ਮੰਤਰੀ ਮੰਡਲ

ਕੈਬਨਿਟ ਨੇ ਭਾਰਤ ਅਤੇ ਭੂਟਾਨ ਦੇ ਦਰਮਿਆਨ ਆਊਟਰ ਸਪੇਸ ਦੀ ਸ਼ਾਂਤਮਈ ਵਰਤੋਂ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 30 DEC 2020 3:42PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਭਾਰਤ ਗਣਤੰਤਰ ਅਤੇ ਭੂਟਾਨ ਦੀ ਰੋਇਲ ਸਰਕਾਰ ਦਰਮਿਆਨ ਆਊਟਰ ਸਪੇਸ (ਬਾਹਰੀ ਪੁਲਾੜ) ਦੀ ਸ਼ਾਂਤਮਈ ਵਰਤੋਂ ਵਿੱਚ ਸਹਿਯੋਗ ਲਈ 19 ਨਵੰਬਰ, 2020 ਨੂੰ ਬੰਗਲੌਰ / ਥਿੰਫੂ ਵਿੱਚ ਦੋਵਾਂ ਧਿਰਾਂ ਦੁਆਰਾ ਦਸਤਖਤ ਕੀਤੇ ਅਤੇ ਹੱਥ-ਬਦਲੀ ਕੀਤੇ ਗਏ ਸਹਿਮਤੀ ਪੱਤਰ (ਐੱਮਓਯੂ) ਨੂੰ ਪ੍ਰਵਾਨਗੀ ਦੇ ਦਿੱਤੀ ਹੈ। 


 

ਬਿੰਦੂਵਾਰ ਵੇਰਵੇ:


 

ਇਹ ਸਹਿਮਤੀ ਪੱਤਰ ਭਾਰਤ ਅਤੇ ਭੂਟਾਨ ਨੂੰ ਧਰਤੀ ਦੀ ਰਿਮੋਟ ਸੈਂਸਿੰਗ;  ਸੈਟੇਲਾਈਟ ਸੰਚਾਰ ਅਤੇ ਸੈਟੇਲਾਈਟ ਅਧਾਰਿਤ ਨੈਵੀਗੇਸ਼ਨ;  ਪੁਲਾੜ ਵਿਗਿਆਨ ਅਤੇ ਗ੍ਰਹਿ ਖੋਜ;  ਅੰਤ੍ਰਿਕਸ਼ ਯਾਨ ਅਤੇ ਪੁਲਾੜ ਪ੍ਰਣਾਲੀਆਂ ਅਤੇ ਜ਼ਮੀਨੀ ਪ੍ਰਣਾਲੀ ਦੀ ਵਰਤੋਂ;  ਅਤੇ ਪੁਲਾੜ ਟੈਕਨੋਲੋਜੀ ਦੀ ਵਰਤੋਂ ਵਰਗੇ ਸੰਭਾਵਿਤ ਹਿੱਤਾਂ ਵਾਲੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਸਮਰੱਥ ਕਰੇਗਾ।

         

 

ਇਹ ਸਮਝੌਤਾ ਇੱਕ ਸੰਯੁਕਤ ਕਾਰਜ ਸਮੂਹ ਦੀ ਸਥਾਪਨਾ ਕਰੇਗਾ, ਜਿਸ ਵਿੱਚ ਡੀਓਐੱਸ / ਇਸਰੋ ਅਤੇ ਭੂਟਾਨ ਦੇ ਸੂਚਨਾ ਅਤੇ ਸੰਚਾਰ ਮੰਤਰਾਲੇ (ਐੱਮਓਆਈਸੀ) ਦੇ ਮੈਂਬਰ ਸ਼ਾਮਲ ਹੋਣਗੇ, ਜੋ ਕਿ ਸਮਾਂ-ਸੀਮਾ ਅਤੇ ਲਾਗੂਕਰਨ ਦੇ ਸਾਧਨਾਂ ਸਮੇਤ ਕਾਰਜ ਯੋਜਨਾ ਨੂੰ ਅੱਗੇ ਤੋਰਨਗੇ। 


 

 ਲਾਗੂਕਰਨ ਦੀ ਰਣਨੀਤੀ ਅਤੇ ਟੀਚੇ:

ਹਸਤਾਖਰ ਕੀਤੇ ਸਹਿਮਤੀ ਪੱਤਰ ਨਾਲ ਸਹਿਯੋਗ ਦੇ ਖਾਸ ਖੇਤਰਾਂ ਅਤੇ ਸੰਯੁਕਤ ਕਾਰਜਕਾਰੀ ਸਮੂਹ ਦੀ ਸਥਾਪਨਾ ਦੇ ਲਈ ਵਿਸ਼ੇਸ਼ ਕਾਰਜਸ਼ੀਲਤਾ ਦੀ ਮੁਕੰਮਲਤਾ ਅਤੇ ਇਸ ਸਮਝੌਤੇ ਨੂੰ ਲਾਗੂ ਕਰਨ ਦੇ ਸਾਧਨਾਂ ਸਮੇਤ ਕਾਰਜ ਯੋਜਨਾ ‘ਤੇ ਅਮਲ ਕਰਨ ਲਈ ਅਗਵਾਈ ਮਿਲੇਗੀ।


