ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਗਡਕਰੀ ਨੇ ਅਸਮ ਵਿੱਚ 27 ਰਾਜ ਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ, ਕਿਹਾ - ਉਨ੍ਹਾਂ ਦੇ ਦਿਲ ਵਿੱਚ ਅਸਮ ਦਾ ਵਿਸ਼ੇਸ਼ ਸਥਾਨ ਹੈ

ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਕਾਂਸੀ ਪ੍ਰਤਿਮਾ ਦਾ ਵੀ ਉਦਘਾਟਨ ਕੀਤਾ

Posted On: 25 DEC 2020 7:31PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ, ਰਾਜਮਾਰਗ ਅਤੇ ਐੱਮਐੱਸਐੱਮਈ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਅਸਮ ਵਿੱਚ 27 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਰੱਖਿਆ। ਰਾਜ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ।

 

ਇਨ੍ਹਾਂ ਪ੍ਰੋਜੈਕਟਾਂ ਵਿੱਚ ਲਗਭਗ 429 ਕਿਲੋਮੀਟਰ ਦੀ ਲੰਬਾਈ ਦੇ, 2,366 ਕਰੋੜ ਰੁਪਏ ਦੀ ਨਿਰਮਾਣ ਲਾਗਤ ਨਾਲ , ਇੱਕ ਸੜਕ ਵੀ ਸ਼ਾਮਿਲ ਹੈ । ਇਨ੍ਹਾਂ ਸੜਕਾਂ ਨਾਲ ਪੂਰੇ ਰਾਜ ਵਿੱਚ ਵਪਾਰਕ ਵਸਤਾਂ ਦੀ ਢੁਲਾਈ ਅਸਾਨ ਹੋਵੇਗੀ, ਸੀਮਾਵਾਂ ਨਾਲ ਸੰਪਰਕ ਸੁਧਰੇਗਾ , ਰੋਜਗਾਰ ਦੇ ਅਵਸਰ ਵਧਣਗੇ , ਸਮੇਂ ਅਤੇ ਈਂਧਣ ਦੀ ਬਚਤ ਹੋਵੇਗੀ , ਟੂਰਿਜ਼ਮ ਵਿੱਚ ਸੁਧਾਰ ਆਵੇਗਾ ਅਤੇ ਢਾਂਚਾਗਤ ਵਿਕਾਸ ਹੋਵੇਗਾ , ਅਤੇ ਇਨ੍ਹਾਂ ਸਭ ਨਾਲ ਖੇਤੀਬਾੜੀ ਉਤਪਾਦਾਂ ਲਈ ਵੱਡੇ ਬਾਜ਼ਾਰ ਤੱਕ ਪਹੁੰਚਣ ਦਾ ਰਸਤਾ ਖੁੱਲ੍ਹੇਗਾ ।

 

ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਆਦਮਕਦ ਕਾਂਸੀ ਪ੍ਰਤਿਮਾ ਦਾ ਉਦਘਾਟਨ ਕੀਤਾ । ਅੱਜ ਸਵਰਗਵਾਸੀ ਨੇਤਾ ਦੀ ਜਯੰਤੀ ਹੈ ।

 

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ, ਸ਼੍ਰੀ ਗਡਕਰੀ ਨੇ ਰਾਜ ਸਰਕਾਰ ਨੂੰ ਅਸਮ ਵਿੱਚ ਰਾਸ਼ਟਰੀ ਰਾਜਮਾਰਗਾਂ ਦੇ ਵਿਕਾਸ ਵਿੱਚ ਆਪਣੇ ਵੱਲੋਂ ਪੂਰੀ ਮਦਦ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਨੇ ਕਿਹਾ, ਅਸਮ ਲਈ ਉਨ੍ਹਾਂ ਦੇ ਦਿਲ ਵਿੱਚ ਇੱਕ ਵਿਸ਼ੇਸ਼ ਸਥਾਨ ਹੈ । ਮੰਤਰੀ ਨੇ ਅੱਗੇ ਕਿਹਾ, ਰਾਜ ਲਈ ਸੀਆਰਆਈਐੱਫ (ਸੈਂਟਰਲ ਰੋਡ ਐਂਡ ਇਨਫ੍ਰਾਸਟ੍ਰਕਚਰ ਫੰਡ) ਤਹਿਤ 174 ਪ੍ਰੋਜੈਕਟਾਂ ਲਈ 2,104 ਕਰੋੜ ਰੁਪਏ ਪ੍ਰਵਾਨ ਕੀਤੇ ਗਏ ਹਨ , ਜਿਨ੍ਹਾਂ ਵਿਚੋਂ ਹੁਣ ਤੱਕ 1,177 ਕਰੋੜ ਰੁਪਏ ਜਾਰੀ ਹੋ ਚੁੱਕੇ ਹਨ । ਮੰਤਰੀ ਨੇ ਸੀਆਰਆਈਐੱਫ ਤਹਿਤ ਚਾਲੂ ਸਾਲ ਲਈ ਸਿਰਫ 139 ਕਰੋੜ ਰੁਪਏ ਦੀ ਸਾਲਾਨਾ ਰਕਮ ਦੇ ਮੁਕਾਬਲੇ 221 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ।

