਿੱਚ ਅਸਾਨੀ, ਵਧੇਰੇ ਪਾਰਦਰਸ਼ਤਾ ਲਿਆਉਣ ਅਤੇ ਪੇਸ਼ੇਵਰ ਸਹਾਇਤਾ ਪ੍ਰਦਾਨ ਕਰਨ ਲਈ ਧਿਆਨ ਕੇਂਦਰਤ ਕਰਨ ਵਾਲੀਆਂ ਵਿਭਿੰਨ ਜ਼ਰੂਰਤਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ।

 

 ਇਸ ਸਮਾਰੋਹ ਵਿੱਚ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ, ਮੁੱਖੀ, ਕਾਰੋਬਾਰੀ ਆਗੂ ਅਤੇ ਬਹੁ ਮਾਡਲ ਲੌਜਿਸਟਿਕਸ ਸਰਵਿਸ ਪ੍ਰੋਵਾਈਡਰ, ਵਸਤੂ ਖੇਤਰ ਜਿਵੇਂ ਅਨਾਜ, ਸਟੀਲ, ਆਟੋ, ਨਮਕ ਆਦਿ ਅਤੇ ਹੋਰ ਹਿੱਸੇਦਾਰ ਸ਼ਾਮਲ ਹੋਏ।

 

 ਉਦਯੋਗ ਦੇ ਭਾਗੀਦਾਰਾਂ ਨੇ ਕੋਵਿਡ ਸਮੇਂ ਦੌਰਾਨ ਵਸਤੂਆਂ ਅਤੇ ਮਾਲ ਸਪਲਾਈ ਕਰਨ ਵਾਲਿਆਂ ਨੂੰ ਵਿਭਿੰਨ ਪ੍ਰੋਤਸਾਹਨ ਦੇਣ ਦੀ ਪਹਿਲ ਕਰਨ ਲਈ ਰੇਲਵੇ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਨਵਾਂ ਪੋਰਟਲ ਪ੍ਰਧਾਨਮੰਤਰੀ ਦੇ ਡਿਜੀਟਲ ਇੰਡੀਆ ਮਿਸ਼ਨ ਦੇ ਅਨੁਕੂਲ ਇੱਕ ਵਧੀਆ ਕਦਮ ਹੈ ਅਤੇ ਇਹ ਨਾ ਸਿਰਫ ਫਰੇਟ ਕੰਮਕਾਜ ਦੀ ਅਸਾਨੀ ਵਿੱਚ ਬਹੁਤ ਸੁਧਾਰ ਲਿਆਏਗਾ, ਬਲਕਿ ਖਰਚਿਆਂ ਨੂੰ ਵੀ ਘਟਾਏਗਾ।

 

 ਪੋਰਟਲ ਦੀਆਂ ਖਾਸ ਵਿਸ਼ੇਸ਼ਤਾਵਾਂ ਹੇਠਾਂ ਦਿਤੀਆਂ ਗਈਆਂ ਹਨ:

 

