ਕਿਰਤ ਤੇ ਰੋਜ਼ਗਾਰ ਮੰਤਰਾਲਾ

ਪ੍ਰਧਾਨ ਮੰਤਰੀ ਨੇ ਕਿਹਾ, ‘‘ਸ਼੍ਰਮੇਵ ਜਯਤੇ’ ਮੰਤਰ ਦੀ ਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਕਿਰਤੀਆਂ ਦੇ ਕਲਿਆਣ ਲਈ ਪ੍ਰਤੀਬੱਧ ਹੈ


ਸ਼੍ਰੀ ਸੰਤੋਸ਼ ਕੁਮਾਰ ਗੰਗਵਰ ਨੇ ਲੇਬਰ ਬਿਊਰੋ ਦੇ ਸ਼ਤਾਬਦੀ ਵਰ੍ਹਾ ਸਮਾਗਮ ਦੇ ਮੌਕੇ ’ਤੇ ਇੱਕ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤੀ


‘ਮਿਹਨਤ ਕੋ ਸੰਮਾਨ, ਅਧਿਕਾਰ ਏਕ ਸਮਾਨ’’ ਸੰਗਠਿਤ ਅਤੇ ਅਸੰਗਠਿਤ ਖੇਤਰ ਦੇ ਕਿਰਤੀਆਂ ਲਈ ਸਮਾਨ ਅਧਿਕਾਰਾਂ ’ਤੇ ਸਰਕਾਰ ਦੇ ਜ਼ੋਰ ਦੀ ਪ੍ਰਤੀਨਿਧਤਾ ਕਰਦਾ ਹੈ: ਸ਼੍ਰੀ ਗੰਗਵਰ

Posted On: 30 DEC 2020 2:10PM by PIB Chandigarh

ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ ਸ਼੍ਰੀ ਸੰਤੋਸ਼ ਕੁਮਾਰ ਗੰਗਵਰ ਨੇ ਲੇਬਰ ਬਿਊਰੋ ਦੇ ਸ਼ਤਾਬਦੀ ਸਮਾਗਮ ਦੇ ਸਿਲਸਿਲੇ ਵਿੱਚ ਕਰਵਾਏ ਇੱਕ ਪ੍ਰੋਗਰਾਮ ਵਿੱਚ ਅੱਜ ਲੇਬਰ ਬਿਊਰੋ ’ਤੇ ਇੱਕ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤੀ। ਡਾਕ ਵਿਭਾਗ ਦੇ ਡਾਇਰੈਕਟਰ ਜਨਰਲ ਸ਼੍ਰੀ ਵਿਨੀਤ ਪਾਂਡੇ ਵੀ ਇਸ ਮੌਕੇ ’ਤੇ ਮੌਜੂਦ ਸਨ।

https://ci6.googleusercontent.com/proxy/Nipxq1DPP57wIwrYl6J5qazqCuCpkH7AAEzPPJdIxd-qYOg5XmP-bZPJBTdGbMNxOLM7YuIqWsRvJUmVgoiy7W9SkXNbjl87Zb2xcWwNf7NNkqmBRr5lJxKv=s0-d-e1-ft#http://static.pib.gov.in/WriteReadData/userfiles/image/image001CE9J.jpg

