ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਇੰਡੀਅਨ ਸਾਰਸ- ਕੋਵ-2 ਜੇਨੋਮਿਕਸ ਕੰਨਜੋਰਟਿਅਮ ( ਆਈ ਐਨ ਐਸ ਏ ਸੀ ਓ ਜੀ ) ਲੈਬਾਂ ਨੇ ਸਾਰਸ -ਕੋਵ-2 ਦੀ ਉਤਪਰਿਵਰਤੀ ਕਿਸਮ ਦੇ ਜੀਨੋਮ ਦੇ ਸ਼ੁਰੂਆਤੀ ਨਤੀਜੇ ਜਾਰੀ ਕੀਤੇ

Posted On: 29 DEC 2020 9:33AM by PIB Chandigarh

ਭਾਰਤ ਸਰਕਾਰ ਨੇ ਬਰਤਾਨੀਆ ਤੋਂ ਰਿਪੋਰਟ ਹੋਏ ਸਾਰਸ-ਕੋਵ-2 ਵਾਇਰਸ ਦੇ ਉਤਪਰਿਵਰਤੀ ਕਿਸਮ ਦੀਆਂ ਰਿਪੋਰਟਾਂ ਦੇ ਮਾਮਲਿਆਂ ਦਾ ਨੋਟਿਸ ਲੈਂਦਿਆਂ ਇਸ ਉਤਪਰਿਵਰਤੀ ਕਿਸਮ ਦੇ ਵਾਇਰਸ ਨੂੰ ਲੱਭਣ ਅਤੇ ਇਸ ਦੀ ਰੋਕਥਾਮ ਲਈ ਸਰਗਰਮ ਰੋਕਥਾਮ ਰਣਨੀਤੀ ਬਣਾਈ ਹੈ ।
ਇਸ ਰਣਨੀਤੀ ਵਿੱਚ ਹੇਠ ਲਿਖੇ ਉਪਰਾਲੇ ਸ਼ਾਮਲ ਹਨ ਪਰ ਇਹ ਸੀਮਤ ਨਹੀਂ ਹਨ ।
1.   23 ਦਸੰਬਰ 2020 ਦੀ ਅੱਧੀ ਰਾਤ ਤੋਂ ਤਤਕਾਲ ਪ੍ਰਭਾਵ ਨਾਲ 31 ਦਸੰਬਰ 2020 ਤੱਕ ਬਰਤਾਨੀਆ ਤੋਂ ਆਉਣ ਵਾਲੀਆਂ ਸਾਰੀਆਂ ਹੀ ਉਡਾਣਾਂ ਨੂੰ ਆਰਜ਼ੀ ਤੌਰ ਤੇ ਮੁਲਤਵੀ ਕੀਤਾ ਗਿਆ ਹੈ ।
2.   ਬਰਤਾਨੀਆ ਤੋਂ ਆਉਣ ਵਾਲੇ ਸਾਰੇ ਹੀ ਯਾਤਰੀਆਂ ਲਈ  ਆਰ ਟੀ ਪੀ ਸੀ ਆਰ ਟੈਸਟ ਰਾਹੀਂ ਲਾਜ਼ਮੀ ਟੈਸਟਿੰਗ ਹੋਵੇਗੀ । ਬਰਤਾਨੀਆ ਤੋਂ ਵਾਪਸ ਆਉਣ ਵਾਲੇ ਸਾਰੇ ਹੀ ਵਿਅਕਤੀਆਂ ਦੇ ਸੈਂਪਲ ਜੇਕਰ ਆਰ ਟੀ ਪੀ ਸੀ ਆਰ ਟੈਸਟ ਵਿੱਚ ਪੋਜ਼ੀਟਿਵ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ 10 ਸਰਕਾਰੀ ਲੈਬਾਂ ਦੇ ਸਮੂਹ ਅਰਥਾਤ ਆਈ ਐਨ ਐਸ ਏ ਸੀ ਓ ਜੀ ਦੀਆਂ ਜੀਨੋਮ ਲੈਬਾਂ ਦੇ ਸਮੂਹ ਲਈ ਜੀਨੋਮ ਸੀਕੁਵੈਂਨਸ ਟੈਸਟ ਕਰਵਾਉਣਾ ਹੋਵੇਗਾ ।
3.   ਕੋਵਿਡ-19 ਤੇ ਰਾਸ਼ਟਰੀ ਟਾਸਕ ਫੋਰਸ (ਐਨ ਟੀ ਐੱਫ) ਦੀ ਮੀਟਿੰਗ 26 ਦਸੰਬਰ 2020 ਨੂੰ ਇਸ ਮੁੱਦੇ ਤੇ ਵਿਚਾਰ ਲਈ ਕੀਤੀ ਗਈ ਅਤੇ ਇਸ ਵਿੱਚ ਟੈਸਟਿੰਗ, ਇਲਾਜ, ਨਿਗਰਾਨੀ ਅਤੇ ਕੰਟੇਨਮੈਂਟ ਰਣਨੀਤੀ ਤੇ ਦੀ ਸਿਫ਼ਾਰਸ਼ ਕੀਤੀ ਗਈ।