 a) ਰੇਲ ਲਈ ਨਵੇਂ ਗਾਹਕ

 ਇਹ ਪੋਰਟਲ ਭਾਰਤੀ ਰੇਲਵੇ ਦੇ ਸਾਰੇ ਸੰਭਾਵਿਤ ਗ੍ਰਾਹਕਾਂ ਦਾ ਸਵਾਗਤ ਕਰਦਾ ਹੈ, ਆਪਣੇ ਫਰੇਟ ਕਾਰੋਬਾਰ ਦੀ ਜਾਣਕਾਰੀ ਦਿੰਦਾ ਹੈ ਅਤੇ ਵੱਖੋ ਵੱਖਰੇ ਲਾਭਾਂ ਦੀ ਸੂਚੀ ਦਿੰਦਾ ਹੈ, ਉਹਨਾਂ ਨੂੰ ਉਪਲੱਬਧ ਵਿਭਿੰਨ ਟਰਮੀਨਲ ਸਹੂਲਤਾਂ ਅਤੇ ਲੋਜਿਸਟਿਕ ਸੇਵਾਵਾਂ ਦੇ ਵੇਰਵਿਆਂ ਦੇ ਨਾਲ ਨਾਲ ਸਭ ਤੋਂ ਢੁੱਕਵੇਂ ਟਰਮੀਨਲ ਦੀ ਭਾਲ ਕਰਨ ਵਿੱਚ ਮਾਰਗ-ਦਰਸ਼ਨ ਕਰਦਾ ਹੈ, ਉਹਨਾਂ ਨੂੰ ਸਹੀ ਵਾਹਨ ਦੀ ਚੋਣ ਕਰਨ ਵਿੱਚ ਸਹਾਇਤਾ ਕਰਦਾ ਹੈ, ਉਨ੍ਹਾਂ ਦੀ ਯੋਜਨਾਬੱਧ ਮਾਲ ਢੁੱਆਈ ਲਈ ਅੰਦਾਜ਼ਨ ਚਾਰਜ ਅਤੇ ਅੰਦਾਜ਼ਨ ਸਮੇਂ ਬਾਰੇ ਪੇਸ਼ਕਸ਼ ਕਰਦਾ ਹੈ।  ਇੱਕ ਨਵਾਂ ਗਾਹਕ ਇਸ ਪੋਰਟਲ 'ਤੇ ਰਜਿਸਟਰ ਕਰ ਸਕਦਾ ਹੈ ਅਤੇ ਵੈਗਨ ਦੀ ਮੰਗ ਸਭ ਤੋਂ ਢੁੱਕਵੇਂ ਢੰਗ ਨਾਲ ਕਰ ਸਕਦਾ ਹੈ।

 

