ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਕੈਬਨਿਟ ਨੇ ਗੰਨਾ ਕਿਸਾਨਾਂ ਦੇ ਲਈ ਕਰੀਬ 3,500 ਕਰੋੜ ਰੁਪਏ ਦੀ ਸਹਾਇਤਾ ਨੂੰ ਪ੍ਰਵਾਨਗੀ ਦਿੱਤੀ

ਇਹ ਸਹਾਇਤਾ ਰਕਮ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕੀਤੀ ਜਾਵੇਗੀ

ਇਸ ਫੈਸਲੇ ਨਾਲ ਪੰਜ ਕਰੋੜ ਗੰਨਾ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੇ ਚੀਨੀ ਮਿੱਲਾਂ ਤੇ ਹੋਰ ਸਹਾਇਕ ਗਤੀਵਿਧੀਆਂ ਵਿੱਚ ਕੰਮ ਕਰਨ ਵਾਲੇ ਪੰਜ ਲੱਖ ਵਰਕਰਾਂ ਨੂੰ ਲਾਭ ਹੋਵੇਗਾ

Posted On: 16 DEC 2020 3:34PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਗੰਨਾ ਕਿਸਾਨਾਂ ਨੂੰ 3,500 ਕਰੋੜ ਰੁਪਏ ਦੀ ਸਹਾਇਤਾ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

 

ਇਸ ਸਮੇਂ ਦੇਸ਼ ਵਿੱਚ ਕਰੀਬ ਪੰਜ ਕਰੋੜ ਗੰਨਾ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰ ਹਨ। ਇਨ੍ਹਾਂ ਦੇ ਇਲਾਵਾਚੀਨੀ ਮਿੱਲਾਂ ਵਿੱਚ ਤੇ ਉਨ੍ਹਾਂ ਦੀ ਸਹਾਇਕ ਗਤੀਵਿਧੀਆਂ ਵਿੱਚ ਕੰਮ ਕਰਨ ਵਾਲੇ ਕਰੀਬ ਪੰਜ ਲੱਖ ਵਰਕਰ ਹਨ ਅਤੇ ਇਨ੍ਹਾਂ ਸਾਰਿਆਂ ਦੀ ਆਜੀਵਿਕਾ ਚੀਨੀ ਉਦਯੋਗ ਤੇ ਨਿਰਭਰ ਹੈ।

 

ਕਿਸਾਨ ਆਪਣਾ ਗੰਨਾ ਚੀਨੀ ਮਿੱਲਾਂ ਨੂੰ ਵੇਚਦੇ ਹਨਲੇਕਿਨ ਚੀਨੀ ਮਿੱਲ ਮਾਲਕਾਂ ਤੋਂ ਉਨ੍ਹਾਂ ਨੂੰ ਭੁਗਤਾਨ ਪ੍ਰਾਪਤ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਦੇ ਪਾਸ ਚੀਨੀ ਦਾ ਅਤਿਰਿਕਤ ਸਟਾਕ ਹੁੰਦਾ ਹੈ। ਇਸ ਚਿੰਤਾ ਨੂੰ ਦੂਰ ਕਰਨ ਦੇ ਲਈ ਸਰਕਾਰ ਚੀਨੀ ਦੇ ਅਤਿਰਿਕਤ ਸਟਾਕ ਨੂੰ ਜ਼ੀਰੋ ਤੇ ਲਿਆਉਣ ਦੇ ਪ੍ਰਯਤਨ ਕਰ ਰਹੀ ਹੈ। ਇਸ ਨਾਲ ਗੰਨਾ ਕਿਸਾਨਾਂ ਦੇ ਬਕਾਏ ਦਾ ਭੁਗਤਾਨ ਕਰਨ ਵਿੱਚ ਸਹੂਲਤ ਹੋਵੇਗੀ। ਸਰਕਾਰ ਇਸ ਉਦੇਸ਼ ਦੇ ਲਈ 3,500 ਕਰੋੜ ਰੁਪਏ ਖਰਚ ਕਰੇਗੀ ਅਤੇ ਇਸ ਸਹਾਇਤਾ ਦੀ ਰਕਮ ਨੂੰ ਚੀਨੀ ਮਿੱਲਾਂ ਦੇ ਬਕਾਏ ਦੇ ਭੁਗਤਾਨ ਦੇ ਤੌਰ ਤੇ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕੀਤਾ ਜਾਵੇਗਾ। ਬਾਕੀ ਰਕਮਜੇਕਰ ਬਚੇਗੀ ਤਾਂਉਸ ਨੂੰ ਚੀਨੀ ਮਿੱਲਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰ ਦਿੱਤਾ ਜਾਵੇਗਾ।

 

ਇਸ ਸਬਸਿਡੀ ਦਾ ਉਦੇਸ਼ ਚੀਨੀ ਮਿੱਲਾਂ ਦੁਆਰਾ ਚੀਨੀ ਸੀਜ਼ਨ 2020-21 ਦੇ ਦੌਰਾਨ ਅਧਿਕਤਮ ਸਵੀਕਾਰਯੋਗ ਨਿਰਯਾਤ ਕੋਟਾ (ਐੱਮਏਈਕਿਊ) ਦੇ ਤਹਿਤ 60 ਲੱਖ ਮੀਟ੍ਰਿਕ ਟਨ ਦੀ ਮਾਤਰਾ ਤੱਕ ਚੀਨੀ ਦਾ ਨਿਰਯਾਤ ਕਰਨ ਤੇ ਉਨ੍ਹਾਂ ਦੇ ਪ੍ਰਬੰਧਨਸੁਧਾਰ ਤੇ ਹੋਰ ਪ੍ਰੋਸੈੱਸਿੰਗ ਲਾਗਤ ਅਤੇ ਅੰਤਰਰਾਸ਼ਟਰੀ ਤੇ ਘਰੇਲੂ ਟਰਾਂਸਪੋਰਟ ਤੇ ਮਾਲ ਭਾੜਾ ਖਰਚ ਸਮੇਤ ਉਸ ਤੇ  ਆਉਣ ਵਾਲੀ ਕੁੱਲ੍ਹ ਬਜ਼ਾਰ ਕੀਮਤ ਨੂੰ ਪੂਰਾ ਕਰਨਾ ਹੈ।

 

ਇਸ ਫੈਸਲੇ ਨਾਲ ਪੰਜ ਕਰੋੜ ਗੰਨਾ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰ ਤੇ ਚੀਨੀ ਮਿੱਲਾਂ ਤੇ ਹੋਰ ਸਹਾਇਕ ਗਤੀਵਿਧੀਆਂ ਵਿੱਚ ਕੰਮ ਕਰਨ ਵਾਲੇ ਪੰਜ ਲੱਖ ਵਰਕਰਾਂ ਨੂੰ ਲਾਭ ਹੋਵੇਗਾ।

 

*****

 

ਡੀਐੱਸ


(Release ID: 1681139) Visitor Counter : 189