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਮੋਕੇ ’ਤੇ ਕਿਰਤ ਵਿਭਾਗ ਨੂੰ ਇੱਕ ਵਿਸ਼ੇਸ਼ ਸੰਦੇਸ਼ ਦਿੱਤਾ। ਆਪਣੇ ਵਧਾਈ ਸੰਦੇਸ਼ ਵਿੱਚ ਸ਼੍ਰੀ ਮੋਦੀ ਨੇ ਬਿਊਰੋ ਦੇ ਸ਼ਤਾਬਦੀ ਵਰ੍ਹੇ ਦੇ ਮੌਕੇ ’ਤੇ ਵਿਸ਼ੇਸ਼ ਡਾਕ ਟਿਕਟ ਜਾਰੀ ਕਰਨ ਲਈ ਵਿਭਾਗ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਪਿਛਲੇ ਇੱਕ ਸੌ ਸਾਲਾਂ ਤੋਂ ਬਿਊਰੋ ਕਿਰਤ, ਮੁੱਲ ਅਤੇ ਰੋਜ਼ਗਾਰ ਦੇ ਅੰਕੜੇ ਬਹੁਤ ਨਿਸ਼ਠਾ ਅਤੇ ਸਮਰਪਣ ਨਾਲ ਸਿਰਜ ਰਿਹਾ ਹੈ। ਸੰਦੇਸ਼ ਵਿੱਚ ਇਹ ਵੀ ਕਿਹਾ ਗਿਆ ਕਿ ‘‘ਸ਼੍ਰਮੇਵ ਜਯਤੇ’ ਮੰਤਰ ਦੀ ਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ਕਿਰਤੀਆਂ ਦੇ ਕਲਿਆਣ ਲਈ ਪ੍ਰਤੀਬੱਧ ਹੈ ਅਤੇ ਕਿਰਤੀ ਵਰਗ ਦੀ ਖੁਸ਼ਹਾਲੀ ਲਈ ਨਿਰੰਤਰ ਅਤੇ ਏਕੀਕ੍ਰਿਤ ਕਦਮ ਚੁੱਕੇ ਗਏ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਤਿੰਨ ਇਤਿਹਾਸਿਕ ਕਿਰਤ ਕੋਡ ਨਾ ਸਿਰਫ਼ ਮਿਹਨਤੀ ਕਿਰਤੀਆਂ ਦੇ ਹਿੱਤਾਂ ਦੀ ਰਾਖੀ ਕਰਨਗੇ, ਬਲਕਿ ਉੱਚ ਪੱਧਰ ਤੱਕ ਉਤਪਾਦਕਤਾ ਵਧਾਉਣ ਦਾ ਅਧਾਰ ਵੀ ਬਣਨਗੇ। ਸ਼੍ਰੀ ਮੋਦੀ ਨੇ ਆਪਣੇ ਸੰਦੇਸ਼ ਵਿੱਚ ਇਹ ਵੀ ਕਿਹਾ ਕਿ ਕਿਰਤੀ ਵਰਗ ਦੇ ਕਲਿਆਣ ਤਹਿਤ ਪ੍ਰਭਾਵੀ ਨੀਤੀ ਨਿਰਮਾਣ ਅਤੇ ਯੋਜਨਾ ਬਣਾਉਣ ਲਈ ਕਿਰਤੀਆਂ ਅਤੇ ਮਜ਼ਦੂਰਾਂ ਨਾਲ ਸਬੰਧਿਤ ਭਰੋਸੇਯੋਗ ਅੰਕੜਿਆਂ ਦੀ ਉਪਲੱਬਧਤਾ ਮਹੱਤਵਪੂਰਨ ਹੈ। ਵਿਭਿੰਨ ਸਥਾਨਾਂ ਵਿੱਚ ਡੇਟਾ ਦੇ ਮਹੱਤਵ ਅਤੇ ਇਸ ਦੇ ਵਧਦੇ ਉਪਯੋਗ ਨੂੰ ਦੇਖਦੇ ਹੋਏ ਕਿਰਤ ਅਤੇ ਰੋਜ਼ਗਾਰ ਦੇ ਖੇਤਰ ਵਿੱਚ ਬਿਹਤਰ ਨੀਤੀ ਨਿਰਮਾਣ ਲਈ ਬਿਊਰੋ ਦੀ ਡੇਟਾ ਉਤਪਾਦਕਤਾ ਦੀ ਅਮੀਰ ਵਿਰਾਸਤ ਨੂੰ ਪੂਰੀ ਤਰ੍ਹਾਂ ਨਾਲ ਰਜਿਸਟਰਡ ਕਰਨ ਦੀ ਲੋੜ ਹੈ। ਉਨ੍ਹਾਂ ਨੇ ਇਹ ਵੀ ਦ੍ਰਿੜ੍ਹ ਵਿਸ਼ਵਾਸ ਪ੍ਰਗਟਾਇਆ ਕਿ ਬਿਊਰੋ ਡੇਟਾ ਸੰਗ੍ਰਹਿ ਵਿਸ਼ਲੇਸ਼ਣ ਅਤੇ ਪਸਾਰ ਦੇ ਖੇਤਰ ਵਿੱਚ ਨਵੀਨ ਤਕਨੀਕਾਂ ਨੂੰ ਅਪਣਾ ਕੇ ਆਪਣੇ ਕੰਮ ਨੂੰ ਉੱਨਤ ਕਰਦਾ ਰਹੇਗਾ। ਪ੍ਰਧਾਨ ਮੰਤਰੀ ਨੇ ਬਿਊਰੋ ਦੇ ਸਾਰੇ ਭਾਵੀ ਯਤਨਾਂ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

