ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਨੌਜਵਾਨਾਂ ਨੂੰ ਦੇਸ਼ ਦੇ ਫੌਜੀ ਇਤਿਹਾਸ ਦਾ ਗਿਆਨ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ ।
Posted On:
18 DEC 2020 3:02PM by PIB Chandigarh
ਚੌਥੇ ਫੌਜੀ ਸਾਹਿਤ ਉਤਸਵ ਨੂੰ ਅੱਜ ਨਵੀਂ ਦਿੱਲੀ ਤੋਂ ਵਰਚੁਅਲ ਮਾਧਿਅਮ ਰਾਹੀਂ ਸੰਬੋਧਨ ਕਰਦਿਆਂ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਜਿਹੀਆਂ ਨਵੀਨਤਮ ਪਹਿਲਕਦਮੀਆਂ ਲੋਕਾਂ ਨੂੰ ਆਮ ਤੌਰ ਤੇ ਅਤੇ ਨੌਜਵਾਨਾਂ ਨੂੰ ਵਿਸ਼ੇ਼ਸ਼ ਤੌਰ ਤੇ ਸਾਡੀਆਂ ਹਥਿਆਰਬੰਦ ਸੈਨਾਵਾਂ ਵੱਲੋਂ ਲੜੀਆਂ ਲੜਾਈਆਂ ਦਾ ਗਿਆਨ ਪ੍ਰਾਪਤ ਕਰਨ ਲਈ ਮੌਕਾ ਮੁਹੱਈਆ ਕਰਦੀਆਂ ਹਨ ਅਤੇ ਉਹ ਬਜ਼ੁਰਗਾਂ ਦੇ ਤਜ਼ਰਬਿਆਂ ਤੋਂ ਉਤਸ਼ਾਹਿਤ ਹੋ ਕੇ ਦੇਸ਼ ਭਗਤੀ ਦੇ ਜੋਸ਼ ਵਿੱਚ ਲੀਨ ਹੁੰਦੇ ਹਨ । ਫੌਜੀ ਇਤਿਹਾਸ ਦੇ ਮਹੱਤਵ ਤੇ ਜ਼ੋਰ ਦਿੰਦਿਆਂ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਰੱਖਿਆ ਮੰਤਰਾਲੇ ਦਾ ਚਾਰਜ ਲੈਣ ਤੋਂ ਫੌਰਨ ਬਾਅਦ ਉਨ੍ਹਾਂ ਨੇ ਇੱਕ ਕਮੇਟੀ ਦਾ ਗਠਨ ਕੀਤਾ ਸੀ ਜੋ ਦੇਸ਼ ਦੇ ਸਰਹੱਦੀ ਇਤਿਹਾਸ ਬਾਰੇ ਲਿਖਣ ਦੇ ਕੰਮ ਨੂੰ ਅੱਗੇ ਤੋਰੇ ।ਇਸ ਦਾ ਮੰਤਵ ਉੱਥੇ ਲੜੀਆਂ ਲੜਾਈਆਂ ਤੇ ਧਿਆਨ ਕੇਂਦਰ ਕਰਕੇ ਸਰਹੱਦੀ ਇਤਿਹਾਸ ਨੂੰ ਭਵਿੱਖਤ ਪੀੜ੍ਹੀਆਂ ਤੱਕ ਲਾਭ ਪਹੁੰਚਾਉਣਾ ਹੈ ਅਤੇ ਸੈਨਿਕਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਆਮ ਲੋਕਾਂ ਦੁਆਰਾ ਅਸਾਨੀ ਨਾਲ ਪੜ੍ਹਨਯੋਗ ਅਤੇ ਸਮਝਣਯੋਗ ਭਾਸ਼ਾ ਵਿੱਚ ਪਹੁੰਚਾਉਣਾ ਹੈ ।ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਕਈ ਹਥਿਆਰਬੰਦ ਸੈਨਾਵਾਂ ਦੇ ਤਜ਼ਰਬੇਕਾਰ ਅਤੇ ਖੋਜਕਰਤਾ ਸਮੇਂ ਸਮੇਂ ਤੇ ਰਸਾਲੇ ਅਤੇ ਜਨਰਲਜ਼ ਪ੍ਰਕਾਸਿ਼ਤ ਕਰਦੇ ਹਨ ਤਾਂ ਜੋ ਲੋਕਾਂ ਅਤੇ ਮਾਹਰਾਂ ਵਿਚਾਲੇ ਗਿਆਨ ਦੇ ਪਾੜੇ ਨੂੰ ਘੱਟ ਕਰਨ ਤੇ ਧਿਆਨ ਕੇਂਦਰਿਤ ਕੀਤਾ ਜਾ ਸਕੇ ।
