ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਦੇ ਐਕਟਿਵ ਕੇਸਾਂ ਦੀ ਗਿਣਤੀ ਵਿੱਚ ਗਿਰਾਵਟ ਅੱਜ ਵੀ ਜਾਰੀ ਹੈ, ਜੋ ਕਿ ਅੱਜ 2.83 ਲੱਖ ਹੈ

ਪਿਛਲੇ 11 ਦਿਨਾਂ ਤੋਂ ਲਗਾਤਾਰ 30 ਹਜ਼ਾਰ ਤੋਂ ਘੱਟ ਰੋਜ਼ਾਨਾ ਕੇਸ ਦਰਜ ਕੀਤੇ ਜਾ ਰਹੇ ਹਨ
ਪਿਛਲੇ 12 ਦਿਨਾਂ ਤੋਂ ਰੋਜ਼ਾਨਾ ਮੌਤਾਂ ਦੀ ਗਿਣਤੀ 400 ਤੋਂ ਘੱਟ ਰਹਿ ਹੈ

Posted On: 24 DEC 2020 11:03AM by PIB Chandigarh

ਭਾਰਤ ਵਿੱਚ ਕੁਲ ਐਕਟਿਵ ਮਾਮਲਿਆਂ ਦੇ ਘੱਟਣ ਦਾ ਰੁਝਾਨ ਹੁਣ ਵੀ ਜਾਰੀ ਹੈ । ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ 2,83,849 ਹੈ । ਪੁਸ਼ਟੀ ਵਾਲੇ ਕੁੱਲ ਕੇਸਾਂ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਹੋਰ ਘਟ ਕੇ 2.80 ਫੀਸਦ ਰਹਿ ਗਈ ਹੈ ।

ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਵਿੱਚ 5,391 ਕੇਸਾਂ ਦੀ ਸ਼ੁੱਧ ਗਿਰਾਵਟ ਦਰਜ ਕੀਤੀ ਗਈ ਹੈ।

http://static.pib.gov.in/WriteReadData/userfiles/image/image001DXPY.jpg

ਰੋਜ਼ਾਨਾ ਰਿਕਵਰੀ ਵਿੱਚ ਲਗਭਗ ਇਕ ਮਹੀਨੇ (27 ਦਿਨ) ਤੋਂ ਰੋਜ਼ਾਨਾ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਨਾਲੋਂ ਲਗਾਤਾਰ ਵੱਧ ਰਹਿ ਹੈ । ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਸਿਰਫ 24,712 ਵਿਅਕਤੀਆਂ ਨੂੰ ਕੋਵਿਡ ਪੋਜੀਟਿਵ ਪਾਇਆ ਗਿਆ ਹੈ । ਇਸੇ ਅਰਸੇ ਦੌਰਾਨ, ਐਕਟਿਵ ਕੇਸ ਮਾਮਲਿਆਂ ਦੀ ਗਿਣਤੀ ਵਿੱਚ ਗਿਰਾਵਟ ਨੂੰ ਯਕੀਨੀ ਬਣਾਉਂਦਿਆਂ 29,791 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ।.

ਪਿਛਲੇ 11 ਦਿਨਾਂ ਤੋਂ ਭਾਰਤ ਵਿੱਚ ਰੋਜ਼ਾਨਾ 30,000 ਤੋਂ ਘੱਟ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ ।

http://static.pib.gov.in/WriteReadData/userfiles/image/image002Q4XN.jpg

ਕੁੱਲ ਰਿਕਵਰੀ 97 ਲੱਖ (96,93,173) ਦੇ ਨੇੜੇ ਪਹੁੰਚ ਗਈ ਹੈ ।. ਰਿਕਵਰੀ ਰੇਟ ਵੀ ਵਧ ਕੇ 95.75 ਫੀਸਦ ਹੋ ਗਿਆ ਹੈ । 

ਨਵੇਂ ਰਿਕਵਰ ਕੀਤੇ ਕੇਸਾਂ ਵਿਚੋਂ 79.56 ਫੀਸਦ ਕੇਸ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਪਾਏ ਗਏ ਹਨ ।.

