ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ (ਡੀਸੀਜੀਆਈ) ਵੱਲੋਂ ਕੋਵਿਡ-19 ਵਾਇਰਸ ਟੀਕੇ ਦੀ ਸੀਮਿਤ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਬਾਰੇ ਪ੍ਰੈਸ ਬਿਆਨ

Posted On: 03 JAN 2021 11:23AM by PIB Chandigarh

ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਦੀ ਵਿਸ਼ਾ ਮਾਹਿਰ ਕਮੇਟੀ ਨੇ 1 ਅਤੇ 2 ਜਨਵਰੀ, 2021 ਨੂੰ ਮੀਟਿੰਗ ਕੀਤੀ ਅਤੇ ਮੈਸਰਜ਼ ਸੀਰਮ ਇੰਸਟੀਚਿਊਟ ਆਫ ਇੰਡੀਆ ਅਤੇ ਮੈਸਰਜ਼ ਭਾਰਤ ਬਾਇਓਟੈੱਕ ਦੇ ਕੋਵਿਡ-19 ਵਾਇਰਸ ਵੈਕਸੀਨ ਦੀ ਸੀਮਿਤ ਐਮਰਜੈਂਸੀ ਵਰਤੋਂ ਦੀ ਤਜਵੀਜ਼ ਅਤੇ ਇਸ ਦੇ ਨਾਲ ਹੀ ਮੈਸਰਜ਼ ਕੈਡਿਲਾ ਹੈਲਥਕੇਅਰ ਲਿਮਟਿਡ ਵਲੋਂ ਤਿਆਰ ਕੀਤੇ ਜਾ ਰਹੇ ਤੀਜੇ ਪਡ਼ਾਅ ਦੇ ਕਲੀਨਿਕਲ ਪਰੀਖਣ ਨੂੰ ਮਨਜ਼ੂਰੀ ਦੇਣ ਦੇ ਸੰਬੰਧ ਵਿਚ ਸਿਫਾਰਸ਼ਾਂ ਕੀਤੀਆਂ । 

 

ਵਿਸ਼ਾ ਮਾਹਰ ਕਮੇਟੀ ਪਲਮਨੋਲੋਜੀ, ਇਮਿਊਨੋਲੋਜੀ, ਮਾਈਕਰੋਬਾਇਓਲੋਜੀ, ਫਾਰਮਾਸੋਲੋਜੀ, ਪੈਡੀਐਟ੍ਰਿਕਸ, ਅੰਦਰੂਨੀ ਦਵਾਈ ਆਦਿ ਦੇ ਖੇਤਰਾਂ ਨਾਲ ਗਠਿਤ ਕੀਤੀ ਗਈ ਹੈ।

 

ਮੈਸਰਜ਼ ਸੀਰਮ ਇੰਸਟੀਚਿਊਟ ਆਫ ਇੰਡੀਆ, ਪੁਣੇ ਨੇ ਰੀਕੰਪੀਮੈਂਟ ਚਿੰਪਾਜ਼ੀ ਐਡਿਨੋਵਾਇਰਸ ਵੈਕਟਰ ਵੈਕਸੀਨ (ਕੋਵੀ-ਸ਼ੀਲਡ) ਜੋ ਸਾਰਸ ਕੋਵ-2 ਸਪਾਈਕ (ਐਸ) ਗਲਾਈਕੋਪ੍ਰੋਟੀਨ ਨਾਲ ਟੈਕਨੋਲੋਜੀ ਦੀ ਐਸਟ੍ਰਾਜਾਨਿਕਾ / ਆਕਸਫੋਰਡ ਯੂਨੀਵਰਸਿਟੀ ਨਾਲ ਟੈਕਨਾਲੋਜੀ ਦੀ ਤਬਦੀਲੀ ਲਈ ਪੇਸ਼ ਕੀਤੀ ਸੀ। ਫਰਮ ਨੇ 18 ਸਾਲ ਜਾੰ ਇਸ ਤੋਂ ਪਾਰ ਦੀ ਉਮਰ ਦੇ 23,745 ਭਾਗੀਦਾਰਾਂ ਦੀ ਸੁਰੱਖਿਆ,  ਇਮਯੂਨੋਜੈਨਸਿਟੀ ਅਤੇ ਡਾਟਾ ਪੇਸ਼ ਕੀਤਾ ਸੀ।

 

