ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਬਰਤਾਨੀਆ ਤੋਂ ਰਿਪੋਰਟ ਕੀਤੇ ਗਏ ਸਾਰਸ- ਕੋਵ -2 ਵਾਇਰਸ ਦੇ ਨਵੇਂ ਪਰਿਵਰਤਨਸ਼ੀਲ ਰੂਪ ਨਾਲ 20 ਵਿਅਕਤੀ ਮਿਲੇ ਹਨ


ਪਿਛਲੇ 33 ਦਿਨਾਂ ਤੋਂ ਠੀਕ ਹੋਣ ਵਾਲੇ ਮਾਮਲਿਆਂ ਦੀ ਗਿਣਤੀ ਰੋਜ਼ਾਨਾ ਆਉਣ ਵਾਲੇ ਨਵੇਂ ਮਾਮਲਿਆਂ ਤੋਂ ਵੱਧ ਰਹੀ ਹੈ ਐਕਟਿਵ ਕੇਸ ਲੋਡ ਹੋਰ ਹੇਠਾਂ ਆਇਆ

ਭਾਰਤ ਦੇ ਮਾਮਲੇ ਪ੍ਰਤੀ ਮਿਲੀਅਨ ਅਤੇ ਮੌਤ ਪ੍ਰਤੀ ਮਿਲੀਅਨ ਅਬਾਦੀ ਪਿੱਛੇ ਵਿਸ਼ਵ ਵਿੱਚ ਸਭ ਤੋਂ ਘੱਟ ਹਨ

Posted On: 30 DEC 2020 11:08AM by PIB Chandigarh

ਬਰਤਾਨੀਆ ਤੋਂ ਰਿਪੋਰਟ ਕੀਤੇ ਗਏ ਸਾਰਸ-ਕੋਵ -2 ਵਾਇਰਸ ਦੇ ਪਰਿਵਰਤਨਸ਼ੀਲ ਰੂਪ ਨਾਲ ਕੁੱਲ 20 ਵਿਅਕਤੀ ਪੀੜਿਤ ਪਾਏ ਗਏ ਹਨ। ਇਨ੍ਹਾਂ ਵਿੱਚ ਪਹਿਲਾਂ ਦੱਸੇ ਗਏ ਛੇ ਵਿਅਕਤੀ (ਐਨ ਆਈ ਐਮ ਐਚ ਏ ਐਨ ਐਸ), ਬੰਗਲੁਰੂ ਵਿੱਚ 3, ਸੀਸੀਐਮਬੀ, ਹੈਦਰਾਬਾਦ ਵਿੱਚ 2 ਅਤੇ ਐਨਆਈਵੀ, ਪੁਣੇ ਵਿੱਚ 1) ਸ਼ਾਮਲ ਹਨ। ਹੇਠਾਂ ਦਿੱਤੀ ਸਾਰਣੀ ਵਿੱਚ ਦਰਸਾਏ ਅਨੁਸਾਰ 10 ਲੈਬਾਂ ਵਿੱਚ 107 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। 

ਭਾਰਤ ਸਰਕਾਰ ਨੇ 10 ਲੈਬਾਂ (ਐਨਆਈਬੀਐਮਜੀ ਕੋਲਕਾਤਾ, ਆਈਐਲਐਸ ਭੁਵਨੇਸ਼ਵਰ, ਐਨਆਈਵੀ ਪੁਣੇ, ਸੀਸੀਐਸ ਪੁਣੇ, ਸੀਸੀਐਮਬੀ ਹੈਦਰਾਬਾਦ, ਸੀਡੀਐਫਡੀ ਹੈਦਰਾਬਾਦ, ਇਨਸਟੇਮ ਬੰਗਲੁਰੂ, ਐਨ ਆਈ ਐਮ ਐਚ ਏ ਐਨ ਐਸ , ਬੈਂਗਲੁਰੂ, ਆਈਜੀਆਈਬੀ ਦਿੱਲੀ, ਐਨਸੀਡੀਸੀ ਦਿੱਲੀ) ਨੇ ਇਨਸੈਕਗ (ਇੰਡੀਅਨ ਸਾਰਸ-ਕੋਵੀ -2 ਜੀਨੋਮਿਕਸ ਕਨਸੋਰਟੀਅਮ) ਦਾ ਜੀਨੋਮ ਪਰਖ ਲਈ ਗੱਠਨ ਕੀਤਾ ਹੈ। ਸਥਿਤੀ ਸਾਵਧਾਨੀ ਨਾਲ ਨਿਗਰਾਨੀ ਅਧੀਨ ਹੈ ਅਤੇ ਰਾਜਾਂ ਨੂੰ ਨਿਗਰਾਨੀ ਵਧਾਉਣ, ਕੰਟੈਨਮੈਂਟ ਨਿਯਮ ਦੀ ਪਾਲਣਾ, ਟੈਸਟਿੰਗ ਅਤੇ ਨਮੂਨੇ ਆਈ ਐਨ ਐਸ ਏ ਸੀ ਓ ਜੀ ਲੈਬਾਂ ਨੂੰ ਭੇਜਣ ਲਈ ਨਿਯਮਿਤ ਤੌਰ ਤੇ ਸਲਾਹ ਦਿੱਤੀ ਜਾ ਰਹੀ ਹੈ।

