ਜਹਾਜ਼ਰਾਨੀ ਮੰਤਰਾਲਾ

ਬੰਦਰਗਾਹਾਂ, ਜ਼ਹਾਜ਼ਾਰਾਨੀ ਅਤੇ ਜਲ ਮਾਰਗਾ ਮੰਤਰਾਲੇ ਨੇ ਜਨਤਕ ਮਸ਼ਵਰੇ ਦੇ ਉਦੇਸ਼ ਨਾਲ ਫਲੋਟਿੰਗ ਢਾਂਚਿਆਂ ਦੀਆਂ ਤਕਨੀਕੀ ਵਿਸ਼ੇਸ਼ਤਾਵਾਂ ਲਈ ਦਿਸ਼ਾ-ਨਿਰਦੇਸ਼ਾਂ ਦਾ ਖਰੜਾ ਜਾਰੀ ਕੀਤਾ

ਮੰਤਰਾਲਾ ਭਾਰਤੀ ਤੱਟਵਰਤੀ ਖੇਤਰ ਦੀ ਵੱਖਰੀ ਵਰਤੋਂ ਲਈ ਫਲੋਟਿੰਗ ਜੈਟੀ (ਫਲੋਟਿੰਗ ਡੌਕ) ਨੂੰ ਉਤਸ਼ਾਹਤ ਕਰਨਾ ਚਾਹੁੰਦਾ ਹੈ

Posted On: 07 DEC 2020 2:34PM by PIB Chandigarh

ਬੰਦਰਗਾਹਾਂ, ਜ਼ਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ ਨੇ ਭਾਰਤੀ ਤੱਟਵਰਤੀ ਖੇਤਰ 'ਤੇ ਵਿਸ਼ਵ ਪੱਧਰੀ ਫਲੋਟਿੰਗ ਬੁਨਿਆਦੀ ਢਾਂਚੇ ਦੀ ਸਥਾਪਨਾ ਦੇ ਉਦੇਸ਼ ਨਾਲ ਫਲੋਟਿੰਗ ਢਾਂਚਿਆਂ ਦੀਆਂ ਤਕਨੀਕੀ ਵਿਸ਼ੇਸ਼ਤਾਵਾਂ ਲਈ ਦਿਸ਼ਾ-ਨਿਰਦੇਸ਼ਾਂ ਦਾ ਖਰੜਾ ਤਿਆਰ ਕੀਤਾ ਹੈ ਅਤੇ ਇਸ ਨੂੰ ਜਨਤਕ ਸਲਾਹ-ਮਸ਼ਵਰੇ ਲਈ ਜਾਰੀ ਕੀਤਾ ਹੈ। 

ਫਲੋਟਿੰਗ ਢਾਂਚਾ ਉਨ੍ਹਾਂ ਦੇ ਅੰਦਰੂਨੀ ਲਾਭਾਂ ਕਾਰਨ ਇੱਕ ਸਹਿਜ ਹੱਲ ਹੈ ਅਤੇ ਬੰਦਰਗਾਹਾਂ, ਜ਼ਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲਾ ਇਸ ਨੂੰ ਉਤਸ਼ਾਹਤ ਕਰ ਰਿਹਾ ਹੈ। ਰਵਾਇਤੀ ਪਲੇਟਫ਼ਾਰਮ ਅਤੇ ਸਥਾਈ ਕੰਕਰੀਟ ਢਾਂਚਿਆਂ ਦੀ ਤੁਲਨਾ ਵਿੱਚ ਫਲੋਟਿੰਗ ਜੇਟੀ ਦੇ ਲਾਭ ਹਨ:

• ਇਹ ਇੱਕ ਘੱਟ ਲਾਗਤ ਵਾਲਾ ਹੱਲ ਹੈ ਅਤੇ ਰਵਾਇਤੀ ਢਾਂਚਿਆਂ ਦੀ ਕੀਮਤ ਨਾਲੋਂ ਬਹੁਤ ਸਸਤਾ ਹੈ। 

• ਫਲੋਟਿੰਗ ਢਾਂਚਾ ਰਵਾਇਤੀ ਜੇਟੀ ਨਾਲੋਂ ਬਹੁਤ ਤੇਜ਼ੀ ਨਾਲ ਸਥਾਪਿਤ ਕੀਤਾ ਜਾ ਸਕਦਾ ਹੈ। ਆਮ ਤੌਰ 'ਤੇ, ਰਵਾਇਤੀ ਢਾਂਚਿਆਂ ਦੀ ਸਥਾਪਨਾ ਵਿੱਚ 24 ਮਹੀਨੇ ਲੱਗਦੇ ਹਨ, ਫਲੋਟਿੰਗ ਢਾਂਚਿਆਂ ਨੂੰ 6-8 ਮਹੀਨਿਆਂ ਵਿੱਚ ਬਣਾਇਆ ਜਾ ਸਕਦਾ ਹੈ। 

