ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਮੈਗਾ ਸਾਇੰਸ ਫੈਸਟੀਵਲ ‘ਆਈਆਈਐੱਸਐੱਫ 2020’ ਵਿੱਚ ਵਿਗਿਆਨ ਦਾ ਵਰਚੁਅਲੀ ਅਨੁਭਵ ਕਰੋ

ਆਈਆਈਐੱਸਐੱਫ 2020 ਇਵੈਂਟਸ ਤੋਂ ਵਿਦਿਆਰਥੀ ਘਰ ਬੈਠੇ ਹੀ ਲਾਭ ਲੈ ਸਕਦੇ ਹਨ: ਡਾ. ਰੰਜਨਾ ਅਗਰਵਾਲ

ਆਈਆਈਐੱਸਐੱਫ ਵਿੱਚ ਸ਼ਾਮਲ ਖੋਜਕਰਤਾ ਸਮੇਂ ਅਤੇ ਸਰਹੱਦਾਂ ਦੀਆਂ ਰੁਕਾਵਟਾਂ ਤੋਂ ਪਰੇ ਹਨ: ਸ਼੍ਰੀ ਜਯੰਤ ਸਹਿਸ੍ਰਬੁਧੇ

Posted On: 17 DEC 2020 11:14AM by PIB Chandigarh

ਮਹਾਮਾਰੀ ਦੌਰਾਨ ਜਦੋਂ ਉਤਸ਼ਾਹ ਵਿੱਚ ਬਹੁਤ ਜ਼ਿਆਦਾ ਗਿਰਾਵਟ ਆ ਰਹੀ ਜਾਪਦੀ ਹੈ, ਇਹ ਵਿਗਿਆਨ ਅਤੇ ਟੈਕਨੋਲੋਜੀ ਹੈ ਜੋ ਹੌਂਸਲਾ ਵਧਾਉਂਦੀ  ਹੈ। ਅਜਿਹੀ ਇਕ ਲਾਈਵ ਉਦਾਹਰਣ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (ਆਈਆਈਐੱਸਐੱਫ) 2020 ਹੈ ਜਿੱਥੇ ਵਿਗਿਆਨ ਦਾ ਵਰਚੁਅਲੀ ਅਨੁਭਵ ਕੀਤਾ ਜਾ ਸਕਦਾ ਹੈ। ਡਾ. ਰੰਜਨਾ ਅਗਰਵਾਲ, ਡਾਇਰੈਕਟਰ, ਸੀਐੱਸਆਈਆਰ-ਨੈਸ਼ਨਲ ਇੰਸਟੀਚਿਊਟ ਆਫ਼ ਸਾਇੰਸ, ਟੈਕਨੋਲੋਜੀ ਅਤੇ ਵਿਕਾਸ ਅਧਿਐਨ (ਐੱਨਆਈਐੱਸਟੀਏਡੀਐੱਸ), ਨਵੀਂ ਦਿੱਲੀ ਨੇ ਕਿਹਾ “ਸਾਡੇ ਕੋਲ, ਵਰਚੁਅਲ ਟੂਰ, 3ਡੀ ਪ੍ਰਦਰਸ਼ਨੀ, ਵਰਚੁਅਲ ਈਵੈਂਟਸ, ਪੈਨਲ ਡਿਸਕਸ਼ਨ, ਲੈਕਚਰ ਅਤੇ ਅਜਿਹੇ ਹੋਰ ਬਹੁਤ ਸਾਰੇ ਪ੍ਰੋਗਰਾਮ ਹਨ, ਜਿਨ੍ਹਾਂ ਵਿੱਚ ਵਿਦਿਆਰਥੀ ਸ਼ਾਮਲ ਹੋ ਸਕਦੇ ਹਨ। ਇੱਥੇ 41 ਈਵੈਂਟ ਹਨ ਅਤੇ ਇਨ੍ਹਾਂ ਪ੍ਰੋਗਰਾਮਾਂ ਵਿੱਚ ਸਾਰਿਆਂ ਦਾ ਸਵਾਗਤ ਹੈ।” ਉਹ ਜੇ ਸੀ ਬੋਸ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ, ਵਾਈਐੱਮਸੀਏ ਵਿਖੇ ਸੰਬੋਧਨ ਕਰ ਰਹੇ ਸਨ। ਯੂਨੀਵਰਸਿਟੀ ਵਲੋਂ ਵਿਜਨਨਾ ਭਾਰਤੀ (VIBHA) ਹਰਿਆਣਾ ਦੇ ਸਹਿਯੋਗ ਨਾਲ ਆਈਆਈਐੱਸਐੱਫ 2020 ਦਾ ਇੱਕ ਕਰਟੇਨ ਰੇਜ਼ਰ ਆਯੋਜਿਤ ਕੀਤਾ ਗਿਆ। ਆਈਆਈਐੱਸਐੱਫ 22 ਤੋਂ 25 ਦਸੰਬਰ 2020 ਤੱਕ ਚੱਲੇਗਾ।

