ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
MEITY: YEAR END REVIEW 2020
ਸਾਲ 2020 ਦੇ ਅੰਤ ਵਿੱਚ ਸਮੀਖਿਆ:ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਆਰੋਗਿਆ ਸੇਤੂ ਨੂੰ ਕਰੀਬ 17 ਕਰੋੜ ਵਾਰ ਡਾਊਨਲੋਡ ਕੀਤਾ ਗਿਆ : ਵੱਡੀ ਗਿਣਤੀ ਵਿੱਚ ਸੰਭਾਵਿਤ ਕੋਵਿਡ 19 ਹਾਟਸਪਾਟ ਦਾ ਪਤਾ ਲਗਾਇਆ ਗਿਆ
ਡਿਜੀਲਾਕਰ ਨੇ 5.19 ਕਰੋੜ ਪੰਜੀਕ੍ਰਿਤ ਯੁਜ਼ਰਜ਼ ਪ੍ਰਾਪਤ ਕੀਤੇ ਹਨ : 722 ਸੰਸਥਾਵਾਂ ਨੇ 426 ਕਰੋੜ ਦਸਤਾਵੇਜ਼ ਜਾਰੀ ਕੀਤੇ ਹਨ
ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਮੀਟੀ ਤੇ ਨੈਸਕੌਮ ਨੇ ਡਿਜੀਟਲ ਸਕਿਲਿੰਗ ਪਹਿਲਕਦਮੀ ਸ਼ੁਰੂ ਕੀਤੀ ਹੈ : ਇਸ ਪਹਿਲਕਦਮੀ ਦਾ ਮਕਸਦ ਅਗਲੇ 5 ਸਾਲਾਂ ਵਿੱਚ 7 ਲੱਖ ਆਈ ਟੀ ਪੇਸ਼ੇਵਰਾਂ ਨੂੰ ਆਪਣੇ ਘੇਰੇ ਵਿੱਚ ਲੈਣਾ ਹੈ
418 ਸੰਸਥਾਵਾਂ ਵਿੱਚ ਈ ਹਸਪਤਾਲ ਲਾਗੂ ਕੀਤੇ ਗਏ , ਜਿਨ੍ਹਾਂ ਵਿੱਚ 17.5 ਕਰੋੜ ਦਾ ਲੈਣ ਦੇਣ ਹੋਇਆ
ਨਵੰਬਰ 2020 ਤੱਕ ਜੀਵਨ ਪ੍ਰਮਾਣ ਨੇ 4.71 ਕਰੋੜ ਡਿਜੀਟਲ ਲਾਈਫ ਸਰਟੀਫਿਕੇਟਸ (ਡੀ ਐੱਲ ਸੀ) ਦੀ ਪ੍ਰਕਿਰਿਆ ਪੂਰੀ ਕੀਤੀ
प्रविष्टि तिथि:
02 JAN 2021 3:45PM by PIB Chandigarh
ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ 2020 ਦੌਰਾਨ ਕੀਤੇ ਗਏ ਮੁੱਖ ਈ ਗਵਰਨੈਂਸ ਪ੍ਰੋਗਰਾਮ ਤੇ ਗਤੀਵਿਧੀਆਂ , ਜਿਨ੍ਹਾਂ ਵਿੱਚ ਮਹਾਮਾਰੀ ਦੌਰਾਨ ਦਿੱਤੀ ਸਹਾਇਤਾ ਵੀ ਸ਼ਾਮਲ ਹੈ , ਹੇਠ ਲਿਖੇ ਅਨੁਸਾਰ ਹੈ -