 ਅ) ਮੌਜੂਦਾ ਗ੍ਰਾਹਕ

 ਸਾਡੇ ਪ੍ਰਤਿਸ਼ਠਿਤ ਫਰੇਟ ਗਾਹਕ ਸਾਡੀ ਸਭ ਤੋਂ ਕੀਮਤੀ ਜਾਇਦਾਦ ਹਨ, ਅਸੀਂ ਉਨ੍ਹਾਂ ਨੂੰ ਉੱਤਮ-ਕਲਾਸ ਦੀਆਂ ਸੇਵਾਵਾਂ, ਨਿੱਜੀਕਰਨ ਅਤੇ ਮਹੱਤਵਪੂਰਣ ਜਾਣਕਾਰੀ ਦੀ ਪੇਸ਼ਕਸ਼ ਕਰਨ ਲਈ ਪ੍ਰਤੀਬੱਧ ਹਾਂ ਜੋ ਉਨ੍ਹਾਂ ਦੇ ਕਾਰੋਬਾਰੀ ਵਿਕਾਸ, ਆਜੀਵਕਾ ਅਤੇ ਵਿਸਤਾਰ ਵਿੱਚ ਪ੍ਰਮੁੱਖ ਭੂਮਿਕਾ ਅਦਾ ਕਰਦੇ ਹਨ। ਫਰੇਟ ਬਿਜ਼ਨਸ ਪੋਰਟਲ ਦਾ ਵਿਅਕਤੀਗਤ ਡੈਸ਼ਬੋਰਡ, ਤੁਹਾਡੇ ਬਕਾਇਆ ਇੰਡੈਂਟਸ, ਚਲੰਤ ਖੇਪਾਂ, ਵਿਭਿੰਨ ਸੰਵਾਦਾਂ ਦੀ ਸਥਿਤੀ, ਵਿਭਿੰਨ ਸੇਵਾਵਾਂ ਲਈ ਅਰਜ਼ੀ ਦੇਣ ਦੀ ਸਹੂਲਤ ਅਤੇ ਸ਼ਿਕਾਇਤਾਂ ਆਦਿ ਨੂੰ ਦਰਸਾਉਂਦੇ ਹੋਏ ਭਾਰਤੀ ਰੇਲਵੇ ਨਾਲ ਤੁਹਾਡੇ ਪੂਰੇ ਕਾਰੋਬਾਰ ਤੱਕ ਪਹੁੰਚ ਸਬੰਧੀ ਤੁਹਾਡੇ ਲਈ ਸਿੰਗਲ ਦ੍ਰਿਸ਼ ਪ੍ਰਸਤੁਤ ਕਰਦਾ ਹੈ। ਸਾਡੇ ਜੀਆਈਐੱਸ ਦ੍ਰਿਸ਼ਾਂ, ਵਿਭਿੰਨ ਸੇਵਾਵਾਂ ਲਈ ਸਿੰਗਲ ਕਲਿਕ ਐਪਲੀਕੇਸ਼ਨਾਂ ਦੁਆਰਾ ਛੂਟ ਵਾਲੀਆਂ ਸਕੀਮਾਂ, ਡਾਇਵਰਜ਼ਨ, ਰੀਬੁਕਿੰਗ, ਡੈਮਰੇਜ ਅਤੇ ਵ੍ਹਰਫੇਜ ਮੁਆਫੀ, ਸਟੈਕਿੰਗ ਅਨੁਮਤੀਆਂ ਅਤੇ ਹੋਰ ਬਹੁਤ ਸਾਰੀਆਂ ਦੁਆਰਾ ਆਪਣੀ ਆਨ-ਰਨ ਖੇਪਾਂ ਨੂੰ ਸਿੱਧਾ ਟਰੈਕ ਕੀਤਾ ਜਾ ਸਕਦਾ ਹੈ। ਰੈਕ ਅਲਾਟਮੈਂਟਾਂ ਅਤੇ ਪੈਨਡੈਂਸੀ / ਇੰਡੈਂਟਸ ਦੀ ਪਰਿਪੱਕਤਾ ਦੇ ਬਾਰੇ ਵਿੱਚ ਵਿਭਿੰਨ ਫਰੇਟ ਟਰਮੀਨਲਾਂ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ।

 

 c) ਵਸਤੂਆਂ ਬਾਰੇ ਪੰਨੇ (commodity pages) 

 ਇਸ ਪੋਰਟਲ ਵਿੱਚ ਰੇਲਵੇ ਦੁਆਰਾ ਢੋਆ ਢੁੱਆਈ ਵਾਲੀਆਂ ਵੱਡੀਆਂ ਵਸਤਾਂ: ਕੋਲਾ, ਖਣਿਜ ਅਤੇ ਧਾਤਾਂ (Ores), ਅਨਾਜ, ਆਟਾ ਅਤੇ ਦਾਲਾਂ, ਸੀਮੈਂਟ ਅਤੇ ਕਲਿੰਕਰ, ਰਸਾਇਣਕ ਖਾਦ, ਆਇਰਨ ਅਤੇ ਸਟੀਲ, ਪੈਟਰੋਲੀਅਮ ਉਤਪਾਦ, ਕੰਟੇਨਰ ਸੇਵਾਵਾਂ, ਆਟੋਮੋਬਾਈਲ ਅਤੇ ਹੋਰ ਬਹੁਤ ਕੁਝ ਬਾਰੇ ਕੋਮੋਡਿਟੀ ਪੇਜਜ਼ ਦਿੱਤੇ ਗਏ ਹਨ।

 

