ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਉੱਤਰ-ਪੂਰਬ ਤੋਂ ਸ਼ਿਲਾਂਗ ਦਾ ਅਸਾਮ ਰਾਈਫਲਜ਼ ਪਬਲਿਕ ਸਕੂਲ ਪਹਿਲਾ ਖੇਲੋ ਇੰਡੀਆ ਸਪੋਰਟਸ ਸਕੂਲ ਬਣਿਆ
Posted On:
04 JAN 2021 5:32PM by PIB Chandigarh
ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਸੋਮਵਾਰ ਨੂੰ ਖੇਲੋ ਇੰਡੀਆ ਸਪੋਰਟਸ ਸਕੂਲ ਵਜੋਂ ਸ਼ਿਲਾਂਗ ਦੇ ਅਸਾਮ ਰਾਈਫਲਜ਼ ਪਬਲਿਕ ਸਕੂਲ (ਏਆਰਪੀਐੱਸ) ਦੀ ਸ਼ੁਰੂਆਤ ਕੀਤੀ। ਇਸ ਸਮੇਂ ਦੇਸ਼ ਭਰ ਵਿੱਚ 9 ਸਪੋਰਟਸ ਸਕੂਲ ਮਨਜ਼ੂਰ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 5 ਦਾ ਪ੍ਰਬੰਧਨ ਰੱਖਿਆ ਅਤੇ ਪੈਰਾ-ਮਿਲਟਰੀ ਫੋਰਸਾਂ ਦੁਆਰਾ ਕੀਤਾ ਜਾਂਦਾ ਹੈ। ਉੱਤਰ-ਪੂਰਬੀ ਖੇਤਰ ਵਿੱਚ, ਅਸਾਮ ਰਾਈਫਲਜ਼ ਪਬਲਿਕ ਸਕੂਲ ਖੇਲੋ ਇੰਡੀਆ ਯੋਜਨਾ ਦੇ ਤਹਿਤ ਐਲਾਨ ਕੀਤਾ ਗਿਆ ਪਹਿਲਾ ਸਪੋਰਟਸ ਸਕੂਲ ਹੈ|
ਸਰਕਾਰ ਹੁਣ ਸਕੂਲ ਦੇ ਹੋਣਹਾਰ ਖਿਡਾਰੀ ਵਿਦਿਆਰਥੀਆਂ ਲਈ ਖ਼ਰਚਾ ਚੁੱਕੇਗੀ, ਜਿਸ ਵਿੱਚ ਉਨ੍ਹਾਂ ਦੇ ਲੋਜਿੰਗ, ਬੋਰਡਿੰਗ, ਸਿੱਖਿਆ ਦੇ ਖ਼ਰਚੇ, ਮੁਕਾਬਲੇ ਦੇ ਖ਼ਰਚੇ, ਬੀਮਾ ਅਤੇ ਮੈਡੀਕਲ, ਖੇਡ ਸਿਖਲਾਈ ਅਤੇ ਸਹਾਇਤਾ, ਕੋਚਾਂ ਅਤੇ ਸਹਾਇਤਾ ਅਮਲੇ ਦੀਆਂ ਤਨਖਾਹਾਂ, ਖੇਡ ਉਪਕਰਣਾਂ ਅਤੇ ਹੋਰ ਬਹੁਤ ਕੁਝ ਦੇ ਖ਼ਰਚੇ ਸ਼ਾਮਲ ਹੋਣਗੇ। ਖੇਲੋ ਇੰਡੀਆ ਸਪੋਰਟਸ ਸਕੂਲ ਦਾ ਉਦੇਸ਼ ਖੇਡਾਂ ਨੂੰ ਸਿੱਖਿਆ ਨਾਲ ਜੋੜਨਾ ਹੈ ਅਤੇ ਇਸ ਪ੍ਰਕਿਰਿਆ ਵਿੱਚ, ਦੇਸ਼ ਵਿੱਚ ਖੇਡਾਂ ਦਾ ਵਿਕਾਸ ਕਰਨਾ ਅਤੇ ਐਥਲੀਟਾਂ ਦੇ ਸਮੁੱਚੇ ਪ੍ਰੋਫਾਈਲ ਅਤੇ ਨਜ਼ਰੀਏ ਵਿੱਚ ਸੁਧਾਰ ਕਰਨਾ ਹੈ| ਇਹ ਉੱਤਰ - ਪੂਰਬੀ, ਗ੍ਰਾਮੀਣ ਜਾਂ ਕਬਾਇਲੀ ਖੇਤਰਾਂ ਤੋਂ ਪ੍ਰਤਿਭਾ ਦੀ ਪਛਾਣ ਕਰਨ ਅਤੇ ਇਸਦੀ ਉੱਨਤੀ ਲਈ ਵੀ ਸਹਾਇਤਾ ਕਰੇਗਾ|
ਸ਼੍ਰੀ ਰਿਜਿਜੂ ਨੇ ਕਿਹਾ, “ਇਹ ਅਸਾਮ ਰਾਈਫਲਜ਼ ਪਬਲਿਕ ਸਕੂਲ ਦੀ ਯਾਤਰਾ ਦੀ ਇੱਕ ਇਤਿਹਾਸਕ ਸ਼ੁਰੂਆਤ ਹੈ ਅਤੇ ਇਹ ਖੇਲੋ ਇੰਡੀਆ ਸਪੋਰਟਸ ਸੈਂਟਰ ਛੋਟੇ ਮੁੰਡਿਆਂ ਅਤੇ ਕੁੜੀਆਂ ਦਾ ਪਾਲਣ ਪੋਸ਼ਣ ਕਰੇਗਾ, ਜੋ ਲੰਬੇ ਸਮੇਂ ਲਈ ਓਲੰਪਿਕ ਵਿੱਚ ਤਗਮੇ ਲਿਆਉਣਗੇ।