ਸ਼੍ਰੀ ਗਡਕਰੀ ਨੇ ਚਾਲੂ ਵਿੱਤ ਸਾਲ ਵਿੱਚ ਅਸਮ ਲਈ ਐੱਨਐੱਚਓ ਦੀ ਰਕਮ ਨੂੰ 1,213 ਕਰੋੜ ਰੁਪਏ ਤੋਂ ਵਧਾ ਕੇ 2,578 ਕਰੋੜ ਰੁਪਏ ਕਰਨ ਦਾ ਵੀ ਐਲਾਨ ਕੀਤਾ। ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਨੇ ਤਾਲੀਆਂ ਦੀ ਗੜਗੜਾਹਟ ਨਾਲ ਇਸ ਦਾ ਸਵਾਗਤ ਕੀਤਾ ।

ਮੰਤਰੀ ਨੇ ਦੱਸਿਆ ਕਿ ਰਾਜ ਵਿੱਚ 85,000 ਕਰੋੜ ਰੁਪਏ ਦੇ ਸੜਕ ਅਤੇ ਬੁਨਿਆਦੀ ਢਾਂਚੇ ਨਾਲ ਜੁੜੇ ਕਾਰਜ ਕੀਤੇ ਜਾਣਗੇ। 2021 ਵਿੱਚ ਕੰਮਾਂ ਲਈ 14,000 ਕਰੋੜ ਰੁਪਏ ਦਿੱਤੇ ਜਾਣਗੇ, ਜਦੋਂ ਕਿ 26,000 ਕਰੋੜ ਰੁਪਏ ਦੇ ਹੋਰ ਪ੍ਰੋਜੈਕਟਾਂ ਲਈ ਡੀਪੀਆਰ ਬਣਾਇਆ ਜਾ ਰਿਹਾ ਹੈ । ਉਨ੍ਹਾਂ ਨੇ ਦੱਸਿਆ ਕਿ ਰਾਜ ਵਿੱਚ 2020 ਦੌਰਾਨ 1,102 ਕਰੋੜ ਰੁਪਏ ਦੀ ਲਾਗਤ ਨਾਲ 217 ਕਿਲੋਮੀਟਰ ਲੰਮੀਆਂ ਸੜਕਾਂ ਦਾ ਕੰਮ ਪੂਰਾ ਹੋ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ 2,511 ਕਰੋੜ ਰੁਪਏ ਦੀ ਲਾਗਤ ਨਾਲ 357 ਕਿਲੋਮੀਟਰ ਲੰਮੀਆਂ ਸੜਕਾਂ ਦਾ ਕੰਮ ਵੀ ਅਗਲੇ ਸਾਲ ਪੂਰਾ ਹੋ ਜਾਵੇਗਾ । ਇਸ ਸਾਲ 13,620 ਕਰੋੜ ਰੁਪਏ ਦੀ ਲਾਗਤ ਵਾਲੇ 295 ਕਿਲੋਮੀਟਰ ਲੰਮੇ 19 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ । ਉਨ੍ਹਾਂ ਨੇ ਕਿਹਾ ਕਿ 25,700 ਕਰੋੜ ਰੁਪਏ ਦੇ 845 ਕਿਲੋਮੀਟਰ ਲੰਬਾਈ ਵਾਲੇ 20 ਸੜਕ ਪ੍ਰੋਜੈਕਟਾਂ ਲਈ ਡੀਪੀਆਰ ਬਣਾਉਣ ਦਾ ਕੰਮ ਚੱਲ ਰਿਹਾ ਹੈ ।

 

  • ਗਡਕਰੀ ਨੇ ਸਿਲਚਰ ਵਿੱਚ ਇੱਕ ਮਲਟੀ ਮਾਡਲ ਲੌਜਿਸਟਿਕ ਪਾਰਕ (ਐੱਮਏਐੱਮਐੱਲਪੀ) ਦੇ ਨਿਰਮਾਣ ਦਾ ਐਲਾਨ ਕੀਤਾ । ਇਹ ਜੋਗੀਗੋਪਾ ਦੇ ਬਾਅਦ ਅਸਮ ਵਿੱਚ ਬਣਨ ਵਾਲਾ ਦੂਜਾ ਐੱਮਐੱਮਐੱਲਪੀ ਹੋਵੇਗਾ । ਇਸ ਦੇ ਲਈ ਰਾਜ ਸਰਕਾਰ ਬਰਾਕ ਨਦੀ ਦੇ ਕੰਡੇ ਹਰਿਨਚਰਾ ਪਿੰਡ ਵਿੱਚ 200 ਵਿੱਘੇ ਜ਼ਮੀਨ ਦੇਵੇਗੀ । ਇਸ ਦੇ ਜ਼ਰੀਏ ਵਿਕਸਿਤ ਸੜਕ ਅਤੇ ਜਲਮਾਰਗ ਸੰਪਰਕ ਲੋਕਾਂ ਨੂੰ ਲਾਭ ਪਹੁੰਚਾਵੇਗਾ ।

