ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ
ਉੱਤਰ ਪੂਰਬੀ ਖੇਤਰ ਕੋਵਿਡ ਤੋਂ ਬਾਅਦ ਭਾਰਤ ਵਿੱਚ ਇੱਕ ਮਨਪਸੰਦ ਸੈਰ-ਸਪਾਟਾ ਅਤੇ ਵਪਾਰਕ ਟਿਕਾਣੇ ਵਜੋਂ ਉਭਰੇਗਾ: ਡਾ: ਜਿਤੇਂਦਰ ਸਿੰਘ
Posted On:
19 DEC 2020 5:39PM by PIB Chandigarh
ਕੇਂਦਰੀ ਉੱਤਰ ਪੂਰਬੀ ਖੇਤਰ ਵਿਕਾਸ(ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ; ਪਰਸੋਨਲ, ਜਨਤਕ ਸਿ਼ਕਾਇਤਾਂ ਤੇ ਪੈਨਸ਼ਨਾਂ; ਪ੍ਰਮਾਣੂ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਵਿੱਚ ਰਾਜ ਮੰਤਰੀ ਡਾ: ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਉੱਤਰ ਪੂਰਬੀ ਖੇਤਰ ਕੋਵਿਡ ਤੋਂ ਬਾਅਦ ਦੇ ਸਮੇਂ ਵਿੱਚ ਭਾਰਤ ਦੇ ਇੱਕ ਮਨਪਸੰਦ ਸੈਰ-ਸਪਾਟਾ ਅਤੇ ਵਪਾਰਕ ਟਿਕਾਣੇ ਵਜੋਂ ਉਭਰੇਗਾ। ਵਰਚੂਅਲ ਮਾਧਿਅਮ ਰਾਹੀਂ ਆਯੋਜਿਤ ਉੱਤਰ ਪੂਰਬ ਉਤਸਵ ਦੇ 8ਵੇਂ ਸੰਸਕਰਣ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉੱਤਰ-ਪੂਰਬੀ ਖੇਤਰ ਭਾਰਤ ਨੂੰ ਆਪਣੇ ਵਿਸ਼ਾਲ ਕੁਦਰਤੀ ਅਤੇ ਮਨੁੱਖੀ ਕੁਸ਼ਲ ਸਰੋਤਾਂ ਦੇ ਸਮਰਥਨ ਨਾਲ ਆਰਥਿਕ ਤਾਕਤ ਵਜੋਂ ਉੱਭਰਨ ਲਈ ਅਗਵਾਈ ਕਰੇਗਾ। ਉਨ੍ਹਾਂ ਕਿਹਾ ਕਿ ਇਹ ਖੇਤਰ ਆਰਥਿਕਤਾ ਲਈ ਇੱਕ "ਨਵੇਂ ਇੰਜਣ" ਵਜੋਂ ਕੰਮ ਕਰੇਗਾ ਅਤੇ ਇਹ ਵਿਸ਼ਵ ਦੇ ਹੋਰ ਹਿੱਸਿਆਂ ਵਿੱਚ ਵਾਇਰਸ ਦੀ ਮੌਜੂਦਗੀ ਸਮੇਂ ਯੂਰਪੀਅਨ ਸੈਰ-ਸਪਾਟਾ ਸਥਾਨਾਂ ਦੇ ਬਦਲ ਵਜੋਂ ਮਹਾਂਮਾਰੀ ਰਹਿਤ ਰਹਿ ਕੇ ਉਭਰੇਗਾ।