 

ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ ਸ਼੍ਰੀ ਗੰਗਵਾਰ ਨੇ ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਭਿੰਨ ਮੁੱਲ ਅਤੇ ਕਿਰਤ ਸਬੰਧੀ ਅੰਕੜੇ ਤਿਆਰ ਕਰਨ ਦੇ ਆਪਣੇ ਜਨਾਦੇਸ਼ ਦੇ ਇਲਾਵਾ, ‘ਬਿਊਰੋ ਨੇ ਰਿਕਾਰਡ ਸਮੇਂ ਵਿੱਚ ਸਫਲਤਾਪੂਰਬਕ ਕੰਮ ਕਰਨ ਲਈ ਪ੍ਰਸੰਸਾ ਹਾਸਲ ਕੀਤੀ ਹੈ, ਸਰਕਾਰਾਂ ਦੁਆਰਾ ਇਸ ਨੂੰ ਸਮੇਂ ਸਮੇਂ ’ਤੇ ਸੌਂਪੇ ਗਏ ਸਾਰੇ ਸਰਵੇਖਣ ਅਤੇ ਅਧਿਐਨ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹੇ ਗਏ ਹਨ। ਜਦੋਂ ਸਾਡੇ ਦੇਸ਼ ਵਿੱਚ ਰੋਜ਼ਗਾਰ ਡੇਟਾ ਸਿਰਫ਼ ਪੰਜ ਸਾਲਾਂ ਵਿੱਚ ਇੱਕ ਵਾਰ ਉਪਲਬੱਧ ਹੋਇਆ ਕਰਦਾ ਸੀ, ਉਦੋਂ ਲੇਬਰ ਬਿਊਰੋ ਦੇਸ਼ ਵਿੱਚ ਪਹਿਲੀ ਵਾਰ ਅਜਿਹਾ ਸਰਕਾਰੀ ਸੰਗਠਨ ਬਣ ਗਿਆ ਜੋ ਰੋਜ਼ਗਾਰ ਅਤੇ ਬੇਰੋਜ਼ਗਾਰੀ ਬਾਰੇ ਆਪਣੇ ਸਾਲਾਨਾ ਅਖਿਲ ਭਾਰਤੀ ਘਰੇਲੂ ਸਰਵੇਖਣ ਜ਼ਰੀਏ ਜੀਵਕਾ ਅਤੇ ਬੇਕਾਰੀ ’ਤੇ ਡੇਟਾ ਤਿਆਰ ਕਰਦਾ ਹੈ। ਬਿਊਰੋ ਨੇ ਉੱਦਮਾਂ ਲਈ ਆਪਣੀ ਤਰ੍ਹਾਂ ਦਾ ਪਹਿਲਾ ਤ੍ਰੈਮਾਸਿਕ ਰੋਜ਼ਗਾਰ ਸਰਵੇਖਣ (ਕਿਊਈਐੱਸ) ਵੀ ਆਯੋਜਿਤ ਕੀਤਾ, ਜਿਸ ਨੂੰ ਬਹੁਤ ਹੀ ਜਲਦੀ ਇੱਕ ਨਵੇਂ ਸਵਰੂਪ ਵਿੱਚ ਲਾਂਚ ਕੀਤਾ ਜਾਵੇਗਾ। ਬਿਊਰੋ ਨੂੰ ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀਐੱਮਐੱਮਵਾਈ) ਤਹਿਤ ਉਤਪੰਨ ਰੋਜ਼ਗਾਰ ਦਾ ਮੁੱਲਾਂਕਣ ਕਰਨ ਦਾ ਕੰਮ ਵੀ ਸੌਂਪਿਆ ਗਿਆ ਸੀ ਜਿਸ ਨੂੰ ਉਸ ਨੇ ਰਿਕਾਰਡ ਸਮੇਂ ਵਿੱਚ ਪੂਰਾ ਕੀਤਾ।  