4.    ਸਾਰਸ -ਕੋਵ-2 ਦੀ ਉਤਪਰਿਵਰਤੀ ਕਿਸਮ ਨਾਲ ਨਜਿੱਠਣ ਲਈ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ 22 ਦਸੰਬਰ 2020 ਨੂੰ ਐਸ ਓ ਪੀ ਜਾਰੀ ਕੀਤੀ ਗਈ ।
ਸਾਰੇ ਹੀ ਮੁੱਦੇ ਦੀ 26 ਦਸੰਬਰ 2020 ਨੂੰ ਐਨ ਟੀ ਐਫ਼ ਵੱਲੋਂ ਪਰਖ਼ ਕੀਤੀ ਗਈ ਅਤੇ ਐਨ ਟੀ ਐਫ਼ ਨੇ ਇਹ ਨਤੀਜਾ ਕੱਢਿਆ ਕਿ ਉਤਪਰਿਵਰਤੀ ਕਿਸਮ ਦੇ ਵਾਇਰਸ ਦੇ ਮੱਦੇਨਜ਼ਰ ਨਾ ਤਾਂ ਮੌਜੂਦਾ ਰਾਸ਼ਟਰੀ ਇਲਾਜ ਪ੍ਰੋਟੋਕਾਲ ਅਤੇ ਨਾ ਹੀ ਮੌਜੂਦਾ ਟੈਸਟਿੰਗ ਪ੍ਰੋਟੋਕਾਲਾਂ ਨੂੰ ਬਦਲਣ ਦੀ ਲੋੜ ਹੈ । ਐਨ ਟੀ ਐਫ਼ ਨੇ ਇਹ ਸਿਫ਼ਾਰਸ਼ ਵੀ ਕੀਤੀ ਏ ਕਿ ਮੌਜੂਦਾ ਨਿਗਰਾਨੀ ਰਣਨੀਤੀ ਤੋਂ ਇਲਾਵਾ ਵਾਧੂ  ਜੇਨੋਮਿਕ ਨਿਗਰਾਨੀ ਦਾ ਸੰਚਾਲਨ ਜੋਖ਼ਮ ਭਰਿਆ ਹੋਵੇਗਾ ।
25 ਨਵੰਬਰ ਤੋਂ 23 ਦਸੰਬਰ 2020 ਦੀ ਅੱਧੀ ਰਾਤ ਤੱਕ ਕੋਈ 33 ਹਜ਼ਾਰ ਯਾਤਰੀ ਬਰਤਾਨੀਆ ਤੋਂ ਭਾਰਤ ਦੇ ਵੱਖ-ਵੱਖ ਹਵਾਈ ਅੱਡਿਆਂ ਤੇ ਪਹੁੰਚੇ ਸਨ । ਇਨ੍ਹਾਂ ਸਾਰੇ ਯਾਤਰੀਆਂ ਨੂੰ ਟਰੈਕ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਸਾਰੇ ਯਾਤਰੀਆਂ ਦੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਆਰ ਟੀ -ਪੀ ਸੀ ਆਰ ਟੈਸਟ ਕਰਵਾਏ ਜਾਣਗੇ । ਹੁਣ ਤੱਕ ਸਿਰਫ਼ 114 ਯਾਤਰੀ ਪੋਸਿਟਿਵ ਪਾਏ ਗਏ ਹਨ । ਇਹ ਪੋਸਿਟਿਵ ਸੈਂਪਲ 10 ਆਈ ਐਨ ਐਸ ਏ ਸੀ ਓ ਜੀ ਲੈਬਾਂ ( ਐਨ ਆਈ ਬੀ ਐਮ ਜੀ ਕੋਲਕਾਤਾ, ਆਈ ਐਲ ਐਸ, ਭੁਵਨੇਸ਼ਵਰ, ਐਨ ਆਈ ਵੀ ,ਪੁਣੇ , ਸੀ ਸੀ ਐਸ ਪੁਣੇ, ਸੀ ਸੀ ਐਮ ਬੀ ਹੈਦਰਾਬਾਦ, ਸੀ ਡੀ ਐਫ ਡੀ ਹੈਦਰਾਬਾਦ ਇੰਨ ਸਟੈਂਮ ਬੰਗਲੁਰੂ, ਐਨ ਆਈ ਐਮ ਐਚ ਏ ਐਨ ਐਸ ਬੰਗਲੁਰੂ ਅਤੇ ਆਈ ਜੀ ਆਈ ਬੀ ਦਿੱਲੀ ,ਐਨ ਸੀ ਡੀ ਸੀ ਦਿੱਲੀ ) ਵਿੱਚ ਜੀਨੋਮ ਉਤਪਰਿਵਰਤੀ  ਟੈਸਟ ਲਈ ਭੇਜੇ ਗਏ ਹਨ ।
