ਪ੍ਰਿਥਵੀ ਵਿਗਿਆਨ ਮੰਤਰਾਲਾ
ਅੰਟਾਰਕਟਿਕਾ ਲਈ 40ਵੀਂ ਭਾਰਤੀ ਵਿਗਿਆਨ ਮੁਹਿੰਮ ਦੀ ਸ਼ੁਰੂਆਤ
ਚਾਰਟਡ ਆਈਸ ਕਲਾਸ ਵੈਸਲ ਐੱਮ ਵੀ ਵੈਸਿਲੀ ਗਲੋਬਨਿਨ ਇਹ ਸਫ਼ਰ ਕਰੇਗਾ ਅਤੇ ਅੰਟਾਰਕਟਿਕਾ ਤੇ 30 ਦਿਨਾਂ ਵਿੱਚ ਪਹੁੰਚੇਗਾ ।
40 ਮੈਂਬਰਾਂ ਦੀ ਇੱਕ ਟੀਮ ਨੂੰ ਉੱਥੇ ਛੱਡਣ ਤੋਂ ਬਾਅਦ ਇਹ ਵਾਪਸ ਭਾਰਤ ਅਪ੍ਰੈਲ 2021 ਵਿੱਚ ਆਵੇਗਾ I ਵਾਪਸ ਆਉਂਦਿਆਂ ਇਹ ਸਰਦੀਆਂ ਦੀ ਪਿਛਲੀ ਯਾਤਰਾ ਵਾਲੀ ਟੀਮ ਨੂੰ ਲਿਆਵੇਗਾ
Posted On:
04 JAN 2021 4:41PM by PIB Chandigarh
ਭਾਰਤ ਨੇ ਅੱਜ ਅੰਟਾਰਕਟਿਕਾ ਲਈ 40ਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ । ਇਹ ਭਾਰਤੀ ਮੁਹਿੰਮ ਦੱਖਣੀ ਚਿੱਟੇ ਮਹਾਦੀਪ ਲਈ ਦੇਸ਼ ਦੀ ਵਿਗਿਆਨਿਕ ਯਤਨਾਂ ਦੇ 40 ਦਹਾਕਿਆਂ ਦੀ ਨਿਸ਼ਾਨਦੇਹੀ ਕਰਦੀ ਹੈ । 40ਵੀਂ ਮੁਹਿੰਮ ਯਾਤਰਾ ਨੂੰ 5 ਜਨਵਰੀ 2021 ਨੂੰ ਗੋਆ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ । ਇਸ ਵਿੱਚ 43 ਮੈਂਬਰ ਜਾਣਗੇ । ਇਹ ਸਫ਼ਰ ਚਾਰਟਡ ਆਈਸ ਗਲਾਸ ਸਮੁੰਦਰੀ ਜਹਾਜ਼ ਐੱਮ ਵੀ ਵਾਸਵੀਗੋਲੋਵਿਨਿਨ ਕਰੇਗਾ ਅਤੇ 30 ਦਿਨਾਂ ਵਿੱਚ ਅੰਟਾਰਕਟਿਕਾ ਪਹੁੰਚ ਜਾਵੇਗਾ ।40 ਮੈਂਬਰਾਂ ਦੀ ਇੱਕ ਟੀਮ ਨੂੰ ਉੱਥੇ ਛੱਡਣ ਤੋਂ ਬਾਅਦ ਇਹ ਵਾਪਸ ਭਾਰਤ ਅਪ੍ਰੈਲ 2021 ਵਿੱਚ ਆਵੇਗਾ
ਵਾਪਸ ਆਉਂਦਿਆਂ ਇਹ ਸਰਦੀਆਂ ਦੀ ਪਿਛਲੀ ਯਾਤਰਾ ਵਾਲੀ ਟੀਮ ਨੂੰ ਲਿਆਵੇਗਾ