 ਕੋਈ ਵੀ ਕਿਸੇ ਚੋਣ ਕੀਤੀ ਗਈ ਵਸਤੂ ਲਈ ਇੱਕ ਉੱਚਿਤ ਟਰਮੀਨਲ, ਢੁੱਕਵੀਂ ਵੈਗਨ, ਫਰੇਟ ਖਰਚੇ, ਅਨੁਮਾਨਿਤ ਟ੍ਰਾਂਜਿਟ ਸਮਾਂ ਅਤੇ ਪ੍ਰੋਤਸਾਹਨ ਯੋਜਨਾਵਾਂ ਬਾਰੇ ਜਾਣਕਾਰੀ ਲੈ ਸਕਦਾ ਹੈ, ਜੋ ਤੁਹਾਡੇ ਜ਼ਿਲ੍ਹੇ ਜਾਂ ਰਾਜ ਵਿੱਚ ਤੁਹਾਡੀ ਚੀਜ਼ ਨੂੰ ਤੁਹਾਡੇ ਨੇੜੇ ਹੈਂਡਲ ਕਰਦਾ ਹੈ। ਤੁਹਾਨੂੰ ਵੱਖੋ ਵੱਖਰੀਆਂ ਕਿਸਮਾਂ ਦੀਆਂ ਵੈਗਨਾਂ ਨਾਲ ਜਾਣੂ ਕਰਾਵਾਇਆ ਜਾਂਦਾ ਹੈ ਜੋ ਤੁਹਾਡੀਆਂ ਚੀਜ਼ਾਂ ਅਤੇ ਉਨ੍ਹਾਂ ਦੀਆਂ ਲੋਡਿੰਗ ਪਸੰਦਾਂ ਨੂੰ ਅੱਗੇ ਵਧਾਉਂਦੀਆਂ ਹਨ ਅਤੇ ਤੁਹਾਡੀਆਂ ਲੋਜਿਸਟਿਕ ਲੋੜਾਂ ਅਤੇ ਦੋ-ਪੁਆਇੰਟ ਲੋਡਿੰਗ / ਅਨਲੋਡਿੰਗ ਦੀ ਲਚਕਤਾ ਲਈ ਸਹੂਲਤਾਂ ਲਈ ਕਈ ਤਰਾਂ ਦੀਆਂ ਪ੍ਰੋਤਸਾਹਨ ਯੋਜਨਾਵਾਂ ਪੇਸ਼ ਕਰਦਾ ਹੈ।

 

 d) ਟੂਲਜ਼ ਅਤੇ ਸੇਵਾਵਾਂ

 ਤੁਹਾਡੇ ਕਾਰੋਬਾਰ ਸਾਡੇ ਲਈ ਬਹੁਤ ਮਹੱਤਵਪੂਰਨ ਹਨ, ਅਸੀਂ ਤੁਹਾਡੇ ਸਮੇਂ ਦੀ ਕਦਰ ਕਰਦੇ ਹਾਂ ਅਤੇ ਜ਼ਰੂਰੀ ਜਾਣਕਾਰੀ ਤੱਕ ਸਿੱਧੀ ਪਹੁੰਚ ਪ੍ਰਦਾਨ ਕਰਨ ਲਈ ਤੁਹਾਨੂੰ ਅਕਸਰ ਪਹੁੰਚ ਕੀਤੇ ਗਏ ਟੂਲ ਅਤੇ ਸੇਵਾਵਾਂ ਦੀ ਪੇਸ਼ਕਸ਼ ਕਰਨ ਲਈ ਵਚਨਬੱਧ ਹਾਂ।

