ਆਯੂਸ਼

ਆਯੁਸ਼ ਅਤੇ ਏਮਜ਼ ਮੰਤਰਾਲੇ ਨੇ ਏਕੀਕ੍ਰਿਤ ਮੈਡੀਸਨ ਵਿਭਾਗ ਸਥਾਪਿਤ ਕਰਨ ਲਈ ਇਕਜੁਟ ਹੋ ਕੇ ਕਾਰਜ ਕਰਨ ਦਾ ਕੀਤਾ ਫੈਸਲਾ

Posted On: 09 DEC 2020 2:27PM by PIB Chandigarh

ਆਯੁਸ਼ ਮੰਤਰਾਲੇ ਅਤੇ ਏਮਜ਼ ਨੇ ਇਕਜੁਟ ਹੋ ਕੇ ਏਮਜ਼ ਵਿਖੇ ਇਕ ਇੰਟੀਗ੍ਰੇਟਿਵ (ਕੰਪੋਜ਼ਿਟ) ਮੈਡੀਸਨ ਵਿਭਾਗ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲਾ ਆਯੁਸ਼ ਸੈਕਟਰੀ ਵੈਦਿਆ ਰਾਜੇਸ਼ ਕੋਟੇਚਾ ਅਤੇ ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਏਕੀਕ੍ਰਿਤ ਦਵਾਈ ਅਤੇ ਖੋਜ ਕੇਂਦਰ (ਸੀਆਈਐਮਆਰ) ਦੀ ਸਾਂਝੀ ਫੇਰੀ ਅਤੇ ਸਮੀਖਿਆ ਮੀਟਿੰਗ 'ਚ ਲਿਆ। ਸੀਆਈਐਮਆਰ ਨੂੰ ਆਯੁਸ਼ ਮੰਤਰਾਲੇ ਦੀ ਸ਼ਾਨਦਾਰ ਕੇਂਦਰ ਯੋਜਨਾ ਤੋਂ ਸਹਿਯੋਗ ਹਾਸਲ ਹੈ। 

 

ਇਸ ਮੌਕੇ ਸੀਆਈਐਮਆਰ ਦੇ ਮੁਖੀ ਡਾ: ਗੌਤਮ ਸ਼ਰਮਾ ਅਤੇ ਆਯੁਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਯੋਗ ਅਤੇ ਆਯੁਰਵੇਦ ਦੇ ਖੇਤਰ 'ਚ ਚੱਲ ਰਹੀਆਂ ਆਧੁਨਿਕ ਖੋਜ ਗਤੀਵਿਧੀਆਂ ਦੀ ਆਈਸੀਐਮਆਰ ਵਲੋਂ ਸਮੀਖਿਆ ਕੀਤੀ ਗਈ ਸੀ ਅਤੇ ਖੋਜ ਨਤੀਜੇ ਆਕਰਸ਼ਿਕ ਸਨ। ਆਯੁਸ਼ ਅਤੇ ਏਮਜ਼ ਮੰਤਰਾਲੇ ਨੇ ਸੀਆਈਐਮਆਰ 'ਚ ਖੋਜ ਸਹਿਯੋਗ ਦੀ ਮਿਆਦ ਵਧਾਉਣ ਅਤੇ ਸਹਿਯੋਗ ਦੀਆਂ ਗਤੀਵਿਧੀਆਂ ਦੇ ਦਾਇਰੇ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। 

 

ਖੋਜ ਕਾਰਜ ਤੋਂ ਇਲਾਵਾ ਹੋਰ ਗਤੀਵਿਧੀਆਂ ਅਤੇ ਸੀਆਈਐਮਆਰ ਦੀਆਂ ਪ੍ਰਾਪਤੀਆਂ ਦੇ ਮੱਦੇਨਜ਼ਰ ਇਹ ਮਹਿਸੂਸ ਕੀਤਾ ਗਿਆ ਕਿ ਸਮਰਪਿਤ ਓਪੀਡੀ ਅਤੇ ਆਈਪੀਡੀ ਦੇ ਵਿਸਥਾਰ ਨੂੰ ਸੀਆਈਐਮਆਰ ਦੇ ਵਿਕਾਸ ਲਈ ਅਗਲੇ ਕਦਮ ਵਜੋਂ ਬਣਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਆਯੁਸ਼ ਸਕੱਤਰ ਅਤੇ ਏਮਜ਼ ਦੇ ਡਾਇਰੈਕਟਰ ਨੇ ਸਹਿਮਤੀ ਜਤਾਉਂਦਿਆਂ ਕਿਹਾ ਕਿ ਏਮਜ਼ ਵਿਖੇ ਸੀਆਈਐਮਆਰ ਵਿਖੇ ਮਰੀਜ਼ਾਂ ਦੀ ਵੱਧ ਰਹੀ ਰੁਚੀ ਅਤੇ ਕੇਂਦਰ ਦੇ ਖੋਜ ਕਾਰਜ ਦੇ ਮੱਦੇਨਜ਼ਰ, ਥੋੜੇ ਸਮੇਂ 'ਚ ਇਕੋ ਏਕੀਕ੍ਰਿਤ ਮੈਡੀਕਲ ਵਿਭਾਗ ਦਾ ਵਿਕਾਸ ਸੰਭਵ ਹੈ। ਇਸ ਵਿਭਾਗ ਨੂੰ ਏਮਜ਼ ਵਿਖੇ ਸਥਾਈ ਵਿਭਾਗ ਬਣਾਉਣ ਲਈ ਸਮਰਪਿਤ ਫੈਕਲਟੀ ਅਤੇ ਸਟਾਫ ਨਾਲ ਵਿਕਸਿਤ ਕੀਤਾ ਜਾ ਸਕਦਾ ਹੈ। 

