ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਇੰਡੀਆ ਪੋਸਟ ਪੇਮੈਂਟਸ ਬੈਂਕ ਨੇ ਆਪਣੀ ਡਿਜੀਟਲ ਭੁਗਤਾਨ ਦੀਆਂ ਸੇਵਾਵਾਂ 'ਡਾਕਪੇਅ' ਦੀ ਸ਼ੁਰੂਆਤ ਕੀਤੀ, ਆਖਰੀ ਮੀਲ 'ਤੇ ਬੈਂਕਿੰਗ ਤਜਰਬੇ ਨੂੰ ਬਦਲਣਾ ਹੈ

ਡਾਕਪੇਅ ਵਿੱਤੀ ਸੇਵਾਵਾਂ ਦੇ ਆਨਲਾਈਨ ਭੁਗਤਾਨ ਅਤੇ ਘਰੇਲੂ ਸਪੁਰਦਗੀ ਦੇ ਰੂਪ ਵਿੱਚ ਸੇਵਾ ਦੀ ਪੇਸ਼ਕਸ਼ ਦੀ ਦੁੱਗਣੀ ਤਾਕਤ ਹੈ - ਮੰਤਰੀ ਰਵੀ ਸ਼ੰਕਰ ਪ੍ਰਸਾਦ

Posted On: 15 DEC 2020 1:58PM by PIB Chandigarh

ਡਾਕ ਵਿਭਾਗ (ਡੀਓਪੀ) ਅਤੇ ਇੰਡੀਆ ਪੋਸਟ ਪੇਮੈਂਟਸ ਬੈਂਕ (ਆਈਪੀਪੀਬੀ) ਨੇ ਅੱਜ ਵਰਚੁਅਲ ਲਾਂਚ ਸਮਾਰੋਹ ਵਿੱਚ ਇੱਕ ਨਵਾਂ ਡਿਜੀਟਲ ਭੁਗਤਾਨ ਐਪ ਡਾਕਪੇਅ’ ਦਾ ਉਦਘਾਟਨ ਕੀਤਾ। ਐਪ ਨੂੰ ਭਾਰਤ ਭਰ ਵਿਚ ਆਖ਼ਰੀ ਮੀਲ 'ਤੇ ਡਿਜੀਟਲ ਵਿੱਤੀ ਸ਼ਮੂਲੀਅਤ ਪ੍ਰਦਾਨ ਕਰਨ ਦੀਆਂ ਆਪਣੀਆਂ ਚੱਲ ਰਹੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਲਾਂਚ ਕੀਤਾ ਗਿਆ ਹੈ। 

ਡਾਕਪੇਅ ਸਿਰਫ ਇਕ ਡਿਜੀਟਲ ਭੁਗਤਾਨ ਐਪ ਨਹੀਂ ਹੈ ਬਲਕਿ ਇੰਡੀਆ ਪੋਸਟ ਅਤੇ ਆਈਪੀਪੀਬੀ ਦੁਆਰਾ ਦੇਸ਼ ਭਰ ਵਿਚ ਭਰੋਸੇਯੋਗ ਡਾਕ ('ਡਾਕ') ਨੈਟਵਰਕ ਰਾਹੀਂ ਮੁਹੱਈਆ ਕਰਵਾਈ ਗਈ ਡਿਜੀਟਲ ਵਿੱਤੀ ਅਤੇ ਸਹਾਇਤਾ ਪ੍ਰਾਪਤ ਬੈਂਕਿੰਗ ਸੇਵਾਵਾਂ ਦਾ ਇੱਕ ਸੁਇਟ ਹੈ ਜੋ ਸਮਾਜ ਦੇ ਵੱਖ ਵੱਖ ਵਰਗਾਂ ਦੀਆਂ ਵਿੱਤੀ ਜ਼ਰੂਰਤਾਂ ('ਪੇਅ') ਦੀ ਪੂਰਤੀ ਕਰਦਾ ਹੈ- ਚਾਹੇ ਉਹ ਆਪਣੇ ਅਜ਼ੀਜ਼ਾਂ ਨੂੰ ਪੈਸੇ ਭੇਜਣ (ਘਰੇਲੂ ਮਨੀ ਟ੍ਰਾਂਸਫਰ - ਡੀ.ਐੱਮ.ਟੀ.), ਸਕੈਨ ਕਿਯੂ ਆਰ ਕੋਡ ਅਤੇ ਸੇਵਾਵਾਂ / ਵਪਾਰੀਆਂ ਨੂੰ ਡਿਜੀਟਲ ਰੂਪ ਵਿਚ ਭੁਗਤਾਨ ਕਰਨ (ਵਰਚੁਅਲ ਡੈਬਿਟ ਕਾਰਡ ਅਤੇ ਯੂਪੀਆਈ ਦੇ ਨਾਲ)ਬਾਇਓਮੈਟ੍ਰਿਕਸ ਦੁਆਰਾ ਨਕਦੀ ਰਹਿਤ ਈਕੋਸਿਸਟਮ ਨੂੰ ਸਮਰੱਥ ਬਣਾਉਣਾ, ਕਿਸੇ ਵੀ ਬੈਂਕ ਦੇ ਗਾਹਕਾਂ ਨੂੰ ਇੰਟਰਓਪਰੇਬਲ ਬੈਂਕਿੰਗ ਸੇਵਾਵਾਂ (ਏਈਪੀਐਸ) ਅਤੇ ਉਪਯੋਗਤਾ ਬਿੱਲ ਭੁਗਤਾਨ ਸੇਵਾਵਾਂ ਉਪਲਬਧ ਕਰਾਉਣਾ ਹੈ। 

