ਰੱਖਿਆ ਮੰਤਰਾਲਾ

ਦੋ ਡੀਆਰਡੀਓ ਲੈਬਾਰਟਰੀਆਂ ਵਿਚਾਲੇ ਕੁਆਂਟਮ ਸੰਚਾਰ

Posted On: 09 DEC 2020 3:55PM by PIB Chandigarh

ਵਿਸ਼ਵ ਭਰ  ਵਿਚ ਰੱਖਿਆ ਅਤੇ ਰਣਨੀਤਕ ਏਜੰਸੀਆਂ ਲਈ ਸੁਰੱਖਿਅਤ ਸੰਚਾਰ ਜ਼ਰੂਰੀ ਹੈ ਅਤੇ ਸਮੇਂ-ਸਮੇਂ ਤੇ ਐਨਕ੍ਰਿਪਸ਼ਨ ਕੀਅ'ਜ ਦੀ ਵੰਡ ਇਸ ਸੰਦਰਭ ਵਿਚ ਇਕ ਮਹੱਤਵਪੂਰਣ ਜ਼ਰੂਰਤ ਹੈ। ਹਵਾ ਜਾਂ ਵਾਇਰਡ ਲਿੰਕਾਂ ਤੇ ਕੁੰਜੀਆਂ ਸਾਂਝੀਆਂ ਕਰਨ ਲਈ ਐਨਕ੍ਰਿਪਸ਼ਨ ਦੀ ਲੋੜ ਹੁੰਦੀ ਹੈ, ਜਿਸਦੇ ਨਤੀਜੇ ਵਜੋਂ ਐਨਕ੍ਰਿਪਸ਼ਨ ਕੀਅ'ਜ  ਨੂੰ ਪਹਿਲਾਂ ਤੋਂ ਸਾਂਝਾ ਕਰਨਾ ਪੈਂਦਾ ਹੈ। ਕੁਆਂਟਮ ਅਧਾਰਤ ਸੰਚਾਰ, ਕੀਅ'ਜ ਨੂੰ ਸੁਰੱਖਿਅਤ ਢੰਗ ਨਾਲ ਸਾਂਝਾ ਕਰਨ ਲਈ ਇੱਕ ਮਜ਼ਬੂਤ ਹੱਲ ਪੇਸ਼ ਕਰਦਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਇਸ ਟੈਕਨੋਲੋਜੀ ਦੇ ਵਿਕਾਸ ਲਈ ਪ੍ਰਾਜੈਕਟ ਸ਼ੁਰੂ ਕੀਤਾ ਹੈ। 

ਇਸ ਪ੍ਰਾਜੈਕਟ ਦਾ ਇੱਕ ਮੀਲ ਪੱਥਰ ਅੱਜ ਉਸ ਵੇਲੇ ਹਾਸਲ ਹੋਇਆ ਜਦੋਂ ਸੁਰੱਖਿਅਤ ਸੰਚਾਰ ਦਰਸਾਉਣ ਲਈ ਡੀਆਰਡੀਓ ਵੱਲੋਂ ਵਿਕਸਿਤ ਕੁਆਂਟਮ ਕੀਅ  ਵੰਡ(ਕਿਯੂਕੇਡੀ) ਟੈਕਨੋਲੋਜੀ ਦੇ ਹੈਦਰਾਬਾਦ ਵਿੱਚ ਦੋ ਡੀਆਰਡੀਓ ਲੈਬਾਂ, ਡੀਆਰਡੀਐਲ ਅਤੇ ਆਰਸੀਆਈ ਦੇ ਵਿਚਕਾਰ ਪ੍ਰੀਖਣ ਕੀਤੇ ਗਏ। ਰਕਸ਼ਾ ਮੰਤਰੀ ਸ਼੍ਰੀ ਰਾਜ ਨਾਥ ਸਿੰਘ ਨੇ ਕਿਉਕੇ ਡੀ ਸੰਚਾਰ ਦੇ ਸਫਲ ਪ੍ਰਦਰਸ਼ਨ ਲਈ ਡੀਆਰਡੀਓ ਟੀਮ ਨੂੰ ਵਧਾਈ ਦਿੱਤੀ।

ਟੈਕਨਾਲੋਜੀ ਸੀਈਏਆਰ, ਬੈਂਗਲੁਰੂ ਅਤੇ ਡੀਵਾਈਐਸਐਲ-ਕਿਯੂਟੀ, ਮੁੰਬਈ ਵੱਲੋਂ ਵਿਕਸਤ ਕੀਤੀ ਗਈ ਹੈ। ਟਾਈਮ-ਬਿਨ ਕੁਆਂਟਮ ਕੀਅ ਵੰਡ (ਕਿਯੂਕੇਡੀ) ਸਕੀਮ ਦੀ ਵਰਤੋਂ ਕਰਦਿਆਂ ਕੁਆਂਟਮ ਸੰਚਾਰ ਯਥਾਰਥਵਾਦੀ ਸਥਿਤੀਆਂ ਦੇ ਤਹਿਤ ਕੀਤਾ ਗਿਆ ਸੀ। ਸੈੱਟਅਪ ਨੇ ਸੰਚਾਰ ਦਾ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਤੀਜੀ ਧਿਰ ਦੀ ਪਛਾਣ ਦੀ ਪ੍ਰਮਾਣਿਕਤਾ ਦਾ ਪ੍ਰਦਰਸ਼ਨ ਵੀ ਕੀਤਾ। ਈਵਸਡ੍ਰੌਪਿੰਗ ਦੇ ਮੁਕਾਬਲੇ ਕੁਆਂਟਮ ਅਧਾਰਤ ਸੁਰੱਖਿਆ ਨੂੰ ਤਾਇਨਾਤ ਪ੍ਰਣਾਲੀ ਲਈ 12 ਕਿਲੋਮੀਟਰ ਤੋਂ ਵੱਧ ਦੀ ਰੇਂਜ ਅਤੇ ਫਾਈਬਰ ਆਪਟਿਕ ਚੈਨਲ ਦੇ ਉੱਪਰ 10 ਡੀ ਬੀ ਦੀ ਸਾਵਧਾਨੀ ਨਾਲ ਪ੍ਰਮਾਣਿਤ ਕੀਤਾ ਗਿਆ ਸੀ। 