ਮਹਾਰਾਸ਼ਟਰ ਵਿੱਚ ਨਵੇਂ ਰਿਕਵਰ ਕੀਤੇ ਗਏ 7,620 ਮਾਮਲਿਆਂ ਵਿੱਚ ਇੱਕ ਦਿਨ ਦੀ ਰਿਕਵਰੀ ਦੀ ਸਭ ਤੋਂ ਵੱਧ ਗਿਣਤੀ ਦੱਸੀ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਕੇਰਲ ਵਿੱਚ 4,808 ਲੋਕ ਰਿਕਵਰ ਹੋਏ ਹਨ, ਇਸ ਤੋਂ ਬਾਅਦ ਪੱਛਮੀ ਬੰਗਾਲ ਵਿੱਚ 2,153 ਲੋਕਾਂ ਨੇ ਰਿਕਵਰੀ ਦਰਜ ਕੀਤੀ ਹੈ । 

http://static.pib.gov.in/WriteReadData/userfiles/image/image0039V7U.jpg

 

ਨਵੇਂ ਪੁਸ਼ਟੀ ਵਾਲੇ ਕੇਸਾਂ ਵਿਚੋਂ 76.48 ਫੀਸਦ ਕੇਸ  10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਲ ਸੰਬੰਧਿਤ ਹਨ।

ਕੇਰਲ ਵੱਲੋਂ ਰੋਜ਼ਾਨਾ ਸਭ ਤੋਂ ਵੱਧ 6,169 ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਦੀ ਰਿਪੋਰਟ ਕੀਤੀ ਗਈ ਹੈ । ਇਸ ਤੋਂ ਬਾਅਦ ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਵਿੱਚ  ਕ੍ਰਮਵਾਰ 3,913 ਅਤੇ 1,628 ਨਵੇਂ ਕੇਸ ਸਾਹਮਣੇ ਆਏ ਹਨ।

http://static.pib.gov.in/WriteReadData/userfiles/image/image004BOUN.jpg

ਪਿਛਲੇ 24 ਘੰਟਿਆਂ ਦੌਰਾਨ 312 ਮਾਮਲਿਆਂ ਵਿੱਚ ਮੌਤਾਂ ਰਿਪੋਰਟ ਹੋਈਆਂ ਹਨ।

ਰਿਪੋਰਟ ਕੀਤੀਆਂ ਗਈਆਂ ਨਵੀਂਆਂ ਮੌਤਾਂ ਵਿਚੋਂ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਹਿੱਸਾ 79.81 ਫੀਸਦ ਬਣਦਾ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 93 ਮੌਤਾਂ ਹੋਈਆਂ ਹਨ। ਪੱਛਮੀ ਬੰਗਾਲ ਅਤੇ ਕੇਰਲ ਵਿੱਚ  ਕ੍ਰਮਵਾਰ 34 ਅਤੇ 22 ਰੋਜ਼ਾਨਾ ਨਵੀਂਆਂ ਮੌਤਾਂ ਰਿਪੋਰਟ ਹੋਈਆਂ ਹਨ।.

http://static.pib.gov.in/WriteReadData/userfiles/image/image0052JL7.jpg

ਭਾਰਤ ਵਿੱਚ ਰੋਜ਼ਮਰ੍ਹਾ ਦੀਆਂ ਮੌਤਾਂ ਲਗਾਤਾਰ ਘਟ ਰਹੀਆਂ ਹਨ । ਪਿਛਲੇ 12 ਦਿਨਾਂ ਤੋਂ ਰੋਜ਼ਾਨਾ 400 ਤੋਂ ਘੱਟ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ । 

http://static.pib.gov.in/WriteReadData/userfiles/image/image006HLH1.jpg

                                                                                                                                               

****

ਐਮਵੀ / ਐਸਜੇ

ਐਚਐਫਡਬਲਯੂ / ਕੋਵਿਡ ਸਟੇਟਸ ਡੇਟਾ / 24 ਦਸੰਬਰ 2020/1



(Release ID: 1683307) Visitor Counter : 124