ਸੂਚਨਾ ਤੇ ਪ੍ਰਸਾਰਣ ਮੰਤਰਾਲਾ
‘ਇੰਡੀਅਨ ਪੈਨੋਰਮ’ ਨੇ 51ਵੇਂ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਵ੍ ਇੰਡੀਆ ਲਈ ਆਫਿਸ਼ਲ ਸਿਲੈਕਸ਼ਨ ਦਾ ਐਲਾਨ ਕੀਤਾ
Posted On:
19 DEC 2020 1:24PM by PIB Chandigarh
51ਵੇਂ ‘ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਵ੍ ਇੰਡੀਆ’ ਦੁਆਰਾ ਸਾਲ 2020 ਲਈ ‘ਇੰਡੀਅਨ ਪੈਨੋਰਮਾ’ ਫ਼ਿਲਮਾਂ ਦੀ ਸਿਲੈਕਸ਼ਨ ਦਾ ਐਲਾਨ ਕਰ ਦਿੱਤਾ ਗਿਆ ਹੈ। ਸਿਲੈਕਟ ਕੀਤੀਆਂ ਫ਼ਿਲਮਾਂ 16–24 ਜਨਵਰੀ, 2021 ਦੌਰਾਨ ਗੋਆ ’ਚ 8–ਦਿਨਾ ਫ਼ਿਲਮ ਮੇਲੇ ਦੌਰਾਨ ਸਿਲੈਕਟ ਕੀਤੀਆਂ ਫ਼ਿਲਮਾਂ ਦੇ ਸਾਰੇ ਰਜਿਸਟਰਡ ਡੈਲੀਗੇਟਸ ਤੇ ਨੁਮਾਇੰਦਿਆਂ ਲਈ ਵੱਡੀ ਸਕ੍ਰੀਨ ਉੱਤੇ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।
183 ਸਮਕਾਲੀ ਭਾਰਤੀ ਫ਼ਿਲਮਾਂ ਦੇ ਵਿਸ਼ਾਲ ਪੂਲ ’ਚੋਂ ਸਿਲੈਕਟ ਕੀਤੀਆਂ ਫ਼ਿਲਮਾਂ ਦਾ ਸੰਗ੍ਰਹਿ ਭਾਰਤੀ ਫ਼ਿਲਮ ਉਦਯੋਗ ਦੀ ਜੀਵੰਤਤਾ ਤੇ ਵਿਵਿਧਤਾ ਨੂੰ ਪ੍ਰਤੀਬਿੰਬਤ ਕਰਦਾ ਹੈ। ਫ਼ੀਚਰ ਅਤੇ ਗ਼ੈਰ–ਫ਼ੀਚਰ ਫ਼ਿਲਮਾਂ ਦੋਵਾਂ ਲਈ ਉੱਘੇ ਜਿਊਰੀ ਪੈਨਲਜ਼ ਆਪਣੀ ਵਿਅਕਤੀਗਤ ਮੁਹਾਰਤ ਦਾ ਇਸਤੇਮਾਲ ਕਰਦਿਆਂ ਆਮ–ਸਹਿਮਤੀ ਉੱਤੇ ਪੁੱਜ ਕੇ ‘ਇੰਡੀਅਨ ਪੈਨੋਰਮਾ’ ਫ਼ਿਲਮਾਂ ਦੀ ਚੋਣ ਕਰਦੇ ਹਨ।