 ਨਿਰੰਤਰ ਤਰੰਗ ਲੇਜ਼ਰ ਸਰੋਤ ਡਿਪੋਲਾਰਾਇਜੇਸ਼ਨ ਨਿਰਮਾਣ ਪ੍ਰਭਾਵ ਦੇ ਬਗੈਰ ਫੋਟੋਨ ਪੈਦਾ ਕਰਨ ਲਈ ਵਰਤਿਆ ਜਾਂਦਾ ਸੀ। ਸੈਟਅਪ ਵਿੱਚ ਲਗਾਏ ਗਏ ਸਮੇਂ ਦੀ ਸ਼ੁੱਧਤਾ ਪਿਕੋਸੇਕੈਂਡਸ ਦੇ ਕ੍ਰਮ ਦੀ ਸੀ। ਸਿੰਗਲ ਫੋਟੋਨ ਐਵਾਲਾਚੇ ਡਿਟੈਕਟਰ (ਐਸਪੀਏਡੀ) ਨੇ ਫੋਟੌਨਾਂ ਦੀ ਆਮਦ ਰਿਕਾਰਡ ਕੀਤੀ ਅਤੇ ਥੋੜੀ ਗਲਤੀ ਦੇ ਘੱਟ ਕੁਆਂਟਮ ਨਾਲ ਕੇਬੀਪੀਐਸ ਦਾ ਕੀਅ ਰੇਟ ਹਾਸਲ ਕੀਤਾ। ਸਾਫਟਵੇਅਰ ਨੂੰ ਡੇਟਾ ਪ੍ਰਾਪਤੀ, ਸਮਾਂ ਸਿੰਕ੍ਰੋਨਾਈਜ਼ੇਸ਼ਨ, ਪੋਸਟ-ਪ੍ਰੋਸੈਸਿੰਗ, ਕੁਆਂਟਮ ਬਿੱਟ ਗਲਤੀ ਦਰ ਨੂੰ ਨਿਰਧਾਰਤ ਕਰਨ ਅਤੇ ਹੋਰ ਮਹੱਤਵਪੂਰਣ ਮਾਪਦੰਡਾਂ ਨੂੰ ਕੱਢਣ ਲਈ ਤਿਆਰ ਕੀਤਾ ਗਿਆ ਸੀ। 

ਡੀਆਰਡੀਓ ਵਿਖੇ ਕੀਤੇ ਜਾ ਰਹੇ ਕੰਮ ਦੀ ਵਰਤੋਂ ਕੁਆਂਟਮ ਜਾਣਕਾਰੀ ਸੂਚਨਾ ਟੈਕਨੋਲੋਜੀਆਂ ਦੇ ਡੋਮੇਨ ਵਿੱਚ ਸਟਾਰਟ - ਅਪਸ ਅਤੇ ਐਸਐਮਈ'ਜ ਨੂੰ ਸਮਰੱਥ ਬਣਾਉਣ ਲਈ ਇਸਤੇਮਾਲ ਕੀਤੀ ਜਾਏਗੀ। ਇਹ ਮਿਆਰਾਂ ਅਤੇ ਕ੍ਰਿਪਟੋ ਨੀਤੀਆਂ ਨੂੰ ਪਰਿਭਾਸ਼ਤ ਕਰਨ ਲਈ ਵੀ ਕੰਮ ਕਰੇਗੀ, ਜੋ ਮੌਜੂਦਾ ਅਤੇ ਭਵਿੱਖ ਦੇ ਮਿਲਟਰੀ ਕ੍ਰਿਪਟੋਗ੍ਰਾਫਿਕ ਪ੍ਰਣਾਲੀਆਂ ਲਈ ਵਧੇਰੇ ਸੁਰੱਖਿਅਤ ਅਤੇ ਵਿਵਹਾਰਕ ਕੀਅ ਪ੍ਰਬੰਧਨ ਲਈ ਇਕ ਯੂਨੀਫਾਈਡ ਸਾਇਫਰ ਪਾਲਿਸੀ ਕਮੇਟੀ (ਸੀਪੀਸੀ) ਫਰੇਮਵਰਕ ਵਿਚ ਕਿਯੂਕੇਡੀ ਪ੍ਰਣਾਲੀ ਦਾ ਲਾਭ ਉਠਾ ਸਕਦੀਆਂ ਹਨ। 

 ------------------------------------------------------ 

ਏਬੀਬੀ / ਨਾਮਪੀ / ਰਾਜੀਬ(Release ID: 1679531) Visitor Counter : 223