1. ਆਰੋਗਿਆ ਸੇਤੂ ਜੋ ਸੰਪਰਕ ਟ੍ਰੇਸਿੰਗ ਐਪ ਹੈ , ਨੂੰ 16.71 ਕਰੋੜ ਵਾਰ ਡਾਊਨਲੋਡ ਕੀਤਾ ਗਿਆ (ਐਂਡਰਾਇਡ , ਆਈ ਓ ਐੱਸ ਅਤੇ ਏ ਏ ਆਈ ਓ ਐੱਸ) ਅਤੇ ਇਸ ਨੇ ਵੱਡੀ ਗਿਣਤੀ ਵਿੱਚ ਸੰਭਾਵਿਤ ਕੋਵਿਡ 19 ਹਾਟਸਪਾਟ ਦਾ ਪਤਾ ਲਗਾਇਆ ਹੈ । ਮਾਈ ਗੌਵ ਪਲੇਟਫਾਰਮ ਦੀ ਪਹੁੰਚ 1.45 ਕਰੋੜ ਪੰਜੀਕ੍ਰਿਤ ਯੂਜ਼ਰਜ਼ ਤੱਕ ਹੋ ਗਈ ਹੈ , ਜਿਸ ਵਿੱਚ 10 ਕਰੋੜ ਤੋਂ ਜਿ਼ਆਦਾ ਯੂਜ਼ਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਹਨ : ਮੁੱਖ ਪਹਿਲਕਦਮੀਆਂ ਸਾਥੀ ਚੈਟ ਗੋਟ , ਪਾਜਿ਼ਟਿਵ ਹਾਰਮੋਨੀਜ਼ , ਮਾਈ ਗੌਵ ਪੌਟਕਾਸਟ ਫੈਕਟ ਚੈੱਕਰ , ਵ੍ਹਾਟਸਪੈਅ , ਚੈਟ ਬੌਟ , ਟੈਲੀਗ੍ਰਾਮ , ਆਊਟਰੀਚ ਆਦਿ ਇਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਵਿੱਚ ਸ਼ਾਮਲ ਹਨ । ਇਸ ਤੋਂ ਇਲਾਵਾ ਨਵੀਨਤਮ ਚੁਣੌਤੀਆਂ , ਜਿਵੇਂ ਸ਼੍ਰੀ ਸ਼ਕਤੀ ਚੁਣੌਤੀ , ਡਰੱਗ ਡਿਸਕਵਰੀ ਚੈਲੇਂਜ , ਏ ਆਈ ਚੁਣੌਤੀ ਆਦਿ ਵੀ ਸ਼ਾਮਲ ਹੈ ।
ਡਿਜੀਲਾਕਰ , ਦਾ ਡਿਜੀਟਲ ਪਲੇਟਫਾਰਮ , ਜਿਸ ਰਾਹੀਂ ਸਰਕਾਰ ਅਤੇ ਨਿੱਜੀ ਵਿਭਾਗਾਂ ਵੱਲੋਂ ਦਸਤਾਵੇਜ਼ਾਂ ਦੀ ਪ੍ਰਮਾਣਿਕਤਾ ਅਤੇ ਦਸਤਾਵੇਜ਼ਾਂ ਨੂੰ ਪ੍ਰਮਾਣਕਤਾ ਕਰਨ ਤੋਂ ਬਾਅਦ ਜਾਰੀ ਕੀਤਾ ਜਾਂਦਾ ਹੈ , ਦੀ ਪਹੁੰਚ 5.19 ਕਰੋੜ ਪੰਜੀਕ੍ਰਿਤ ਯੂਜ਼ਰਜ਼ ਤੱਕ ਹੋ ਗਈ ਹੈ : 722 ਸੰਸਥਾਵਾਂ ਵੱਲੋਂ 426 ਕਰੋੜ ਤੋਂ ਵਧੇਰੇ ਦਸਤਾਵੇਜ਼ ਜਾਰੀ ਕੀਤੇ ਗਏ ਹਨ । ਨੈਸ਼ਨਲ ਸੈਂਟਰ ਫਾਰ ਜੀਓ ਇਨਫੋਮੈਟਿਕਸ , ਐੱਲ ਸੀ ਓ ਜੀ , ਜੋ ਇੱਕ ਭੂਗੋਲਿਕ ਜਾਣਕਾਰੀ ਪਲੇਟਫਾਰਮ ਹੈ , ਨੇ 29 ਕੇਂਦਰੀ ਮੰਤਰਾਲਿਆਂ , ਵਿਭਾਗਾਂ ਤੇ ਏਜੰਸੀਆਂ ਅਤੇ 19 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ 550 ਪ੍ਰਾਜੈਕਟ ਮੁਕੰਮਲ ਕਰ ਲਏ ਹਨ ।