PHOTO

ਉਦਘਾਟਨੀ ਸਮਾਰੋਹ ਵਿਚ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕੋਵਿਡ -19 ਵਿਰੁੱਧ ਲੜਾਈ ਦੌਰਾਨ ਇੰਡੀਆ ਪੋਸਟ ਪੇਮੈਂਟਸ ਬੈਂਕ ਦੇ ਯਤਨਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਸਦਕਾ ਏਈਪੀਐਸ ਦੁਆਰਾ ਦਰਵਾਜ਼ੇ ਤੇ ਹੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈਜਿਸ ਨਾਲ ਅਨ-ਬੈਂਕ ਅਤੇ ਅੰਡਰ-ਬੈਂਕ ਲੋਕਾਂ ਦਾ ਵਿੱਤੀ ਸਸ਼ਕਤੀਕਰਨ ਹੋਇਆ। 

 

 ਡਾਕਪੇਅ” ਦੇ ਉਦਘਾਟਨ ਦੀ ਘੋਸ਼ਣਾ ਕਰਦਿਆਂ ਕੇਂਦਰੀ ਸੰਚਾਰਇਲੈਕਟ੍ਰੋਨਿਕ੍ਸ ਤੇ ਆਈਟੀ ਅਤੇ ਕਾਨੂੰਨ ਤੇ ਨਿਆਂ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ, “ਇੰਡੀਆ ਪੋਸਟ ਦੇਸ਼ ਭਰ ਵਿੱਚ ਤਾਲਾਬੰਦੀ ਦੌਰਾਨ ਵੱਖ-ਵੱਖ ਡਾਕ ਸੇਵਾਵਾਂ ਦੁਆਰਾ ਡਿਜੀਟਲ ਅਤੇ ਸਰੀਰਕ ਤੌਰ’ ਤੇ ਦੇਸ਼ ਦੀ ਸੇਵਾ ਕਰ ਕੇ ਸਮੇਂ ਦੀ ਪਰੀਖਿਆ ਤੇ ਖਰਾ ਉਤਰਿਆ ਹੈ। ਡਾਕ ਪੇਅ ਦੀ ਸ਼ੁਰੂਆਤ ਇੰਡੀਆ ਪੋਸਟ ਦੀ ਵਿਰਾਸਤ ਵਿੱਚ ਵਾਧਾ ਕਰਦੀ ਹੈ ਜੋ ਹਰ ਘਰ ਤੱਕ ਪਹੁੰਚਣ ਵਾਲੀ ਹੈ। ਇਹ ਨਵੀਨਤਾਕਾਰੀ ਸੇਵਾ ਨਾ ਸਿਰਫ ਬੈਂਕਿੰਗ ਸੇਵਾਵਾਂ ਅਤੇ ਡਾਕ ਉਤਪਾਦਾਂ ਨੂੰ ਆਨਲਾਈਨ ਪਹੁੰਚ ਦੇਵੇਗੀਬਲਕਿ ਇਹ ਇਕ ਵਿਲੱਖਣ ਸੰਕਲਪ ਵੀ ਹੈ ਜਿੱਥੇ ਕੋਈ ਡਾਕ ਤੇ ਆਰਡਰ ਦੇ ਸਕਦਾ ਹੈ ਅਤੇ ਦਰਵਾਜੇ ਤੇ ਹੀ ਡਾਕ ਵਿੱਤੀ ਸੇਵਾਵਾਂ ਪ੍ਰਾਪਤ ਕਰ ਸਕਦਾ ਹੈ। ਮੈਂ ਦ੍ਰਿੜਤਾ ਨਾਲ ਮੰਨਦਾ ਹਾਂ ਕਿ ਡਾਕ ਵਿਭਾਗ ਦੇ ਦੇਸ਼ ਵਿਆਪੀ ਡਾਕ ਵਿਭਾਗ ਦੇ ਨੈਟਵਰਕ ਨਾਲ ਮਿਲ ਕੇ ਵਿੱਤੀ ਸੇਵਾਵਾਂ ਦੇ ਆਨਨਲਾਈਨ ਭੁਗਤਾਨਾਂ ਅਤੇ ਘਰੇਲੂ ਸਪੁਰਦਗੀ ਦੇ ਰੂਪ ਵਿਚ ਸੇਵਾਵਾਂ ਦੀ ਪੇਸ਼ਕਸ਼ ਦੀ ਇਹ ਦੂਹਰੀ ਤਾਕਤ ਪ੍ਰਧਾਨਮੰਤਰੀ ਦੀ ਸਰਬਪੱਖੀ ਸ਼ਮੂਲੀਅਤ ਅਤੇ ਆਤਮ ਨਿਰਭਰ ਭਾਰਤ ਦੇ ਵਿਜ਼ਨ ਲਈ ਇਕ ਹੋਰ ਵੱਡੀ ਛਾਲ ਹੋਵੇਗੀ। 

 

 ਇਸ ਮੌਕੇਸ਼੍ਰੀ ਪ੍ਰਦੀਪ ਕੁਮਾਰ ਬਿਸੋਈਸੱਕਤਰ (ਪੋਸਟਸ) ਅਤੇ ਚੇਅਰਮੈਨਆਈ ਪੀ ਪੀ ਬੀ ਬੋਰਡ ਨੇ ਕਿਹਾ ਕਿ, "ਡਾਕਪੇਅ ਸਾਰੇ ਗਾਹਕਾਂ ਨੂੰ ਬੈਂਕਿੰਗ ਅਤੇ ਭੁਗਤਾਨ ਉਤਪਾਦਾਂ ਅਤੇ ਸੇਵਾਵਾਂ ਨੂੰ ਕਿਸੇ ਐਪ ਜਾਂ ਸਹਾਇਕ ਵਿਧੀ ਰਾਹੀਂ ਭਰੋਸੇਯੋਗ ਪੋਸਟਮੈਨ ਦੀ ਸਹਾਇਤਾ ਨਾਲ ਭੁਗਤਾਨ ਦੇ ਆਸਾਨ ਹੱਲ ਪੇਸ਼ ਕਰਦੀ ਹੈ। ਡਾਕਪੇਅ ਹਰੇਕ ਭਾਰਤੀ ਦੀਨ ਵਿੱਤੀ ਜਰੂਰਤਾਂ ਨੂੰ ਪੂਰਾ ਕਰਨ ਲਈ ਡਿਜ਼ਾਈਨ ਕੀਤਾ ਗਿਆ ਸਚਮੁੱਚ ਇਕ ਭਾਰਤੀ ਹੱਲ ਹੈ। 

 

