ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਇੱਕ ਹੀ ਵਿਸ਼ੇ 'ਤੇ 108 ਦੇਸ਼ਾਂ ਵਿੱਚ ਬਣੀਆਂ 2,800 ਫਿਲਮਾਂ ਲੋਕਾਂ ਦੀ ਅਪਾਰ ਪ੍ਰਤਿਭਾ ਦਾ ਸਟੀਕ ਉਦਾਹਰਣ: ਸ਼੍ਰੀ ਪ੍ਰਕਾਸ਼ ਜਾਵਡੇਕਰ

"51ਵਾਂ ਇੱਫੀ (ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ) ਹਾਈਬ੍ਰਿਡ ਤਰੀਕੇ ਨਾਲ ਆਯੋਜਿਤ ਕੀਤਾ ਜਾਵੇਗਾ"

Posted On: 14 DEC 2020 12:58PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਕੋਰੋਨਾ ਵਾਇਰਸ 'ਤੇ ਬਣੀਆਂ ਲਘੂ ਫਿਲਮਾਂ ਦਾ ਉਤਸਵ ਮਨਾਉਣ ਦੇ ਲਈ ਫਿਲਮ ਸਮਾਰੋਹ ਆਯੋਜਨ ਕਰਨ ਦਾ ਵਿਚਾਰ ਬਹੁਤ ਸ਼ਲਾਘਾਯੋਗ ਹੈ। ਇੰਟਰਨੈਸ਼ਨਲ ਕੋਰੋਨਾ ਵਾਇਰਸ ਸ਼ੌਰਟ ਫਿਲਮ ਫੈਸਟੀਵਲ ਦੇ ਅਵਸਰ 'ਤੇ ਸ਼੍ਰੀ ਜਾਵਡੇਕਰ ਨੇ ਅੱਜ ਕਿਹਾ ਕਿ ਇੱਕ ਹੀ ਵਿਸ਼ੇ 'ਤੇ 108 ਦੇਸ਼ਾਂ ਵਿੱਚ ਬਣੀਆਂ 2,800 ਫਿਲਮਾਂ ਦੀ ਭਾਗੀਦਾਰੀ ਲੋਕਾਂ ਦੀ ਅਪਾਰ ਪ੍ਰਤਿਭਾ ਦੀ ਸਟੀਕ ਉਦਾਹਰਣ ਹੈ। ਉਨ੍ਹਾਂ  ਨੇ ਇਸ ਫੈਸਟੀਵਲ ਦੇ ਆਯੋਜਕਾਂ ਨੂੰ ਵਧਾਈਆਂ ਦਿੱਤੀਆਂ।

 

ਸ਼੍ਰੀ ਜਾਵਡੇਕਰ ਨੇ ਕਿਹਾ ਕਿ ਇਸ ਮਹਾਮਾਰੀ ਨੇ ਪੂਰੀ ਦੁਨੀਆ ਦੇ ਦੇਸ਼ਾਂ ਲਈ ਗੰਭੀਰ ਸੰਕਟ ਪੈਦਾ ਕਰ ਦਿੱਤੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਇਸ ਸੰਕਟ ਨੂੰ ਚੰਗੀ ਤਰ੍ਹਾਂ ਸੰਭਾਲਣ ਦੇ ਸਮਰੱਥ ਰਿਹਾ ਹੈ। ਭਾਰਤ ਨੇ ਇਸ ਸੰਕਟ ਨੂੰ 2020 ਦੀ ਸ਼ੁਰੂਆਤ ਵਿੱਚ ਹੀ ਪਹਿਚਾਣ ਲਿਆ ਸੀ ਅਤੇ ਦੇਸ਼ ਤਦ ਤੋਂ ਹੀ ਇਸ ਸੰਕਟ ਦੇ ਖ਼ਿਲਾਫ਼ ਲਗਾਤਾਰ ਕੰਮ ਕਰ ਰਿਹਾ ਹੈ।

 