https://ci4.googleusercontent.com/proxy/eBNPXFfpnjQZ7aiuX0ppdXQI76LJUJ2Wer8-oB36Iq_aPMwareHxGZJNjbSXJqgF0_M7s5OVyBAJpQCoo8GAfZHXS4VfGsAT_rKBzsa6AY1xkS0H2ypx08DD=s0-d-e1-ft#http://static.pib.gov.in/WriteReadData/userfiles/image/image002K2SA.jpg

 

‘‘ਮੰਤਰਾਲਾ ਅਤੇ ਲੇਬਰ ਬਿਊਰੋ ਦੇ ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਗੰਗਵਾਰ ਨੇ ਕਿਹਾ ਕਿ ਬਿਊਰੋ ਨੂੰ ਹਾਲ ਹੀ ਵਿੱਚ ਪ੍ਰਵਾਸੀ ਮਜ਼ਦੂਰਾਂ, ਘਰੇਲੂ ਕਾਮਿਆਂ, ਪੇਸ਼ੇਵਰ ਅਤੇ ਉਤਪਾਦਿਤ ਰੋਜ਼ਗਾਰ ਅਤੇ ਆਵਾਜਾਈ ਖੇਤਰ ’ਤੇ ਚਾਰ ਅਖਿਲ ਭਾਰਤੀ ਸਰਵੇਖਣ ਸੌਂਪੇ ਗਏ ਹਨ ਜਿਨ੍ਹਾਂ ਨੂੰ ਮਾਰਚ 2021 ਦੀ ਸ਼ੁਰੂਆਤ ਵਿੱਚ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਦੇ ਨਤੀਜੇ ਅਕਤੂਬਰ 2021 ਤੱਕ ਉਪਲੱਬਧ ਹੋਣਗੇ।’’ ਇਹ ਦੱਸਦੇ ਹੋਏ ਕਿ ਮੰਤਰਾਲੇ ਦਾ ਧਿਆਨ ਸੰਗਠਿਤ ਅਤੇ ਅਸੰਗਠਿਤ ਕਿਰਤੀਆਂ ਲਈ ਸਮਾਨ ਅਧਿਕਾਰਾਂ ’ਤੇ ਹੈ, ਉਨ੍ਹਾਂ ਨੇ ਕਿਹਾ ਕਿ, ‘‘ਮਿਹਨਤ ਕੋ ਸੰਮਾਨ, ਅਧਿਕਾਰ ਏਕ ਸਮਾਨ’ ਸੰਗਠਿਤ ਅਤੇ ਅਸੰਗਠਿਤ ਖੇਤਰ ਦੇ ਕਿਰਤੀਆਂ ਲਈ ਸਮਾਨ ਅਧਿਕਾਰਾਂ ’ਤੇ ਸਰਕਾਰ ਦਾ ਪੂਰਾ ਧਿਆਨ ਹੋਣ ਦੀ ਪ੍ਰਤੀਨਿਧਤਾ ਕਰਦਾ ਹੈ। ਹਾਲਾਂਕਿ ਇਨ੍ਹਾਂ ਕਿਰਤੀਆਂ ਲਈ ਕਿਸੇ ਵੀ ਸਬੂਤ ਅਧਾਰਿਤ ਨੀਤੀ ਬਣਾਉਣ ਲਈ ਸੰਗਠਿਤ ਅਤੇ ਅਸੰਗਠਿਤ ਖੇਤਰ ਦੇ ਉੱਦਮਾਂ ਵਿੱਚ ਰੋਜ਼ਗਾਰ ਲਈ ‘ਪ੍ਰਮਾਣਿਕ ਡੇਟਾ’ ਦੀ ਜ਼ਿਆਦਾ ਮੰਗ ਹੋ ਜਾਂਦੀ ਹੈ। ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਡੇਟਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਿਊਰੋ ਜਲਦੀ ਹੀ ‘ਉੱਦਮ ਅਧਾਰਿਤ ਰੋਜ਼ਗਾਰ ’ਤੇ ਅਖਿਲ ਭਾਰਤੀ ਤ੍ਰੈਮਾਸਿਕ ਸਰਵੇਖਣ’ ਸ਼ੁਰੂ ਕਰੇਗਾ।

