ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪੁਲਾੜ ਖੇਤਰ ਦੇ ਉਦਯੋਗਾਂ, ਸਟਾਰਟ-ਅੱਪਸ ਤੇ ਸਿੱਖਿਆ ਸ਼ਾਸਤਰੀਆਂ ਨਾਲ ਗੱਲਬਾਤ ਕੀਤੀ

ਪੁਲਾੜ ਖੇਤਰ ’ਚ ਸੁਧਾਰ, ‘ਕਾਰੋਬਾਰ ਕਰਨਾ ਸੁਖਾਲਾ ਬਣਾਉਣ’ ਤੱਕ ਸੀਮਤ ਨਹੀਂ; ਹਰੇਕ ਪੜਾਅ ਉੱਤੇ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਆਸ ਪ੍ਰਗਟਾਈ ਕਿ ਦੇਸ਼ ਛੇਤੀ ਹੀ ਪੁਲਾੜ ਅਸਾਸਿਆਂ ਦੇ ਨਿਰਮਾਣ ਦਾ ਧੁਰਾ ਬਣੇਗਾ

ਸਾਡੀ ਕੋਸ਼ਿਸ਼ ਇਹ ਵੀ ਯਕੀਨੀ ਬਣਾਉਣ ਦੀ ਹੈ ਕਿ ਪੁਲਾੜ ਪ੍ਰੋਗਰਾਮ ਦੇ ਲਾਭ ਗ਼ਰੀਬ ਤੋਂ ਗ਼ਰੀਬ ਲੋਕਾਂ ਤੱਕ ਪੁੱਜਣ: ਪ੍ਰਧਾਨ ਮੰਤਰੀ

ਜਿਵੇਂ ਭਾਰਤੀ ਪ੍ਰਤਿਭਾ ਸੂਚਨਾ ਟੈਕਨੋਲੋਜੀ ਦੇ ਖੇਤਰ ਵਿੱਚ ਵਿਸ਼ਵ–ਪੱਧਰੀ ਨਾਮਣਾ ਖੱਟਣ ਦੇ ਯੋਗ ਹੋਈ ਹੈ, ਤਿਵੇਂ ਹੀ ਉਹ ਪੁਲਾੜ ਖੇਤਰ ਵਿੱਚ ਵੀ ਯੋਗ ਹੋਵੇਗੀ: ਪ੍ਰਧਾਨ ਮੰਤਰੀ

Posted On: 14 DEC 2020 5:42PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੁਲਾੜ ਖੇਤਰ ਦੇ ਪ੍ਰਮੁੱਖ ਉਦਯੋਗਾਂਸਟਾਰਟਅੱਪਸ ਤੇ ਸਿੱਖਿਆਸ਼ਾਸਤਰੀਆਂ ਨਾਲ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਗੱਲਬਾਤ ਕੀਤੀਤਾਂ ਜੋ ਪੁਲਾੜ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

 

ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਕੇਂਦਰੀ ਕੈਬਨਿਟ ਨੇ ਜੂਨ 2020 ’ਚ ਪੁਲਾੜ ਖੇਤਰ ਨੂੰ ਖੋਲ੍ਹਣ ਦਾ ਇਤਿਹਾਸਿਕ ਫ਼ੈਸਲਾ ਲਿਆ ਸੀ ਤੇ ਪੁਲਾੜ ਖੇਤਰ ਦੀਆਂ ਸਮੁੱਚੀਆਂ ਗਤੀਵਿਧੀਆਂ ਵਿੱਚ ਭਾਰਤੀ ਨਿਜੀ ਖੇਤਰ ਦੀ ਭਾਈਵਾਲੀ ਨੂੰ ਯੋਗ ਬਣਾਇਆ ਗਿਆ ਸੀ। ਇੰਡੀਅਨ ਨੈਸ਼ਨਲ ਸਪੇਸ ਪ੍ਰੋਮੋਸ਼ਨ ਐਂਡ ਆਥੋਰਾਈਜ਼ੇਸ਼ਨ ਸੈਂਟਰ’ (IN-SPACe) ਦੀ ਸਥਾਪਨਾ ਨਾਲ ਇਹ ਸੁਧਾਰ ਨਿਜੀ ਕੰਪਨੀਆਂ ਤੇ ਸਟਾਰਟਅੱਪਸ ਲਈ ਬਰਾਬਰ ਦੇ ਮੌਕੇ ਮੁਹੱਈਆ ਕਰਵਾਉਣਗੇ। ਇਸ ਤੋਂ ਬਾਅਦਪੁਲਾੜ ਵਿਭਾਗ ਅਧੀਨ ਕਈ ਉੱਦਮਾਂ ਨੇ IN-SPACe ਕੋਲ ਆਪਣੀਆਂ ਤਜਵੀਜ਼ਾਂ ਜਮ੍ਹਾ ਕਰਵਾਈਆਂ ਹਨ। ਇਹ ਤਜਵੀਜ਼ਾਂ ਸੈਟੇਲਾਈਟ ਕੌਂਸਟੈਲੇਸ਼ਨਛੋਟੇ ਉਪਗ੍ਰਹਿ ਲਾਂਚ ਵਾਹਨਗ੍ਰਾਊਂਡ ਸਟੇਸ਼ਨਭੂਪੁਲਾੜ (ਜਿਓਸਪੇਸ਼ੀਅਲ) ਸੇਵਾਵਾਂਪ੍ਰੋਪਲਸ਼ਨ ਸਿਸਟਮਜ਼ ਤੇ ਐਪਲੀਕੇਸ਼ਨ ਉਤਪਾਦਾਂ ਸਮੇਤ ਹੋਰ ਗਤੀਵਿਧੀਆਂ ਦੀ ਵਿਸ਼ਾਲ ਰੇਂਜ ਨਾਲ ਸਬੰਧਤ ਹਨ।

 

ਪੁਲਾੜ ਖੇਤਰ ਵਿੱਚ ਭਾਰਤ ਦੀ ਸੰਭਾਵਨਾ ਨੂੰ ਖੋਲ੍ਹਦਿਆਂ

 

ਪ੍ਰਧਾਨ ਮੰਤਰੀ ਨੇ ਹੁਣ ਤੱਕ ਦੇ ਆਪਣੇ ਅਨੁਭਵ ਬਾਰੇ ਫ਼ੀਡਬੈਕ ਮੁਹੱਈਆ ਕਰਵਾਉਣ ਲਈ ਭਾਗੀਦਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੁਲਾੜ ਖੇਤਰ ਵਿੱਚ ਭਾਰਤ ਦੀ ਸੰਭਾਵਨਾ ਦਾ ਪੂਰੀ ਤਰ੍ਹਾਂ ਲਾਭ ਲੈਣ ਦੇ ਫ਼ੈਸਲੇ ਨੇ ਇਸ ਖੇਤਰ ਵਿੱਚ ਜਨਤਕਨਿਜੀ ਭਾਈਵਾਲੀ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਭਾਗੀਦਾਰਾਂ ਨੂੰ ਇਸ ਉੱਦਮ ਵਿੱਚ ਸਰਕਾਰੀ ਤੇ ਹੋਰ ਤਹਿਦਿਲੋਂ ਸਹਾਇਤਾ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਪੇਸ਼ੇਵਰਾਨਾ ਪਹੁੰਚ ਤੇ ਨੀਤੀਆਂ ਵਿੱਚ ਪਾਰਦਰਸ਼ਤਾ ਦੇ ਨਾਲਨਾਲ ਸਰਕਾਰ ਦੀ ਫ਼ੈਸਲਾਲੈਣ ਦੀ ਪ੍ਰਕਿਰਿਆ ਪੁਲਾੜ ਖੇਤਰ ਚ ਸ਼ਾਮਲ ਹੋਣ ਵਾਲੀਆਂ ਕੰਪਨੀਆਂ ਲਈ ਲਾਹੇਵੰਦ ਸਿੱਧ ਹੋਵੇਗੀ।

 