ਫ਼ੀਚਰ ਫ਼ਿਲਮ ਜਿਊਰੀ ਵਿੱਚ 12 ਮੈਂਬਰ ਸ਼ਾਮਲ ਸਨ, ਜਿਨ੍ਹਾਂ ਦੀ ਅਗਵਾਈ ਪ੍ਰਸਿੱਧ ਫ਼ਿਲਮਸਾਜ਼, ਸਕ੍ਰੀਨ–ਰਾਈਟਰ ਤੇ ਨਿਰਮਾਤਾ ਸ਼੍ਰੀ ਜੌਨ ਮੈਥਿਊ ਮੈਟਹਨ ਦੁਆਰਾ ਕੀਤੀ ਗਈ। ਫ਼ੀਚਰ ਫ਼ਿਲਮਾਂ ਲਈ ਜਿਊਰੀ ਵਿੱਚ ਹੇਠ ਲਿਖੇ ਮੈਂਬਰ ਸਨ, ਜਿਹੜੇ ਵਿਅਕਤੀਗਤ ਤੌਰ ’ਤੇ ਵਿਭਿੰਨ ਪ੍ਰਸਿੱਧ ਫ਼ਿਲਮਾਂ, ਫ਼ਿਲਮੀ ਸੰਸਥਾਵਾਂ ਤੇ ਪੇਸ਼ਿਆਂ ਦੀ ਨੁਮਾਇੰਦਗੀ ਕਰਦੇ ਹਨ ਅਤੇ ਸਾਰੇ ਸਮੂਹਕ ਤੌਰ ਉੱਤੇ ਵਿਵਿਧਤਾ –ਭਰਪੂਰ ਭਾਰਤੀ ਫ਼ਿਲਮਸਾਜ਼ ਭਾਈਚਾਰੇ ਦੀ ਪ੍ਰਤੀਨਿਧਤਾ ਕਰਦੇ ਹਨ:
1. ਸ਼੍ਰੀ ਡੌਮਿਨਿਕ ਸੰਗਮਾ, ਫ਼ਿਲਮਸਾਜ਼ ਅਤੇ ਸਕ੍ਰੀਨਰਾਈਟਰ
2. ਸ਼੍ਰੀ ਜਾਦੂਮੋਨੀ ਦੱਤਾ, ਫ਼ਿਲਮਸਾਜ਼, ਸਕ੍ਰੀਨਰਾਈਟਰ ਤੇ ਨਿਰਮਾਤਾ
3. ਸ਼੍ਰੀਮਤੀ ਕਲਾ ਮਾਸਟਰ, ਕੋਰੀਓਗ੍ਰਾਫ਼ਰ
4. ਸ਼੍ਰੀ ਕੁਮਾਰ ਸੋਹੋਨੀ, ਫ਼ਿਲਮਸਾਜ਼ ਤੇ ਲੇਖਕ
5. ਰਮਾ ਵਿਜ, ਅਦਾਕਾਰਾ ਅਤੇ ਨਿਰਮਾਤਾ
6. ਰਾਮਾਮੂਰਤੀ ਬੀ., ਫ਼ਿਲਮਸਾਜ਼
7. ਸ਼੍ਰੀਮਤੀ ਸੰਘਮਿਤਰਾ ਚੌਧਰੀ, ਫ਼ਿਲਮਸਾਜ਼ ਤੇ ਪੱਤਰਕਾਰ
8. ਸ਼੍ਰੀ ਸੰਜੈ ਪੂਰਨ ਸਿੰਘ ਚੌਹਾਨ, ਫ਼ਿਲਮਸਾਜ਼
9. ਸ਼੍ਰੀ ਸਤਿੰਦਰ ਮੋਹਨ, ਫ਼ਿਲਮ ਆਲੋਚਕ ਤੇ ਪੱਤਰਕਾਰ
10. ਸ਼੍ਰੀ ਸੁਧਾਕਰ ਵਸੰਤ, ਫ਼ਿਲਮਸਾਜ਼ ਤੇ ਨਿਰਮਾਤਾ
11. ਸ਼੍ਰੀ ਟੀ. ਪ੍ਰਸੰਨਾ ਕੁਮਾਰ, ਫ਼ਿਲਮ ਨਿਰਮਾਤਾ
12. ਸ਼੍ਰੀ ਯੂ. ਰਾਧਾਕ੍ਰਿਸ਼ਨਨ, ਸਾਬਕਾ ਸਕੱਤਰ, ਐੱਫ਼ਐੱਫ਼ਐੱਸਆਈ