ਰਕਸ਼ਾ ਮੰਤਰੀ ਨੇ ਕਿਹਾ ਕਿ ਇਸ ਸਾਲ ਦਾ ਫੌਜੀ ਸਾਹਿਤ ਉਤਸਵ 1971 ਜੰਗ ਦੀ 50ਵੀਂ ਵਰ੍ਹੇਗੰਢ ਦੇ ਸਵਰਨੀਮ ਵਿਜੇ ਦਿਵਸ ਜਸ਼ਨਾਂ ਨਾਲ ਮੇਲ ਖਾਂਦਾ ਹੈ , ਜਿਸ ਦੌਰਾਨ ਸਾਡੇ ਬਹਾਦਰ ਫੌਜੀਆਂ ਵੱਲੋਂ ਦਿਖਾਈ ਗਈ ਬਹਾਦਰੀ ਅੱਜ ਵੀ ਇੱਕ ਚੰਗੀ ਮਿਸਾਲ ਹੈ । ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਬਜ਼ੁਰਗਾਂ ਨਾਲ ਗੱਲਬਾਤ ਕਰਨ ਦੇ ਮੌਕੇ ਅਤੇ ਉਨ੍ਹਾਂ ਦੇ ਤਜ਼ਰਬਿਆਂ ਬਾਰੇ ਗਿਆਨ ਨੂੰ ਸਿੱਧਾ ਉਨ੍ਹਾਂ ਕੋਲੋਂ ਪ੍ਰਾਪਤ ਕਰਨ ਦੇ ਮੌਕੇ ਨੂੰ ਖੁੰਝਣ ਨਾ ਦੇਣ । ਸ਼੍ਰੀ ਰਾਜਨਾਥ ਸਿੰਘ ਨੇ ਵੱਖ ਵੱਖ ਆਯੋਜਿਤ ਸਮਾਗਮਾਂ ਅਤੇ ਵਿਚਾਰ ਵਟਾਂਦਰਿਆਂ ਦੀ ਸ਼ਲਾਘਾ ਕੀਤੀ । ਇਸ ਸਾਹਿਤ ਉਤਸਵ ਦੌਰਾਨ ਇਸ ਸਮਾਗਮ ਤੇ ਵਿਚਾਰ ਵਟਾਂਦਰੇ ਕੇਵਲ ਫੌਜੀ ਵਿਸਿ਼ਆਂ ਤੱਕ ਹੀ ਸੀਮਿਤ ਨਹੀਂ ਸਨ , ਬਲਕਿ ਸਾਡੇ ਰਾਸ਼ਟਰ ਦੇ ਸੱਭਿਆਚਾਰਕ ਪਹਿਲੂਆਂ ਨੂੰ ਵੀ ਕਵਰ ਕਰਦੇ ਸਨ । ਉਨ੍ਹਾਂ ਕਿਹਾ ਕਿ ਜੰਗ ਦਾ ਸੁਭਾਅ ਨਵੀਆਂ ਤਕਨਾਲੋਜੀਆਂ ਅਤੇ ਸਮੇਂ ਦੇ ਨਾਲ ਬਦਲ ਰਿਹਾ ਹੈ । ਉਨ੍ਹਾਂ ਕਿਹਾ , *ਸਾਨੂੰ ਆਧੁਨਿਕ ਤਕਨਾਲੋਜੀ ਵੱਲੋਂ ਪੇਸ਼ ਨਵੀਂਆਂ ਸੁਰੱਖਿਆ ਚੁਣੌਤੀਆਂ ਬਾਰੇ ਚੇਤੰਨ ਰਹਿਣ ਦੀ ਲੋੜ ਹੈ * ਸ਼੍ਰੀ ਰਾਜਨਾਥ ਸਿੰਘ ਨੇ ਆਯੋਜਿਤਾਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਵਿਸ਼ਾ ਅਧਾਰਿਤ ਸਮਾਗਮ ਕਰਨ ਅਤੇ ਉਨ੍ਹਾਂ ਨੇ ਫੌਜੀ ਸਾਹਿਤ ਉਤਸਵ ਦੀ ਸਫ਼ਲਤਾ ਲਈ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ ।
ਇਸ ਸਮਾਗਮ ਨੂੰ ਪੰਜਾਬ ਦੇ ਰਾਜਪਾਲ ਸ਼੍ਰੀ ਵਿਜੇਂਦਰ ਪਾਲ ਸਿੰਘ ਬਦਨੌਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ ।
************************************
ਏ ਬੀ ਬੀ / ਐੱਨ ਏ ਐੱਮ ਪੀ ਆਈ / ਆਰ ਏ ਜੇ ਆਈ ਬੀ
(Release ID: 1681776)
Visitor Counter : 179