 

ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ ਨੇ ਕਿਰਤ, ਮੁੱਲ ਅਤੇ ਰੋਜ਼ਗਾਰ ਦੇ ਅੰਕੜਿਆਂ ਵਿੱਚ ਬਿਊਰੋ ਦੀ ਸਦੀਆਂ ਪੁਰਾਣੀ ਵਿਰਾਸਤ ਨੂੰ ਸੰਭਾਲਣ ਅਤੇ ਇਸ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਹੋਰ ਡੇਟਾ ਸੰਗਠਨਾਂ ਦੇ ਮੁਕਾਬਲੇ ਬਿਊਰੋ ਨੂੰ ਨਿਸ਼ਚਤ ਰੂਪ ਨਾਲ ਅੱਗੇ ਮੰਨਿਆ ਜਾਂਦਾ ਹੈ। ਆਪਣੇ ਕੰਮ ਵਿੱਚ ਸੂਚਨਾ ਟੈਕਨੋਲੋਜੀ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਨ ਦਾ ਸੱਦਾ ਦਿੰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਮੈਨੂੰ ਬਹੁਤ ਉਮੀਦ ਹੈ ਕਿ ਬਿਊਰੋ ਸੂਚਨਾ ਟੈਕਨੋਲੋਜੀ ਦੇ ਜ਼ਿਆਦਾ ਤੋਂ ਜ਼ਿਆਦਾ ਉਪਯੋਗ ਜ਼ਰੀਏ ਆਉਣ ਵਾਲੇ ਸਮੇਂ ਵਿੱਚ ਆਪਣੇ ਕੰਮ ਦੇ ਤਰੀਕੇ ਨੂੰ ਤਬਦੀਲ ਕਰ ਦੇਵੇਗਾ ਜੋ ਕਿਰਤ ਅਤੇ ਰੋਜ਼ਗਾਰ ਦੇ ਖੇਤਰ ਵਿੱਚ ਡੇਟਾ ਦੀਆਂ ਤਿੰਨ ਮੰਗਾਂ ਨੂੰ ਪ੍ਰਭਾਵੀ ਢੰਗ ਨਾਲ ਪੂਰਾ ਕਰਨ ਵਿੱਚ ਸਮਰੱਥ ਹੋਵੇਗਾ। 

 