ਇੰਡੀਅਨ ਪੈਨੋਰਮਾ ਫ਼ੀਚਰ ਫ਼ਿਲਮ ਜਿਊਰੀ ਨੇ 20 ਫ਼ੀਚਰ ਫ਼ਿਲਮਾਂ ਚੁਣੀਆਂ। ‘ਇੰਡੀਅਨ ਪੈਨੋਰਮਾ 2020’ ਦੀ ਸ਼ੁਰੂਆਤੀ ਫ਼ੀਚਰ ਫ਼ਿਲਮ ਲਈ ਜਿਊਰੀ ਦੀ ਚੋਣ ਹੈ ਫ਼ਿਲਮ ‘ਸਾਂਢ ਕੀ ਆਂਖ’ (ਹਿੰਦੀ), ਜਿਸ ਦਾ ਨਿਰਦੇਸ਼ਨ ਤੁਸ਼ਾਰ ਹੀਰਾਨੰਦਾਨੀ ਨੇ ਕੀਤਾ ਹੈ।
‘ਫ਼ਿਲਮ ਫ਼ੈਡਰੇਸ਼ਨ ਆਵ੍ ਇੰਡੀਆ’ (FFI) ਅਤੇ ‘ਪ੍ਰੋਡਿਊਸਰ’ਜ਼ ਗਿਲਡ’ ਦੀਆਂ ਸਿਫ਼ਾਰਸ਼ਾਂ ਦੇ ਅਧਾਰਿਤ ਉੱਤੇ ਡੀਐੱਫ਼ਐੱਫ਼ ਦੀ ਅੰਦਰੂਨੀ ਕਮੇਟੀ ਦੁਆਰਾ ਭਾਰਤ ਦੇ 51ਵੇਂ ‘ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਵ੍ ਇੰਡੀਆ’ ਦੇ ‘ਇੰਡੀਅਨ ਪੈਨੋਰਮਾ’ ਸੈਕਸ਼ਨ ਅਧੀਨ ਮੁੱਖ–ਧਾਰਾ ਦੀਆਂ ਤਿੰਨ ਫ਼ਿਲਮਾਂ ਦੀ ਵੀ ਚੋਣ ਕੀਤੀ ਗਈ ਹੈ।
’ਇੰਡੀਅਨ ਪੈਨੋਰਮਾ 2020’ ਲਈ ਚੁਣੀਆਂ 23 ਫ਼ੀਚਰ ਫ਼ਿਲਮਾਂ ਦੀ ਸੂਚੀ ਨਿਮਨਲਿਖਤ ਅਨੁਸਾਰ ਹੈ:
ਲੜੀ ਨੰਬਰ
|
ਫ਼ਿਲਮ ਦਾ ਨਾਮ
|
ਭਾਸ਼ਾ
|
ਨਿਰਦੇਸ਼ਕ
|
-
|
ਬ੍ਰਿੱਜ
|
ਅਸਾਮੀ
|
ਕ੍ਰਿਪਾਲ ਕਾਲਿਤਾ
|
-
|
ਅਵੀਜਾਤ੍ਰਿਕ
|
ਬੰਗਲਾ
|
ਸੁਭ੍ਰਾਜੀਤ ਮਿਤਰਾ
|
-
|
ਬ੍ਰਹਮ ਜੇਨ ਗੋਪੋਨ ਕੋਮੋਤੀ
|
ਬੰਗਲਾ
|
ਅਰਿਤ੍ਰਾ ਮੁਖਰਜੀ
|
-
|
ਏ ਡੌਗ ਐਂਡ ਹਿਜ਼ ਮੈਨ
|
ਛੱਤੀਸਗੜ੍ਹੀ
|
ਸਿਧਾਰਥ ਤ੍ਰਿਪਾਠੀ
|
-
|
ਅੱਪ ਅੱਪ ਐਂਡ ਅੱਪ
|
ਅੰਗ੍ਰੇਜ਼ੀ
|
ਗੋਵਿੰਦ ਨਿਹਲਾਨੀ
|
-
|
ਆਵਰਤਨ
|
ਹਿੰਦੀ
|
ਦੁਰਬਾ ਸਹਾਏ
|
-
|
ਸਾਂਢ ਕੀ ਆਂਖ
|
ਹਿੰਦੀ
|
ਤੁਸ਼ਾਰ ਹੀਰਾਨੰਦਾਨੀ
|
-
|
ਪਿੰਕੀ ਐਲੀ?