 ਭਾਰਤੀ ਰੇਲਵੇ ਨਾਲ ਆਪਣੇ ਸਰਬੋਤਮ ਫਰੇਟ ਢੋਆ-ਢੁੱਆਈ ਦੀ ਯੋਜਨਾ ਬਣਾਉਣ ਲਈ ਤੁਸੀਂ ਵਿਭਿੰਨ ਸਾਧਨਾਂ ਅਤੇ ਸੇਵਾਵਾਂ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹੋ। ਵਿਭਿੰਨ ਵਸਤੂਆਂ ਦੀ ਆਵਾਜਾਈ, ਵੈਗਨ ਕੈਟਾਲੋਗ, ਟਰਮੀਨਲ ਚੋਣ, ਸਮਾਰਟ ਕੈਲਕੁਲੇਟਰ ਅਤੇ ਟਰੈਕ ਐਂਡ ਟਰੇਸ ਲਈ ਸਾਡੇ ਰੇਟ ਸਲੈਬ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।  ਵਿਭਿੰਨ ਮਹੱਤਵਪੂਰਨ ਸੇਵਾਵਾਂ ਜਿਵੇਂ ਕਿ ਆਵਾਜਾਈ ਸਬੰਧੀ ਸਮਾਂ-ਸਾਰਣੀ, ਮਿਨੀ ਰੈਕ ਸੇਵਾਵਾਂ ਅਤੇ ਮਨਜ਼ੂਰਸ਼ੁਦਾ ਦੋ ਪੁਆਇੰਟ ਰੈਕ ਸੁਮੇਲਾਂ ਬਾਰੇ ਜਾਣਕਾਰੀ ਹੁਣ ਸਿਰਫ ਇੱਕ ਕਲਿਕ ਦੀ ਦੂਰੀ ‘ਤੇ ਹੈ।

 

 e) ਲੌਜਿਸਟਿਕ ਪਾਰਟਨਰ

 ਭਾਰਤੀ ਰੇਲਵੇ ਨੇ ਦੇਸ਼ ਭਰ ਵਿੱਚ ਰੇਲਵੇ ਮਾਲ ਭਾੜੇ ਦੇ ਕੰਮ ਵਿੱਚ ਭਾਗੀਦਾਰੀਆਂ ਲਈ ਸੱਦਾ ਦਿੱਤਾ ਅਤੇ ਸਵਾਗਤ ਕੀਤਾ ਹੈ। ਤੁਸੀਂ ਰੇਲਵੇ ਨੂੰ ਆਪਣੀ ਸਪਲਾਈ ਲੜੀ ਦਾ ਹਿੱਸਾ ਬਣਾਉਣ ਲਈ ਪ੍ਰਾਈਵੇਟ ਸਾਈਡਿੰਗਜ਼, ਪ੍ਰਾਈਵੇਟ ਫਰੇਟ ਟਰਮੀਨਲ ਜਾਂ ਰੇਲਵੇ ਦੀ ਮਾਲਕੀਅਤ ਵਾਲੇ ਸਾਮਾਨ ਦੇ ਸ਼ੈਡਾਂ ਵਿੱਚ ਨਿਵੇਸ਼ ਕਰਕੇ ਸਾਡੇ ਨੈੱਟਵਰਕ ਵਿੱਚ ਸ਼ਾਮਲ ਹੋ ਸਕਦੇ ਹੋ। ਰੋਲਿੰਗ ਸਟਾਕ ਵਿੱਚ ਨਿਵੇਸ਼ ਨਾਲ ਤੁਸੀਂ ਨਿਸ਼ਚਿਤ ਉਪਲਬਧਤਾ ਅਤੇ ਮਾਲ ਭਾੜੇ ਵਿੱਚ ਇਨਸੈਂਟਿਵ ਜਿਹੇ ਬਹੁਤ ਸਾਰੇ ਲਾਭ ਲੈ ਸਕਦੇ ਹੋ। ਅਸੀਂ ਏਗਰੀਗੇਟਰਾਂ, ਟਰੱਕਾਂ ਵਾਲਿਆਂ, ਵੇਅਰਹਾਊਸ ਮਾਲਕਾਂ ਅਤੇ ਲੇਬਰ ਪ੍ਰਦਾਤਾਵਾਂ ਨੂੰ ਆਪਣੇ 4000+ ਫ੍ਰੇਟ ਟਰਮੀਨਲਜ਼ ‘ਤੇ 9000+ ਫਰੇਟ ਗਾਹਕਾਂ ਲਈ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕਰਨ ਲਈ ਸੱਦਾ ਦਿੰਦੇ ਹਾਂ। 