 

ਇਸ ਦੌਰਾਨ ਆਯੁਸ਼ ਸੈਕਟਰੀ ਨੇ ਭਰੋਸਾ ਦਿਵਾਇਆ ਕਿ ਜਦੋਂ ਤੱਕ ਇਕ ਸਮਰਪਿਤ ਵਿਭਾਗ ਦਾ ਵਿਕਾਸ ਨਹੀਂ ਹੁੰਦਾ ਤਦ ਤੱਕ ਆਯੁਸ਼ ਮੰਤਰਾਲੇ ਵਲੋਂ ਸੀਆਈਐਮਆਰ ਦੀ ਸਹਾਇਤਾ ਜਾਰੀ ਰਹੇਗੀ। ਉਨਾਂ ਕਿਹਾ ਕਿ ਸੀਆਈਐਮਆਰ ਦੇ ਖੋਜ ਨਤੀਜਿਆਂ ਅਤੇ ਕੋਵਿਡ -19 ਖੋਜ ਵਿੱਚ ਨਵੀਆਂ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਦਿਆਂ ਏਕੀਕ੍ਰਿਤ ਪਹੁੰਚ ਅਪਨਾਉਣ ਦਾ ਸਮਾਂ ਆ ਗਿਆ ਹੈ। 

 

ਇਸ ਮੌਕੇ ਇਹ ਵੀ ਫੈਸਲਾ ਲਿਆ ਗਿਆ ਕਿ ਸੀਆਈਐਮਆਰ ਅਤੇ ਏਮਜ਼ ਕੋਵਿਡ ਦੇ ਬਾਅਦ ਦੇ ਇਲਾਜ 'ਤੇ ਆਯੁਰਵੇਦ ਅਤੇ ਯੋਗ ਦਾ ਏਕੀਕ੍ਰਿਤ ਪ੍ਰੋਟੋਕੋਲ ਵਿਕਸਿਤ ਕਰ ਸਕਦੇ ਹਨ। ਆਯੁਸ਼ ਮੰਤਰਾਲਾ ਐਕਸਟ੍ਰਾ ਮੁਰਲ ਰਿਸਰਚ ਸਕੀਮ ਵਲੋਂ ਇਸਦਾ ਸਮਰਥਨ ਕਰ ਸਕਦਾ ਹੈ। ਹਰਿਆਣਾ ਦੇ ਰਾਸ਼ਟਰੀ ਕੈਂਸਰ ਇੰਸਟੀਚਿਊਟ ਝੱਜਰ ਵਿਖੇ ਏਕੀਕ੍ਰਿਤ ਆਯੁਸ਼ ਕੈਂਸਰ ਸਿਹਤ ਸਹੂਲਤਾਂ ਸਥਾਪਿਤ ਕਰਨ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ। ਕੇਂਦਰ ਦੀ ਸਥਾਪਨਾ ਅਤੇ ਲਾਗੂ ਕਰਨ ਦੀ ਪ੍ਰੀਕ੍ਰਿਆ ਨੂੰ ਤੇਜ਼ ਕਰਨ ਦਾ ਫੈਸਲਾ ਲਿਆ ਗਿਆ। 

 

ਇਸ ਦੌਰਾਨ ਸੀਨੀਅਰ ਅਧਿਕਾਰੀਆਂ ਦੀ ਇਕ ਟੀਮ ਨੇ ਸੀਆਈਐਮਆਰ ਦਾ ਦੌਰਾ ਕੀਤਾ ਅਤੇ ਸੀਆਈਐਮਆਰ ਦੇ ਕੋਵਿਡ-19 ਖੋਜ ਕਾਰਜਾਂ ਦੀ ਪੇਸ਼ਕਾਰੀ 'ਚ ਭਾਗ ਲਿਆ। ਆਯੁਸ਼ ਸਕੱਤਰ ਅਤੇ ਏਮਜ਼ ਦੇ ਡਾਇਰੈਕਟਰ ਨੇ ਰਾਜ ਦੀ ਆਧੁਨਿਕ ਖੋਜ ਇਕਾਈ ਨੂੰ ਵਿਕਸਿਤ ਕਰਨ ਅਤੇ ਉੱਚ ਗੁਣਵਤਾ ਦੇ ਇਲਾਜ ਅਤੇ ਖੋਜ ਲਈ ਸੀਆਈਐਮਆਰ ਦੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ।

 

ਐਮਵੀ/ਐਸਕੇ (Release ID: 1679537) Visitor Counter : 5