ਭਾਰਤੀ ਅੰਟਾਰਕਟਿਕਾ ਮੁਹਿੰਮਾਂ 1981 ਵਿੱਚ ਸ਼ੁਰੂ ਹੋਈਆਂ ਸਨ । ਪਹਿਲੇ ਟ੍ਰਿਪ ਵਿੱਚ 21 ਵਿਗਿਆਨੀਆਂ ਦੀ ਟੀਮ ਤੇ ਸਹਾਇਕ ਸਟਾਫ਼ ਸੀ , ਜਿਸ ਦੀ ਅਗਵਾਈ ਡਾਕਟਰ ਐੱਸ ਜ਼ੈੱਡ ਕਾਸਿਮ ਨੇ ਕੀਤੀ ਸੀ । ਇੱਕ ਨਿਮਾਣੀ ਜਿਹੀ ਸ਼ੁਰੂਆਤ ਤੋਂ ਬਾਅਦ ਭਾਰਤੀ ਅੰਟਾਰਕਟਿਕਾ ਪ੍ਰੋਗਰਾਮ ਨੂੰ ਅੰਟਾਰਕਟਿਕਾ ਵਿੱਚ ਹੁਣ 3 ਸਥਾਈ ਖੋਜ ਬੇਸ ਸਟੇਸ਼ਨਾਂ ਦਾ ਨਿਰਮਾਣ ਕਰਨ ਦਾ ਸਿਹਰਾ ਜਾਂਦਾ ਹੈ । ਜਿਨ੍ਹਾਂ ਦਾ ਨਾਂ ਦੱਖਣੀ ਗੰਗੋਤਰੀ , ਮਾਇਤਰੀ ਅਤੇ ਭਾਰਤੀ ਹੈ । ਇਸ ਵੇਲੇ ਭਾਰਤ ਦੇ ਅੰਟਾਰਕਟਿਕਾ ਵਿੱਚ ਮੈਤਰੀ ਅਤੇ ਭਾਰਤੀ ਨਾਂ ਹੇਠਾਂ 2 ਖੋਜ ਸਟੇਸ਼ਨ ਸੰਚਾਲਤ ਹਨ । ਗੋਆ ਦਾ ਨੈਸ਼ਨਲ ਸੈਂਟਰ ਫਾਰ ਪੋਲਰ ਐਂਡ ਓਸ਼ੀਅਨ ਰਿਸਰਚ (ਐੱਨ ਸੀ ਪੀ ਓ ਆਰ ) ਸਮੁੱਚੇ ਭਾਰਤੀ ਅੰਟਾਰਕਟਿਕਾ ਪ੍ਰੋਗਰਾਮ ਦਾ ਪ੍ਰਬੰਧ ਕਰਦਾ ਹੈ ।
ਇਸ ਤੋਂ ਪਹਿਲੀ ਅੰਟਾਰਕਟਿਕਾ ਲਈ 39ਵੀਂ ਭਾਰਤੀ ਵਿਗਿਆਨਿਕ ਮੁਹਿੰਮ ਨਵੰਬਰ 2019 ਵਿੱਚ ਸ਼ੁਰੂ ਕੀਤੀ ਗਈ ਸੀ । ਇਸਨੇ 27 ਵਿਗਿਆਨਕ ਪ੍ਰਾਜੈਕਟ ਚਲਾਏ ਹਨ, ਜਿਨ੍ਹਾਂ ਤਹਿਤ ਜਲਵਾਯੂ ਪ੍ਰਕਿਰਿਆ ਅਤੇ ਜਲਵਾਯੂ ਪਰਿਵਰਤਨ ਦੇ ਨਾਲ ਜੁੜੇ ਸੰਪਰਕਾਂ , ਕ੍ਰਸਟਲ ਐਵੁਲੇਸ਼ਨ , ਵਾਤਾਵਰਨ ਪ੍ਰਕਿਰਿਆ ਅਤੇ ਸਾਂਭ ਸੰਭਾਲ , ਖੇਤਰੀ ਵਾਤਾਵਰਨ ਪ੍ਰਣਾਲੀ ਅਤੇ ਨੇੜੇ ਦੇ ਖੇਤਰੀ ਕੰਢਿਆਂ ਤੇ ਅਬਜ਼ਰਵੇਸ਼ਨਲ ਖੋਜ ਤੇ ਪੋਲਰ ਤਕਨਾਲੋਜੀ ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ । ਜਾਪਾਨ ਦੇ ਨੈਸ਼ਨਲ ਇੰਸਟੀਚਿਊਟ ਆਫ਼ ਪੋਲਰ ਰਿਸਰਚ ਨਾਲ ਸਬੰਧਤ 2 ਵਧੀਕ ਸਾਂਝੇ ਪ੍ਰਾਜੈਕਟਾਂ ਨੂੰ ਵੀ ਹੱਥ ਵਿੱਚ ਲਿਆ ਗਿਆ ਹੈ , ਆਪਣੇ ਸੌਂਪੇ ਕੰਮ ਨੂੰ ਪੂਰਾ ਕਰਕੇ ਇਹ ਮਈ 2020 ਵਿੱਚ ਵਾਪਸ ਭਾਰਤ ਆ ਗਿਆ ਸੀ । ਇਸ ਨੇ ਮਾਇਤਰੀ ਅਤੇ ਭਾਰਤੀ ਵਿੱਚ ਜੀਵਨ ਸਹਾਇਤਾ ਪ੍ਰਣਾਲੀਆਂ ਦੇ ਸੰਚਾਲਨ ਅਤੇ ਰੱਖ ਰਖਾਅ ਲਈ ਭੋਜਨ , ਬਾਲਣ , ਪ੍ਰਬੰਧਾਂ , ਬਰਫ਼ ਦੀਆਂ ਗੱਡੀਆਂ ਅਤੇ ਸਾਲਾਨਾ ਸਪਲਾਈ ਨੂੰ ਪੂਰਾ ਕੀਤਾ ਸੀ । ਇਹ ਸਬਜ਼ੀਆਂ ਦੇ ਅਪਰੇਸ਼ਨਸ ਲਈ ਅੰਟਾਰਕਟਿਕਾ 40 ਮੈਂਬਰਾਂ ਦੀ ਟੀਮ ਲੈ ਕੇ ਗਿਆ ਸੀ ।
40ਵੀਂ ਅੰਟਾਰਕਟਿਕਾ ਮੁਹਿੰਮ ਦੀਆਂ ਵਿਗਿਆਨਕ ਅਤੇ ਲਾਜਿਸਟਿਕ ਗਤੀਵਿਧੀਆਂ ਕੋਵਿਡ 19 ਮਹਾਮਾਰੀ ਨਾਲ ਸਬੰਧਤ ਮੌਜੂਦਾ ਚੁਣੌਤੀਆਂ ਕਾਰਨ ਸੀਮਿਤ ਹਨ । ਇਸ ਵੇਲੇ ਜਲਵਾਯੂ ਪਰਿਵਰਤਨ , ਜਿਓਲੋਜੀ , ਓਸ਼ੀਅਨ ਅਬਜ਼ਰਵੇਸ਼ਨ , ਇਲੈਕਟ੍ਰਿਕ ਤੇ ਮੈਗਨੈਟਿਕ ਪਲਕਸ ਪੈਮਾਨਿਆਂ , ਵਾਤਾਵਰਨ ਮਾਨੀਟਰਿੰਗ , ਭੋਜਨ , ਬਾਲਣ ਦੀਆਂ ਸਹੂਲਤਾਂ ਦੀ ਫਿਰ ਤੋਂ ਸਪਲਾਈ ਅਤੇ ਵਧੇਰੇ ਮਿਕਦਾਰ ਵਿੱਚ ਉਪਲਬਧ ਕਰਾਉਣ ਅਤੇ ਸਰਦੀਆਂ ਦੇ ਕ੍ਰਿਊ ਦੀ ਵਾਪਸੀ ਨੂੰ ਪੂਰਾ ਕਰਨ ਲਈ ਸਹਿਯੋਗ ਦੇਣ ਤੇ ਕੇਂਦਰਿਤ ਹੈ । ਭਾਰਤ ਅੰਟਾਰਕਟਿਕਾ ਨੂੰ ਕੋਵਿਡ 19 ਮੁਕਤ ਰੱਖਣ ਲਈ ਵਚਨਬੱਧ ਹੈ । ਇਸ ਮੁਹਿੰਮ ਦੌਰਾਨ ਕੋਂਸਿਲ ਆਫ ਮੈਨੇਜਰਸ ਆਫ਼ ਨੈਸ਼ਨਲ ਅੰਟਾਰਕਟਿਕ ਪ੍ਰੋਗਰਾਮਸ (ਸੀ ਚ ਐੱਮ ਐੱਨ ਏ ਪੀ ) ਅਨੁਸਾਰ ਸਮੱਗਰੀ ਅਤੇ ਵਿਅਕਤੀਆਂ ਦੀ ਤਾਇਨਾਤੀ ਲਈ ਜਾਰੀ ਸਾਰੇ ਪ੍ਰੋਟੋਕੋਲਸ ਦੀ ਮੁਕੰਮਲ ਪਾਲਣਾ ਕਰੇਗਾ । ਕਾਰਬੋ ਨੂੰ ਸੈਨੇਟਾਈਜ਼ ਕਰਨ ਦੀਆਂ ਵਧੇਰੇ ਸਾਵਧਾਨੀਆਂ, ਲਾਜ਼ਮੀ 14 ਦਿਨ ਦਾ ਕੁਆਰਨਟੀਨ (ਮੁਹਿੰਮ ਤੋਂ ਪਹਿਲਾਂ ਅਤੇ ਬਾਅਦ) ਅਤੇ ਆਈਸ ਕਲਾਸ ਵੈਸਲ ਵਿੱਚ ਚੜ੍ਨ ਤੋਂ ਪਹਿਲਾਂ ਆਰ ਟੀ ਪੀ ਸੀ ਆਰ ਟੈਸਟਿੰਗ ਕੀਤੀ ਜਾ ਰਹੀ ਹੈ ।
ਐੱਨ ਬੀ / ਕੇ ਜੀ ਐੱਸ / (ਐੱਮ ਓ ਈ ਐੱਸ)
(Release ID: 1686049)
Visitor Counter : 274