|
ਕੰਨੜ
|
ਪ੍ਰਿਥਵੀ ਕੋਨਾਨੂਰ
|
-
|
ਸੇਫ਼
|
ਮਲਿਆਲਮ
|
ਪ੍ਰਦੀਪ ਕਾਲੀਪੂਰਯਾਤ
|
-
|
ਟ੍ਰਾਂਸ
|
ਮਲਿਆਲਮ
|
ਅਨਵਰ ਰਸ਼ੀਦ
|
-
|
ਕੈਟੀਯੋਲਾਨੂੰ ਏਂਤੇ ਮਲਾਖਾ
|
ਮਲਿਆਲਮ
|
ਨਿਸਾਮ ਬਸ਼ੀਰ
|
-
|
ਤਾਹਿਰਾ
|
ਮਲਿਆਲਮ
|
ਸਿਦਕ ਪਾਰਾਵੂਰ
|
-
|
ਐਲਗੀ ਕੋਨਾ
|
ਮਣੀਪੁਰੀ
|
ਬੌਬੀ ਵਾਹੇਂਗਬਮ
|
-
|
ਜੂਨ
|
ਮਰਾਠੀ
|
ਵੈਭਵ ਖਿਸਤੀ ਅਤੇ
ਸੁਹਰੁਦ ਗੋਡਬੋਲੇ
|
-
|
ਪ੍ਰਵਾਸ
|
ਮਰਾਠੀ
|
ਸ਼ਸ਼ਾਂਕ ਉੜਾਪੁਰਕਰ
|
-
|
ਕਰਖਾਨੀਸਾਂਚੀ ਵਾਰੀ
|
ਮਰਾਠੀ
|
ਮੰਗੇਸ਼ ਜੋਸ਼ੀ
|
-
|
ਕਲਿਰਾ ਅਤਿਤਾ
|
ਉੜੀਆ
|
ਨੀਲਾ ਮਾਧਬ ਪਾਂਡਾ
|
-
|
ਨਮੋ
|
ਸੰਸਕ੍ਰਿਤ
|
ਵਿਜੀਸ਼ ਮਨੀ
|
-
|
ਥਾਏਨ
|
ਤਮਿਲ
|
ਗਣੇਸ਼ ਵਿਨਯਾਕਨ
|
-
|
ਗਾਥਮ
|
ਤੇਲਗੂ
|
ਕਿਰਨ ਕੋਂਡਾਮਡਗੁਲਾ
|
|
ਮੁੱਖਧਾਰਾ ਦੀ ਸਿਨੇਮਾ ਚੋਣ
|
|
|
-
|
ਅਸੁਰਨ
|
ਤਮਿਲ
|
ਵੈਤ੍ਰੀ ਮਾਰਾਨ
|
-
|
ਕੱਪੇਲਾ
|
ਮਲਿਆਲਮ
|
ਮੁਹੰਮਦ ਮੁਸਤਫ਼ਾ
|
-
|
ਛਿਛੋਰੇ
|
ਹਿੰਦੀ
|
ਨਿਤੇਸ਼ ਤਿਵਾਰੀ
|
ਗ਼ੈਰ–ਫ਼ੀਚਰ ਫ਼ਿਲਮਾਂ