ਕਿਰਤ ਅਤੇ ਰੋਜ਼ਗਾਰ ਸਕੱਤਰ ਸ਼੍ਰੀ ਅਪੁਰਵਾ ਚੰਦਰਾ ਨੇ ਪ੍ਰਤੀਭਾਗੀਆਂ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ 1940 ਦੇ ਸਾਲਾਂ ਵਿੱਚ ਕਿਰਤੀਆਂ ਲਈ ਲਿਵਿੰਗ ਇੰਡੈਕਸ ਨੰਬਰਾਂ ਦੀ ਲਾਗਤ ਅਤੇ ਪ੍ਰਸ਼ਾਸਨਿਕ ਅੰਕੜਿਆਂ ਦੇ ਸੰਗ੍ਰਹਿ ਨਾਲ ਬਿਊਰੋ ਦਾ ਸਫ਼ਰ ਸ਼ੁਰੂ ਹੋਇਆ, ਉਦੋਂ ਤੋਂ ਬਿਊਰੋ ਦੇ ਜਨਾਦੇਸ਼ ਵਿੱਚ ਤੇਜੀ ਨਾਲ ਵਾਧਾ ਦੇਖਿਆ ਗਿਆ ਹੈ। ਹੁਣ ਇਸ ਦੇ ਕਾਰਜ ਖੇਤਰ ਵਿੱਚ ਸੰਗ੍ਰਹਿ ਕਰਨਾ ਅਤੇ ਕਿਰਤ ਦੇ ਸਾਰੇ ਸੰਭਾਵਿਤ ਪਹਿਲੂਆਂ ’ਤੇ ਡੇਟਾ ਦਾ ਸੰਗ੍ਰਹਿ ਕਰਨਾ ਵੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ, ‘‘ਸਾਡਾ ਮੰਤਰਾਲਾ ਜੋ ਖੁਦ ਸਭ ਤੋਂ ਪੁਰਾਣਾ ਹੈ ਅਤੇ ਜਿਸ ਦਾ ਉਦੇਸ਼ ਕਿਰਤੀਆਂ ਦੇ ਹਿੱਤਾਂ ਦੀ ਰਾਖੀ ਕਰਨਾ ਅਤੇ ਉਨ੍ਹਾਂ ਦੀ ਸੁਰੱਖਿਆ ਕਰਨਾ ਹੈ, ਉਸਦੇ ਬਿਊਰੋ ਦੀਆਂ ਸੇਵਾਵਾਂ ਨਾਲ ਲੋਕਾਂ ਨੂੰ ਜ਼ਿਆਦਾ ਲਾਭ ਪ੍ਰਾਪਤ ਹੋਇਆ ਹੈ। ਨਾਲ ਹੀ ਇਹ ਸਬੂਤ ਅਧਾਰਿਤ ਨੀਤੀ ਨਿਰਮਾਣ ਲਈ ਮੁੱਲਵਾਨ ਡੇਟਾ ਪ੍ਰਦਾਨ ਕਰਦਾ ਹੈ।’’ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਰਤ ਕਾਨੂੰਨਾਂ ਤਹਿਤ ਅੰਕੜਿਆਂ ਦੇ ਸੰਗ੍ਰਹਿ ਵਿੱਚ ਵਧੀਆ ਅਨੁਭਵ ਨੂੰ ਦੇਖਦੇ ਹੋਏ ਲੇਬਰ ਬਿਊਰੋ ਨੂੰ ਸਾਰੇ ਚਾਰ ਕਿਰਤ ਕੋਡਾਂ ਤਹਿਤ ਅੰਕੜਾਂ ਰਿਟਰਨ ਦੇ ਸੰਗ੍ਰਹਿ ਲਈ ਨੋਡਲ ਏਜੰਸੀ ਦੇ ਰੂਪ ਵਿੱਚ ਨਾਮਜ਼ਦ ਕਰਨ ਦਾ ਪ੍ਰਸਤਾਵ ਹੈ।

 

