ਸੂਚਨਾ ਤੇ ਪ੍ਰਸਾਰਣ ਮੰਤਰਾਲਾ

2020 ਦੌਰਾਨ ਪ੍ਰਸਾਰ ਭਾਰਤੀ (ਦੂਰਦਰਸ਼ਨ–ਆਕਾਸ਼ਵਾਣੀ) ਦੀ ਡਿਜੀਟਲ ਪਹੁੰਚ ਵਿੱਚ ਭਾਰੀ ਰਿਕਾਰਡ ਵਾਧਾ

Posted On: 03 JAN 2021 4:22PM by PIB Chandigarh

2020 ’ਚ ਪ੍ਰਸਾਰ ਭਾਰਤੀ ਦੇ ਦੂਰਦਰਸ਼ਨ ਤੇ ਆਕਾਸ਼ਵਾਣੀ ਨਾਲ ਸਬੰਧਿਤ ਸਾਰੇ ਡਿਜੀਟਲ ਚੈਨਲਾਂ ਦੀ ਪਹੁੰਚ ਵਿੱਚ 100% ਤੋਂ ਵੀ ਜ਼ਿਅਦਾ ਰਿਕਾਰਡ ਵਾਧਾ ਦਰਜ ਕੀਤਾ ਗਿਆ ਕਿਉਂਕਿ ਉਨ੍ਹਾਂ ਨੂੰ ਇੱਕ ਅਰਬ ਤੋਂ ਵੱਧ ਵਾਰ ਦੇਖਿਆ ਗਿਆ ਅਤੇ 6 ਅਰਬ ਤੋਂ ਵੱਧ ਮਿੰਟ ਉਨ੍ਹਾਂ ਨੂੰ ਡਿਜੀਟਲ ਤੌਰ ਉੱਤੇ ਦੇਖਿਆ ਗਿਆ।

 

2020 ਦੌਰਾਨ NewsOnAir App (ਨਿਊਜ਼ਔਨਏਅਰ ਏਪ) ਨੇ ਇਸ ਮੰਚ ਨਾਲ 25 ਲੱਖ ਤੋਂ ਵੀ ਵੱਧ ਵਰਤੋਂਕਾਰ (ਯੂਜ਼ਰਜ਼) ਜੋੜੇ ਅਤੇ 30 ਕਰੋੜ ਤੋਂ ਵੱਧ ਵਾਰ ਲਾਈਵ ਸਟ੍ਰੀਮਿੰਗ ਉੱਤੇ ਸਰੋਤੇ ਆਏ ਅਤੇ ਉਨ੍ਹਾਂ ਵਿੱਚੋਂ 200 ਤੋਂ ਜ਼ਿਆਦਾ ਸਟ੍ਰੀਮਸ ਬਹੁਤ ਜ਼ਿਆਦਾ ਮਕਬੂਲ ਰਹੀਆਂ।

 

ਪ੍ਰਸਾਰ ਭਾਰਤੀ ਦੇ ਚੋਟੀ ਦੇ 10 ਡਿਜੀਟਲ ਚੈਨਲਾਂ ਵਿੱਚ DD National (ਡੀਡੀ ਨੈਸ਼ਨਲ) ਅਤੇ DD News (ਡੀਡੀ ਨਿਊਜ਼) ਦੇ ਨਾਲ DD Sahyadri (ਡੀਡੀ ਸਹਯਾਦਰੀ) ਦੀਆਂ ਮਰਾਠੀ ਖ਼ਬਰਾਂ, DD Chandana (ਡੀਡੀ ਚਾਂਦਨਾ) ਉੱਤੇ ਕੰਨੜ ਪ੍ਰੋਗਰਾਮਿੰਗ, DD Bangla (ਡੀਡੀ ਬਾਂਗਲਾ) ਦੀਆਂ ਬਾਂਗਲਾ ਖ਼ਬਰਾਂ ਅਤੇ DD Saptagiri (ਡੀਡੀ ਸਪਤਗਿਰੀ) ਸ਼ਾਮਲ ਹਨ।

 

ਜਦ ਕਿ DD Sports (ਡੀਡੀ ਸਪੋਰਟਸ) ਅਤੇ Akashvani Sports (ਆਕਾਸ਼ਵਾਣੀ ਸਪੋਰਟਸ) ਨੇ ਲਾਈਵ ਕਮੈਂਟਰੀ ਨਾਲ ਕਈ ਸਥਿਰ ਡਿਜੀਟਲ ਦਰਸ਼ਕ ਪੈਦਾ ਕੀਤੇ ਹਨ, Prasar Bharati Archives (ਪ੍ਰਸਾਰ ਭਾਰਤੀ ਆਰਕਾਈਵਜ਼) ਅਤੇ DD Kisan (ਡੀਡੀ ਕਿਸਾਨ) ਦੀ ਕਾਰਗੁਜ਼ਾਰੀ ਪਹਿਲਾਂ ਤੋਂ ਹੀ ਸਿਖ਼ਰਲੇ 10 ਚੈਨਲਾਂ ਵਿੱਚ ਗਿਣੀ ਜਾਂਦੀ ਹੈ।