ਕੰਪਨੀਆਂ ਦੀਆਂ ਰਾਕੇਟ ਤੇ ਉਪਗ੍ਰਹਿ ਬਣਾਉਣ ਦੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਸ ਨਾਲ ਵੱਡੀ ਤਬਦੀਲੀ ਹੋਵੇਗੀ ਤੇ ਪੁਲਾੜ ਖੇਤਰ ਵਿੱਚ ਭਾਰਤ ਦੀ ਪਕੜ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਨਿਜੀ ਨਿਵੇਸ਼ ਨਾਲ ਉੱਚਤਕਨੀਕੀ ਨੌਕਰੀਆਂ ਪੈਦਾ ਹੋਣਗੀਆਂਜਿਨ੍ਹਾਂ ਨਾਲ ਆਈਆਈਟੀਜ਼/ਐੱਨਆਈਟੀਜ਼ (IITs/NITs) ਤੇ ਹੋਰ ਤਕਨੀਕੀ ਸੰਸਥਾਨਾਂ ਦੇ ਪ੍ਰਤਿਭਾ ਪੂਲ ਨੂੰ ਅਨੇਕ ਮੌਕੇ ਮੁਹੱਈਆ ਹੋਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਹ ਦ੍ਰਿੜ੍ਹ ਵਿਸ਼ਵਾਸ ਹੈ ਕਿ ਭਾਰਤੀ ਪ੍ਰਤਿਭਾ ਜਿਵੇਂ ਸੂਚਨਾ ਟੈਕਨੋਲੋਜੀ ਦੇ ਖੇਤਰ ਵਿੱਚ ਸਮੁੱਚੇ ਵਿਸ਼ਵ ਚ ਨਾਮਣਾ ਖੱਟਣ ਦੇ ਯੋਗ ਹੋਈ ਹੈਤਿਵੇਂ ਹੀ ਉਹ ਪੁਲਾੜ ਖੇਤਰ ਵਿੱਚ ਵੀ ਯੋਗ ਹੋਵੇਗੀ।

 

ਕਾਰੋਬਾਰ ਕਰਨਾ ਸੁਖਾਲਾ ਬਣਾਉਣ ਤੋਂ ਅਗਾਂਹ ਜਾਣਾ

 

ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਪੁਲਾੜ ਖੇਤਰ ਵਿੱਚ ਸੁਧਾਰ ਸਿਰਫ਼ ਕਾਰੋਬਾਰ ਕਰਨਾ ਸੁਖਾਲਾ ਬਣਾਉਣਾ’ ਸੁਨਿਸ਼ਚਿਤ ਕਰਨ ਤੱਕ ਹੀ ਸੀਮਤ ਨਹੀਂ ਹਨਬਲਕਿ ਪਰਖ ਦੀਆਂ ਸੁਵਿਧਾਵਾਂ ਤੇ ਲਾਂਚਪੈਡਜ਼ ਉਪਲਬਧ ਕਰਵਾਉਣ ਸਮੇਤ ਹਰੇਕ ਪੜਾਅ ਉੱਤੇ ਭਾਗੀਦਾਰਾਂ ਦੀ ਮਦਦ ਲਈ ਲੋੜੀਂਦੇ ਪ੍ਰਬੰਧ ਵੀ ਯਕੀਨੀ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੁਧਾਰਾਂ ਰਾਹੀਂਕੋਸ਼ਿਸ਼ ਨਾ ਸਿਰਫ਼ ਇਹ ਯਕੀਨੀ ਬਣਾਉਣ ਦੀ ਹੈ ਕਿ ਭਾਰਤ ਇੱਕ ਪ੍ਰਤੀਯੋਗੀ ਪੁਲਾੜ ਬਜ਼ਾਰ ਬਣੇਸਗੋਂ ਪੁਲਾੜ ਪ੍ਰੋਗਰਾਮ ਦੇ ਲਾਭ ਵੀ ਯਕੀਨੀ ਤੌਰ ਤੇ ਗ਼ਰੀਬ ਤੋਂ ਗ਼ਰੀਬ ਲੋਕਾਂ ਤੱਕ ਪੁੱਜਣ। ਉਨ੍ਹਾਂ ਭਾਗੀਦਾਰਾਂ ਨੂੰ ਦਲੇਰਾਨਾ ਢੰਗ ਨਾਲ ਸੋਚਣ ਅਤੇ ਸਮਾਜ ਤੇ ਦੇਸ਼ ਦੇ ਲਾਭ ਲਈ ਕੰਮ ਕਰਨ ਬਾਰੇ ਸੋਚਣ ਲਈ ਕਿਹਾ।