ਟੀਕੇ ਦੀ ਕੁਲ ਸਫਲਤਾ 70.42% ਪਾਈ ਗਈ ਸੀ। ਇਸ ਤੋਂ ਇਲਾਵਾ, ਮੈਸਰਜ਼ ਸੀਰਮ ਨੂੰ ਦੇਸ਼ ਅੰਦਰ 1600 ਭਾਗੀਦਾਰਾਂ ਤੇ II / III ਪਡ਼ਾਅ ਕਲੀਨਿਕਲ ਪ੍ਰੀਖਣ ਸੰਚਾਲਤ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਫਰਮ ਨੇ ਸਮੁੰਦਰੋਂ ਪਾਰ ਕਲੀਨਿਕਲ ਅਧਿਅਨਾਂ ਤੋਂ ਪ੍ਰਾਪਤ ਡੇਟਾ ਨਾਲ  ਇਸ ਪ੍ਰੀਖਣ ਤੋਂ ਤਿਆਰ ਕੀਤਾ ਗਿਆ ਇਮਿਊਨੋਜੇਨੇਸਿਟੀ ਡਾਟਾ ਅਤੇ ਅੰਤਰਿਮ ਜਾਣਕਾਰੀ ਵੀ ਦਾਖਲ ਕੀਤੀ ਸੀ। ਵਿਸ਼ਾ ਮਾਹਿਰ ਕਮੇਟੀ ਨੇ ਵਿਸਥਾਰਤ ਚਰਚਾ ਕਰਨ ਤੋਂ ਬਾਅਦ ਕੁਝ ਨਿਆਮਦ ਸ਼ਰਤਾਂ ਨਾਲ ਐਮਰਜੈਂਸੀ ਦੀ ਸਥਿਤੀ ਵਿਚ ਸੀਮਿਤ ਵਰਤੋਂ ਕਰਨ ਦੀ ਮਨਜ਼ੂਰੀ ਦਿੱਤੇ ਜਾਣ ਦੀ ਸਿਫਾਰਿਸ਼ ਕੀਤੀ ਸੀ। ਦੇਸ਼ ਵਿਚ ਫਰਮ ਵਲੋਂ ਕੀਤੇ ਜਾ ਰਹੇ ਕਲੀਨਿਕਲ ਪਰੀਖਣ ਜਾਰੀ ਰਹਿਣਗੇ।

 

ਮੈਸਰਜ਼ ਭਾਰਤ ਬਾਇਓਟੈਕ ਨੇ ਇਕ ਮੁਕੰਮਲ ਵਾਇਓਅਨ ਵਿਓਰਿਅਨ ਇਨਐਕਟਿਵੇਟਿਡ ਕੋਰੋਨਾ ਵਾਇਰਸ ਟੀਕਾ (ਕੋ-ਵੈਕਸਿਨ) ਆਈਸੀਐਮਆਰ ਅਤੇ ਐਨਆਈਵੀ, (ਪੁਣੇ) ਦੇ ਸਹਿਯੋਗ ਨਾਲ ਵਿਕਸਤ ਕੀਤਾ ਜਿਥੋਂ ਉਨ੍ਹਾਂ ਲਈ ਵਾਇਰਸ ਸੀਡ ਸਟ੍ਰੇਨਜ਼ ਪ੍ਰਾਪਤ ਕੀਤੇ ਹਨ। ਇਹ ਟੀਕਾ ਵੈਰੋ ਸੈੱਲ ਪਲੇਟਫਾਰਮ ਤੇ ਵਿਕਸਤ ਕੀਤਾ ਗਿਆ ਹੈ ਜਿਸ ਨੇ ਦੇਸ਼ ਅੰਦਰ ਅਤੇ ਵਿਸ਼ਵ ਪੱਧਰ ਤੇ ਸੁਰੱਖਿਆ ਅਤੇ ਸਫਲਤਾ ਦਾ ਟ੍ਰੈਕ ਰਿਕਾਰਡ ਕੀਤਾ ਹੈ।  

 