ਡਾ. ਜਿਤੇਂਦਰ ਸਿੰਘ ਨੇ ਉਮੀਦ ਜਤਾਈ ਕਿ ਅਗਲੇ ਮੌਸਮ ਤੋਂ ਛੁੱਟੀਆਂ ਮਨਾਉਣ ਦੇ ਪ੍ਰੇਮੀ ਨਿਸ਼ਚਤ ਤੌਰ 'ਤੇ ਹੋਰ ਆਲਮੀ ਸੈਰ-ਸਪਾਟਾ ਸਥਾਨਾਂ ਨਾਲੋਂ ਇਸ ਦੀ ਪੁਰਾਣੀ ਕੁਦਰਤੀ ਸੁੰਦਰਤਾ ਲਈ ਉੱਤਰ ਪੂਰਬੀ ਖੇਤਰ ਨੂੰ ਤਰਜੀਹ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉੱਤਰ ਪੂਰਬ ਭਾਰਤ ਲਈ ਵਿਕਾਸ ਦੇ ਨਵੇਂ ਇੰਜਣ ਦੇ ਤੌਰ 'ਤੇ ਖੜ੍ਹਾ ਹੋਵੇਗਾ, ਜਦ ਕਿ ਬਾਕੀ ਵਿਸ਼ਵ ਮਹਾਂਮਾਰੀ ਤੋਂ ਬਾਅਦ ਦੇ ਸਮੇਂ ਵਿੱਚ ਵਪਾਰ ਦੁਆਰਾ ਆਰਥਿਕਤਾ ਨੂੰ ਮੁੜ ਪਟੜੀ 'ਤੇ ਲਿਆਉਣ ਦੀ ਭਾਲ ਵਿੱਚ ਹੈ।
ਉਨ੍ਹਾਂ ਕਿਹਾ ਕਿ ਇਹ ਖੇਤਰ ਬਾਂਸ ਸਮੇਤ ਆਪਣੇ ਵਿਸ਼ਾਲ ਅਣ-ਵਰਤੇ ਕੁਦਰਤੀ ਸਰੋਤਾਂ ਦਾ ਉਪਯੋਗ ਕਰੇਗਾ ਜੋ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਅਭਿਆਨ ਨੂੰ ਲੋਕਲ ਲਈ ਵੋਕਲ ਦੇ ਮੰਤਰ ਦੀ ਵਰਤੋਂ ਕਰਕੇ ਅੱਗੇ ਵਧਾ ਸਕਦਾ ਹੈ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਕੱਚੇ ਬਾਂਸ ਦੀਆਂ ਵਸਤਾਂ ਉੱਤੇ ਦਰਾਮਦ ਡਿਊਟੀ ਵਿੱਚ 25 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ, ਜਿਸ ਨਾਲ ਘਰੇਲੂ ਬਾਂਸ ਉਦਯੋਗਾਂ ਜਿਵੇਂ ਕਿ ਫਰਨੀਚਰ, ਦਸਤਕਾਰੀ ਅਤੇ ਅਗਰਬਤੀ ਬਣਾਉਣ ਵਿੱਚ ਵੱਡੀ ਸਹਾਇਤਾ ਮਿਲੇਗੀ ਅਤੇ ਬਾਂਸ ਦੀ ਉਸਾਰੀ ਸਮੱਗਰੀ ਵਜੋਂ ਵਰਤੋਂ ਨੂੰ ਉਤਸ਼ਾਹਤ ਕੀਤਾ ਜਾਵੇਗਾ। ਉਨ੍ਹਾਂ ਨੇ 2017 ਵਿੱਚ ਮੋਦੀ ਸਰਕਾਰ ਵੱਲੋਂ 100 ਸਾਲ ਪੁਰਾਣੇ ਭਾਰਤੀ ਜੰਗਲਾਤ ਐਕਟ ਵਿੱਚ ਕੀਤੀ ਗਈ ਸੋਧ ਦਾ ਵੀ ਜ਼ਿਕਰ ਕੀਤਾ, ਜਿਸ ਦੇ ਨਤੀਜੇ ਵਜੋਂ, ਬਾਂਸ ਰਾਹੀਂ ਰੋਜ਼ੀ-ਰੋਟੀ ਦੇ ਮੌਕੇ ਵਧਾਉਣ ਲਈ ਘਰੇਲੂ ਬਾਂਸ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ।