 

ਪ੍ਰਧਾਨ ਮੰਤਰੀ ਨੇ ਸੰਚਾਰ ਤੇ ਨੇਵੀਗੇਸ਼ਨ ਵਿੱਚ ਪੁਲਾੜ ਖੇਤਰ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਉਨ੍ਹਾਂ ਭਾਗੀਦਾਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਪੁਲਾੜ ਖੋਜ ਦੇ ਇਸ ਯੁਗ ਵਿੱਚ ISRO (ਇਸਰੋ) ਦੇ ਸਹਿਯਾਤਰੀ ਬਣਗੇ ਅਤੇ ਆਸ ਪ੍ਰਗਟਾਈ ਕਿ ਦੇਸ਼ ਛੇਤੀ ਹੀ ਪੁਲਾੜ ਅਸਾਸਿਆਂ ਦੇ ਨਿਰਮਾਣ ਦਾ ਧੁਰਾ ਬਣੇਗਾ।

 

ਆਤਮਨਿਰਭਰ ਭਾਰਤ ਅਭਿਯਾਨ’ ਵਿੱਚ ਸਰਗਰਮ ਭਾਗੀਦਾਰ

 

ਪੁਲਾੜ ਵਿਭਾਗ ਦੇ ਸਕੱਤਰ ਅਤੇ ਇਸਰੋ ਦੇ ਚੇਅਰਮੈਨ ਡਾ. ਕੇ. ਸੀਵਾਨ ਨੇ IN-SPACe ਤੋਂ ਇਜਾਜ਼ਤ ਅਤੇ ਪੁਲਾੜ ਵਿਭਾਗ ਦੀ ਮਦਦ ਲੈਣ ਲਈ ਉਦਯੋਗਾਂ ਤੋਂ ਪ੍ਰਾਪਤ ਹੋਈਆਂ ਵਿਭਿੰਨ ਤਜਵੀਜ਼ਾਂ ਬਾਰੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਸੂਚਿਤ ਕੀਤਾ ਕਿ 25 ਤੋਂ ਵੱਧ ਉਦਯੋਗਾਂ ਨੇ ਪਹਿਲਾਂ ਹੀ ਆਪਣੀਆਂ ਪੁਲਾੜ ਗਤੀਵਿਧੀਆਂ ਨੂੰ ਨੇਪਰੇ ਚਾੜ੍ਹਨ ਲਈ ਪੁਲਾੜ ਵਿਭਾਗ ਤੱਕ ਪਹੁੰਚ ਕੀਤੀ ਹੈ।

 

