ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਯੂ ਕੇ ਤੋਂ ਆਏ ਨਵੇਂ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਬਾਰੇ ਅੱਪਡੇਟਸ
ਹੁਣ ਤੱਕ 38 ਪੋਜ਼ੀਟਿਵ ਕੇਸ ਹਨ

Posted On: 04 JAN 2021 3:39PM by PIB Chandigarh

ਯੂ ਕੇ ਦੇ ਨਵੇਂ ਵੇਰੀਐਂਟ ਜੀਨੋਮ ਦੇ 38 ਟੈਸਟ ਪੋਜ਼ੀਟਿਵ ਪਾਏ ਗਏ ਹਨ । ਨਿਮਹੰਸ , ਬੈਂਗਲੁਰੂ ਵਿੱਚ 10 , ਸੀ ਸੀ ਐੱਮ ਵੀ ਹੈਦਰਾਬਾਦ ਵਿੱਚ 3 , ਐੱਨ ਆਈ ਸੀ ਪੂਨੇ ਵਿੱਚ 5 , ਆਈ ਜੀ ਆਈ ਬੀ ਦਿੱਲੀ ਵਿੱਚ 11 , ਐੱਨ ਸੀ ਡੀ ਸੀ ਨਵੀਂ ਦਿੱਲੀ ਵਿਚ 8 ਅਤੇ ਐੱਨ ਸੀ ਬੀ ਜੀ ਕੋਲਕਾਤਾ ਵਿੱਚ ਇਕ I

ਐੱਨ ਸੀ ਬੀ ਐੱਸ , ਇਨਸਟੇਮ , ਬੰਗਲੁਰੂ , ਸੀ ਪੀ ਐੱਫ ਡੀ ਹੈਦਰਾਬਾਦ , ਆਈ ਐੱਲ ਐੱਸ ਭੁਵਨੇਸ਼ਵਰ ਅਤੇ ਐੱਨ ਸੀ ਐੱਸ ਪੁਣੇ ਵਿੱਚ ਅਜੇ ਤੱਕ ਯੂ ਕੇ ਮਿਊਟੈਂਟ ਵਾਇਰਸ ਨਹੀਂ ਮਿਲਿਆ ।
 

No.

Institute/Lab

Under

Persons detected with new COVID strain

1

NCDC New Delhi

MoHFW

8

2

IGIB New Delhi

CSIR

11

3

NCBG Kalyani (Kolkata)

DBT

1

4

NIV Pune

ICMR

5

5

CCMB Hyderabad

CSIR

3

6

NIMHANS Bengaluru

MoHFW

10

TOTAL

38

 


ਪੋਜ਼ੀਟਿਵ ਨਮੂਨਿਆਂ ਨੂੰ ਆਈ ਐੱਨ ਐੱਸ ਏ , ਸੀ ਓ ਜੀ ਲੈਬਸ (ਐੱਨ ਆਈ ਬੀ ਐੱਮ ਜੀ ਕੋਲਕਾਤਾ , ਆਈ ਐੱਲ ਐੱਸ ਭੁਵਨੇਸ਼ਵਰ , ਐਨ ਆਈ ਬੀ ਪੁਣੇ , ਐੱਨ ਸੀ ਸੀ ਐੱਸ ਪੁਣੇ , ਸੀ ਸੀ ਐੱਮ ਬੀ ਹੈਦਰਾਬਾਦ , ਸੀ ਡੀ ਐੱਫ ਡੀ ਹੈਦਰਾਬਾਦ , ਆਈ ਐੱਨ ਐੱਸ ਟੀ ਈ ਐੱਮ ਬੰਗਲੁਰੂ , ਐੱਨ ਆਈ ਐੱਮ ਐੱਚ ਏ ਐੱਨ ਐੱਸ ਬੰਗਲੁਰੂ , ਆਈ ਜੀ ਆਈ ਬੀ ਦਿੱਲੀ , ਐੱਨ ਸੀ ਡੀ ਸੀ ਦਿੱਲੀ ) ਜੀਨੋਮ ਸਿਕੁਐਂਸਿੰਗ ਲਈ ਟੈਸਟ ਕੀਤੇ ਜਾ ਰਹੇ ਹਨ ।
ਇਨ੍ਹਾਂ ਸਾਰੇ ਵਿਅਕਤੀਆਂ ਨੂੰ ਸੂਬਾ ਸਰਕਾਰਾਂ ਵੱਲੋਂ ਮਿੱਥੀਆਂ ਸਿਹਤ ਸੰਭਾਲ ਸਹੂਲਤਾਂ ਮੁਤਾਬਕ ਇੱਕ ਕਮਰੇ ਵਿੱਚ ਆਈਸੋਲੇਟ ਕੀਤਾ ਗਿਆ ਹੈ । ਇਨ੍ਹਾਂ ਦੇ ਨੇੜਲੇ ਸੰਪਰਕਾਂ ਨੂੰ ਕੁਆਰਨਟੀਨ ਕੀਤਾ ਗਿਆ ਹੈ । ਇਨ੍ਹਾਂ ਦੇ ਸਹਿ ਯਾਤਰੀਆਂ , ਪਰਿਵਾਰਕ ਸੰਪਰਕਾਂ ਅਤੇ ਹੋਰਨਾਂ ਲਈ ਵਿਆਪਕ ਕੌਂਟੈਕਟ ਟ੍ਰੇਸਿੰਗ ਕੀਤੀ ਗਈ ਹੈ । ਬਾਕੀ ਨਮੂਨਿਆਂ ਲਈ ਜੀਨੌਮ ਸੀਕੁਐਂਸਿੰਗ ਕੀਤੀ ਜਾ ਰਹੀ ਹੈ । ਸਥਿਤੀ ਤੇ ਪੂਰੀ ਤਰ੍ਹਾਂ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਸੂਬਿਆਂ ਨੂੰ ਵਧੇਰੇ ਨਿਗਰਾਨੀ , ਕੰਟੇਨਮੈਂਟ , ਟੈਸਟਿੰਗ ਅਤੇ ਨਮੂਨਿਆਂ ਨੂੰ ਆਈ ਐੱਨ ਐੱਸ ਏ ਸੀ ਓ ਜੀ ਲੈਬਸ ਵਿੱਚ ਭੇਜਣ ਲਈ ਲਗਾਤਾਰ ਸਲਾਹ ਦਿੱਤੀ ਜਾ ਰਹੀ ਹੈ ।
ਐੱਮ ਵੀ(Release ID: 1686052) Visitor Counter : 100