ਲੇਬਰ ਬਿਊਰੋ ਦੇ ਡਾਇਰੈਕਟਰ ਜਨਰਲ ਜੀਪੀਐੱਸ ਨੇਗੀ ਨੇ ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਬਿਊਰੋ ਦੁਆਰਾ ਉਤਪੰਨ ਕਿਰਤ ਅੰਕੜਿਆਂ ਦੀ ਪ੍ਰਾਸੰਗਿਕਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ‘‘ਲੇਬਰ ਬਿਊਰੋ ਹਾਲ ਦੇ ਸਾਲਾਂ ਦੌਰਾਨ ਲਗਾਤਾਰ ਪ੍ਰਾਸੰਗਿਕ ਕਿਰਤ ਅੰਕੜੇ ਤਿਆਰ ਕਰਦਾ ਰਿਹਾ ਹੈ। ਇਸ ਪ੍ਰਕਾਰ ਉਤਪਾਦਿਤ ਡੇਟਾ ਕਿਰਤ ਮੁੱਲਾਂ ਨੂੰ ਲੈ ਕੇ ਵਸਤੂਆਂ ਅਤੇ ਸੇਵਾਵਾਂ ਵਿੱਚ ਮਹਿੰਗਾਈ ’ਤੇ ਪਕੜ ਬਣਾਉਣ ਲਈ ਕਿਰਤੀਆਂ, ਉਨ੍ਹਾਂ ਦੀਆਂ ਸਮਾਜਿਕ ਆਰਥਿਕ ਸਥਿਤੀਆਂ, ਉਦਯੋਗਿਕ ਕਿਰਤ ਅਤੇ ਅੰਕੜੇ, ਮਜ਼ਦੂਰੀ ਅਤੇ ਰੋਜ਼ਗਾਰ ਤੋਂ ਲੈ ਕੇ ਕਿਰਤ ਕਾਨੂੰਨਾਂ ਨੂੰ ਲਾਗੂ ਕਰਨ ਨਾਲ ਸਬੰਧਿਤ ਅੰਕੜਿਆਂ ’ਤੇ ਅਧਾਰਿਤ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਪ੍ਰਵਾਸੀ ਮਜ਼ਦੂਰਾਂ, ਘਰੇਲੂ ਕਾਮਿਆਂ, ਪੇਸ਼ੇਵਰਾਂ ਦੁਆਰਾ ਉਤਪਾਦਿਤ ਰੋਜ਼ਗਾਰ ਅਤੇ ਆਵਾਜਾਈ ਦੇ ਖੇਤਰ ’ਤੇ ਅਧਾਰਿਤ ਚਾਰ ਅਖਿਲ ਭਾਰਤੀ ਸਰਵੇਖਣਾਂ ਨੂੰ ਸ਼ੁਰੂ ਕਰਨ ਨਾਲ ਸਬੰਧਿਤ ਕਾਰਜ ਆਪਣੇ ਚਰਮ ’ਤੇ ਹੈ। ‘‘ਬਿਊਰੋ ਸਾਰੇ ਚਾਰ ਕਿਰਤ ਕੋਡਾਂ ਤਹਿਤ ਅੰਕੜਾ ਰਿਟਰਨ ਇਕੱਤਰ ਕਰਨ ਲਈ ਨੋਡਲ ਏਜੰਸੀ ਦੇ ਰੂਪ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਵੀ ਕਮਰ ਕਸ ਰਿਹਾ ਹੈ। ਪਹਿਲਾਂ ਤੋਂ ਹੀ ਕਿਰਤ ਕਾਨੂੰਨਾਂ ਤਹਿਤ ਰਿਟਰਨ ਸੰਗ੍ਰਹਿ ਵਿੱਚ ਸਾਡੇ ਵਧੀਆ ਅਨੁਭਵ ਨੂੰ ਦੇਖਦੇ ਹੋਏ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਨ੍ਹਾਂ ਸਾਰੀਆਂ ਉਮੀਦਾਂ ’ਤੇ ਖਰਾ ਉਤਰਾਂਗੇ। ਉਨ੍ਹਾਂ ਨੇ ਕਿਹਾ ਕਿ ਜਿੱਥੋਂ ਤੱਕ ਕਿਰਤ ਕੋਡਾਂ ਤਹਿਤ ਡੇਟਾ ਇਕੱਤਰ ਦਾ ਸਬੰਧ ਹੈ, ਚਾਰ ਕਿਰਤ ਕੋਡਾਂ ਤਹਿਤ ਅੰਕੜਾ ਰਿਟਰਨ ਦੇ ਸੰਗਹਿ ਲਈ ਬਿਊਰੋ ਨੂੰ ਨੋਡਲ ਏਜੰਸੀ ਬਣਾਉਣ ਦਾ ਪ੍ਰਸਤਾਵ ਦਿੱਤਾ ਗਿਆ ਹੈ। ਮੰਤਰਾਲੇ ਦੁਆਰਾ ਪ੍ਰਸਤਾਵਿਤ ‘ਉੱਦਮ ਅਧਾਰਿਤ ਰੋਜ਼ਗਾਰ ’ਤੇ ਅਖਿਲ ਭਾਰਤੀ ਤ੍ਰੈਮਾਸਿਕ ਸਰਵੇਖਣ’ ’ਤੇ ਉਨ੍ਹਾਂ ਨੇ ਕਿਹਾ ਕਿ ਸਰਵੇਖਣ ਸੰਗਠਿਤ ਅਤੇ ਅਸੰਗਠਿਤ ਦੋਵਾਂ ਖੇਤਰਾਂ ਵਿੱਚ ਰੋਜ਼ਗਾਰ ਦੀ ਸੰਖਿਆ ’ਤੇ ਵਿਆਪਕ ਡੇਟਾ ਪ੍ਰਦਾਨ ਕਰੇਗਾ।

 

****

 

ਬੀਐੱਨ/ਐੱਸਐੱਸ/ਆਈਏ



(Release ID: 1684919) Visitor Counter : 121