 

 ਪਿਛਲੇ 33 ਦਿਨਾਂ ਤੋਂ ਰੋਜ਼ਾਨਾ ਠੀਕ ਹੋਣ ਵਾਲੇ ਮਾਮਲਿਆਂ ਦੀ ਗਿਣਤੀ ਰੋਜ਼ਾਨਾ ਨਵੇਂ ਆਉਣ ਵਾਲੇ ਮਾਮਲਿਆਂ ਨੂੰ ਪਾਰ ਕਰ ਗਈ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 20,549 ਵਿਅਕਤੀ ਕੋਵਿਡ ਪੋਜ਼ੀਟਿਵ ਪਾਏ ਗਏ। ਇਸੇ ਮਿਆਦ ਦੇ ਦੌਰਾਨ, ਐਕਟਿਵ ਮਾਮਲਿਆਂ ਵਿੱਚ ਗਿਰਾਵਟ ਨੂੰ ਯਕੀਨੀ ਬਣਾਉਂਦਿਆਂ 26,572 ਨਵੀਆਂ ਸਿਹਤਯਾਬੀਆਂ ਦਰਜ਼ ਕੀਤੀਆਂ ਗਈਆਂ ਹਨ। 

ਭਾਰਤ ਦੇ ਠੀਕ ਹੋਣ ਵਾਲੇ ਮਾਮਲਿਆਂ ਦੀ ਗਿਣਤੀ ਅੱਜ 98,34,141 ਹੈ। ਇਹ ਵਿਸ਼ਵ ਪੱਧਰ 'ਤੇ ਸਭ ਤੋਂ ਉੱਚੀ ਹੈ। ਸਿਹਤਯਾਬੀ ਦੀ ਦਰ 96% (95.99%) ਦੇ ਨੇੜੇ ਪਹੁੰਚ ਗਈ ਹੈ। ਸਿਹਤਯਾਬੀ ਅਤੇ ਐਕਟਿਵ ਮਾਮਲਿਆਂ ਵਿੱਚ ਪਾੜਾ (95, 71, 869) ਲਗਾਤਾਰ ਵਧਦਾ ਜਾ ਰਿਹਾ ਹੈ। 

ਭਾਰਤ ਦੇ 2,62,272 ਦੇ ਕੁੱਲ ਐਕਟਿਵ ਮਾਮਲੇ ਦੇਸ਼ ਦੇ ਕੁਲ ਪੋਜ਼ੀਟਿਵ ਮਾਮਲਿਆਂ ਦਾ ਸਿਰਫ 2.56% ਬਣਦੇ ਹਨ। ਨਵੇਂ ਠੀਕ ਹੋਏ ਮਾਮਲਿਆਂ ਕਾਰਨ ਕੁਲ ਐਕਟਿਵ ਮਾਮਲਿਆਂ ਵਿੱਚ 6,309 ਦੀ ਨੈਟ ਗਿਰਾਵਟ ਆਈ ਹੈ। 

ਜਦੋਂ ਵਿਸ਼ਵਵਿਆਪੀ ਮਾਮਲਿਆਂ ਨਾਲ ਤੁਲਨਾ ਕੀਤੀ ਜਾਂਦੀ ਹੈ, ਤਾਂ ਭਾਰਤ ਦੇ ਪ੍ਰਤੀ ਮਿਲੀਅਨ ਆਬਾਦੀ ਦੇ ਮਾਮਲੇ ਵਿਸ਼ਵ ਵਿੱਚ ਸਭ ਤੋਂ ਘੱਟ (7,423) ਹਨ। ਰੂਸ, ਇਟਲੀ ਬਰਤਾਨੀਆਂ, ਬ੍ਰਾਜ਼ੀਲ, ਫਰਾਂਸ ਅਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਪ੍ਰਤੀ ਮਿਲੀਅਨ ਆਬਾਦੀ ਪਿੱਛੇ ਮਾਮਲੇ ਬਹੁਤ ਜ਼ਿਆਦਾ ਹਨ। 