ਫਰਮ ਨੇ ਚੂਹੀਆਂ, ਚੂਹਿਆਂ, ਖਰਗੋਸ਼ਾਂ ਅਤੇ ਸੀਰੀਆ ਦੇ ਹੈਮਸਟਰ ਵਰਗੀਆਂ ਵੱਖ-ਵੱਖ ਪਸ਼ੂ ਪਰਜਾਤੀਆਂ ਤੇ  ਸੁਰੱਖਿਆ ਅਤੇ ਇਮਯੂਨੋਜੀਨੀਟੀ ਡੇਟਾ ਤਿਆਰ ਕੀਤਾ ਅਤੇ ਇਸ ਦੇ ਨਾਲ ਹੀ ਗੈਰ-ਮਨੁੱਖੀ ਪ੍ਰਾਈਮੇਟਸ (ਰੀਸਸ ਮੈਕਿਊਸ) ਅਤੇ ਹੈਮਸਟਰਾਂ ਤੇ ਚੁਣੌਤੀ ਭਰੇ ਅਧਿਐਨ ਸੰਚਾਲਤ ਕੀਤੇ ਹਨ। ਇਹ ਸਾਰਾ ਡਾਟਾ ਫਰਮ ਵਲੋਂ ਸੀਡੀਐਸਸੀਓ ਨਾਲ ਸਾਂਝੇ ਕੀਤੇ ਗਏ ਪੜਾਅ I ਅਤੇ ਪੜਾਅ II ਦੇ ਕਲੀਨਿਕਲ ਪਰੀਖਣ ਅਨੁਮਾਨਤ 800 ਵਿਸ਼ਿਆਂ ਤੇ ਸੰਚਾਲਤ ਕੀਤੇ ਗਏ ਅਤੇ ਇਨ੍ਹਾਂ ਦੇ ਨਤੀਜਿਆਂ ਨੇ ਇਹ ਦਰਸਾਇਆ ਕਿ ਵੈਕਸਿਨ ਸੁਰੱਖਿਅਤ ਹੈ ਅਤੇ ਇਸਦੇ ਇਕ ਮਜ਼ਬੂਤ ਟੀਕੇ ਦਾ ਹੁੰਗਾਰਾ ਪ੍ਰਦਾਨ ਕੀਤਾ ਹੈ। ਫੇਸ  III ਦੇ ਸਫਲ ਪਰੀਖਣ ਜੋ ਭਾਰਤ ਵਿਚ ਸ਼ੁਰੂ ਕੀਤਾ ਗਿਆ ਸੀ, ਵਿਚ 25,800 ਵਲੰਟੀਅਰਾਂ ਅਤੇ ਹੁਣ ਤੱਕ ਦੇਸ਼ ਵਿਚ 22,400 ਭਾਗੀਦਾਰਾਂ ਨੂੰ ਇਹ ਟੀਕਾ ਲਗਾਇਆ ਗਿਆ ਹੈ ਅਤੇ ਇਹ ਟੀਕਾ ਹੁਣ ਤੱਕ ਪ੍ਰਪਾਤ ਡਾਟਾ ਅਨੁਸਾਰ ਸੁਰੱਖਿਅਤ ਪਾਇਆ ਗਿਆ ਹੈ।

 

ਵਿਸ਼ਾ ਮਾਹਰ ਕਮੇਟੀ (ਐਸਈਸੀ) ਨੇ ਵੈਕਸਿਨ ਦੀ ਸੁਰੱਖਿਆ ਅਤੇ ਇਮਯੂਨੋਜੈਨਿਸਿਟੀ ਦੇ ਡਾਟਾ ਦੀ ਸਮੀਖਿਆ ਕੀਤੀ ਅਤੇ ਜਨ ਹਿੱਤ ਵਿੱਚ ਪੂਰੀ ਸਾਵਧਾਨੀ ਨਾਲ ਕਲੀਨਿਕਲ ਪਰੀਖਣ ਵਿਧੀ ਵਿਚ ਐਮਰਜੈਂਸੀ ਦੀ ਸਥਿਤੀ ਵਿੱਚ ਸੀਮਤ ਵਰਤੋਂ ਦੀ ਇਜਾਜ਼ਤ ਦੇਣ ਲਈ ਸਿਫਾਰਸ਼ ਕੀਤੀ ਤਾਕਿ ਵੈਕਸੀਨੇਸ਼ਨਾਂ ਲਈ ਹੋਰ ਵਿਕਲਪ ਮਿਲ ਸਕਣ ਵਿਸ਼ੇਸ਼ ਤੌਰ ਤੇ ਪਰਿਵਰਤਨਸ਼ੀਲ ਸਟ੍ਰੇਨਾਂ ਦੀ ਇਨਫੈਕਸ਼ਨ ਦੇ ਮਾਮਲੇ ਵਿਚ ਫਰਮ ਵਲੋਂ ਕੀਤੇ ਜਾ ਰਹੇ ਦੇਸ਼ ਅੰਦਰ ਕਲੀਨਿਕਲ ਪਰੀਖਣ ਜਾਰੀ ਰਹਿਣਗੇ।

 