ਕੇਂਦਰੀ ਮੰਤਰੀ ਨੇ ਅਸਾਮ ਰਾਈਫਲਜ਼ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਸੁਖਦੀਪ ਸਾਂਗਵਾਨ ਦੇ ਸਾਲਾਂ ਦੌਰਾਨ ਸਕੂਲ ਵਿੱਚ ਕਈ ਸਕਾਰਾਤਮਕ ਤਬਦੀਲੀਆਂ ਕਰਨ ਲਈ ਕੀਤੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ। “ਖੇਡ ਹਮੇਸ਼ਾਂ ਇਸ ਸਕੂਲ ਦਾ ਅਟੁੱਟ ਹਿੱਸਾ ਰਹੀ ਹੈ ਅਤੇ ਇਹ ਭਵਿੱਖ ਦੇ ਚੈਂਪੀਅਨ ਪੈਦਾ ਕਰੇਗਾ। ਮੈਨੂੰ ਲੈਫਟੀਨੈਂਟ ਜਨਰਲ ਸੁਖਦੀਪ ਸਾਂਗਵਾਨ ਨੂੰ ਮੰਨਣਾ ਪਵੇਗਾ ਜਿਨ੍ਹਾਂ ਨੇ ਇਸ ਸਕੂਲ ਵਿੱਚ ਪਿਛਲੇ ਸਾਲਾਂ ਦੌਰਾਨ ਕੀਤੇ ਗਏ ਕਈ ਉਪਰਾਲਿਆਂ ਨਾਲ ਜਬਰਦਸਤ ਤਬਦੀਲੀਆਂ ਕੀਤੀਆਂ ਹਨ। ਇਹ ਸਕੂਲ, ਸਪੋਰਟਸ ਸਕੂਲ ਦੀ ਪ੍ਰਾਪਤੀ ਲਈ ਇੱਕ ਤਾਜ ਬਣੇਗਾ ਅਤੇ ਇਸ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਭਾਰਤ ਨੂੰ ਇੱਕ ਖੇਡ ਪਾਵਰ ਹਾਊਸ ਬਣਾਉਣ ਦੇ ਸੰਕਲਪ ਨੂੰ ਵੱਡਾ ਹੁਲਾਰਾ ਮਿਲੇਗਾ।”
ਅਸਾਮ ਰਾਈਫਲਜ਼ ਪਬਲਿਕ ਸਕੂਲ ਨੂੰ ਖੇਲੋ ਇੰਡੀਆ ਸਪੋਰਟਸ ਸਕੂਲ ਦੇ ਤੌਰ ’ਤੇ ਤਾਂ ਨਾਮਜ਼ਦ ਕੀਤਾ ਗਿਆ ਸੀ ਕਿਉਂਕਿ ਇਸ ਸਕੂਲ ਦਾ ਵਿਦਿਅਕ ਅਤੇ ਖੇਡਾਂ, ਢੁੱਕਵੀਂ ਬੋਰਡਿੰਗ ਅਤੇ ਰਿਹਾਇਸ਼ੀ (ਹੋਸਟਲ) ਦੀਆਂ ਸਹੂਲਤਾਂ, ਖੇਡ ਸਹੂਲਤਾਂ ਨੂੰ ਵਿਕਸਤ ਕਰਨ ਲਈ ਲੋੜੀਂਦੀ ਜਗ੍ਹਾ ਲਈ ਵਧੀਆ ਟਰੈਕ ਰਿਕਾਰਡ ਸੀ| ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਦੇ ਵਿਚਕਾਰ ਸਾਂਝੇਦਾਰੀ ਦੇ ਅਧੀਨ ਓਲੰਪਿਕ ਖੇਡਾਂ ਵੱਲ ਝੁਕਾਅ ਹੋਣਾ ਵੀ ਇਸ ਖੇਲੋ ਇੰਡੀਆ ਸਪੋਰਟਸ ਸਕੂਲ ਬਣਨ ਦੇ ਕਾਰਨਾਂ ਵਿੱਚੋਂ ਇੱਕ ਕਾਰਨ ਸੀ| ਸਕੂਲ ਲਈ ਖੇਡਾਂ ਦੇ ਵਿਸ਼ੇ ਖੇਤਰ ਅਧੀਨ ਤੀਰਅੰਦਾਜ਼ੀ, ਐਥਲੈਟਿਕਸ ਅਤੇ ਫੈਨਸਿੰਗ ਖੇਡਾਂ ਤੈਅ ਕੀਤੀਆਂ ਗਈਆਂ ਹਨ, ਇਸ ਸਕੂਲ ਵਿੱਚ ਪਹਿਲੇ ਸਾਲ ਲਈ 100 ਐਥਲੀਟਾਂ (ਲੜਕੇ ਅਤੇ ਲੜਕੀਆਂ ਦੇ ਬਰਾਬਰ ਅਨੁਪਾਤ) ਨੂੰ ਚੁਣਿਆ ਗਿਆ ਹੈ|
*******
ਐੱਨਬੀ/ ਓਏ
(Release ID: 1686155)
Visitor Counter : 187