2. ਲਰਨਿੰਗ ਮੈਨੇਜਮੈਂਟ ਸਿਸਟਮ (ਐੱਲ ਐੱਮ ਐੱਸ ) ਨੇ 2337 ਈ ਕਲਾਸਾਂ ਲਗਾਈਆਂ ਹਨ ਅਤੇ 73 ਸੰਸਥਾਵਾਂ ਦੇ 15 ਲੱਖ ਸਿਖਾਂਦਰੂਆਂ ਨੂੰ 5540 ਈ ਕੰਟੈਂਟ ਮੁਹੱਈਆ ਕੀਤੇ ਹਨ ।
ਉਮੰਗ (ਮੋਬਾਈਲ ਐਪ , ਐਂਡਰਾਇਡ , ਆਈ ਓ ਐੱਸ ਕੇ ਏ ਆਈ ਓ ਐੱਸ ) , ਇੱਕ ਯੂਨੀਫਾਈਡ ਪਲੇਟਫਾਰਮ ਹੈ , ਜਿਸ ਵਿੱਚ ਮੁੱਖ ਸਰਕਾਰੀ ਸੇਵਾਵਾਂ (ਕੇਂਦਰ , ਸੂਬਾ ਅਤੇ ਸਥਾਨਿਕ ਇਕਾਈਆਂ ) ਇਕੱਠੀਆਂ ਕੀਤੀਆਂ ਗਈਆਂ ਹਨ : 2084 ਸੇਵਾਵਾਂ ਉਪਲਬਧ ਹਨ ਅਤੇ ਐਪ ਦਾ ਅਧਾਰ , ਡਿਜੀਲਾਕਰ , ਪੇਮੈਂਟ ਗੇਟਵੇਅ ਆਦਿ ਨਾਲ ਏਕੀਕ੍ਰਿਤ ਕੀਤਾ ਗਿਆ ਹੈ ।
ਓਪਨ ਫੋਰਜ ਇੱਕ ਸਾਫਟਵੇਅਰ ਰੀਪੋਜ਼ਟਰੀ ਅਤੇ ਪ੍ਰਾਜੈਕਟ ਲਾਈਫ ਸਾਈਕਲ ਦੇ ਪ੍ਰਬੰਧਨ ਲਈ ਸਾਫਟਵੇਅਰ ਡਵੈਲਪਰਾਂ ਲਈ ਸਹਿਯੋਗੀ ਪਲੇਟਫਾਰਮ ਹੈ । ਇਸ ਪਲੇਟਫਾਰਮ ਤੇ 1625 ਪੰਜੀਕ੍ਰਿਤ ਪ੍ਰਾਜੈਕਟ , 3163 ਰਿਪੋਜ਼ਟਰੀਆਂ , 7524 ਡਵੈਲਪਰ ਅਤੇ 1.86 ਲੱਖ ਕਮਿਟਸ ਨੇ । ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ ਭਾਰਤ ਦੇ ਪਹਿਲੇ ਵਿਸ਼ਵ ਸੰਮੇਲਨ ਰੇਜ਼ 2020 ਦਾ ਉਦਘਾਟਨ ਪ੍ਰਧਾਨ ਮੰਤਰੀ ਨੇ ਕੀਤਾ ਸੀ ਤੇ ਇਸ ਵਿੱਚ 21 ਦੇਸ਼ਾਂ ਤੋਂ 320 ਤੋਂ ਜਿ਼ਆਦਾ ਕੂੰਜੀਵਤ ਬੁਲਾਰੇ ਸਨ ਅਤੇ ਇਸ ਵਰਚੁਅਲ ਸੰਮੇਲਨ ਵਿੱਚ 147 ਦੇਸ਼ਾਂ ਤੋਂ 79000 ਤੋਂ ਜਿ਼ਆਦਾ ਪੰਜੀਕ੍ਰਿਤ ਯੂਜ਼ਰਜ਼ ਸ਼ਾਮਲ ਹੋਏ । ਆਰਟੀਫਿਸ਼ਅਲ ਇੰਟੈਲੀਜੈਂਸ ਸਟਾਰਅਪ ਚੈਲੰਜ ਵਿੱਚ 299 ਸਟਾਰਟਅਪ ਨੇ ਹਿੱਸਾ ਲਿਆ , ਜਿਨ੍ਹਾਂ ਵਿੱਚੋਂ 21 ਸਟਾਰਟਅਪਸ (15 ਜੇਤੂ ਰਹੇ ਅਤੇ 6 