ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਭਵਨ ਦਾ ਮਿਊਜ਼ੀਅਮ 5 ਜਨਵਰੀ ਤੋਂ ਆਮ ਲੋਕਾਂ ਦੇ ਦੇਖਣ ਲਈ ਮੁੜ ਖੁੱਲ੍ਹੇਗਾ

Posted On: 01 JAN 2021 4:37PM by PIB Chandigarh

ਰਾਸ਼ਟਰਪਤੀ ਭਵਨ ’ਚ ਸਥਿਤ ਮਿਊਜ਼ੀਅਮ ਕੰਪਲੈਕਸ, ਜੋ 13 ਮਾਰਚ, 2020 ਤੋਂ ਕੋਵਿਡ–19 ਕਾਰਨ ਜਨਤਾ ਦੇ ਦੇਖਣ ਲਈ ਬੰਦ ਕਰ ਦਿੱਤਾ ਗਿਆ ਸੀ, ਹੁਣ 5 ਜਨਵਰੀ, 2021 ਤੋਂ ਮੁੜ ਖੁੱਲ੍ਹ ਜਾਵੇਗਾ। ਇਹ ਸਾਰੇ ਦਿਨ (ਸੋਮਵਾਰ ਤੇ ਸਰਕਾਰੀ ਛੁੱਟੀਆਂ ਨੂੰ ਛੱਡ ਕੇ) ਖੁੱਲ੍ਹੇਗਾ। ਇਸ ਨੂੰ ਦੇਖਣ ਦੇ ਚਾਹਵਾਨ ਇਸ ਵੈੱਬਸਾਈਟ https://presidentofindia.nic.in ਜਾਂ https://rashtrapatisachivalaya.gov.in/ ਜਾਂ https://rbmuseum.gov.in/ ਉੱਤੇ ਜਾ ਕੇ ਔਨਲਾਈਨ ਆਪਣਾ ਸਮਾਂ ਬੁੱਕ ਕਰ ਸਕਦੇ ਹਨ। ਪਹਿਲਾਂ ਵਾਂਗ 50/– ਰੁਪਏ ਪ੍ਰਤੀ ਮੁਲਾਕਾਤੀ ਦੇ ਹਿਸਾਬ ਨਾਲ ਨਾਮੀਨਲ ਰਜਿਸਟ੍ਰੇਸ਼ਨ (nominal registration) ਚਾਰਜਿਸ ਵਸੂਲ ਕੀਤੇ ਜਾਣਗੇ। ਮੌਕੇ ਉੱਤੇ ਬੁਕਿੰਗ ਦੀ ਸਹੂਲਤ, ਜੋ ਪਹਿਲਾਂ ਉਪਲਬਧ ਸੀ, ਅਸਥਾਈ ਤੌਰ ਉੱਤੇ ਮੁਲਤਵੀ ਕਰ ਦਿੱਤੀ ਗਈ ਹੈ।

 

ਸਮਾਜਿਕ–ਦੂਰੀ ਦੇ ਨਿਯਮ ਕਾਇਮ ਰੱਖਣ ਲਈ ਪਹਿਲਾਂ ਤੋਂ ਬੁੱਕ ਕੀਤੇ ਟਾਈਮ ਸਲੌਟ ਸਵੇਰੇ 9:30 ਵਜੇ ਤੋਂ ਸਵੇਰੇ 11:00 ਵਜੇ ਤੱਕ, ਸਵੇਰੇ 11:30 ਵਜੇ ਤੋਂ ਦੁਪਹਿਰ 1:00 ਵਜੇ ਤੱਕ, ਦੁਪਹਿਰ 1:30 ਵਜੇ ਤੋਂ ਬਾਅਦ ਦੁਪਹਿਰ 3:00 ਵਜੇ ਤੱਕ ਸ਼ਾਮੀਂ 3:30 ਵਜੇ ਤੋਂ ਸ਼ਾਮੀਂ 5:00 ਵਜੇ ਤੱਕ ਰੱਖੇ ਗਏ ਹਨ ਤੇ ਇੱਕ ਵਾਰੀ ਦੇ ਇਸ ਤੈਅਸ਼ੁਦਾ ਸਮੇਂ ਵਿੱਚ ਵੱਧ ਤੋਂ ਵੱਧ 25 ਮੁਲਾਕਾਤੀ ਜਾ ਸਕਦੇ ਹਨ। ਟੂਰ ਦੌਰਾਨ, ਮੁਲਾਕਾਤੀਆਂ ਨੂੰ ਮਾਸਕ ਪਹਿਨਣ, ਸਮਾਜਿਕ–ਦੂਰੀ ਕਾਇਮ ਰੱਖਣ, ਆਰੋਗਯ ਸੇਤੂ ਐਪ ਇੰਸਟਾਲ ਕਰਨ ਜਿਹੇ ਕੋਵਿਡ ਪ੍ਰੋਟੋਕੋਲਸ ਦੀ ਪਾਲਣਾ ਕਰਨੀ ਹੋਵੇਗੀ। ਕੋਵਿਡ–19 ਪ੍ਰਤੀ ਅਸੁਰੱਖਿਅਤ ਵਿਅਕਤੀਆਂ ਨੂੰ ਇਸ ਟੂਰ ਲਈ ਨਿਰਉਤਸ਼ਾਹਿਤ ਕੀਤਾ ਜਾਂਦਾ ਹੈ।

 

ਰਾਸ਼ਟਰਪਤੀ ਭਵਨ ਦਾ ਮਿਊਜ਼ੀਅਮ ਕੰਪਲੈਕਸ ਇੱਕ ਸਮਾਰੋਹ ਅਧਾਰਿਤ ਕਹਾਣੀ ਦੱਸਣ ਵਾਲਾ ਮਿਊਜ਼ੀਅਮ ਹੈ, ਜਿੱਥੇ ਕਲਾ, ਸੱਭਿਆਚਾਰ, ਵਿਰਾਸਤ ਤੇ ਇਤਿਹਾਸ ਨੂੰ ਦਰਸਾਉਂਦੀਆਂ ਅਤਿ–ਉੱਤਮ ਕਿਸਮ ਦੀਆਂ ਵਡਮੁੱਲੀਆਂ ਕਲਾਕ੍ਰਿਤਾਂ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਹੋਰ ਵੇਰਵੇ ਇੱਥੋਂ ਦੇਖੇ ਜਾ ਸਕਦੇ ਹਨ https://rbmuseum.gov.in/

 

*****

 

ਡੀਐੱਸ/ਬੀਐੱਮ



(Release ID: 1685470) Visitor Counter : 188