‘ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਵ੍ ਇੰਡੀਆ’ ਦੇ ‘ਇੰਡੀਅਨ ਪੈਨੋਰਮਾ’ ’ਚ ਸਮਾਜਕ ਤੇ ਸੁਹਜਾਤਮਕ ਤੌਰ ਉੱਤੇ ਗੁੰਜਾਇਮਾਨ ਗ਼ੈਰ–ਫ਼ੀਚਰ ਫ਼ਿਲਮਾਂ ਦਾ ਸਮਕਾਲੀ ਪੈਕੇਜ ਸ਼ਾਮਲ ਹੈ, ਜਿਨ੍ਹਾਂ ਦੀ ਚੋਣ ਭਾਰਤੀ ਫ਼ਿਲਮ ਉਦਯੋਗ ਦੇ ਗ਼ੈਰ–ਫ਼ੀਚਰ ਵਰਗ ਨਾਲ ਜੁੜੇ ਉੱਘੇ ਜਿਊਰੀ ਮੈਂਬਰਾਂ ਦੁਆਰਾ ਕੀਤੀ ਗਈ ਹੈ।
‘ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਵ੍ ਇੰਡੀਆ’ ਦੇ 51ਵੇਂ ਐਡੀਸ਼ਨ ਵਿੱਚ ‘ਇੰਡੀਅਨ ਪੈਨੋਰਮਾ’ ਅਧੀਨ ਚੁਣੀਆਂ ਗ਼ੈਰ–ਫ਼ੀਚਰ ਫ਼ਿਲਮਾਂ 16–21 ਜਨਵਰੀ, 2021 ਦੌਰਾਨ ਗੋਆ ’ਚ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।
143 ਸਮਕਾਲੀ ਭਾਰਤੀ ਗ਼ੈਰ–ਫ਼ੀਚਰ ਫ਼ਿਲਮਾਂ ਦੇ ਵਿਭਿੰਨਤਾਵਾਂ ਨਾਲ ਭਰਪੂਰ ਪੂਲ ’ਚੋਂ ਚੁਣੀਆਂ ਗਈ ਫ਼ਿਲਮਾਂ ਦਾ ਪੈਕੇਜ ਸਾਡੇ ਉੱਭਰ ਰਹੇ ਤੇ ਸਥਾਪਤ ਫ਼ਿਲਮਸਾਜ਼ਾਂ ਦੀ ਦਸਤਾਵੇਜ਼ ਬਣਾਉਣ, ਜਾਂਚ–ਪੜਤਾਲ ਕਰਨ, ਮਨੋਰੰਜਨ ਕਰਨ ਦੀ ਸਮਰੱਥਾ ਨੂੰ ਦਰਸਾਉਂਦਾ ਹੈ ਅਤੇ ਇਸ ਦੇ ਨਾਲ ਹੀ ਸਮਕਾਲੀ ਭਾਰਤੀ ਕਦਰਾਂ–ਕੀਮਤਾਂ ਨੂੰ ਵੀ ਪ੍ਰਤੀਬਿੰਬਤ ਕਰਦਾ ਹੈ।
ਸੱਤ ਮੈਂਬਰਾਂ ਦੀ ਗ਼ੈਰ–ਫ਼ੀਚਰ ਜਿਊਰੀ ਦੀ ਅਗਵਾਈ ਪ੍ਰਸਿੱਧ ਫ਼ੀਚਰ ਤੇ ਦਸਤਾਵੇਜ਼ੀ ਫ਼ਿਲਮਸਾਜ਼ ਸ਼੍ਰੀ ਹਾਓਬਮ ਪਬਨ ਕੁਮਾਰ ਦੁਆਰਾ ਕੀਤੀ ਗਈ ਸੀ। ਇਸ ਜਿਊਰੀ ’ਚ ਹੇਠ ਲਿਖੇ ਮੈਂਬਰ ਸ਼ਾਮਲ ਹਨ:
