ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਦੇ ਘੱਟਣ ਦਾ ਰੁਝਾਨ ਲਗਾਤਾਰ ਜਾਰੀ ਹੈ; 179 ਦਿਨਾਂ ਬਾਅਦ ਕੇਸਾਂ ਦੀ ਗਿਣਤੀ 2.54 ਲੱਖ ਹੈ

ਪਿਛਲੇ 7 ਦਿਨਾਂ ਤੋਂ ਲਗਾਤਾਰ 300 ਤੋਂ ਘੱਟ ਰੋਜ਼ਾਨਾ ਮੌਤਾਂ ਦਰਜ ਕੀਤੀਆਂ ਗਈਆਂ ਹਨ

Posted On: 01 JAN 2021 10:55AM by PIB Chandigarh

ਭਾਰਤ ਦੇ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ  ਮਾਮਲਿਆਂ ਦੀ ਕੁੱਲ ਗਿਣਤੀ ਅੱਜ ਕਾਫ਼ੀ ਘੱਟ ਕੇ 2.54 ਲੱਖ (2,54,254) 'ਤੇ ਆ ਗਈ ਹੈ।

 ਇਹ ਗਿਣਤੀ 179 ਦਿਨਾਂ ਬਾਅਦ ਸਭ ਤੋਂ ਘੱਟ ਹੈ।  6 ਜੁਲਾਈ, 2020 ਨੂੰ ਕੁੱਲ ਪੁਸ਼ਟੀ ਵਾਲੇ ਮਾਮਲੇ  2,53,287 ਦਰਜ ਕੀਤੇ ਗਏ ਸਨ।

ਭਾਰਤ ਵਿੱਚ ਮੌਜੂਦਾ ਸਮੇਂ ਦੌਰਾਨ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਚੋਂ  ਪੋਜੀਟਿਵ ਮਾਮਲਿਆਂ ਦੀ ਗਿਣਤੀ ਸਿਰਫ 2.47 ਫੀਸਦ ਰਹਿ ਗਈ ਹੈ।

C:\Users\dell\Desktop\image0013J2G.jpg

ਹਾਲ ਹੀ ਦੇ ਦਿਨਾਂ ਦੌਰਾਨ ਭਾਰਤ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲੇ ਲਗਭਗ 20,000 ਦੇ ਕਰੀਬ ਦਰਜ ਕੀਤੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਨਵੇਂ ਪੁਸ਼ਟੀ ਵਾਲੇ ਕੇਸ 20,035 ਦਰਜ ਹੋਏ ਹਨ , ਜਦੋਂ ਕਿ ਪਿਛਲੇ 24 ਘੰਟਿਆਂ ਵਿੱਚ 23,181 ਰਿਕਵਰੀ ਦੇ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ 35 ਦਿਨਾਂ ਤੋਂ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ  ਕੇਸਾਂ ਦੇ ਮੁਕਾਬਲੇ ਵਧੇਰੇ ਰਿਕਵਰੀਆਂ ਦਰਜ ਕੀਤੀਆਂ ਜਾ ਰਹੀਆਂ ਹਨ, ਜਿਸ ਨੇ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿਚ ਨਿਰੰਤਰ ਗਿਰਾਵਟ ਨੂੰ ਯਕੀਨੀ ਬਣਾਇਆ ਹੈ।

C:\Users\dell\Desktop\image002XCU9.jpg

ਕੁੱਲ ਰਿਕਵਰ ਕੇਸ 99 ਲੱਖ (98,83,461) ਦੇ ਨੇੜੇ ਪਹੁੰਚ ਗਏ  ਹਨ। ਰਿਕਵਰੀ ਕੀਤੇ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ, ਜੋ ਕਿ ਲਗਾਤਾਰ ਵਧਦਾ ਜਾ ਰਿਹਾ ਹੈ, ਹੁਣ 96 ਲੱਖ ਨੂੰ ਪਾਰ ਕਰ ਗਿਆ ਹੈ ਅਤੇ ਇਸ ਸਮੇਂ ਇਸ ਦੀ ਗਿਣਤੀ 96,29,207 ਹੋ ਗਈ ਹੈ।

ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਨਵੇਂ ਰਿਕਵਰੀ ਵਾਲੇ ਮਾਮਲਿਆਂ ਵਿੱਚਲਾ ਅੰਤਰ ਅੱਜ ਹੋਰ ਵੱਧ ਗਿਆ ਹੈ ਅਤੇ ਰਿਕਵਰੀ ਦਰ ਸੁਧਾਰ ਕਰਕੇ 96.08 ਫੀਸਦ ਹੋ ਗਈ ਹੈ।

ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿੱਚੋਂ 77.61 ਫੀਸਦ ਮਾਮਲੇ 10  ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਪਾਏ ਗਏ ਹਨ।

ਕੇਰਲ ਵਿੱਚ ਇੱਕ ਦਿਨ ਵਿੱਚ ਰਿਕਵਰੀ ਦੀ ਸਭ ਤੋਂ ਵੱਧ ਗਿਣਤੀ 5,376 ਮਾਮਲਿਆਂ ਨਾਲ ਦਰਜ ਕੀਤੀ ਗਈ ਹੈ । ਮਹਾਰਾਸ਼ਟਰ ਵਿੱਚ 3,612 ਵਿਅਕਤੀ ਰਿਕਵਰ ਹੋਏ ਹਨ, ਇਸ ਤੋਂ ਬਾਅਦ ਪੱਛਮੀ ਬੰਗਾਲ ਵਿੱਚ 1,537 ਵਿਅਕਤੀ ਰਿਕਵਰ ਰਿਪੋਰਟ ਹੋਏ ਹਨ।

C:\Users\dell\Desktop\image0035XWK.jpg

ਨਵੇਂ ਪੁਸ਼ਟੀ ਵਾਲੇ ਕੇਸਾਂ ਵਿਚੋਂ 80.19 ਫੀਸਦ ਮਾਮਲੇ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਤ ਮੰਨੇ ਜਾ ਰਹੇ   ਹਨ।

ਕੇਰਲ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ  5,215 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 3,509 ਨਵੇਂ ਪੁਸ਼ਟੀ ਵਾਲੇ ਕੇਸ ਸਾਹਮਣੇ ਆ ਰਹੇ ਹਨ।

C:\Users\dell\Desktop\image0040BLO.jpg

ਪਿਛਲੇ 24 ਘੰਟਿਆਂ ਦੌਰਾਨ 256 ਮਾਮਲਿਆਂ ਵਿੱਚ ਮੌਤਾਂ ਦਰਜ ਹੋਈਆਂ ਹਨ।

 

ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਨਵੀਂਆਂ ਮੌਤਾਂ ਦਾ ਹਿੱਸਾ 80.47 ਫੀਸਦ  ਬਣਦਾ ਹੈ । 

ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਮੌਤਾਂ (58) ਦਰਜ ਕੀਤੀਆਂ ਗਈਆਂ ਹਨ। ਕੇਰਲ ਅਤੇ ਪੱਛਮੀ ਬੰਗਾਲ ਵਿੱਚ ਕ੍ਰਮਵਾਰ 30 ਅਤੇ 29 ਰੋਜ਼ਾਨਾ ਮੌਤਾਂ ਰਿਪੋਰਟ ਹੋਈਆਂ ਹਨ।

C:\Users\dell\Desktop\image005ISAV.jpg

ਪਿਛਲੇ 7 ਦਿਨਾਂ ਤੋਂ ਰੋਜ਼ਾਨਾ ਮੌਤਾਂ ਦੀ ਗਿਣਤੀ 300 ਤੋਂ ਘੱਟ ਦਰਜ ਹੋ ਰਹੀ ਹੈ। ਇਹ ਸੁਨਿਸ਼ਚਿਤ ਕਰਦਾ ਹੈ ਕਿ ਮੌਤ ਦਰ ਘੱਟ ਰਹੀ ਹੈ ਅਤੇ ਮੌਜੂਦਾ ਸਮੇਂ ਵਿੱਚ ਸਿਰਫ 1.45 ਫੀਸਦ ਹੈ।

ਪੰਜ ਰਾਜਾਂ ਜਿਸ ਵਿੱਚ ਮਹਾਰਾਸ਼ਟਰ, ਤਾਮਿਲਨਾਡੂ, ਕਰਨਾਟਕ, ਆਂਧਰ- ਪ੍ਰਦੇਸ਼ ਅਤੇ ਦਿੱਲੀ ਸ਼ਾਮਲ ਹਨ, ਵਿੱਚ ਦੇਸ਼ 'ਚ ਹੋਈਆਂ ਕੁੱਲ ਮੌਤਾਂ ਦੇ 63 ਫੀਸਦ ਮਾਮਲੇ  ਦਰਜ ਕੀਤੇ ਜਾ ਰਹੇ ਹਨ।     

 

C:\Users\dell\Desktop\image007VMAF.jpg

 

                                                                                                                   ****

 

ਐਮ.ਵੀ. / ਐਸ.ਜੇ.



(Release ID: 1685485) Visitor Counter : 196