ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਪਿਛਲੇ 13 ਦਿਨਾਂ ਤੋਂ, ਭਾਰਤ ਵਿੱਚ ਰੋਜ਼ਾਨਾ 30,000 ਤੋਂ ਘੱਟ ਨਵੇਂ ਪੁਸ਼ਟੀ ਮਾਮਲੇ ਸਾਹਮਣੇ ਆਏ ਹਨ
ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਪਿਛਲੇ 29 ਦਿਨਾਂ ਵਿੱਚ ਰੋਜ਼ਾਨਾ ਵਧੇਰੇ ਰਿਕਵਰੀ ਰਿਪੋਰਟ ਹੋ ਰਹੀ ਹੈ
Posted On:
26 DEC 2020 10:44AM by PIB Chandigarh
ਰੋਜ਼ਾਨਾ ਦੇ ਅਧਾਰ ਤੇ ਵੱਧ ਰਹੇ ਰਿਕਵਰੀ ਦੇ ਨਵੇਂ ਮਾਮਲਿਆਂ ਸਦਕਾ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਅਤੇ ਮੌਤਾਂ ਵਿੱਚ ਹੋ ਰਹੀ ਕਮੀ ਨੇ, ਉੱਚ ਰਿਕਵਰੀ ਦਰ ਨੂੰ ਯਕੀਨੀ ਬਣਾਇਆ ਹੈ । ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 97.5 ਲੱਖ (97,40,108) ਦੇ ਨੇੜੇ ਪੁੱਜ ਗਈ ਹੈ । ਭਾਰਤ ਦੀ ਕੁਲ ਰਿਕਵਰੀ ਵਿਸ਼ਵ ਵਿੱਚ ਸਭ ਤੋਂ ਵੱਧ ਹੈ ।
ਵੱਧਦੀ ਹੋਈ ਰਿਕਵਰੀ ਨੇ ਅੱਜ ਰਿਕਵਰੀ ਦਰ ਨੂੰ 95.78 ਫੀਸਦ ਵੱਲ ਧੱਕ ਦਿੱਤਾ ਹੈ ।
ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਘੱਟ ਕੇ 2,81,667 ਹੋ ਗਈ ਹੈ, ਜੋ ਕਿ ਭਾਰਤ ਦੇ ਕੁਲ ਪੁਸ਼ਟੀ ਵਾਲੇ ਮਾਮਲਿਆਂ ਦੀ ਸਿਰਫ 2.77 ਫੀਸਦ ਰਹਿ ਗਈ ਹੈ ।
ਰਾਸ਼ਟਰੀ ਅੰਕੜਿਆਂ ਦੇ ਰੁਝਾਨ ਮਗਰੋਂ, ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਰਿਕਵਰੀ ਦਰ 90 ਫੀਸਦ ਤੋਂ ਵੱਧ ਦਰਜ ਕੀਤੀ ਜਾ ਰਹੀ ਹੈ ।
ਪਿਛਲੇ 13 ਦਿਨਾਂ ਤੋਂ, ਭਾਰਤ ਵਿਚ ਰੋਜ਼ਾਨਾ 30,000 ਤੋਂ ਘੱਟ ਨਵੇਂ ਪੁਸ਼ਟੀ ਮਾਮਲੇ ਸਾਹਮਣੇ ਆਏ ਹਨ । ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 22,273 ਨਵੇਂ ਪੁਸ਼ਟੀ ਵਾਲੇ ਰੋਜ਼ਾਨਾ ਕੇਸ ਦਰਜ ਕੀਤੇ ਗਏ ਹਨ ।
ਪਿਛਲੇ 29 ਦਿਨਾਂ ਦੌਰਾਨ ਦੇਸ਼ ਵਿੱਚ ਦਰਜ ਰੋਜ਼ਾਨਾ ਨਵੀਆਂ ਰਿਕਵਰੀਆਂ ਦਰਜ ਕੀਤੇ ਗਏ ਰੋਜ਼ਾਨਾ ਪੁਸ਼ਟੀ ਵਾਲੇ ਮਾਮਲਿਆਂ ਨਾਲੋਂ ਵੱਧ ਰਿਪੋਰਟ ਹੋ ਰਹੀਆਂ ਹਨ। ਪਿਛਲੇ 24 ਘੰਟਿਆਂ ਦੌਰਾਨ 22,274 ਕੇਸ ਰਿਕਵਰ ਦਰਸਾਏ ਅਤੇ ਸਿਹਤਯਾਬੀ ਮਗਰੋਂ ਛੁੱਟੀ ਦਿੱਤੀ ਗਈ ਹੈ।