 

ਉੱਤਰ–ਪੂਰਬ ਤੋਂ ਖ਼ਬਰਾਂ ਲਈ ਬਹੁਤ ਜ਼ਿਆਦਾ ਡਿਜੀਟਲ ਦਰਸ਼ਕਾਂ ਵਾਲੀ Northeast service of All India Radio News (ਆੱਲ ਇੰਡੀਆ ਰੇਡੀਓ ਨਿਊਜ਼ ਦੀ ਉੱਤਰ–ਪੂਰਬੀ ਸੇਵਾ) ਵੀ ਚੋਟੀ ਦੇ 10 ਚੈਨਲਾਂ ਵਿੱਚ ਹੈ ਤੇ ਇਸੇ ਦੌਰਾਨ ਇਸ ਨੇ 1 ਲੱਖ ਸਬਸਕ੍ਰਾਈਬਰਸ ਦਾ ਡਿਜੀਟਲ ਮੀਲ–ਪੱਥਰ ਵੀ ਗੱਡਿਆ ਹੈ।

 

ਸਾਲ 2020 ਦੌਰਾਨ ਦਿਲਚਸਪ ਗੱਲ ਇਹ ਰਹੀ ਕਿ ਦੂਰਦਰਸ਼ਨ ਤੇ ਆਕਾਸ਼ਵਾਣੀ ਦੇ ਭਾਰਤ ’ਚ ਆਪਣੇ ਦਰਸ਼ਕਾਂ/ਸਰੋਤਿਆਂ ਤੋਂ ਬਾਅਦ ਦੂਜੇ ਨੰਬਰ ਤੋਂ ਸਭ ਤੋਂ ਵੱਧ ਡਿਜੀਟਲ ਦਰਸ਼ਕ/ਸਰੋਤੇ ਪਾਕਿਸਤਾਨ ਤੋਂ ਦਰਜ ਕੀਤੇ ਗਏ ਅਤੇ ਅਮਰੀਕਾ ਦੇ ਦਰਸ਼ਕ ਉਨ੍ਹਾਂ ਤੋਂ ਥੋੜ੍ਹਾ ਹੀ ਪਿੱਛੇ ਰਹੇ।

 

ਸਾਲ 2020 ਦੌਰਾਨ ਸਭ ਤੋਂ ਵੱਧ ਮਕਬੂਲ ਡਿਜੀਟਲ ਵੀਡੀਓਜ਼ ਵਿੱਚੋਂ ਪ੍ਰਧਾਨ ਮੰਤਰੀ ਦੀ ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ (PM Modi's interactions with school students), ਗਣਤੰਤਰ ਦਿਵਸ ਪਰੇਡ 2020 (Republic Day Parade 2020) ਅਤੇ 1970ਵਿਆਂ ਦੌਰਾਨ ਦੀ ਦੂਰਦਰਸ਼ਨ ਨੈਸ਼ਨਲ ਆਰਕਾਈਵਜ਼ ਤੋਂ ਸ਼ਕੁੰਤਲਾ ਦੇਵੀ (Shakuntala Devi) ਦੀ ਇੱਕ ਦੁਰਲੱਭ ਵੀਡੀਓ ਰਹੀਆਂ।

 

ਪ੍ਰਸਾਰ ਭਾਰਤੀ ਦਾ ਪੂਰੀ ਤਰ੍ਹਾਂ ਸੰਸਕ੍ਰਿਤ ਭਾਸ਼ਾ ਦੇ ਪ੍ਰੋਗਰਾਮਾਂ ਵਾਲਾ ਯੂ–ਟਿਊਬ ਚੈਨਲ (Prasar Bharati YouTube channel for all Sanskrit language content) 2020 ’ਚ ਸ਼ੁਰੂ ਕੀਤਾ ਗਿਆ ਸੀ, ਜਿਸ ਉੱਤੇ ਦਰਸ਼ਕਾਂ ਦੀ ਅਸਾਨ ਪਹੁੰਚ ਲਈ ਦੂਰਦਰਸ਼ਨ–ਆਕਾਸ਼ਵਾਣੀ ਦੇ ਰਾਸ਼ਟਰਵਿਆਪੀ ਨੈੱਟਵਰਕ ਉੱਤੇ ਰੇਡੀਓ ਤੇ ਟੀਵੀ ਦੇ ਸਾਰੇ ਪ੍ਰੋਗਰਾਮ ਸੰਸਕ੍ਰਿਤ ਭਾਸ਼ਾ ਵਿੱਚ ਪ੍ਰਸਾਰਿਤ ਕੀਤੇ ਜਾਂਦੇ ਹਨ।

 