1. ਸ਼੍ਰੀ ਅਤੁਲ ਗੰਗਵਾਰ, ਨਿਰਦੇਸ਼ਕ, ਸਕ੍ਰੀਨਰਾਈਟਰ ਅਤੇ ਨਿਰਮਾਤਾ
2. ਸ਼੍ਰੀ ਜਵੰਗਦਾਓ ਬੋਡੋਸਾ, ਫ਼ਿਲਮਸਾਜ਼
3. ਸ਼੍ਰੀ ਮੰਦਾਰ ਤਲਾਓਲਿਕਰ, ਫ਼ਿਲਮਸਾਜ਼
4. ਸ਼੍ਰੀ ਸਜਿਨ ਬਾਬੂ, ਫ਼ਿਲਮਸਾਜ਼
5. ਸ਼੍ਰੀ ਸਤੀਸ਼ ਪਾਂਡੇ, ਨਿਰਮਾਤਾ ਤੇ ਨਿਰਦੇਸ਼ਕ
6. ਸ਼੍ਰੀਮਤੀ ਵੈਜਯੰਤੀ ਆਪਟੇ, ਸਕ੍ਰਿਪਟ ਰਾਈਟਰ ਤੇ ਨਿਰਮਾਤਾ
‘ਇੰਡੀਅਨ ਪੈਨੋਰਮਾ 2020’ ਦੀ ਸ਼ੁਰੂਆਤੀ ਗ਼ੈਰ–ਫ਼ੀਚਰ ਫ਼ਿਲਮ ਲਈ ਜਿਊਰੀ ਦੀ ਚੋਣ ਅੰਕਿਤ ਕੋਠਾਰੀ ਦੁਆਰਾ ਨਿਰਦੇਸ਼ਿਤ ‘ਪਾਂਚਿਕਾ’ ਹੈ।
ਭਾਰਤ ਦੇ 51ਵੇਂ ‘ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਵ੍ ਇੰਡੀਆ 2020’ ਲਈ ਚੁਣੀਆਂ 20 ਗ਼ੈਰ–ਫ਼ੀਚਰ ਫ਼ਿਲਮਾਂ ਦੀ ਮੁਕੰਮਲ ਸੂਚੀ ਨਿਮਨਲਿਖਤ ਅਨੁਸਾਰ ਹੈ।
ਗ਼ੈਰ–ਫ਼ੀਚਰ ਫ਼ਿਲਮਾਂ ਦੀ ਸੂਚੀ
ਲੜੀ ਨੰਬਰ
|
ਫ਼ਿਲਮ ਦਾ ਨਾਮ
|
ਨਿਰਦੇਸ਼ਕ
|
ਭਾਸ਼ਾ
|
1.
|
ਹੰਡਰਡ ਈਅਰਜ਼ ਆਵ੍ ਕ੍ਰਿਜ਼ੋਟਮ – ਜੀਵਨੀ ’ਤੇ ਅਧਾਰਿਤ ਫ਼ਿਲਮ
|
ਬਲੈਸੀ ਆਈਪ ਥਾਮਸ
|
ਅੰਗ੍ਰੇਜ਼ੀ
|
2.
|
ਅਹਿੰਸਾ–ਗਾਂਧੀ: ਦਿ ਪਾਵਰ ਆਵ੍ ਦ ਪਾਵਰਲੈੱਸ
|
ਰਮੇਸ਼ ਸ਼ਰਮਾ
|
ਅੰਗ੍ਰੇਜ਼ੀ
|
3.
|
ਕੈਟਡੌਗ
|
ਅਸ਼ਮਿਤਾ ਗੁਹਾ ਨਿਓਗੀ
|
ਹਿੰਦੀ
|
4.