ਵਿਸ਼ੇਸ਼ ਜਿ਼ਕਰਯੋਗ ਸਨ) ਆਤਮਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੰਜ 9 ਸ਼ੇ੍ਰਣੀਆਂ (ਕਾਰੋਬਾਰ , ਈ ਲਰਨਿੰਗ , ਮਨੋਰੰਜਨ , ਖੇਡਾਂ , ਸਿਹਤ , ਆਦਿ ਲਈ ਲਾਂਚ ਕੀਤਾ ਗਿਆ ਸੀ ) ਇਸ ਵਿੱਚ 6900 ਐਂਟਰੀਆਂ ਪ੍ਰਾਪਤ ਹੋਈਆਂ , ਜਿਨ੍ਹਾਂ ਵਿੱਚੋਂ 24 ਐਪਸ ਨੂੰ ਵੱਖ ਵੱਖ ਸ਼੍ਰੇਣੀਆਂ ਵਿੱਚ ਪੁਰਸਕਾਰ ਦਿੱਤੇ ਗਏ ਅਤੇ 20 ਹੋਰ ਐਪਸ ਦਾ ਵਿਸ਼ੇਸ਼ ਜਿ਼ਕਰ ਕੀਤਾ ਗਿਆ ।
ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਮੇਟੀ ਅਤੇ ਨੈਸਕੌਮ ਨੇ ਡਿਜੀਟਲ ਸਕਿਲਿੰਗ ਪਹਿਲਕਦਮੀ ਲਾਂਚ ਕੀਤੀ । ਇਸ ਪਹਿਲਕਦਮੀ ਦਾ ਟੀਚਾ ਅਗਲੇ 5 ਸਾਲਾਂ ਵਿੱਚ 7 ਲੱਖ ਆਈ ਟੀ ਪੇਸ਼ੇਵਰਾਂ ਨੂੰ ਆਪਣੇ ਘੇਰੇ ਵਿੱਚ ਲੈਣ ਦਾ ਹੈ ।
ਜਨ ਧਨ ਯੋਜਨਾ l 41.49 ਕਰੋੜ ਲਾਭਪਾਤਰੀਆਂ ਕੋਲ 1.32 ਲੱਖ ਕਰੋੜ ਰੁਪਏ ਬੈਲੇਂਸ ਹੈ : 1.26 ਲੱਖ ਬੈਂਕ ਮਿੱਤਰ ਬੈਂਕਿੰਗ ਸੇਵਾਵਾਂ ਨੂੰ ਘਰੋ ਘਰੀ ਪਹੁੰਚਾ ਰਹੇ ਹਨ ।
127 ਕਰੋੜ ਦਾਖ਼ਲੇ , 4947 ਈ ਪ੍ਰਮਾਣਿਕਤਾ ਅਤੇ 879 ਕਰੋੜ ਈ ਕੇ ਵਾਈ ਸੀ ਕੀਤੇ ਗਏ ਹਨ।
ਇਲੈਕਟ੍ਰਾਨਿਕ ਟ੍ਰਾਂਜੈਕਸ਼ਨ ਏਕੀਕਰਨ ਅਤੇ ਵਿਸ਼ਲੇਸ਼ਣ ਪਰਤ (ਈ ਤਾਲ) , ਡੈਸ਼ਬੋਰਡ (ਆਈ ਓ ਐੱਸ ਅਤੇ ਐਂਡਰਾਇਡ ਐਪ ਤੇ ਉਪਲਬਧ ਹਨ) , ਕੇਂਦਰੀ , ਸੂਬਾ ਤੇ ਸਥਾਨਕ ਪੱਧਰ ਤੇ ਈ ਗਵਰਨੈਂਸ ਪ੍ਰਾਜੈਕਟਾਂ ਦੁਆਰਾ ਆਨਲਾਈਨ ਲੈਣ ਦੇਣ । ਜੀ ਐੱਮ ਦੇ ਇਸ ਪਲੇਟਫਾਰਮ ਤੇ 1.8 ਮਿਲੀਅਨ ਉਤਪਾਦ ਅਤੇ 60000 ਸੇਵਾਵਾਂ ਹਨ, ਜੋ 9 ਲੱਖ ਵਿਕਰੇਤਾਵਾਂ ਵੱਲੋਂ ਪੇਸ਼ ਕੀਤੀਆਂ ਗਈਆਂ ਹਨ ਅਤੇ 18904 ਪੰਜੀਕ੍ਰਿਤ ਖ਼ਰੀਦ ਸੰਸਥਾਵਾਂ ਦੁਆਰਾ ਖ਼ਰੀਦੀਆਂ ਗਈਆਂ ਹਨ ।