ਸਾਲ 2020 ਦੌਰਾਨ ਸਮਰਪਿਤ ‘ਮਨ ਕੀ ਬਾਤ ਯੂ–ਟਿਊਬ ਚੈਨਲ’ (Mann Ki Baat YouTube channel) ਅਤੇ ਟਵਿੱਟਰ ਹੈਂਡਲ ਦੇ ਦਰਸ਼ਕਾਂ ਵਿੱਚ ਤੇਜ਼ੀ ਨਾਲ ਵਾਧਾ ਹੁੰਦਾ ਦੇਖਿਆ ਗਿਆ ਅਤੇ ‘ਮਨ ਕੀ ਬਾਤ ਅਪਡੇਟਸ ਟਵਿੱਟਰ ਹੈਂਡਲ’ (Mann Ki Baat updates Twitter handle) ਦੇ ਹੁਣ 67,000 ਤੋਂ ਵੱਧ ਫ਼ਾਲੋਅਰਸ ਹਨ। ‘ਮਨ ਕੀ ਬਾਤ’ ਲਈ ਯੂ–ਟਿਊਬ ਚੈਨਲ ਦੇ ਖੇਤਰੀ ਭਾਸ਼ਾਵਾਂ ਦੇ ਵਿਭਿੰਨ ਕਿਸ਼ਤਾਂ ਦੇ ਸੰਸਕਰਣ ਹਨ।

 

ਦੂਰਦਰਸ਼ਨ–ਆਕਾਸ਼ਵਾਣੀ ਦੇ ਸਮੁੱਚੇ ਨੈੱਟਵਰਕ ਦੇ ਵਿਭਿੰਨ ਭਾਸ਼ਾਵਾਂ ਵਿੱਚ ਲਗਭਗ 1,500 ਰੇਡੀਓ ਨਾਟਕ (Radio Plays) ਉਪਲਬਧ ਹਨ, ਜਿਨ੍ਹਾਂ ਨੂੰ ਡਿਜੀਟਾਈਜ਼ ਕਰਕੇ ਯੂ–ਟਿਊਬ ਚੈਨਲਾਂ ਉੱਤੇ ਅੱਪਲੋਡ ਕੀਤਾ ਜਾ ਰਿਹਾ ਹੈ।

 

ਸਾਡੇ ਯੂ–ਟਿਊਬਚੈਨਲਾਂ ਉੱਤੇ ਵਿਭਿੰਨ ਭਾਰਤੀ ਭਾਸ਼ਾਵਾਂ ਵਿੱਚ ਵਿੱਦਿਅਕ ਵਿਸ਼ਿਆਂ ਦੇ ਹਜ਼ਾਰਾਂ ਘੰਟੇ ਅਤੇ ਟੈਲੀਕਲਾਸੇਜ਼ (teleclasses) ਹੁਣ ਉਪਲਬਧ ਹਨ।

 

ਬਹੁਤ ਜ਼ਿਆਦਾ ਇਤਿਹਾਸਿਕ ਮਹੱਤਵ ਵਾਲੇ ਦੁਰਲੱਭ ਪੁਰਾਤੱਤਵ ਵਿਸ਼ੇ ਸਿਰਫ਼ ਦੂਰਦਰਸ਼ਨ–ਆਕਾਸ਼ਵਾਣੀ ਉੱਤੇ ਹੀ ਉਪਲਬਧ ਹਨ ਤੇ ਉਨ੍ਹਾਂ ਨੂੰ ਡਿਜੀਟਾਈਜ਼ ਕਰ ਕੇ ‘ਪ੍ਰਸਾਰ ਭਾਰਤੀ ਆਰਕਾਈਵਜ਼ ਯੂ–ਟਿਊਬ ਚੈਨਲ’ (Prasar Bharati Archives YouTube channel) ਉੱਤੇ ਅੱਪਲੋਡ ਕੀਤੇ ਜਾ ਰਹੇ ਹਨ। ਲੋਕ ਹਿਤ ਵਿੱਚ ਇੱਕ ਸਮਰਪਿਤ ਟੀਮ ਦੇਸ਼ ਭਰ ਦੇ ਦੂਰਦਰਸ਼ਨ ਤੇ ਆਲ ਇੰਡੀਆ ਰੇਡੀਓ ਦੇ ਵਿਭਿੰਨ ਸਟੇਸ਼ਨਾਂ ’ਤੇ ਕਈ ਦਹਾਕਿਆਂ ਦੌਰਾਨ ਹਜ਼ਾਰਾਂ ਟੇਪਾਂ ਵਿੱਚੋਂ ਸੰਗੀਤਕ, ਸੱਭਿਆਚਾਰਕ, ਸਿਆਸੀ ਵਿਸ਼ੇ ਵਸਤੂ ਲੱਭ ਕੇ ਕੱਢਣ ਦਾ ਕੰਮ ਕਰ ਰਹੀ ਹੈ। ਤਾਂ ਜੋ ਅਜਿਹੇ ਵਿਸ਼ੇ–ਵਸਤੂ ਤੱਕ ਸਭਨਾਂ ਲਈ ਅਕਾਦਮਿਕ ਤੇ ਖੋਜ ਦੇ ਉਦੇਸ਼ਾਂ ਵਾਸਤੇ ਜਨਤਕ ਵਰਤੋਂ ਹਿਤ ਅਸਾਨ ਪਹੁੰਚ ਬਣੀ ਰਹੇ।

*****

 

ਸੌਰਭ ਸਿੰਘ



(Release ID: 1685907) Visitor Counter : 121