ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 28 ਦਸੰਬਰ ਨੂੰ 100ਵੀਂ ਕਿਸਾਨ ਰੇਲ ਨੂੰ ਹਰੀ ਝੰਡੀ ਦਿਖਾਉਣਗੇ

Posted On: 26 DEC 2020 7:36PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੀਡੀਓ ਕਾਨਫਰੰਸਿੰਗ ਜ਼ਰੀਏ 28 ਦਸੰਬਰ, 2020 ਨੂੰ ਸ਼ਾਮ 4.30 ਵਜੇ ਮਹਾਰਾਸ਼ਟਰ ਦੇ ਸੰਗੋਲਾ ਤੋਂ ਪੱਛਮ ਬੰਗਾਲ ਦੇ ਸ਼ਾਲੀਮਾਰ ਤੱਕ 100ਵੀਂ ਕਿਸਾਨ ਰੇਲ ਨੂੰ ਹਰੀ ਝੰਡੀ ਦਿਖਾਉਣਗੇ। ਕੇਂਦਰੀ ਮੰਤਰੀ ਸ਼੍ਰੀ ਨਰੇਂਦਰ ਤੋਮਰ ਅਤੇ ਸ਼੍ਰੀ ਪਿਯੂਸ਼ ਗੋਇਲ ਵੀ ਇਸ ਮੌਕੇ ’ਤੇ ਮੌਜੂਦ ਹੋਣਗੇ। 

 

ਇਸ ਬਹੁ-ਵਸਤੂਆਂ ਵਾਲੀ ਰੇਲ ਸੇਵਾ ਵਿੱਚ ਫੁੱਲਗੋਭੀ, ਸ਼ਿਮਲਾ ਮਿਰਚ, ਪੱਤਾ ਗੋਭੀ, ਡਰੱਮਸਟਿਕ, ਮਿਰਚਾਂ, ਪਿਆਜ਼ ਦੇ ਨਾਲ ਨਾਲ ਅੰਗੂਰ, ਸੰਤਰੇ, ਅਨਾਰ, ਕੇਲੇ, ਕਸਟਰਡ ਸੇਬ ਆਦਿ ਸਬਜ਼ੀਆਂ ਤੇ ਫਲ਼ ਹੋਣਗੇ। ਖੇਪ ਦੇ ਅਕਾਰ ਦੇ ਬਿਨਾ ਕਿਸੇ ਰੋਕ-ਟੋਕ ਦੇ ਸਾਰੀਆਂ ਨਾਸ਼ਵਾਨ ਵਸਤੂਆਂ ਦੀ ਢੋਆ-ਢੁਆਈ ਦੀ ਆਗਿਆ ਹੋਵੇਗੀ। ਭਾਰਤ ਸਰਕਾਰ ਨੇ ਫਲਾਂ ਅਤੇ ਸਬਜ਼ੀਆਂ ਦੀ ਟਰਾਂਸਪੋਰਟੇਸ਼ਨ ’ਤੇ 50 ਫੀਸਦੀ ਦੀ ਸਬਸਿਡੀ ਦਿੱਤੀ ਹੈ।

 

ਕਿਸਾਨ ਰੇਲ ਬਾਰੇ

 

7 ਅਗਸਤ, 2020 ਨੂੰ ਦੇਵਲਾਲੀ ਤੋਂ ਦਾਨਾਪੁਰ ਤੱਕ ਪਹਿਲੀ ਕਿਸਾਨ ਰੇਲ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਮੁਜ਼ੱਫਰਪੁਰ ਤੱਕ ਵਧਾ ਦਿੱਤਾ ਗਿਆ ਸੀ। ਕਿਸਾਨਾਂ ਤੋਂ ਚੰਗੀ ਪ੍ਰਤੀਕਿਰਿਆ ਦੇ ਨਤੀਜੇ ਵਜੋਂ ਇਸ ਦੀ ਬਾਰੰਬਾਰਤਾ ਵੀ ਹਫ਼ਤੇ ਵਿੱਚ ਹਫ਼ਤਾਵਰੀ ਤੋਂ ਵਧਾ ਕੇ ਤਿੰਨ ਦਿਨ ਤੱਕ ਕਰ ਦਿੱਤੀ ਗਈ ਸੀ। 

ਕਿਸਾਨ ਰੇਲ ਪੂਰੇ ਦੇਸ਼ ਵਿੱਚ ਖੇਤੀਬਾੜੀ ਉਤਪਾਦਾਂ ਦੀ ਤੇਜ਼ੀ ਨਾਲ ਢੋਆ-ਢੁਆਈ ਯਕੀਨੀ ਕਰਨ ਵਿੱਚ ਇੱਕ ਗੇਮ ਚੇਂਜਰ ਸਾਬਤ ਹੋਈ ਹੈ। ਇਹ ਨਾਸ਼ਵਾਨ ਉਤਪਾਦਨ ਦੀ ਇੱਕ ਨਿਰਵਿਘਨ ਸਪਲਾਈ ਚੇਨ ਪ੍ਰਦਾਨ ਕਰਦੀ ਹੈ।

 

***

 

ਡੀਐੱਸ/ਏਕੇਜੇ



(Release ID: 1683931) Visitor Counter : 143