ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਆਸੀਆਨ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਬੈਠਕ ਪਲੱਸ ਨੂੰ ਆਨਲਾਈਨ ਸੰਬੋਧਨ ਕੀਤਾ
ਨਿਯਮ ਅਧਾਰਤ ਪ੍ਰਣਾਲੀ, ਸਮੁੰਦਰੀ ਸੁਰੱਖਿਆ, ਸਾਈਬਰ ਨਾਲ ਜੁੜੇ ਅਪਰਾਧਾਂ ਅਤੇ ਅੱਤਵਾਦ ਦੀਆਂ ਚੁਣੌਤੀਆਂ ਦਾ ਹੱਲ ਕਰਨ ਦੀ ਲੋੜ ਹੈ: ਸ਼੍ਰੀ ਰਾਜਨਾਥ ਸਿੰਘ
Posted On:
10 DEC 2020 1:43PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ, ਨੇ 10 ਦਸੰਬਰ 2020 ਨੂੰ ਹਨੋਈ, ਵਿਅਤਨਾਮ ਵਿਖੇ ਆਯੋਜਿਤ 14 ਵੀਂ ਆਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ ਪਲੱਸ ਵਿੱਚ ਸ਼ਾਮਲ ਹੋਏ, ਜਿਸ ਦੌਰਾਨ ਏਡੀਐਮਐਮ ਪਲੱਸ ਦੀ ਵੀ 10 ਵੀਂ ਵਰ੍ਹੇਗੰਢ ਸੀ।
ਏਡੀਐਮਐਮ ਪਲੱਸ 10 ਆਸੀਆਨ ਦੇਸ਼ਾਂ ਅਤੇ ਅੱਠ ਭਾਈਵਾਲ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਸਾਲਾਨਾ ਮੀਟਿੰਗ ਹੈ । ਇਸ ਸਾਲ ਏਡੀਐਮਐਮ ਪਲੱਸ ਫੋਰਮ ਦੀ ਸਥਾਪਨਾ ਦਾ ਵੀ 10 ਵਾਂ ਸਾਲ ਹੈ। 10 ਵੀਂ ਵਰ੍ਹੇਗੰਢ ‘ਤੇ ਇੱਕ ਵਿਸ਼ੇਸ਼ ਯਾਦਗਾਰੀ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸੋਸ਼ਲਿਸਟ ਰਿਪਬਲਿਕ ਵਿਅਤਨਾਮ ਦੇ ਪ੍ਰਧਾਨਮੰਤਰੀ, ਸ਼੍ਰੀਗੁਈਨ ਜ਼ੁਆਨ ਫੁਕ ਅਤੇ ਰੱਖਿਆ ਮੰਤਰੀ ਨੂੰ ਇੱਕ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਨ ਦਾ ਸਨਮਾਨ ਦਿੱਤਾ ਗਿਆ, ਜਿਸ ਵਿੱਚ ਭਾਰਤ ਨੂੰ ਮੰਚ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਆਪਣੇ ਸੰਬੋਧਨ ਦੌਰਾਨ ਸ੍ਰੀ ਰਾਜਨਾਥ ਸਿੰਘ ਨੇ ਏਸ਼ੀਆ ਵਿੱਚ ਬਹੁ-ਪੱਖੀ, ਸਹਿਕਾਰੀ ਸੁਰੱਖਿਆ ਪ੍ਰਣਾਲੀ ਲਈ ਸੰਵਾਦ ਅਤੇ ਏਕਤਾ ਨੂੰ ਵਧਾਵਾ ਦੇਣ ਵਿੱਚ ਆਸੀਆਨ ਕੇਂਦਰਿਤ ਫੋਰਮ ਦੀ ਅਹਿਮ ਭੂਮਿਕਾ ਬਾਰੇ ਵਿਚਾਰ ਵਟਾਂਦਰੇ ਕੀਤੇ। ਉਨ੍ਹਾਂ ਰਣਨੀਤਕ ਗੱਲਬਾਤ ਅਤੇ ਵਿਹਾਰਕ ਸੁਰੱਖਿਆ ਪ੍ਰੋਗਰਾਮਾਂ ਰਾਹੀਂ ਬਹੁਪੱਖੀ ਸਹਿਯੋਗ ਨੂੰ ਅੱਗੇ ਵਧਾਉਣ ਵਿੱਚ ਪਿਛਲੇ ਦਹਾਕੇ ਦੌਰਾਨ ਏਡੀਐਮਐਮ ਪਲੱਸ ਦੀਆਂ ਸਮੂਹਕ ਪ੍ਰਾਪਤੀਆਂ ਨੂੰ ਉਜਾਗਰ ਕੀਤਾ। ਉਨ੍ਹਾਂ ਸਮੁੰਦਰੀ ਸੁਰੱਖਿਆ, ਮਨੁੱਖਤਾਵਾਦੀ ਸਹਾਇਤਾ ਅਤੇ ਆਫ਼ਤ ਤੋਂ ਰਾਹਤ, ਅੱਤਵਾਦ ਵਿਰੋਧੀ ਅਤੇ ਸ਼ਾਂਤੀ ਰੱਖਿਅਕ ਕਾਰਜਾਂ ਸਮੇਤ ਪ੍ਰਮੁੱਖ ਖੇਤਰਾਂ ਵਿੱਚ ਸਰਬੋਤਮ ਅਭਿਆਸਾਂ ਨੂੰ ਸਾਂਝਾ ਕਰਨ ਵਿੱਚ ਸੱਤ ਮਾਹਰ ਕਾਰਜਸ਼ੀਲ ਸਮੂਹਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ।
ਰਕਸ਼ਾ ਮੰਤਰੀ ਨੇ ਖੇਤਰੀ ਅਤੇ ਅੰਤਰਰਾਸ਼ਟਰੀ ਸੁਰੱਖਿਆ ਵਾਤਾਵਰਣ ਬਾਰੇ ਏਡੀਐਮ ਪਲੱਸ ਮੀਟਿੰਗ ਦੌਰਾਨ ਵਿਸ਼ੇਸ ਵਿਚਾਰ ਵਟਾਂਦਰੇ ਨੂੰ ਵੀ ਸੰਬੋਧਨ ਕੀਤਾ, ਜਿਥੇ ਉਨ੍ਹਾਂ ਨੇ ਭਾਰਤ ਦਾ ਨਜ਼ਰੀਆ ਪੇਸ਼ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਸ਼ੇਸ਼ ਤੌਰ ‘ਤੇ ਇੰਡੋ-ਪ੍ਰਸ਼ਾਂਤ ਖੇਤਰ ਕਈ ਰਵਾਇਤੀ ਅਤੇ ਗੈਰ-ਰਵਾਇਤੀ ਸੁਰੱਖਿਆ ਖਤਰਿਆਂ ਦਾ ਸਾਹਮਣਾ ਕਰਦਾ ਆ ਰਿਹਾ ਹੈ । ਸ਼੍ਰੀ ਰਾਜਨਾਥ ਸਿੰਘ ਨੇ ਪਿਛਲੇ ਸਾਲ ਦੇ ਪੂਰਬੀ ਏਸ਼ੀਆ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਇੰਡੋ-ਪੈਸੀਫਿਕ ਸਮੁੰਦਰਾਂ ਦੀ ਪਹਿਲਕਦਮੀ (ਆਈਪੀਓਆਈ) ਦੀ ਸ਼ੁਰੂਆਤ ਨੂੰ ਯਾਦ ਕਰਦਿਆਂ ਕਿਹਾ ਕਿ ਆਈਪੀਓਆਈ ਇੱਕ ਖੁੱਲੀ ਆਲਮੀ ਪਹਿਲ ਹੈ ਜੋ ਮੌਜੂਦਾ ਖੇਤਰੀ ਸਹਿਯੋਗ ਢਾਂਚੇ ਨੂੰ ਦਰਸਾਉਂਦੀ ਹੈ। ਉਨ੍ਹਾਂ ਭਾਰਤ ਦੇ ਆਈਪੀਓਆਈ ਅਤੇ ਇੰਡੋ-ਪ੍ਰਸ਼ਾਂਤ ਬਾਰੇ ਆਸੀਆਨ ਨਜ਼ਰੀਏ ਦਰਮਿਆਨ ਸਾਂਝੀਵਾਲਤਾ ਬਾਰੇ ਵਿਚਾਰ ਵਟਾਂਦਰੇ ਕੀਤੇ, ਕਿਉਂਕਿ ਦੋਵੇਂ ਹੀ ਸਹਿਯੋਗ ਨਾਲ ਜੁੜੇ ਮੁੱਦੇ ਹਨ। ਆਸੀਆਨ ਦੇ ਮੈਂਬਰ ਦੇਸ਼ਾਂ, ਅਮਰੀਕਾ, ਰੂਸ, ਚੀਨ, ਜਾਪਾਨ, ਦੱਖਣੀ ਕੋਰੀਆ, ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਰੱਖਿਆ ਮੰਤਰੀਆਂ ਨੂੰ ਸੰਬੋਧਿਤ ਕਰਦਿਆਂ ਆਪਣੇ ਭਾਸ਼ਣ ਵਿੱਚ ਰਕਸ਼ਾ ਮੰਤਰੀ ਨੇ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਸਤਿਕਾਰ ਦੇ ਅਧਾਰ ਤੇ ਇੰਡੋ-ਪੈਸੀਫਿਕ ਵਿੱਚ ਇੱਕ ਖੁੱਲੇ ਅਤੇ ਸਮਾਵੇਸ਼ੀ ਪ੍ਰਣਾਲੀ ਦੀ ਸਥਾਪਨਾ ਦੀ ਮੰਗ ਉੱਤੇ ਜ਼ੋਰ ਦਿੱਤਾ। ਦੇਸ਼ਾਂ ਦੀ ਅਖੰਡਤਾ, ਵਿਵਾਦਾਂ ਦੇ ਸ਼ਾਂਤਮਈ ਹੱਲ ਅਤੇ ਗੱਲਬਾਤ ਰਾਹੀਂ ਅਤੇ ਅੰਤਰਰਾਸ਼ਟਰੀ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ I ਉਨ੍ਹਾਂ ਨੇ ਸਮੁੰਦਰੀ ਕਾਨੂੰਨ ਦੇ ਸੰਯੁਕਤ ਰਾਸ਼ਟਰ ਦੇ ਸੰਮੇਲਨ (ਯੂ.