ਰੱਖਿਆ ਮੰਤਰਾਲਾ
ਰੱਖਿਆ ਸਕੱਤਰ ਨੇ ਡੀਜੀਐਨਸੀਸੀ ਡਿਜੀਟਲ ਫੋਰਮ ਲਾਂਚ ਕੀਤਾ
Posted On:
24 DEC 2020 3:02PM by PIB Chandigarh
ਰੱਖਿਆ ਸਕੱਤਰ ਡਾਕਟਰ ਅਜੈ ਕੁਮਾਰ ਨੇ ਅੱਜ ਇਥੇ ਡੀਜੀਐਨਸੀਸੀ ਡਿਜੀਟਲ ਫੋਰਮ ਲਾਂਚ ਕੀਤਾ। ਇਹ ਡਿਜੀਟਲ ਫੋਰਮ ਡੀਜੀਐੱਨਸੀਸੀ ਦੀ ਵੈਬਸਾਈਟ ਤੇ ਪਾਇਆ ਗਿਆ ਹੈ, ਜੋ ਦੇਸ਼ ਭਰ ਦੇ ਨੈਸ਼ਨਲ ਕੈਡੇਟ ਕੋਰ ਕੈਡਿਟਾਂ ਨੂੰ ਐਨਸੀਸੀ ਦੀਆਂ ਵੱਖ ਵੱਖ ਗਤੀਵਿਧੀਆਂ ਦੇ ਆਪਣੇ ਤਜ਼ਰਬੇ ਸਾਂਝੇ ਕਰਨ ਲਈ ਇੱਕ ਪਲੇਟਫਾਰਮ ਉਪਬੰਧ ਕਰਾਏਗਾ।
ਇਸ ਸਮਾਰੋਹ ਵਿਚ ਬੋਲਦਿਆਂ ਰੱਖਿਆ ਸਕੱਤਰ ਨੇ ਕਿਹਾ ਕਿ ਇਹ ਮੰਚ ਐਨਸੀਸੀ ਕੈਡਟਾਂ ਨੂੰ ਐਨਸੀਸੀ ਸਿਖਲਾਈ, ਸਮਾਜ ਸੇਵਾ ਅਤੇ ਕਮਿਉਨਿਟੀ ਡਿਵੈਲਪਮੈਂਟ ਅਤੇ ਸਪੋਰਟਸ ਤੇ ਐਡਵੈਂਚਰ ਗਤੀਵਿਧੀਆਂ ਅਤੇ ਆਪਣੇ ਰਾਸ਼ਟਰੀ ਸੁਰੱਖਿਆ, ਰਾਸ਼ਟਰੀ ਏਕਤਾ ਅਤੇ ਰਾਸ਼ਟਰ ਨਿਰਮਾਣ ਨਾਲ ਜੁੜੇ ਹੋਰ ਮੁੱਦਿਆਂ ਬਾਰੇ ਆਪਣੇ ਤਜ਼ਰਬੇ, ਰਾਏ ਅਤੇ ਸੁਝਾਅ ਸਾਂਝੇ ਕਰਨ ਵਿਚ ਸਹਾਇਤਾ ਕਰੇਗਾ।
ਡਾ ਅਜੈ ਕੁਮਾਰ ਨੇ ਅਭਿਆਸ ਯੋਗਦਾਨ ਦੌਰਾਨ ਮਹਾਂਮਾਰੀ ਦੇ ਵਿਰੁੱਧ ਲੜਾਈ ਵਿਚ ਵੱਖ-ਵੱਖ ਕਾਰਜਾਂ ਨੂੰ ਅੰਜ਼ਾਮ ਦੇ ਕੇ ਇਕ ਲੱਖ ਤੋਂ ਵੱਧ ਐਨਸੀਸੀ ਕੈਡਿਟਾਂ ਦੇ ਫਰੰਟਲਾਈਨ ਕੋਰੋਨਾ ਵਾਰੀਅਰਜ਼ ਵੱਜੋਂ ਪਾਏ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਐਨਸੀਸੀ ਕੈਡਿਟਾਂ ਨੂੰ ਸਵੈ-ਅਨੁਸ਼ਾਸਨ, ਧਰਮ ਨਿਰਪੱਖ ਵਿਚਾਰਾਂ, ਕਾਮਰੇਡਰੀ ਅਤੇ ਨਿਰਸਵਾਰਥ ਸੇਵਾ ਨਾਲ ਨਿਵਾਜਦਾ ਹੈ ਜੋ ਕੈਡੇਟਾਂ ਨੂੰ ਜੀਵਨ ਦੇ ਹਰ ਖੇਤਰ ਵਿਚ ਉੱਤਮ ਬਣਨ ਲਈ ਪ੍ਰੇਰਿਤ ਕਰਦਾ ਹੈ।
ਫੋਟੋ
ਇਹ ਐਨਸੀਸੀ ਡਿਜੀਟਲ ਫੋਰਮ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਡਿਜੀਟਲ ਇੰਡੀਆ ਵਿਜ਼ਨ ਦੇ ਅਨੁਰੂਪ ਐਨਸੀਸੀ ਦੇ ਡਿਜੀਟਲਾਈਜੇਸ਼ਨ ਵੱਲ ਇਕ ਸਕਾਰਾਤਮਕ ਕਦਮ ਹੈ, ਅਤੇ ਐਨਸੀਸੀ ਕੈਡਟਾਂ ਨੂੰ ਹੋਰਨਾਂ ਕੈਡੇਟਾਂ ਅਤੇ ਆਮ ਜਨਤਾ ਨਾਲ ਆਪਣੇ ਤਜ਼ਰਬਿਆਂ ਅਤੇ ਸੁਝਾਵਾਂ ਨੂੰ ਸਾਂਝਾ ਕਰਨ ਅਤੇ ਪ੍ਰਸਾਰਿਤ ਕਰਨ ਲਈ ਇੱਕ ਡਿਜੀਟਲ ਪਲੇਟਫਾਰਮ ਉਪਲਬਧ ਕਰਾਉਣ ਵਿੱਚ ਲੰਬਾ ਸਫ਼ਰ ਤੈਅ ਕਰੇਗਾ।
ਇਸ ਮੌਕੇ ਐਨਐਨਸੀ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਰਾਜੀਵ ਚੋਪੜਾ ਅਤੇ ਡੀਜੀ ਹੈਡ ਕੁਆਰਟਰ ਦੇ ਹੋਰ ਸੀਨੀਅਰ ਸਿਵਲ ਅਤੇ ਮਿਲਟਰੀ ਅਧਿਕਾਰੀ ਵੀ ਮੌਜੂਦ ਸਨ।
------------------------
ਏਬੀਬੀ / ਨਾਮਪੀ / ਰਾਜੀਬ
(Release ID: 1683346)
Visitor Counter : 251