ਬਰਤਾਨੀਆ ਤੋਂ ਪਰਤੇ ਵਿਅਕਤੀਆਂ ਵਿੱਚੋਂ ਕੁੱਲ 6 ਸੈਂਪਲ ਬਰਤਾਨੀਆ ਦੇ ਨਵੇਂ ਕਿਸਮ ਦੇ ਜੀਨੋਮ ਨਾਲ ਪੋਜ਼ੀਟਿਵ ਪਾਏ ਗਏ ਹਨ । ਇਨ੍ਹਾਂ ਵਿੱਚੋਂ 3 ਐਨ ਆਈ ਐਮ ਐੱਚ ਏ ਐਨ ਐਸ ਬੰਗਲੁਰੂ, 2 ਸੀ ਸੀ ਐਮ ਬੀ ਹੈਦਰਾਬਾਦ ਅਤੇ 1 ਐਨ ਆਈ ਵੀ ਪੁਣੇ ਵਿੱਚ ਇਸ ਵਾਇਰਸ ਨਾਲ ਪ੍ਰਭਾਵਿਤ ਪਾਇਆ ਗਿਆ ਹੈ । ਇਨ੍ਹਾਂ ਸਾਰੇ ਹੀ ਵਿਅਕਤੀਆਂ ਨੂੰ ਵੱਖ-ਵੱਖ ਰਾਜ ਸਰਕਾਰਾਂ ਵੱਲੋਂ ਨਾਮਜਦ ਕੀਤੇ ਗਏ ਸਿਹਤ ਸੰਭਾਲ ਕੇਂਦਰਾਂ ਵਿੱਚ ਸਿੰਗਲ ਕਮਰੇ ਵਿੱਚ ਏਕਾਂਤਵਾਸ ਵਿੱਚ ਰੱਖਿਆ ਗਿਆ  ਹੈ । ਉਨ੍ਹਾਂ ਦੇ ਨੇੜਲੇ ਸੰਪਰਕਾਂ ਨੂੰ ਵੀ ਕੁਆਰੰਨਟਾਈਨ ਅਧੀਨ ਰੱਖਿਆ ਗਿਆ ਹੈ । ਉਨ੍ਹਾਂ ਦੇ ਸਹਿਯੋਗੀ ਯਾਤਰੀਆਂ , ਪਰਿਵਾਰਿਕ ਸੰਪਰਕਾਂ ਅਤੇ ਹੋਰਨਾਂ ਦੀ ਵਿਆਪਕ ਸੰਪਰਕ ਖੋਜ ਸ਼ੁਰੂ ਕਰ ਦਿੱਤੀ ਗਈ ਹੈ । ਜੀਨੋਮ ਸੀਕੁਵੈਂਨਸੀ ਹੋਰਨਾਂ ਨਮੂਨਿਆਂ ਤੇ ਵੀ ਜਾਰੀ ਹੈ ।
ਇਹ ਸਥਿਤੀ ਪੂਰੀ ਤਰ੍ਹਾਂ ਨਾਲ ਸਾਵਧਾਨੀ ਅਧੀਨ ਨਿਗਰਾਨੀ ਵਿੱਚ ਹੈ ਅਤੇ ਰਾਜਾਂ ਨੂੰ ਨਿਗਰਾਨੀ, ਕੰਟੇਨਮੈਂਟ ਅਤੇ ਟੈਸਟਿੰਗ ਵਧਾਉਣ ਲਈ ਨਿਯਮਿਤ ਤੌਰ ਤੇ ਕੰਮ ਕਰਨ ਦੀ ਸਲਾਹ ਦਿੱਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਉਹ ਅਜਿਹੇ ਮਾਮਲਿਆਂ ਦੇ ਨਮੂਨੇ ਆਈ ਐਨ ਐਸ ਏ ਸੀ ਓ ਜੀ ਲੈਬਾਂ ਨੂੰ ਭੇਜਣ ।
ਇੱਥੇ ਇਹ ਦੱਸਣਾ ਮਹੱਤਵਪੂਰਨ ਹੋਵੇਗਾ ਕਿ ਬਰਤਾਨੀਆ ਦੀ ਨਵੇਂ ਵਾਇਰਸ ਕਿਸਮ ਦੀ ਮੌਜੂਦਗੀ ਪਹਿਲਾਂ ਹੀ ਡੈਨਮਾਰਕ, ਨੀਦਰਲੈਂਡ, ਆਸਟ੍ਰੇਲੀਆ, ਇਟਲੀ, ਸਵੀਡਰ, ਫਰਾਂਸ, ਸਪੇਨ, ਸਵਿਟਜ਼ਰਲੈਂਡ, ਜਰਮਨੀ, ਕੈਨੇਡਾ, ਜਾਪਾਨ, ਲਿਬਨਾਨ ਅਤੇ ਸਿੰਗਾਪੁਰ ਵਿੱਚ ਮੌਜੂਦ ਹੈ ।

---------------------------------------- 
 

 ਐਮ ਵੀ(Release ID: 1684330) Visitor Counter : 210