ਐੱਮ ਐੱਸ ਐੱਮ ਈਜ਼ ਵੱਲੋਂ 74229 ਕਰੋੜ ਦੇ ਲੈਣ ਦੇਣ ਲਈ ਸਹੂਲਤ ਦਿੱਤੀ ਗਈ ਹੈ , ਜੋ ਆਰਡਰ ਵੈਲੀਊ ਦਾ 57.88 % ਹੈ । ਓਪਨ ਗੌਰਮਿੰਟ ਡਾਟਾ (ਓ ਜੀ ਡੀ ) ਪਲੇਟਫਾਰਮ ਉੱਪਰ ਨਾਗਰਿਕਾਂ ਲਈ ਡਾਊਨਲੋਡ ਕਰਨ ਲਈ 4.57 ਲੱਖ ਡਾਟਾ ਸੈੱਟਰ ਉਪਲਬਧ ਹਨ l 174 ਮੰਤਰਾਲਿਆਂ , ਵਿਭਾਗਾਂ ਦੇ 354 ਮੁੱਖ ਡਾਟਾ ਅਧਿਕਾਰੀ ਡਾਟਾ ਦਾ ਰੱਖ ਰਖਾਅ ਕਰ ਰਹੇ ਹਨ ।
ਰਾਸ਼ਟਰੀ ਭਾਸ਼ਾ ਅਨੁਵਾਦ ਮਿਸ਼ਨ ਪਲੇਟਫਾਰਮ ਅਨੁਵਾਦ ਵਿੱਚ ਭਾਰਤੀ ਭਾਸ਼ਾਵਾਂ ਵਿੱਚ ਨਵੀਨਤਮ ਹੱਲਾਂ ਨੂੰ ਵਿਕਸਿਤ ਕਰਨ ਅਤੇ ਵੰਡਣ ਅਤੇ ਵਿਸ਼ਾਲ ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ 4 ਸਟਾਰਟਅਪਸ ਹਨ ।
ਈ ਹਸਪਤਾਲ ਇੱਕ ਸਟੌਪ ਹੱਲ ਹੈ, ਜੋ ਮਰੀਜ਼ਾਂ , ਹਸਪਤਾਲਾਂ ਅਤੇ ਡਾਕਟਰਾਂ ਨੂੰ ਜੋੜਦਾ ਹੈ ਅਤੇ ਇਹ 418 ਸੰਸਥਾਵਾਂ ਵਿੱਚ ਲਾਗੂ ਕੀਤਾ ਗਿਆ ਹੈ , ਜਿੱਥੇ 17.5 ਕਰੋੜ ਦਾ ਲੈਣ ਦੇਣ ਹੋਇਆ ਹੈ ।
ਸਾਂਝੇ ਸੇਵਾ ਕੇਂਦਰ — ਤਕਰੀਬਨ 3.72 ਲੱਖ ਸੰਚਾਲਿਤ ਹਨ, ਜਿਨ੍ਹਾਂ ਨੇ 12 ਲੱਖ ਸਿੱਧੇ ਅਤੇ ਅਸਿੱਧੇ ਰੋਜ਼ਗਾਰ ਲਈ ਸਹਾਇਤਾ ਕੀਤੀ ਹੈ । ਇਸ ਵਿੱਚ 37 ਹਜ਼ਾਰ ਪੇਂਡੂ ਪੱਧਰ ਤੇ ਉੱਦਮੀ ਔਰਤਾਂ ਸ਼ਾਮਲ ਹਨ ।
ਜੀਵਨ ਪ੍ਰਮਾਣ ਇੱਕ ਬਾਇਓਮੀਟ੍ਰਿਕ ਡਿਜੀਟਲ ਸੇਵਾ ਹੈ , ਜਿਸ ਨਾਲ ਪੈਨਸ਼ਨਰਜ ਡਿਜੀਟਲ ਲਾਈਵ ਸਰਟੀਫਿਕੇਟ ਆਨਲਾਈਨ ਜਮ੍ਹਾਂ ਕਰਦੇ ਹਨ ਤੇ ਨਵੰਬਰ 2020 ਤੱਕ ਇਸ ਪ੍ਰਕਿਰਿਆ ਰਾਹੀਂ 4.31 ਕਰੋੜ ਡਿਜੀਟਲ ਲਾਈਵ ਸਰਟੀਫਿਕੇਟ ਦੀ ਪ੍ਰਕਿਰਿਆ ਮੁਕੰਮਲ ਹੋਈ ਹੈ ।
ਮੋਨਿਕਾ
(रिलीज़ आईडी: 1685847)
आगंतुक पटल : 239