ਡਾਕਪੇਅ ਦਾ ਉਦਘਾਟਨ ਆਈ ਪੀ ਪੀ ਬੀ ਦੇ ਸਫਰ ਦੀ ਇਕ ਮਹੱਤਵਪੂਰਣ ਪ੍ਰਾਪਤੀ ਹੈ ਅਤੇ ਇਕ‘ ਸੱਚਮੁੱਚ ਸੰਮਲਿਤ ਵਿੱਤੀ ਪ੍ਰਣਾਲੀ ਦੀ ਸਵੇਰ ਨੂੰ ਸਾਹਮਣੇ ਲਿਆਉਣ ਲਈ ਵਿਆਪਕ ਵਿੱਤੀ ਸ਼ਮੂਲੀਅਤ ਨੂੰ ਹੋਰ ਡੂੰਘਾ ਕਰੇਗੀ।" ਇੰਡੀਆ ਪੋਸਟ ਪੇਮੈਂਟਸ ਬੈਂਕ ਦੇ ਐਮਡੀ ਅਤੇ ਸੀਈਓ ਸ੍ਰੀ ਜੇ ਵੈਂਕਟਰਮੂ ਨੇ ਕਿਹਾ,"ਸਾਡਾ ਉਦੇਸ਼ ਹੈ-ਹਰ ਗਾਹਕ ਮਹੱਤਵਪੂਰਣ ਹੈਹਰ ਲੈਣ-ਦੇਣ ਮਹੱਤਵਪੂਰਨ ਹੈ ਅਤੇ ਹਰ ਡਿਪਾਜਿਟ ਮਹੱਤਵਪੂਰਣ ਹੈ।"

 

ਇੰਡੀਆ ਪੋਸਟ ਪੇਮੈਂਟਸ ਬੈਂਕ ਬਾਰੇ

------------------------------- 

ਇੰਡੀਆ ਪੋਸਟ ਪੇਮੈਂਟਸ ਬੈਂਕ (ਆਈਪੀਪੀਬੀ) ਸੰਚਾਰ ਮੰਤਰਾਲੇ ਦੇ ਡਾਕ ਵਿਭਾਗ ਅਧੀਨ ਭਾਰਤ ਸਰਕਾਰ ਦੀ 100% ਹਿੱਸੇਦਾਰੀ ਨਾਲ ਸਥਾਪਿਤ ਕੀਤਾ ਗਿਆ ਹੈ। ਆਈ ਪੀ ਪੀ ਬੀ ਨੂੰ 1 ਸਤੰਬਰ, 2018 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਲਾਂਚ ਕੀਤਾ ਗਿਆ ਸੀ। ਭਾਰਤ ਵਿਚ ਆਮ ਆਦਮੀ ਲਈ ਸਭ ਤੋਂ ਪਹੁੰਚਯੋਗਕਿਫਾਇਤੀ ਅਤੇ ਭਰੋਸੇਮੰਦ ਬੈਂਕ ਦੀ ਉਸਾਰੀ ਲਈ ਬੈਂਕ ਦੀ ਸਥਾਪਨਾ ਕੀਤੀ ਗਈ ਹੈ। ਇੰਡੀਆ ਪੋਸਟ ਪੇਮੈਂਟਸ ਬੈਂਕ ਦਾ ਬੁਨਿਆਦੀ ਕਾਨੂੰਨ ਹੈ ਕਿ ਅਨਬੈਂਕ ਅਤੇ ਅੰਡਰਬੈਂਕ ਲੋਕਾਂ ਦੀਆਂ ਰੁਕਾਵਟਾਂ ਨੂੰ ਦੂਰ ਕਰਨਾ ਅਤੇ 155,000 ਡਾਕਘਰਾਂ (ਪੇਂਡੂ ਖੇਤਰਾਂ ਵਿੱਚ 135,000) ਅਤੇ 300,000 ਡਾਕ ਕਰਮਚਾਰੀਆਂ ਵਾਲੇ ਡਾਕ ਨੈਟਵਰਕ ਦਾ ਲਾਭ ਉਠਾ ਕੇ ਆਖਰੀ ਥਾਂ ਤੱਕ ਪਹੁੰਚਣਾ ਹੈ।