 

 

 f) ਪੇਸ਼ੇਵਰ ਸਹਾਇਤਾ

 ਭਾਰਤੀ ਰੇਲਵੇ ਹਮੇਸ਼ਾਂ ਸਾਡੇ ਮਹੱਤਵਪੂਰਣ ਗਾਹਕਾਂ ਨੂੰ ਪੇਸ਼ੇਵਰ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ। ਗਾਹਕ ਭਾਰਤੀ ਰੇਲਵੇ ਦੇ ਅਧਿਕਾਰੀਆਂ ਨਾਲ ਫੋਨ ਜਾਂ ਲਿਖਤ ਰਾਹੀਂ ਸੰਪਰਕ ਕਰ ਸਕਦੇ ਹਨ। ਗਾਹਕ ਆਪਣਾ ਸੁਝਾਅ, ਪੁੱਛਗਿੱਛ ਜਾਂ ਸ਼ਿਕਾਇਤ ਭਾਰਤੀ ਰੇਲਵੇ ਨੂੰ ‘ਸਾਡੇ ਨਾਲ ਸੰਪਰਕ ਕਰੋ’ ਵਿਕਲਪ ਜ਼ਰੀਏ ਭੇਜ ਸਕਦੇ ਹਨ। ਲਿਖਤੀ ਰੂਪ ਵਿੱਚ ਪ੍ਰਾਪਤ ਕੀਤੀ ਗਈ ਹਰ ਬੇਨਤੀ ਲਈ, ਇੱਕ ਯੂਨੀਕ ਰਿਕੁਐੱਸਟ ID ਗਾਹਕ ਨੂੰ ਬੇਨਤੀ ਦੀ ਸਥਿਤੀ ਨੂੰ ਟਰੈਕ ਕਰਨ ਲਈ ਭੇਜਿਆ ਜਾਂਦਾ ਹੈ। ਭਾਰਤੀ ਰੇਲਵੇ ਨੂੰ ਗਾਹਕਾਂ ਦੇ ਸਵਾਲਾਂ ਦੇ ਜਵਾਬ ਦੇਣ ਵਿੱਚ ਖੁਸ਼ੀ ਹੋਵੇਗੀ।

 

 ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਭਾਰਤੀ ਰੇਲਵੇ ਲਈ ਦਸੰਬਰ 2020 ਦੇ ਮਹੀਨੇ ਵਿੱਚ ਫਰੇਟ ਦੇ ਅੰਕੜਿਆਂ ਵਿੱਚ, ਕਮਾਈ ਅਤੇ ਲੋਡਿੰਗ ਦੇ ਮਾਮਲੇ ਵਿੱਚ, ਤੇਜ਼ ਗਤੀ ਬਰਕਰਾਰ ਰੱਖੀ ਗਈ। ਮਿਸ਼ਨ ਮੋਡ 'ਤੇ, ਦਸੰਬਰ 2020 ਦੇ ਮਹੀਨੇ ਲਈ ਭਾਰਤੀ ਰੇਲਵੇ ਦੀ ਫਰੇਟ ਲੋਡਿੰਗ ਪਿਛਲੇ ਸਾਲ ਦੀ ਲੋਡਿੰਗ ਅਤੇ ਉਸੇ ਅਰਸੇ ਦੀ ਕਮਾਈ ਨੂੰ ਪਾਰ ਕਰ ਗਈ।

 