 

ਮੰਤਰੀ ਨੇ ਇਹ ਵੀ ਐਲਾਨ ਕੀਤਾ ਦੀ ਕਿ ਢੁਬਰੀ - ਫੁਲਬਾੜੀ ਪੁੱਲ਼ ਦਾ ਨਿਰਮਾਣ ਅਗਲੇ ਮਹੀਨੇ ਵਿੱਚ ਸ਼ੁਰੂ ਹੋ ਜਾਵੇਗਾ । ਉਨ੍ਹਾਂ ਨੇ ਕਿਹਾ ਕਿ ਇਸ 19 ਕਿਲੋਮੀਟਰ ਲੰਬੇ ਪੁੱਲ਼ ਨੂੰ ਬਣਾਉਣ ਵਿੱਚ 4,497 ਕਰੋੜ ਰੁਪਏ ਖਰਚ ਹੋਣਗੇ । ਇਸ ਨਾਲ ਅਸਮ ਅਤੇ ਮੇਘਾਲਿਆ ਵਿੱਚ ਇਨ੍ਹਾਂ ਦੋਹਾਂ ਜਗ੍ਹਾਵਾਂ ਦੇ ਵਿੱਚ ਦੀ ਦੂਰੀ 203 ਕਿਲੋਮੀਟਰ ਘੱਟ ਜਾਵੇਗੀ । ਉਨ੍ਹਾਂ ਨੇ ਦੱਸਿਆ ਕਿ ਉਹ ਅਗਲੇ 15 ਦਿਨਾਂ ਵਿੱਚ ਇਸ ਦਾ ਨੀਂਹ ਪੱਥਰ ਰੱਖਣ ਲਈ ਪ੍ਰਧਾਨ ਮੰਤਰੀ ਨੂੰ ਅਨੁਰੋਧ ਕਰ ਰਹੇ ਹਨ ।

ਉਨ੍ਹਾਂ ਨੇ ਅੱਗੇ ਦੱਸਿਆ ਕਿ 6.75 ਕਿਲੋਮੀਟਰ ਮਾਜੁਲੀ ਪੁੱਲ਼ ਲਈ ਡੀਪੀਆਰ ਤਿਆਰ ਹੈ ਅਤੇ ਬੋਲੀ ਮੰਗਾਈ ਜਾ ਚੁੱਕੀ ਹੈ, ਜੋ 900 ਕਰੋੜ ਰੁਪਏ ਦੀ ਲਾਗਤ ਵਾਲੇ 131 ਕਿਲੋਮੀਟਰ ਲੰਮੇ ਮਾਜੁਲੀ ਪ੍ਰੋਜੈਕਟ ਦਾ ਹਿੱਸਾ ਹੈ ।

ਮੁੱਖ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕੇਂਦਰੀ ਮੰਤਰੀ ਦੇ ਸਾਰੇ ਸੁਝਾਵਾਂ ਨੂੰ ਅੱਗੇ ਵਧਾਉਣ ਦਾ ਭਰੋਸਾ ਦਿਵਾਇਆ । ਉਨ੍ਹਾਂ ਨੇ ਕਿਹਾ, ਉਨ੍ਹਾਂ ਦੀ ਸਰਕਾਰ ਰਾਜ ਦੇ ਵਿਕਾਸ , ਅਤੇ ਆਪਣੀ ਜਨਤਾ ਦੇ ਜੀਵਨ ਪੱਧਰ ਨੂੰ ਸੁਧਾਰਨ ਲਈ ਪ੍ਰਤਿਬੱਧ ਹੈ । ਉਨ੍ਹਾਂ ਨੇ ਕਿਹਾ , ਉਹ ਆਪਣੀ ਸਰਕਾਰ ਦੇ ਟੀਚਿਆਂ ਨੂੰ ਹਾਸਲ ਕਰਨ ਲਈ ਕੇਂਦਰ ਨਾਲ ਮਿਲ ਕੇ ਕੰਮ ਕਰ ਰਹੇ ਹੈ।

 

 

***

ਆਰਸੀਜੇ/ ਐੱਮਐੱਸ/ਜੇਕੇ

 


(Release ID: 1683829) Visitor Counter : 158