|
ਡ੍ਰਾਮਾ ਕੁਈਨਜ਼
|
ਸੋਹਿਨੀ ਦਾਸਗੁਪਤਾ
|
ਅੰਗ੍ਰੇਜ਼ੀ
|
5.
|
ਗ੍ਰੀਨ ਬਲੈਕਬੇਰੀਜ਼
|
ਪ੍ਰਿਥਵੀਰਾਗ ਦਾਸ ਗੁਪਤਾ
|
ਨੇਪਾਲੀ
|
6.
|
ਹਾਈਵੇਅਜ਼ ਆਵ੍ ਲਾਈਫ਼
|
ਮਾਈਬਮ ਅਮਰਜੀਤ ਸਿੰਘ
|
ਮਣੀਪੁਰੀ
|
7.
|
ਹੋਲੀ ਰਾਈਟਸ
|
ਫ਼ਰਹਾ ਖ਼ਾਤੂਨ
|
ਹਿੰਦੀ
|
8.
|
ਇਨ ਅਵਰ ਵਰਲਡ
|
ਸ਼੍ਰੀਧਰ ਬੀਐੱਸ (ਸ਼੍ਰੈਡ ਸ਼੍ਰੀਧਰ)
|
ਅੰਗ੍ਰੇਜ਼ੀ
|
9.
|
ਇਨਵੈਸਟਿੰਗ ਲਾਈਫ਼
|
ਵੈਸ਼ਾਲੀ ਵਸੰਤ ਕੇਂਡਾਲੇ
|
ਅੰਗ੍ਰੇਜ਼ੀ
|
10.
|
ਜਾਦੂ
|
ਸ਼ੂਰਵੀਰ ਤਿਆਗੀ
|
ਹਿੰਦੀ
|
11.
|
ਝਟ ਆਈ ਬਸੰਤ
|
ਪ੍ਰਮਤੀ ਆਨੰਦ
|
ਪਹਾੜੀ/ਹਿੰਦੀ
|
12.
|
ਜਸਟਿਸ ਡਿਲੇਅਡ ਬਟ ਡਿਲਿਵਰਡ
|
ਕਾਮਾਖਿਆ ਨਾਰਾਇਣ ਸਿੰਘ
|
ਹਿੰਦੀ
|
13.
|
ਖਿਸਾ
|
ਰਾਜ ਪ੍ਰੀਤਮ ਮੋਰੇ
|
ਮਰਾਠੀ
|
14.
|
ਓਰੂ ਪਾਥਿਰਾ ਸਵੱਪਨਮ
|
ਸ਼ਰਨ ਵੇਨੂੰਗੋਪਾਲ
|
ਮਲਿਆਲਮ
|
15.
|
ਪਾਂਚਿਕਾ
|
ਅੰਕਿਤ ਕੋਠਾਰੀ
|
ਗੁਜਰਾਤੀ
|
16.
|
ਪਾਂਧਾਰ ਚਿਵੜਾ
|
ਹਿਮਾਂਸ਼ੂ ਸਿੰਘ
|
ਮਰਾਠੀ
|
17.
|
ਰਾਧਾ
|
ਬਿਮਲ ਪੋੱਦਾਰ
|
ਬੰਗਲਾ
|
18.
|
ਸ਼ਾਂਤਾਬਾਈ
|
ਪ੍ਰਤੀਕ ਗੁਪਤਾ
|
ਹਿੰਦੀ
|
19.
|
ਸਟਿਲ ਅਲਾਈਵ
|
ਓਂਕਾਰ ਦਿਵਾਡਕਰ
|
ਮਰਾਠੀ
|
20.
|
ਦ 14th ਫ਼ੈਬਰਰੀ ਐਂਡ ਬਿਓਂਡ
|
ਉਤਪਲ ਕਲਾਲ
|
ਅੰਗ੍ਰੇਜ਼ੀ
|
****
ਸੌਰਭ ਸਿੰਘ
(Release ID: 1682015)
Visitor Counter : 340