 

ਪ੍ਰਮੁੱਖ ਪ੍ਰਭਾਵ:


 

ਦਸਤਖਤ ਕੀਤੇ ਸਮਝੌਤੇ ਜ਼ਰੀਏ ਧਰਤੀ ਦੀ ਰਿਮੋਟ ਸੈਂਸਿੰਗ;  ਸੈਟੇਲਾਈਟ ਸੰਚਾਰ;  ਸੈਟੇਲਾਈਟ ਨੈਵੀਗੇਸ਼ਨ;  ਪੁਲਾੜ ਵਿਗਿਆਨ ਅਤੇ ਬਾਹਰੀ ਸਪੇਸ ਦੀ ਖੋਜ ਦੇ ਖੇਤਰ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਦੀ ਪ੍ਰੇਰਣਾ ਪ੍ਰਦਾਨ ਕੀਤੀ ਜਾਵੇਗੀ।


 

ਲਾਭਾਰਥੀਆਂ ਦੀ ਗਿਣਤੀ:


 

ਇਸ ਸਮਝੌਤਾ ਪੱਤਰ ਦੇ ਜ਼ਰੀਏ ਭੂਟਾਨ ਦੀ ਰੋਇਲ ਸਰਕਾਰ ਨਾਲ ਸਹਿਯੋਗ ਕਰਨਾ ਮਾਨਵਤਾ ਦੇ ਲਾਭ ਲਈ ਪੁਲਾੜ ਟੈਕਨੋਲੋਜੀਆਂ ਦੇ ਉਪਯੋਗ ਦੇ ਖੇਤਰ ਵਿੱਚ ਇੱਕ ਸਾਂਝੀ ਗਤੀਵਿਧੀ ਵਿਕਸਿਤ ਕਰੇਗਾ। ਇਸ ਤਰ੍ਹਾਂ ਦੇਸ਼ ਦੇ ਸਾਰੇ ਵਰਗਾਂ ਅਤੇ ਖੇਤਰਾਂ ਨੂੰ ਲਾਭ ਮਿਲੇਗਾ।


 

ਪਿਛੋਕੜ:


 

ਭਾਰਤ ਅਤੇ ਭੂਟਾਨ ਰਸਮੀ ਪੁਲਾੜ ਸਹਿਯੋਗ ਸਥਾਪਿਤ ਕਰਨ ਬਾਰੇ ਵਿਚਾਰ-ਵਟਾਂਦਰੇ ਕਰਦੇ ਰਹੇ ਹਨ। ਪੁਲਾੜ ਸਹਿਯੋਗ ਲਈ ਅੰਤਰ-ਸਰਕਾਰੀ ਸਹਿਮਤੀ ਪੱਤਰ ਦਾ ਇੱਕ ਖਰੜਾ ਨਵੰਬਰ 2017 ਵਿੱਚ ਭੂਟਾਨ ਨੂੰ ਅੱਗੇ ਭੇਜਣ ਲਈ ਵਿਦੇਸ਼ ਮਾਮਲੇ ਮੰਤਰਾਲੇ ਨਾਲ ਸਾਂਝਾ ਕੀਤਾ ਗਿਆ ਸੀ। ਫਰਵਰੀ 2020 ਵਿੱਚ ਹੋਈ ਦੁਵੱਲੀ ਬੈਠਕ ਦੌਰਾਨ ਹੋਰ ਸਹਿਯੋਗੀ ਪ੍ਰਸਤਾਵਾਂ ਦੇ ਨਾਲ-ਨਾਲ ਇਸ ਖਰੜੇ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਸੀ।


 

ਡਿਪਲੋਮੈਟਿਕ ਚੈਨਲਾਂ ਦੁਆਰਾ ਕੁੱਝ ਦੁਹਰਾਅ ਤੋਂ ਬਾਅਦ, ਦੋਵੇਂ ਧਿਰਾਂ ਸਹਿਮਤੀ ਪੱਤਰ ਦੇ ਕਾਰਜਸ਼ੀਲ ਖਰੜੇ 'ਤੇ ਪਹੁੰਚ ਗਈਆਂ ਅਤੇ ਅੰਦਰੂਨੀ ਪ੍ਰਵਾਨਗੀ ਲਈ ਇਸ ਪ੍ਰਕਿਰਿਆ ‘ਤੇ ਕਾਰਵਾਈ ਕੀਤੀ ਗਈ। ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰਨ ਤੋਂ ਬਾਅਦ 19 ਨਵੰਬਰ, 2020 ਨੂੰ ਦੋਵੇਂ ਧਿਰਾਂ ਦੁਆਰਾ ਸਹਿਮਤੀ ਪੱਤਰ 'ਤੇ ਹਸਤਾਖਰ ਹੋਏ ਅਤੇ ਅਦਾਨ-ਪ੍ਰਦਾਨ ਕੀਤਾ ਗਿਆ। 

                **********


 

ਡੀਐੱਸ(Release ID: 1684872) Visitor Counter : 5