ਇਸ ਗੱਲਬਾਤ ਦੌਰਾਨਭਾਗੀਦਾਰਾਂ ਨੇ ਪ੍ਰਧਾਨ ਮੰਤਰੀ ਨੂੰ ਸੁਧਾਰਾਂ ਬਾਰੇ ਆਪਣੀ ਫ਼ੀਡਬੈਕ ਮੁਹੱਈਆ ਕਰਵਾਈ। ਭਾਰਤੀ ਇੰਟਰਪ੍ਰਾਈਜ਼ਸ ਦੇ ਸ਼੍ਰੀ ਸੁਨੀਲ ਭਾਰਤੀ ਮਿੱਤਲਲਾਰਸੇਨ ਐਂਡ ਟੂਬਰੋ ਦੇ ਸ਼੍ਰੀ ਜਯੰਤ ਪਾਟਿਲਅਗਨੀਕੁਲ ਕੋਸਮੋਸ ਪ੍ਰਾਈਵੇਟ ਲਿਮਿਟਿਡ ਦੇ ਸ਼੍ਰੀ ਸ਼੍ਰੀਨਾਥ ਰਵੀਚੰਦਰਨਸਕਾਈਰੂਟ ਏਅਰੋਪਸਪੇਸ ਲਿਮਿਅਡ ਦੇ ਸ਼੍ਰੀ ਪਵਨ ਕੁਮਾਰ ਚਾਂਦਨਾਅਲਫ਼ਾ ਡਿਜ਼ਾਇਨ ਟੈਕਨੋਲੋਜੀਸ ਪ੍ਰਾਈਵੇਟ ਲਿਮਿਟਿਡ ਦੇ ਕਰਨਲ ਐੱਚ.ਐੱਸ. ਸ਼ੰਕਰਮੈਪਮਾਇਇੰਡੀਆ ਦੇ ਸ਼੍ਰੀ ਰਾਕੇਸ਼ ਵਰਮਾ, PIXXEL ਇੰਡੀਆ ਦੇ ਸ਼੍ਰੀ ਅਵੈਸ ਅਹਿਮਦ ਅਤੇ ਸਪੇਸ ਕਿਡਜ਼ ਇੰਡੀਆ ਦੇ ਸ਼੍ਰੀਮਤੀ ਸਿਰੀਮਤੀ ਕੇਸਨ ਨੇ ਸੈਸ਼ਨ ਦੌਰਾਨ ਆਪਣੇ ਵਿਚਾਰ ਪ੍ਰਗਟਾਏ। ਉਨ੍ਹਾਂ ਇਸ ਖੇਤਰ ਨੂੰ ਨਿਜੀ ਭਾਈਵਾਲੀ ਲਈ ਖੋਲ੍ਹਣ ਦੇ ਕਦਮ ਵਾਸਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਇਹ ਵੀ ਕਿਹਾ ਕਿ ਇਸ ਨਾਲ ਭਾਰਤ ਨੂੰ ਪੁਲਾੜ ਟੈਕਨੋਲੋਜੀ ਵਿੱਚ ਇੱਕ ਸੁਪਰਪਾਵਰ ਬਣਨ ਵਿੱਚ ਮਦਦ ਮਿਲੇਗੀ। ਉਨ੍ਹਾਂ ਆਤਮਨਿਰਭਰ ਭਾਰਤ ਅਭਿਯਾਨ’ ਵਿੱਚ ਸਰਗਰਮ ਭਾਗੀਦਾਰਾਂ ਵਜੋਂ ਕੰਮ ਕਰਨ ਦਾ ਦ੍ਰਿੜ੍ਹ ਸੰਕਲਪ ਪ੍ਰਗਟਾਇਆ। ਉਨ੍ਹਾਂ ਆਪਣੇ ਪ੍ਰੋਜੈਕਟਾਂ ਲਈ ISRO ਦੁਆਰਾ ਮੁਹੱਈਆ ਕਰਵਾਈ ਜਾ ਰਹੀ ਮਦਦ ਤੇ ਮਾਰਗਦਰਸ਼ਨ ਲਈ ਸ਼ਲਾਘਾ ਕਰਦਿਆਂ ਕਿਹਾ ਕਿ ISRO ਨਾਲ ਨਿਜੀ ਏਜੰਸੀਆਂ ਦੇ ਤਾਲਮੇਲ ਨਾਲ ਹਰ ਸਾਲ ਨਾ ਕੇਵਲ ਵਧੇਰੇ ਰਾਕਟ ਲਾਂਚ ਹੋਣਗੇਸਗੋਂ ਇਸ ਨਾਲ ਰਾਕੇਟ ਇੰਜਣਾਂ ਦੇ ਵਿਕਾਸ ਵਿੱਚ ਨਵੀਂ ਤਕਨੀਕੀ ਤਰੱਕੀਆਂ ਵੀ ਹੋਣਗੀਆਂ। ਉਨ੍ਹਾਂ ਇਸ ਖੇਤਰ ਵਿੱਚ ਬੱਚਿਆਂ ਨੂੰ ਖਿੱਚਣ ਲਈ ISRO ਦੀਆਂ ਸੁਵਿਧਾਵਾਂ ਨੂੰ ਖੋਲ੍ਹਣ ਦਾ ਵੀ ਸੁਝਾਅ ਦਿੱਤਾ।

 

*****

 

ਡੀਐੱਸ/ਵੀਜੇ/ਏਕੇ


(Release ID: 1680621) Visitor Counter : 230