ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਮੇਜਰ ਧਿਆਨ ਚੰਦ ਕੌਮੀ ਸਟੇਡੀਅਮ ਨੂੰ 6 ਵਿਸ਼ਵ ਪੱਧਰੀ ਸਕੁਐਸ਼ ਕੋਰਟ ਮਿਲਣਗੇ; ਵਿਦੇਸ਼ ਮੰਤਰੀ ਨੇ ਸ਼੍ਰੀ ਕਿਰੇਨ ਰਿਜੀਜੂ ਦੀ ਹਾਜ਼ਰੀ ਵਿੱਚ ਨੀਂਹ ਪੱਥਰ ਰੱਖਿਆ
Posted On:
16 DEC 2020 6:14PM by PIB Chandigarh
ਕੇਂਦਰੀ ਵਿਦੇਸ਼ ਮੰਤਰੀ ਡਾ.ਐੱਸ ਜੈਸ਼ੰਕਰ ਨੇ ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ੍ਰੀ ਕਿਰੇਨ ਰਿਜੀਜੂ ਦੀ ਹਾਜ਼ਰੀ ਵਿੱਚ ਮੇਜਰ ਧਿਆਨ ਚੰਦ ਕੌਮੀ ਸਟੇਡੀਅਮ ਵਿੱਚ 6 ਸਕੁਐਸ਼ ਕੋਰਟਾਂ ਦਾ ਨੀਂਹ ਪੱਥਰ ਰੱਖਿਆ।
ਮੁੱਖ ਮਹਿਮਾਨ, ਡਾ. ਐੱਸ ਜੈਸ਼ੰਕਰ ਜੋ ਖੁਦ ਖੇਡ ਪ੍ਰੇਮੀ ਹਨ ਅਤੇ ਇੱਕ ਉਤਸੁਕ ਸਕੁਐਸ਼ ਖਿਡਾਰੀ ਹਨ, ਨੇ ਇਸ ਪ੍ਰਾਜੈਕਟ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਇਸ ਸਹੂਲਤ ਦੇ ਬਣਨ 'ਤੇ ਆਉਣ ਅਤੇ ਸਕੁਐਸ਼ ਖੇਡਣ ਲਈ ਇੱਛੁਕ ਹਨ। ਉਨ੍ਹਾਂ ਕਿਹਾ, “ਭਾਰਤ ਕੋਲ ਖੇਡਾਂ ਦੀ ਜ਼ਬਰਦਸਤ ਪ੍ਰਤਿਭਾ ਹੈ, ਇਸ ਕੋਲ ਸਮਰੱਥ ਅਤੇ ਉਤਸ਼ਾਹੀ ਕੋਚ ਹਨ ਜੋ ਇਸ ਪ੍ਰਤਿਭਾ ਨੂੰ ਬਣਾਉਣ ਲਈ ਸਮਾਂ ਦੇਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਜਗ੍ਹਾ ਉਪਲੱਬਧ ਨਹੀਂ ਸੀ ਜਿੱਥੇ ਪ੍ਰਤਿਭਾਵਾਨ ਖਿਡਾਰੀ ਕੋਚਾਂ ਨੂੰ ਮਿਲ ਸਕਣ। ਮੈਨੂੰ ਯਕੀਨ ਹੈ ਕਿ ਇਹ ਇੱਕ ਮਾਡਲ ਸਹੂਲਤ ਹੋਵੇਗੀ ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਹੂਲਤਾਂ ਲਈ ਉਤਪ੍ਰੇਰਕ ਵੀ ਹੋਵੇਗੀ। ਅਸੀਂ ਖੇਡਾਂ ਦਾ ਲੋਕਤੰਤਰੀਕਰਨ ਕਰਨਾ ਹੈ, ਇਹ ਕੋਈ ਵਿਸ਼ੇਸ਼ ਅਧਿਕਾਰ ਨਹੀਂ ਹੋਣਾ ਚਾਹੀਦਾ। ਜ਼ਿਆਦਾਤਰ ਖੇਡਾਂ ਜਿਸ ਵਿੱਚ ਅਸੀਂ ਵਧੀਆ ਪ੍ਰਦਰਸ਼ਨ ਕੀਤਾ ਹੈ ਉਨ੍ਹਾਂ ਦਾ ਲੋਕਤੰਤਰੀਕਰਨ ਕੀਤਾ ਗਿਆ ਹੈ। ਮੈਨੂੰ ਉਮੀਦ ਹੈ ਕਿ ਸਕੁਐਸ਼ ਦੇ ਮਾਮਲੇ ਵਿੱਚ ਇਹ ਉਸ ਦਿਸ਼ਾ ਵੱਲ ਇੱਕ ਕਦਮ ਹੈ।”