ਨਵੇਂ ਠੀਕ ਹੋਏ ਕੇਸਾਂ ਵਿਚੋਂ 78.44% ਮਾਮਲੇ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਕੇਂਦਰਿਤ ਪਾਏ ਗਏ ਹਨ। 

ਮਹਾਰਾਸ਼ਟਰ ਨੇ ਇਕ ਦਿਨ ਵਿੱਚ ਠੀਕ ਹੋਣ ਵਾਲੇ ਸਭ ਤੋਂ ਵੱਧ ਗਿਣਤੀ ਦੇ 5,572 ਮਾਮਲੇ ਦਰਜ਼ ਕੀਤੇ ਹਨ ਅਤੇ ਇਸਤੋਂ ਬਾਅਦ ਕੇਰਲ ਵਿੱਚ 5,029 ਲੋਕ ਅਤੇ ਛੱਤੀਸਗੜ ਵਿੱਚ 1,607 ਲੋਕਾਂ ਦੇ ਠੀਕ ਹੋਣ ਦੀ ਰਿਪੋਰਟ ਕੀਤੀ ਗਈ ਹੈ।

ਨਵੇਂ ਕੇਸਾਂ ਵਿਚੋਂ 9.24% ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਹਨ। 

ਕੇਰਲ ਵਿੱਚ ਰੋਜ਼ਾਨਾ ਨਵੇਂ ਕੇਸ 5,887 ਦਰਜ ਕੀਤੇ ਗਏ। ਇਸ ਤੋਂ ਬਾਅਦ ਮਹਾਰਾਸ਼ਟਰ ਵਿਚ 3,018 ਨਵੇਂ ਕੇਸ ਸਾਹਮਣੇ ਆਏ ਹਨ । ਪੱਛਮੀ ਬੰਗਾਲ ਵਿੱਚ 1,244 ਨਵੇਂ ਕੇਸ ਦਰਜ ਕੀਤੇ ਗਏ।

ਪਿਛਲੇ 24 ਘੰਟਿਆਂ ਦੌਰਾਨ 286  ਮੌਤਾਂ ਹੋਈਆਂ ਹਨ I

ਦਸ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਨਵੀਆਂ ਮੌਤਾਂ ਦੀ ਦਰ 79.37% ਹੈ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (68) ਮੌਤਾਂ ਹੋਈਆਂ ਹਨ। ਪੱਛਮੀ ਬੰਗਾਲ ਅਤੇ ਦਿੱਲੀ ਵਿਚ ਰੋਜ਼ਾਨਾ ਮੌਤਾਂ ਕ੍ਰਮਵਾਰ 30 ਅਤੇ 28 ਹਨ । 

ਹਮਲਾਵਰ ਅਤੇ ਟਾਰਗੇਟਿਡ ਟੈਸਟਿੰਗ, ਸਕਾਰਾਤਮਕ ਕੇਸਾਂ ਦੀ ਛੇਤੀ ਪਛਾਣ, ਸਮੇਂ ਸਮੇਂ ਤੇ ਅਲੱਗ-ਥਲੱਗ ਹੋਣਾ ਅਤੇ ਗੰਭੀਰ ਮਾਮਲਿਆਂ ਦਾ ਤੁਰੰਤ ਹਸਪਤਾਲ ਵਿੱਚ ਦਾਖਲ ਹੋਣਾ (ਅਤੇ ਹਲਕੇ ਕੇਸਾਂ ਦੀ ਨਿਗਰਾਨੀ ਹੇਠ ਘਰ ਰਹਿਣਾ) ਅਤੇ ਸਟੈਂਡਰਡ ਟ੍ਰੀਟਮੈਂਟ ਪ੍ਰੋਟੋਕੋਲ ਨੇ ਸਮੂਹਕ ਰੂਪ ਵਿੱਚ ਇਹ ਸੁਨਿਸ਼ਚਿਤ ਕੀਤਾ ਹੈ ਕਿ ਰੋਜ਼ਾਨਾ ਮੌਤਾਂ 300 ਤੋਂ ਹੇਠਾਂ ਹਨ। 

ਭਾਰਤ ਵਿਚ ਰੋਜ਼ਾਨਾ ਮੌਤਾਂ ਦੀ ਗਿਣਤੀ ਲਗਾਤਾਰ ਗਿਰਾਵਟ ਤੇ ਹੈ। ਭਾਰਤ ਵਿਚ ਪ੍ਰਤੀ ਮਿਲੀਅਨ ਆਬਾਦੀ ਪਿੱਛੇ ਮੌਤਾਂ (107) ਵਿਸ਼ਵ ਵਿਚ ਸਭ ਤੋਂ ਘੱਟ ਹਨ। 

----------------------

ਐਮਵੀ / ਐਸਜੇ



(Release ID: 1684779) Visitor Counter : 200