ਆਈਆਈਐੱਸਐੱਫ 2020 ਲਈ ਨੋਡਲ ਸੰਸਥਾ ਸੀਐੱਸਆਈਆਰ-ਐੱਨਆਈਐੱਸਟੀਏਡੀਐੱਸ, ਨਵੀਂ ਦਿੱਲੀ ਹੈ। ਇਹ ਸਾਇੰਸ ਫੈਸਟੀਵਲ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ), ਕੌਂਸਲ ਆਫ਼ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐੱਸਆਈਆਰ), ਪ੍ਰਿਥਵੀ ਵਿਗਿਆਨ ਮੰਤਰਾਲੇ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਅਤੇ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਦੁਆਰਾ ਸਾਂਝੇ ਤੌਰ ‘ਤੇ ਆਯੋਜਿਤ ਕੀਤਾ ਗਿਆ ਹੈ।

ਡਾ. ਅਗਰਵਾਲ ਨੇ ਵਿਭਿੰਨ ਸਮਾਗਮਾਂ ਅਤੇ ਉਨ੍ਹਾਂ ਦੇ ਖੇਤਰਾਂ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਇਸ ਬਾਰੇ ਦੱਸਿਆ ਕਿ ਕਿਵੇਂ ਵਿਦਿਆਰਥੀਆਂ ਨੂੰ, ਉਨ੍ਹਾਂ ਦੇ ਘਰ ਦੇ ਆਰਾਮ ਵਿੱਚ ਬੈਠੇ ਹੀ ਪ੍ਰੋਗਰਾਮਾਂ ਦੁਆਰਾ ਅਸਲ ਵਿਗਿਆਨ ਦੇ ਅਨੁਭਵ ਦਾ ਲਾਭ ਪਹੁੰਚਾਇਆ ਜਾ ਸਕਦਾ ਹੈ।

VIBHA ਦੇ ਰਾਸ਼ਟਰੀ ਪ੍ਰਬੰਧਨ ਸਕੱਤਰ, ਸ੍ਰੀ ਜਯੰਤ ਸਹਿਸ੍ਰਬੁਧੇ ਨੇ ਕਿਹਾ “ਜਦੋਂ ਮਹਾਮਾਰੀ ਹੋਈ, ਅਸੀਂ ਸੋਚਿਆ ਕਿ ਇਹ ਕੁਝ ਮਹੀਨਿਆਂ ਵਿੱਚ ਖਤਮ ਹੋ ਜਾਵੇਗੀ ਅਤੇ ਅਸੀਂ ਪਿਛਲੇ ਸਾਲ ਵਾਂਗ ਪ੍ਰੋਗਰਾਮ ਚਲਾਉਣ ਦੇ ਸਮਰੱਥ ਹੋਵਾਂਗੇ। ਪਰ ਸਤੰਬਰ ਤੱਕ ਇਹ ਸਪੱਸ਼ਟ ਹੋ ਗਿਆ ਕਿ ਸਾਡੇ ਲਈ ਇਸ ਨੂੰ ਭੌਤਿਕ ਰੂਪ ਵਿੱਚ ਆਯੋਜਿਤ ਕਰਨਾ ਸੰਭਵ ਨਹੀਂ ਹੋਵੇਗਾ, ਫਿਰ ਅਸੀਂ ਇਸ ਨੂੰ ਵਰਚੁਅਲ ਪਲੇਟਫਾਰਮ ‘ਤੇ ਕਰਵਾਉਣ ਬਾਰੇ ਸੋਚਿਆ।” ਉਨ੍ਹਾਂ ਦੱਸਿਆ ਕਿ ਆਈਆਈਐੱਸਐੱਫ ਵਿੱਚ ਗਲੋਬਲ ਅਤੇ ਵਿਦੇਸ਼ੀ ਭਾਰਤੀ ਖੋਜਕਰਤਾਵਾਂ ਅਤੇ ਅਕਾਦਮਿਕਾਂ ਨੂੰ, ਸਮੇਂ ਅਤੇ ਸਰਹੱਦਾਂ ਦੀਆਂ ਰੁਕਾਵਟਾਂ ਤੋਂ ਪਰੇ, ਸ਼ਾਮਲ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਕੋਰੋਨਾ ਫੈਲਣ ਦੇ ਬਾਵਜੂਦ ਸਮਾਗਮਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਅਗਲੇ ਫੈਸਟੀਵਲਜ਼ ਵਿੱਚ ਵੀ ਲਗਾਤਾਰ ਵਧਾਉਂਦੇ ਰਹਿਣ ਦੀ ਯੋਜਨਾ ਹੈ।

ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋਫੈਸਰ ਦਿਨੇਸ਼ ਕੁਮਾਰ ਨੇ, ਮੌਜੂਦਾ ਚਲ ਰਹੀ ਮਹਾਮਾਰੀ ਦੌਰਾਨ ਵਿਗਿਆਨ ਦੇ ਇਸ ਮੈਗਾ ਉਤਸਵ ਦੇ ਆਯੋਜਨ ਲਈ CSIR-NISTADS, ਵਿਜਨਨਾ ਭਾਰਤੀ ਅਤੇ ਵੱਖ ਵੱਖ ਮੰਤਰਾਲਿਆਂ ਵੱਲੋਂ ਕੀਤੇ ਜਾ ਰਹੇ ਯਤਨਾਂ ਲਈ ਵਧਾਈ ਦਿੱਤੀ ਅਤੇ ਸ਼ਲਾਘਾ ਕੀਤੀ।  

G:\Surjeet Singh\December\17 December\gulati.jpg

 

ਆਈਆਈਐੱਸਐੱਫ 2020 ਦੇ ਇੱਕ ਹੋਰ ਆਊਟਰੀਚ ਪ੍ਰੋਗਰਾਮ ਵਿੱਚ, ਡਾ. ਰੰਜਨਾ ਅਗਰਵਾਲ ਨੇ ਇਸ ਮੈਗਾ ਵਿਗਿਆਨ ਤਿਉਹਾਰ ਦੇ ਉਦੇਸ਼ਾਂ ਅਤੇ ਮਹੱਤਤਾ ਬਾਰੇ ਲੋਕਪ੍ਰਿਆ ਵਿਗਿਆਨ ਭਾਸ਼ਣ ਦਿੱਤਾ। ਸਾਇੰਸ ਕਮਿਊਨੀਕੇਟਰਜ਼ ਗਰੁੱਪ ਨੇ ਆਈਆਈਐੱਸਐੱਫ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਆਉਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ।

ਸਾਇੰਸ ਫੈਸਟੀਵਲ ਅਤੇ ਸਹਿਯੋਗੀਆਂ ਦੀ ਰਜਿਸਟ੍ਰੇਸ਼ਨ ਨਾਲ ਜੁੜੀਆਂ ਵਿਭਿੰਨ ਗਤੀਵਿਧੀਆਂ ਬਾਰੇ ਜਾਣਕਾਰੀ ਆਈਆਈਐੱਸਐੱਫ ਦੀ ਵੈੱਬਸਾਈਟ www.scienceindiafest.org  'ਤੇ ਉਪਲਬਧ ਹੈ।

*******

 ਐੱਨਬੀ / ਕੇਜੀਐੱਸ / (ਸੀਐੱਸਆਈਆਰ-ਐੱਨਆਈਐੱਸਸੀਏਆਈਆਰ ਇਨਪੁਟਸ)



(Release ID: 1681426) Visitor Counter : 185