ਪ੍ਰਾਜੈਕਟ ਲਈ 750 ਵਰਗ ਮੀਟਰ ਦੇ ਖੇਤਰ ਵਿੱਚ 5.52 ਕਰੋੜ ਰੁਪਏ ਦੀ ਲਾਗਤ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਸਦਾ ਅੰਦਾਜ਼ਨ 6 ਮਹੀਨਿਆਂ ਦਾ ਸਮਾਂ ਹੈ। ਇਸ ਸੁਵਿਧਾ ਵਿੱਚ 6 ਸਿੰਗਲ ਸਕੁਐਸ਼ ਕੋਰਟ ਹੋਣਗੇ, ਜਿਨ੍ਹਾਂ ਵਿੱਚੋਂ 3 ਕੋਰਟ ਤਬਦੀਲ ਕੀਤੀਆਂ ਜਾਣ ਵਾਲੀਆਂ ਕੰਧਾਂ ਦੀ ਵਰਤੋਂ ਕਰਦਿਆਂ ਡਬਲਜ਼ ਕੋਰਟ ਵਜੋਂ ਬਦਲੇ ਜਾ ਸਕਦੇ ਹਨ।
ਖੇਡ ਮੰਤਰੀ ਸ਼੍ਰੀ ਕੀਰੇਨ ਰਿਜੀਜੂ ਨੇ ਕਿਹਾ ਕਿ ਇਹ ਨਵੀਂ ਸਹੂਲਤ ਵਿਸ਼ਵ ਚੈਂਪੀਅਨ ਪੈਦਾ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ, “ਕੌਮੀ ਸਟੇਡੀਅਮ ਵਿੱਚ ਜਗ੍ਹਾ ਬਣਾਉਣ ਦੀ ਆਪਣੀ ਖੁਦ ਦੀ ਮਹੱਤਤਾ ਹੈ। ਇਸ ਕੰਪਲੈਕਸ ਵਿੱਚ ਜਗ੍ਹਾ ਰੱਖਣਾ ਉਸ ਸਹੂਲਤ ਨੂੰ ਇੱਕ ਧਾਰ ਦੇਵੇਗਾ। ਇਹ 6 ਕੋਰਟ ਸਕੁਐਸ਼ ਸਹੂਲਤ ਨਾ ਸਿਰਫ ਵਿਸ਼ਵ ਪੱਧਰੀ ਬਣਨ ਵਾਲੀ ਹੈ, ਬਲਕਿ ਇਕ ਸੈਂਟਰ ਆਫ਼ ਐਕਸੀਲੈਂਸ ਵੀ ਹੋਣ ਜਾ ਰਹੀ ਹੈ ਜਿੱਥੇ ਅਸੀਂ ਵਿਸ਼ਵ ਚੈਂਪੀਅਨ ਤਿਆਰ ਕਰਾਂਗੇ ਅਤੇ ਮੈਨੂੰ ਯਕੀਨ ਹੈ ਕਿ ਆਉਣ ਵਾਲੇ ਉਭਰ ਰਹੇ ਖਿਡਾਰੀ ਇਸ ਕੇਂਦਰ ਦਾ ਵੱਧ ਤੋਂ ਵੱਧ ਲਾਭ ਲੈਣਗੇ। ਸਾਡੀ ਕੋਸ਼ਿਸ਼ ਹੈ ਕਿ ਖਿਡਾਰੀਆਂ ਨੂੰ ਸਹੂਲਤਾਂ ਦੀ ਭਾਲ ਨਾ ਕਰਨੀ ਪਵੇ, ਅਸੀਂ ਉਨ੍ਹਾਂ ਨੂੰ ਸਹੂਲਤਾਂ ਦੇਵਾਂਗੇ।”
ਸਕੁਐਸ਼ ਏਸ਼ੀਅਨ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਇੱਕ ਸਭ ਤੋਂ ਸਫਲ ਖੇਡ ਰਹੀ ਹੈ, ਜਿਸ ਵਿੱਚ ਸੌਰਵ ਘੋਸ਼ਾਲ , ਦੀਪਿਕਾ ਪੱਲੀਕਲ ਅਤੇ ਜੋਸ਼ਨ ਚਾਇਨੱਪਾ ਵਰਗੇ ਖਿਡਾਰੀਆਂ ਨੇ ਦੇਸ਼ ਨੂੰ ਮਾਣ ਦਿਵਾਇਆ ਹੈ।
ਇਸ ਸਮਾਗ਼ਮ ਵਿੱਚ ਭਾਰਤੀ ਖੇਡ ਅਥਾਰਟੀ ਦੇ ਡਾਇਰੈਕਟਰ ਜਨਰਲ ਸ਼੍ਰੀ ਸੰਦੀਪ ਪ੍ਰਧਾਨ, ਭਾਰਤੀ ਸਕੁਐਸ਼ ਰੈਕੇਟ ਫੈਡਰੇਸ਼ਨ ਦੇ ਸੱਕਤਰ ਜਨਰਲ ਸਾਈਰਸ ਪੋਂਚਾ, ਐਨਬੀਸੀਸੀ ਦੇ ਡਾਇਰੈਕਟਰ (ਪ੍ਰੋਜੈਕਟ) ਸ਼੍ਰੀ ਨੀਲੇਸ਼ ਸ਼ਾਹ ਸਮੇਤ ਕਈ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ।
*****
ਐੱਨਬੀ/ਓਜੇਏ
(Release ID: 1681286)
Visitor Counter : 111