ਸ਼੍ਰੀ ਜਾਵਡੇਕਰ ਨੇ ਇਹ ਵੀ ਕਿਹਾ ਕਿ ਹੁਣ ਕੋਰੋਨਾ ਵਾਇਰਸ ਦਾ ਸੰਕਟ ਘੱਟ ਹੋ ਰਿਹਾ ਹੈ ਅਤੇ ਜਲਦੀ ਹੀ ਇਸ ਦੇ ਟੀਕੇ ਭਾਰਤ ਵਿੱਚ ਵੀ ਉਪਲਬਧ ਹੋਣਗੇ। ਇਸ ਅਵਸਰ ‘ਤੇ ਉਨ੍ਹਾਂ ਨੇ ਐਂਟੀ ਬੌਡੀਜ਼ ਬਣਨ ਅਤੇ ਟੀਕੇ ਦੀ ਦੂਸਰੀ ਖੁਰਾਕ ਲੈਣ ਤੋਂ ਪਹਿਲਾਂ ਸੁਰੱਖਿਆ ਵਿੱਚ ਲਾਪਰਵਾਹੀ ਨਾ ਵਰਤਣ ਦੇ ਲਈ ਜਨਤਾ ਨੂੰ ਸੁਚੇਤ ਕੀਤਾ।

 

ਸ਼੍ਰੀ ਜਾਵਡੇਕਰ ਨੇ ਗੋਆ ਵਿੱਚ ਆਯੋਜਿਤ ਹੋਣ ਵਾਲੇ 51ਵੇਂ ਇੱਫੀ (ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ) ਬਾਰੇ ਕਿਹਾ ਕਿ ਇਸ ਦਾ ਆਯੋਜਨ ਹਾਈਬ੍ਰਿਡ ਤਰੀਕੇ ਨਾਲ ਕੀਤਾ ਜਾਵੇਗਾ। ਲੋਕ ਇਸ ਉਤਸਵ ਨੂੰ ਔਨਲਾਈਨ ਦੇਖ ਸਕਣਗੇ, ਜਦਕਿ ਇਸ ਫੈਸਟੀਵਲ ਦੇ ਉਦਘਾਟਨ ਅਤੇ ਸਮਾਪਨ ਸਮਾਰੋਹ ਸੀਮਿਤ ਦਰਸ਼ਕਾਂ ਦੇ ਨਾਲ ਆਯੋਜਨ ਸਥਲ ‘ਤੇ ਹੀ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇੱਫੀ (ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ) ਦੇ ਇਸ ਸੰਸਕਰਣ ਵਿੱਚ 21 ਗ਼ੈਰ-ਫੀਚਰ ਫਿਲਮਾਂ ਦੀ ਭਾਗੀਦਾਰੀ ਵੀ ਦੇਖਣ ਨੂੰ ਮਿਲੇਗੀ।  

 

ਕੇਂਦਰੀ ਘੱਟਗਿਣਤੀ ਮਾਮਲੇ ਮੰਤਰੀ, ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਇਸ ਅਵਸਰ ‘ਤੇ ਭਾਰਤ ਜਿਹੇ ਵਿਸ਼ਾਲ ਦੇਸ਼ ਵਿੱਚ ਕੋਰੋਨਾ ਵਾਇਰਸ ਬਾਰੇ ਵਿਆਪਕ ਜਾਗਰੂਕਤਾ ਪੈਦਾ ਕਰਨ ਦੇ ਲਈ ਸ਼੍ਰੀ ਜਾਵਡੇਕਰ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਇੱਕ ਹੀ ਸਥਾਨ ‘ਤੇ ਲਘੂ ਫਿਲਮਾਂ ਦੀ ਇੰਨੀ ਵਿਸ਼ਾਲ ਵਿਵਸਥਾ ਦੇ ਲਈ ਜਿਊਰੀ ਅਤੇ ਇਸ ਫੈਸਟੀਵਲ ਦੇ ਆਯੋਜਕਾਂ ਨੂੰ ਵੀ ਵਧਾਈਆਂ ਦਿੱਤੀਆਂ।

 

https://youtu.be/OTWeLpP90Ck 

 

*****

 

 

ਸੌਰਭ ਸਿੰਘ


(Release ID: 1680593)