ਮੈਸਰਜ਼ ਕੈਡਿਲਾ ਹੈਲਥਕੇਅਰ ਲਿਮਟਿਡ, ਨੇ ਇਕ ਨੋਵੇਲ ਕੋਰੋਨਾ ਵਾਇਰਸ-2019 - ਐਨ-ਕੋਵ ਵੈਕਸਿਨ ਡੀਐਨਏ ਪਲੇਟਫਾਰਮ ਟੈਕਨਾਲੋਜੀ ਦੀ ਵਰਤੋਂ ਕਰਦਿਆਂ ਵਿਕਸਿਤ ਕੀਤਾ ਹੈ। ਫਰਮ ਨੇ ਪਡ਼ਾਅ 1 ਪਡ਼ਾਅ 2 ਦੇ ਭਾਰਤ ਵਿੱਚ 1000 ਤੋਂ ਵੱਧ ਭਾਗੀਦਾਰਾਂ ਨਾਲ ਕਲੀਨਿਕਲ ਪਰੀਖਣ ਸ਼ੁਰੂ ਕੀਤੇ ਜੋ ਜਾਰੀ ਹਨ। ਅੰਤਰਿਮ ਡਾਟਾ ਇਹ ਦੱਸਦਾ ਹੈ ਕਿ  ਕਿ ਟੀਕਾ ਸੁਰੱਖਿਅਤ ਹੈ ਅਤੇ ਇਹ ਤਿੰਨ ਖੁਰਾਕਾਂ ਦੇਣ ਨਾਲ ਸੁਰੱਖਿਅਤ ਅਤੇ ਇਮਿਊਨੋਜੈਨਿਕ ਹੈ। ਇਸੇ ਤਰ੍ਹਾਂ ਫਰਮ ਨੇ  26000 ਭਾਰਤੀ ਭਾਗੀਦਾਰਾਂ ਵਿੱਚ ਤੀਜੇ ਪਡ਼ਾਅ ਦੇ ਕਲੀਨਿਕਲ ਪਰੀਖਣ ਲਈ ਇਜਾਜ਼ਤ ਮੰਗੀ ਸੀ ਜਿਸਦੀ ਸਿਫਾਰਸ਼ ਵਿਸ਼ਾ ਮਾਹਰ ਕਮੇਟੀ ਵਲੋਂ ਕੀਤੀ ਗਈ ਹੈ। 

 

ਮੈਸਰਜ਼ ਸੀਰਮ ਅਤੇ ਮੈਸਰਜ਼ ਭਾਰਤ ਬਾਇਓਟੈੱਕ ਵੈਕਸੀਨਾਂ  ਦੋ ਖੁਰਾਕਾਂ ਵਿੱਚ ਦਿੱਤੀਆਂ ਜਾਣੀਆਂ ਜ਼ਰੂਰੀ ਹਨ। ਸਾਰੀਆਂ ਹੀ ਤਿੰਨ ਵੈਕਸੀਨਾਂ 2 ਤੋਂ 8 ਡਿਗਰੀ ਸੈਲਸੀਅਸ ਤਾਪਮਾਨ ਵਿਚ ਸਟੋਰ ਕੀਤੀਆਂ ਜਾਣੀਆਂ ਚਾਹੀਦੀਆਂ। 

 

ਢੁਕਵੀਂ ਜਾਂਚ ਤੋਂ ਬਾਅਦ, ਸੀਡੀਐਸਸੀਓ ਨੇ ਮਾਹਰ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਸਵੀਕਾਰ ਕਰਨ ਦਾ ਫੈਸਲਾ ਲਿਆ ਅਤੇ ਜਿਸਦੇ ਅਨੁਸਾਰ, ਮੈਸਰਜ਼ ਸੀਰਮ ਇੰਸਟੀਚਿਊਟ ਅਤੇ ਮੈਸਰਜ਼ ਭਾਰਤ ਬਾਇਓਟੈਕ ਦੀਆਂ ਵੈਕਸੀਨਾਂ ਨੂੰ ਐਮਰਜੈਂਸੀ ਹਾਲਾਤ ਵਿਚ ਸੀਮਿਤ ਵਰਤੋਂ ਦੀ ਪ੍ਰਵਾਨਗੀ ਦਿੱਤੀ ਜਾ ਰਹੀ ਹੈ ਅਤੇ ਮੈਸਰਜ਼ ਕੈਡਿਲਾ ਹੈਲਥਕੇਅਰ ਨੂੰ ਤੀਜੇ ਪਡ਼ਾਅ ਦੇ ਕਲੀਨਿਕਲ ਪਰੀਖਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। 

 

ਐਮਵੀ ਐਸਜੇ

 (Release ID: 1685819) Visitor Counter : 314