 ਦਸੰਬਰ 2020 ਦੇ ਮਹੀਨੇ ਵਿੱਚ, ਭਾਰਤੀ ਰੇਲਵੇ ਦੀ ਲੋਡਿੰਗ 118.13 ਮਿਲੀਅਨ ਟਨ ਸੀ ਜੋ ਪਿਛਲੇ ਸਾਲ ਦੇ ਇਸੇ ਸਮੇਂ (108.84 ਮਿਲੀਅਨ ਟਨ) ਦੀ ਲੋਡਿੰਗ ਦੇ ਮੁਕਾਬਲੇ 8.54% ਵੱਧ ਹੈ। ਇਸ ਮਿਆਦ ਵਿੱਚ ਭਾਰਤੀ ਰੇਲਵੇ ਨੇ ਫਰੇਟ ਲੋਡਿੰਗ ਤੋਂ 11788.11 ਕਰੋੜ ਰੁਪਏ ਕਮਾਏ ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ (11030.37 ਕਰੋੜ ਰੁਪਏ) ਦੀ ਕਮਾਈ ਦੀ ਤੁਲਨਾ ਵਿੱਚ 757.74 ਕਰੋੜ ਰੁਪਏ (6.87%) ਵੱਧ ਹਨ। 

 

 ਭਾਰਤੀ ਰੇਲਵੇ ਨੇ ਰੇਲਵੇ ਬੋਰਡ, ਜ਼ੋਨਲ ਰੇਲਵੇ ਅਤੇ ਮੰਡਲ ਪੱਧਰਾਂ ‘ਤੇ ਵਪਾਰਕ ਵਿਕਾਸ ਇਕਾਈਆਂ (ਬੀਡੀਯੂਜ਼) ਸਥਾਪਿਤ ਕਰਨ ਵਰਗੇ ਫਰੇਟ ਲੋਡਿੰਗ ਨੂੰ ਵਧਾਉਣ ਲਈ ਕਈ ਕਦਮ ਚੁੱਕੇ ਹਨ। ਬੀਡੀਯੂਜ਼ ਤੋਂ ਮਲਟੀ-ਅਨੁਸ਼ਾਸਨੀ ਟੀਮਾਂ ਗਾਹਕਾਂ ਨੂੰ ਆਕਰਸ਼ਕ ਵੈਲਿਊ-ਫਾਰ-ਮਨੀ ਲੌਜਿਸਟਿਕ ਹੱਲ ਮੁਹੱਈਆ ਕਰਵਾ ਕੇ ਨਵੇਂ ਕਾਰੋਬਾਰ ਨੂੰ ਆਕਰਸ਼ਤ ਕਰਨ ਲਈ ਉਨ੍ਹਾਂ ਤੱਕ ਪਹੁੰਚ ਕਰ ਰਹੀਆਂ ਹਨ। ਬੀਡੀਯੂਜ਼ ਨੇ ਉਨ੍ਹਾਂ ਗਾਹਕਾਂ ਤੋਂ ਨਵੇਂ ਕਾਰੋਬਾਰ ਨੂੰ ਆਕਰਸ਼ਤ ਕਰਦਿਆਂ ਕਈ ਸ਼ੁਰੂਆਤੀ ਸਫਲਤਾਵਾਂ ਹਾਸਲ ਕੀਤੀਆਂ ਹਨ ਜਿਨ੍ਹਾਂ ਨੇ ਪਹਿਲਾਂ ਕਦੇ ਰੇਲ ਦੀ ਵਰਤੋਂ ਨਹੀਂ ਕੀਤੀ ਸੀ। ਇਸ ਤੋਂ ਇਲਾਵਾ, ਰੇਲਵੇ ਫਰੇਟ ਮੂਵਮੈਂਟ ਨੂੰ ਬਹੁਤ ਹੀ ਆਕਰਸ਼ਕ ਬਣਾਉਣ ਲਈ ਭਾਰਤੀ ਰੇਲਵੇ ਵਿੱਚ ਬਹੁਤ ਸਾਰੀਆਂ ਰਿਆਇਤਾਂ/ਛੋਟਾਂ ਵੀ ਦਿੱਤੀਆਂ ਜਾ ਰਹੀਆਂ ਹਨ।

 

*********

 

 ਡੀਜੇਐੱਨ / ਐੱਮਕੇਵੀ



(Release ID: 1686380) Visitor Counter : 263