 ਆਈਪੀਪੀਬੀ ਦੀ ਪਹੁੰਚ ਅਤੇ ਇਸ ਦਾ ਆਪਰੇਟਿੰਗ ਮਾਡਲ ਇੰਡੀਆ ਸਟੈਕ ਦੇ ਮੁੱਖ ਥੰਮ੍ਹਾਂ 'ਤੇ ਬਣਾਇਆ ਗਿਆ ਹੈ - ਜੋ ਪੇਪਰਲੈੱਸਨਕਦੀ ਰਹਿਤ ਅਤੇ ਮੌਜੂਦਗੀ ਤੋਂ ਬਿਨਾ ਬੈਂਕਿੰਗ ਨੂੰ ਇਕ ਸੀਬੀਐਸ-ਏਕੀਕ੍ਰਿਤ ਸਮਾਰਟਫੋਨ ਅਤੇ ਬਾਇਓਮੈਟ੍ਰਿਕ ਡਿਵਾਈਸ ਦੁਆਰਾਗ੍ਰਾਹਕਾਂ ਦੇ ਦਰਵਾਜ਼ੇਤੇ ਇਕ ਸਧਾਰਣ ਅਤੇ ਸੁਰੱਖਿਅਤ ਢੰਗ ਨਾਲ ਪਹੁੰਚ ਯੋਗ ਬਣਾਉਂਦਾ ਹੈ। ਫਰੱਗਲ ਨਵੀਨਤਾ ਦਾ ਲਾਭ ਉਠਾਉਂਦਿਆਂ ਅਤੇ ਜਨਤਾ ਲਈ ਈਜ ਆਫ਼  ਬੈਕਿੰਗ  'ਤੇ ਵਧੇਰੇ ਧਿਆਨ ਕੇਂਦ੍ਰਤ ਕਰਨ ਨਾਲਆਈ ਪੀ ਪੀ ਬੀ 13 ਭਾਸ਼ਾਵਾਂ ਵਿਚ ਉਪਲਬਧ ਅਨੁਭਵੀ ਇੰਟਰਫੇਸਾਂ ਦੁਆਰਾ ਸਧਾਰਣ ਅਤੇ ਕਿਫਾਇਤੀ ਬੈਂਕਿੰਗ ਹੱਲ ਪ੍ਰਦਾਨ ਕਰਦਾ ਹੈ। 

 

ਆਈਪੀਪੀਬੀ ਘੱਟ ਨਕਦੀ ਦੀ ਆਰਥਿਕਤਾ ਨੂੰ ਪੂਰਨ ਰੂਪ ਦੇਣ ਅਤੇ ਡਿਜੀਟਲ ਇੰਡੀਆ ਦੇ ਵਿਜ਼ਨ ਵਿਚ ਯੋਗਦਾਨ ਪਾਉਣ ਲਈ ਵਚਨਬੱਧ ਹੈ। ਭਾਰਤ ਉਦੋਂ ਖੁਸ਼ਹਾਲ ਹੋਵੇਗਾ ਜਦੋਂ ਹਰ ਨਾਗਰਿਕ ਨੂੰ ਵਿੱਤੀ ਤੌਰ 'ਤੇ ਸੁਰੱਖਿਅਤ ਅਤੇ ਅਧਿਕਾਰਤ ਬਣਨ ਦਾ ਬਰਾਬਰ ਮੌਕਾ ਮਿਲੇਗਾ। ਸਾਡਾ ਮਾਟੋ ਸਹੀ ਹੈ-ਹਰ ਗਾਹਕ ਮਹੱਤਵਪੂਰਣ ਹੈਹਰ ਲੈਣ-ਦੇਣ ਮਹੱਤਵਪੂਰਣ ਹੈ ਅਤੇ ਹਰ ਡਿਪਾਜਿਟ ਮਹੱਤਵਪੂਰਣ ਹੈ। 

 

ਆਈ ਪੀ ਪੀ ਬੀ ਬਾਰੇ ਵਧੇਰੇ ਜਾਣਕਾਰੀ ਲਈwww.ippbonline.com 'ਤੇ ਜਾਓ

 ----------------------------------------- 

 

ਆਰ ਸੀ ਜੇ /ਐਮ 


(Release ID: 1680872) Visitor Counter : 273