ਡਾ: ਜਿਤੇਂਦਰ ਸਿੰਘ ਨੇ ਕਿਹਾ ਕਿ ਸੜਕ, ਰੇਲ ਅਤੇ ਹਵਾਈ ਸੰਪਰਕ ਦੇ ਲਿਹਾਜ਼ ਨਾਲ ਮਹੱਤਵਪੂਰਣ ਵਿਕਾਸ ਹੋਇਆ ਹੈ, ਜਿਸ ਨਾਲ ਨਾ ਸਿਰਫ ਸਾਰੇ ਖੇਤਰ ਵਿੱਚ, ਬਲਕਿ ਪੂਰੇ ਦੇਸ਼ ਵਿੱਚ ਮਾਲ ਅਤੇ ਵਿਅਕਤੀਆਂ ਦੀ ਆਵਾਜਾਈ ਵਿੱਚ ਸਹਾਇਤਾ ਹੋਈ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਇਸ ਖੇਤਰ ਦੀ ਜਵਾਨੀ ਵਧੇਰੇ ਉਤਸੁਕ ਹੋਈ ਹੈ ਅਤੇ ਇਸ ਖੇਤਰ ਨੂੰ ਆਰਥਿਕਤਾ ਦੀਆਂ ਉੱਚੀਆਂ ਬੁਲੰਦੀਆਂ ਵੱਲ ਲਿਜਾਣ ਲਈ ਅਹਿਮ ਭੂਮਿਕਾ ਅਦਾ ਕਰੇਗੀ।
ਸਰਕਾਰ ਦੀ ਐਕਟ ਈਸਟ ਦੀ ਨੀਤੀ ਦਾ ਜ਼ਿਕਰ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉੱਤਰ ਪੂਰਬੀ ਖੇਤਰ ਦੇ ਆਸੀਆਨ ਨਾਲ ਵਪਾਰ ਅਤੇ ਕਾਰੋਬਾਰੀ ਸੰਬੰਧਾਂ ਨੂੰ ਉਤਸ਼ਾਹਤ ਕਰਨ ਵਿੱਚ ਵਿਸ਼ੇਸ਼ ਭੂਮਿਕਾ ਹੈ ਕਿਉਂਕਿ ਇਹ ਦੱਖਣ ਪੂਰਬੀ ਏਸ਼ੀਆਈ ਰਾਸ਼ਟਰਾਂ ਦੀ ਵੱਧ ਰਹੀ ਆਰਥਿਕਤਾ ਦਾ ਰਾਹ ਹੈ। ਉਨ੍ਹਾਂ ਕਿਹਾ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੁਵੱਲੇ ਸਹਿਯੋਗ ਨੂੰ ਨਵੀਂ ਉਚਾਈਆਂ ਤੇ ਲਿਜਾਣ ਲਈ "ਲੁੱਕ ਈਸਟ” ਨੀਤੀ ਨੂੰ “ਐਕਟ ਈਸਟ” ਵਿੱਚ ਬਦਲ ਦਿੱਤਾ ਹੈ।
ਅਸਾਮ, ਤ੍ਰਿਪੁਰਾ, ਮਣੀਪੁਰ, ਸਿੱਕਮ ਦੇ ਮੁੱਖ ਮੰਤਰੀ ਅਤੇ ਉੱਤਰ ਪੂਰਬੀ ਰਾਜਾਂ ਦੇ ਸੀਨੀਅਰ ਮੰਤਰੀ ਅਤੇ ਅਧਿਕਾਰੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਵਿਦੇਸ਼ ਸਕੱਤਰ ਸ੍ਰੀ ਹਰਸ਼ਵਰਧਨ ਸ਼ਰਿੰਗਲਾ ਨੇ ਵੀ ਸਮਾਗਮ ਨੂੰ ਵਿਸ਼ੇਸ਼ ਤੌਰ 'ਤੇ ਸੰਬੋਧਨ ਕੀਤਾ।
<> <> <> <> <> <<
ਐਸਐਨਸੀ
(Release ID: 1682045)
Visitor Counter : 154