ਐਨ.ਸੀ.ਐੱਲ.ਓ.ਐੱਸ.) ਦੇ ਅਨੁਸਾਰ ਅੰਤਰਰਾਸ਼ਟਰੀ ਪਾਣੀਆਂ ਵਿੱਚ ਸਭ ਲਈ ਨੈਵੀਗੇਸ਼ਨ ਦੀ ਆਜ਼ਾਦੀ ਅਤੇ ਓਵਰ ਫਲਾਈਟ ਲਈ ਭਾਰਤ ਦੇ ਸਮਰਥਨ ਨੂੰ ਵੀ ਦੁਹਰਾਇਆ। ਸ੍ਰੀ ਰਾਜਨਾਥ ਸਿੰਘ ਨੇ ਉਨ੍ਹਾਂ ਗਤੀਵਿਧੀਆਂ ਵਿੱਚ ਸੰਜਮ ਦੇ ਅਧਾਰ ਤੇ ਆਪਸੀ ਵਿਸ਼ਵਾਸ ਅਤੇ ਇਸਦੀ ਮਹੱਤਤਾ ਬਾਰੇ ਵਿਚਾਰ ਵਟਾਂਦਰੇ ਕੀਤੇ, ਜੋ ਕਿ ਇਸ ਖੇਤਰ ਵਿੱਚ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਸਕਦੀਆਂ ਹਨ।
ਰਕਸ਼ਾ ਮੰਤਰੀ ਨੇ ਕਿਹਾ ਕਿ ਅੱਤਵਾਦ ਖਿੱਤੇ ਅਤੇ ਵਿਸ਼ਵ ਲਈ ਇਕ ਵੱਡਾ ਸੰਕਟ ਬਣਿਆ ਹੋਇਆ ਹੈ। ਉਨ੍ਹਾਂ ਨੇ ਦੁਹਰਾਇਆ ਕਿ ਅੱਤਵਾਦ ਦਾ ਸਮਰਥਨ ਕਰਨ ਅਤੇ ਉਸ ਨੂੰ ਕਾਇਮ ਰੱਖਣ ਵਾਲੇ ਢਾਂਚੇ ਅਜੇ ਵੀ ਮੌਜੂਦ ਹਨ । ਜਿਸ ਵਿਚ ਭਾਰਤ ਦੇ ਗੁਆਂਢੀ ਵੀ ਸ਼ਾਮਲ ਹਨ । ਉਨ੍ਹਾਂ ਨੇ ਸਾਂਝੇ ਤੌਰ ਤੇ ਅਤੇ ਜੋਸ਼ ਨਾਲ ਅਤਿਵਾਦ ਨਾਲ ਲੜਨ ਲਈ ਅੰਤਰਰਾਸ਼ਟਰੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਅਤੇ ਲੋੜ ਤੇ ਜ਼ੋਰ ਦਿੱਤਾ ।
ਸ੍ਰੀ ਰਾਜਨਾਥ ਸਿੰਘ ਨੇ ਕੋਵਿਡ -19 ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ ਏਡੀਐਮਐਮ ਪਲੱਸ ਸਮੇਤ ਆਸੀਆਨ ਨਾਲ ਸਬੰਧਤ ਰੱਖਿਆ ਪ੍ਰੋਗਰਾਮਾਂ ਦੇ ਸ਼ਾਨਦਾਰ ਆਯੋਜਨ ਲਈ ਵਿਅਤਨਾਮ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਬਰੂਨੇਈ ਦਾਰੂਸਲਮ ਦਾ ਨਵੇਂ ਰਾਸ਼ਟਰਪਤੀ ਵਜੋਂ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ 2021 ਵਿੱਚ ਹੋਏ ਸਫਲਤਾਪੂਰਵਕ ਆਯੋਜਨ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।
*****
ਏਬੀਬੀ / ਨਾਮਪੀ / ਕੇਏ / ਰਾਜੀਬ
(Release ID: 1679863)
Visitor Counter : 257