ਦਸ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ ਰਿਕਵਰੀ ਦੇ 73.56 ਫੀਸਦ ਮਾਮਲੇ ਸਾਹਮਣੇ ਆਏ ਹਨ।
ਕੇਰਲ ਵਿੱਚ ਇੱਕ ਦਿਨ ਦੀ ਰਿਕਵਰੀ ਸਭ ਤੋਂ ਵੱਧ 4,506 ਦੀ ਰਿਕਵਰੀ ਦਰਜ ਕੀਤੀ ਗਈ ਹੈ। ਪੱਛਮੀ ਬੰਗਾਲ ਵਿੱਚ 1,954 ਲੋਕਾਂ ਨੂੰ ਰਿਕਵਰ ਕੀਤਾ ਗਿਆ ਹੈ , ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 1,427 ਲੋਕਾਂ ਨੂੰ ਰਿਕਵਰ ਕੀਤਾ ਗਿਆ ਹੈ ।
ਨਵੇਂ ਪੁਸ਼ਟੀ ਵਾਲੇ ਕੇਸਾਂ ਵਿੱਚੋਂ 79.16 ਫੀਸਦ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਤ ਹਨ ।
ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ 5,397 ਨਵੇਂ ਪੁਸ਼ਟੀ ਵਾਲੇ ਸਭ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ' ਇਸ ਤੋਂ ਬਾਅਦ ਮਹਾਰਾਸ਼ਟਰ 'ਚ 3,431 ਨਵੇਂ ਮਾਮਲੇ ਦਰਜ ਕੀਤੇ ਗਏ ਹਨ ,ਜਦੋਂਕਿ ਪੱਛਮੀ ਬੰਗਾਲ ' ਚ 1,541 ਨਵੇਂ ਪੁਸ਼ਟੀ ਵਾਲੇ ਕੇਸ ਸਾਹਮਣੇ ਆਏ ਹਨ।
ਪਿਛਲੇ 24 ਘੰਟਿਆਂ ਦੌਰਾਨ 251 ਕੇਸਾਂ ਵਿੱਚ ਮੌਤਾਂ ਰਿਪੋਰਟ ਹੋਈਆਂ ਹਨ।
ਨਵੀਂਆਂ ਮੌਤਾਂ ਵਿੱਚ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਹਿੱਸਾ 85.26 ਫੀਸਦ ਹੈ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਮੌਤਾਂ (71) ਹੋਈਆਂ ਹਨ । ਪੱਛਮੀ ਬੰਗਾਲ ਅਤੇ ਦਿੱਲੀ ਵਿੱਚ ਕ੍ਰਮਵਾਰ 31 ਅਤੇ 30 ਰੋਜ਼ਾਨਾ ਮੌਤਾਂ ਰਿਪੋਰਟ ਹੋਈਆਂ ਹਨ।
****
ਐਮਵੀ / ਐਸਜੇ
ਐਚ ਐਫ ਡਬਲਯੂ / ਕੋਵਿਡ ਸਟੇਟਸ ਡੇਟਾ / 26 ਦਸੰਬਰ 2020/1
(Release ID: 1683786)
Visitor Counter : 134
Read this release in:
Odia
,
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Tamil
,
Telugu