ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਕ੍ਰਿਸਮਸ ਦੀ ਪੂਰਵ ਸੰਧਿਆ ‘ਤੇ ਵਧਾਈਆਂ ਦਿੱਤੀਆਂ

Posted On: 24 DEC 2020 4:51PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਕ੍ਰਿਸਮਸ ਦੀ ਪੂਰਵ ਸੰਧਿਆ ‘ਤੇ ਸਮੂਹ ਸਾਥੀ ਨਾਗਰਿਕਾਂ ਨੂੰ ਵਧਾਈਆਂ ਦਿੱਤੀਆਂ ਹਨ।

 ਇੱਕ ਸੰਦੇਸ਼ ਵਿੱਚ, ਰਾਸ਼ਟਰਪਤੀ ਨੇ ਕਿਹਾ, “ਕ੍ਰਿਸਮਸ ਦੇ ਸ਼ੁਭ ਅਵਸਰ ‘ਤੇ, ਮੈਂ ਸਾਰੇ ਦੇਸ਼ਵਾਸੀਆਂ ਨੂੰ, ਖਾਸ ਤੌਰ ‘ਤੇ ਇਸਾਈ ਭਾਈਆਂ ਅਤੇ ਭੈਣਾਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।  

 ਕ੍ਰਿਸਮਸ, ਪ੍ਰਭੂ ਈਸਾ ਮਸੀਹ ਦੇ ਜਨਮ ਉਤਸਵ ਨੂੰ ਹਰਸ਼-ਉਲਾਸ ਨਾਲ ਮਨਾਉਣ ਦਾ ਅਵਸਰ ਹੈ। ਇਹ ਉਤਸਵ ਲੋਕਾਂ ਦੇ ਜੀਵਨ ਵਿੱਚ ਸ਼ਾਂਤੀ, ਸਦਭਾਵਨਾ ਅਤੇ ਦਇਆ ਦਾ ਸੰਚਾਰ ਕਰਦਾ ਹੈ। ਇਸ ਉਤਸਵ ‘ਤੇ ਅਸੀਂ ਆਪਣੇ ਮਨ ਨੂੰ ਦੂਸਰਿਆਂ ਦੇ ਪ੍ਰਤੀ ਪ੍ਰੇਮ ਅਤੇ ਦਇਆ ਦੇ ਪ੍ਰਕਾਸ਼ ਨਾਲ ਆਲੋਕਿਤ ਕਰਦੇ ਹਾਂ।

 ਮੇਰੀ ਪ੍ਰਾਰਥਨਾ ਹੈ ਕਿ ਇਹ ਉਤਸਵ ਪੂਰੀ ਦੁਨੀਆ ਵਿੱਚ ਸ਼ਾਂਤੀ ਦਾ ਵਾਤਾਵਰਣ ਅਤੇ ਸਮੁੱਚੀ ਮਾਨਵਜਾਤੀ ਵਿੱਚ ਸਦਭਾਵ ਬਣਾਈ ਰੱਖਣ ਦਾ ਮਾਧਿਅਮ ਬਣੇ। ਆਓ, ਇਸ ਉਤਸਵ ‘ਤੇ ਅਸੀਂ ਈਸਾ ਮਸੀਹ ਦੇ ਪ੍ਰੇਮ, ਦਇਆ ਅਤੇ ਮਾਨਵਤਾ ਦੀ ਸਿੱਖਿਆਵਾਂ ਨੂੰ ਮੁੜ-ਆਤਮਸਾਤ ਕਰੀਏ ਅਤੇ ਦੇਸ਼ ਤੇ ਸਮਾਜ ਦੇ ਕਲਿਆਣ ਦੇ ਲਈ ਸੰਕਲਪਬੱਧ ਹੋਈਏ।”

 

 ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਲਈ ਇੱਥੇ ਕਲਿੱਕ ਕਰੋ 

 

***

 

ਡੀਐੱਸ/ਏਕੇ



(Release ID: 1683358) Visitor Counter : 150