• ਇਸ ਦਾ ਵਾਤਾਵਰਣ ਉੱਤੇ ਬਹੁਤ ਘੱਟ ਪ੍ਰਭਾਵ ਪੈਂਦਾ ਹੈ।

• ਮਾਡਯੂਲਰ ਨਿਰਮਾਣ ਤਕਨੀਕਾਂ ਦੇ ਕਾਰਨ ਇਸ ਨੂੰ ਵਧਾਉਣਾ ਅਸਾਨੀ ਨਾਲ ਸੰਭਵ ਹੈ। 

• ਬੰਦਰਗਾਹ ਨਵੀਨੀਕਰਣ ਦੀ ਸਥਿਤੀ ਵਿੱਚ ਇਸਨੂੰ ਅਸਾਨੀ ਨਾਲ ਕਿਤੇ ਹੋਰ ਭੇਜਿਆ ਜਾ ਸਕਦਾ ਹੈ। 

• ਇਹ ਜੇਟੀ ਅਤੇ ਕਿਸ਼ਤੀਆਂ ਦੇ ਵਿਚਕਾਰ ਨਿਰੰਤਰ ਫ੍ਰੀ ਬੋਰਡ ਪ੍ਰਦਾਨ ਕਰਦਾ ਹੈ। 

ਫਲੋਟਿੰਗ ਜੇਟੀਜ਼ ਸਥਾਪਤ ਕਰਨਾ ਕਾਫ਼ੀ ਅਸਾਨ ਹੈ, ਖ਼ਾਸਕਰ ਉਨ੍ਹਾਂ ਖੇਤਰਾਂ ਵਿੱਚ ਜਿੱਥੇ ਜਵਾਰ ਸੀਮਾ ਜ਼ਿਆਦਾ ਹੁੰਦੀ ਹੈ, ਜਿੱਥੇ ਹੇਠਲੀ ਜਵਾਰ ਅਵਧੀ ਵਿੱਚ ਰਵਾਇਤੀ ਪਲੇਟਫ਼ਾਰਮ (ਜਹਾਜ਼ੀ ਘਾਟ) ਨਾਲ ਸਮੱਸਿਆਵਾਂ ਆਉਂਦੀਆਂ ਹਨ। ਅਜਿਹੀਆਂ ਥਾਵਾਂ 'ਤੇ ਫਲੋਟਿੰਗ ਜੇਟੀ ਨਿਰੰਤਰ ਫ੍ਰੀ ਬੋਰਡ ਪ੍ਰਦਾਨ ਕਰਦੀ ਹੈ, ਜਹਾਜ਼ ਦੇ ਸਟੋਰਾਂ ਨੂੰ ਲੋਡ ਕਰਨ ਦੀ ਸਹੂਲਤ ਦਿੰਦੀ ਹੈ ਅਤੇ ਇਸ ਨਾਲ ਮਛੇਰਿਆਂ ਦੁਆਰਾ ਫੜੀਆਂ ਮੱਛੀਆਂ ਨੂੰ ਕਿਸ਼ਤੀ ਤੋਂ ਸਿੱਧਾ ਉਤਾਰਨ ਵਿੱਚ ਆਸਾਨੀ ਹੁੰਦੀ ਹੈ। ਇਸ ਦੇ ਨਤੀਜੇ ਵਜੋਂ ਲੰਬੇ ਸਮੇਂ ਤੱਕ ਸੁਰੱਖਿਆ ਦੇ ਨਾਲ-ਨਾਲ ਮਛੇਰਿਆਂ ਦੀ ਉਤਪਾਦਕਤਾ ਵਿਚ ਵਾਧਾ ਹੁੰਦਾ ਹੈ। 

ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ ਨੇ ਅੰਤਰਰਾਸ਼ਟਰੀ ਮਾਰਗਦਰਸ਼ਨ ਸਿਧਾਂਤਾਂ ਦੀ ਪਾਲਣਾ ਕਰਦਿਆਂ ਕੁਝ ਹਾਲ ਹੀ ਦੇ ਪਾਇਲਟ ਪ੍ਰਾਜੈਕਟਾਂ ਨੂੰ ਸਫਲਤਾਪੂਰਵਕ ਲਾਗੂ ਕੀਤਾ ਹੈ। ਇਨ੍ਹਾਂ ਵਿੱਚ ਗੋਆ ਵਿੱਚ ਯਾਤਰੀਆਂ ਦੀ ਫਲੋਟਿੰਗ ਜੇਟੀ, ਸਾਬਰਮਤੀ ਨਦੀ ਅਤੇ ਸਰਦਾਰ ਸਰੋਵਰ ਡੈਮ (ਸਮੁੰਦਰੀ ਜਹਾਜ਼ ਦੀਆਂ ਸੇਵਾਵਾਂ ਲਈ) ਉੱਤੇ ਵਾਟਰ-ਏਰੋਡਰੋਮ ਲਗਾਉਣਾ ਸ਼ਾਮਲ ਹੈ, ਜੋ ਸਕਾਰਾਤਮਕ ਨਤੀਜੇ ਹਾਸਲ ਕਰ ਰਹੇ ਹਨ। ਮੰਤਰਾਲੇ ਦੇ 80 ਤੋਂ ਵੱਧ ਅਜਿਹੇ ਪ੍ਰਾਜੈਕਟ ਸਮੁੱਚੇ ਤੱਟਵਰਤੀ ਰੇਖਾ ਉੱਤੇ ਸਮੁੰਦਰੀ ਕੰਢੇ ਦੇ ਸਮੂਹ ਦੇ ਵਿਕਾਸ ਅਤੇ ਉੱਨਤੀ ਲਈ ਪੱਧਰ ਦੀ ਯੋਜਨਾ ਬਣਾ ਰਹੇ ਹਨ।

ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਕੂਲ ਮੰਤਰਾਲੇ ਦੁਆਰਾ ਇੱਕ ਮਾਪਦੰਡ ਅਤੇ ਮਾਨਕ ਵਿਸ਼ੇਸ਼ਤਾਵਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ ਤਾਂ ਜੋ ਅਸਥਾਈ ਢਾਂਚਿਆਂ ਦੀਆਂ ਤਕਨੀਕੀ ਵਿਸ਼ੇਸ਼ਤਾਵਾਂ ਨੂੰ ਵੱਖ-ਵੱਖ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਤਿਆਰ ਕੀਤਾ ਜਾ ਸਕੇ। ਇਸ ਦੇ ਲਈ, ਮੰਤਰਾਲੇ ਨੇ ਆਈਆਈਟੀ-ਚੇਨਈ ਨੂੰ ਸਟੀਕ ਅਤੇ ਸਖਤ ਤਕਨੀਕੀ ਵਿਸ਼ੇਸ਼ਤਾਵਾਂ ਸਥਾਪਤ ਕਰਨ ਲਈ ਟਿਕਾਊ ਫਲੋਟਿੰਗ ਢਾਂਚਿਆਂ ਜਿਵੇਂ ਫਲੋਟਿੰਗ ਜੈਟੀ, ਪਾਣੀ-ਏਰੋਡਰੋਮ, ਫਲੋਟਿੰਗ ਮਰੀਨਾ, ਮੱਛੀ ਉਤਾਰਨ ਦੀ ਸਹੂਲਤ ਆਦਿ ਦੀਆਂ ਤਕਨੀਕੀ ਵਿਸ਼ੇਸ਼ਤਾਵਾਂ 'ਤੇ ਕੰਮ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। 

ਪ੍ਰਸਤਾਵਿਤ ਵਿਸ਼ੇਸ਼ਤਾਵਾਂ / ਤਕਨੀਕੀ ਜ਼ਰੂਰਤਾਂ ਦੀ ਅਨੁਸੂਚੀ (ਐਸਓਟੀਆਰ) ਦੇ ਨਾਲ ਖਰੜਾ ਦਿਸ਼ਾ ਨਿਰਦੇਸ਼ ਜਨਤਾ ਤੋਂ ਫੀਡਬੈਕ ਅਤੇ ਸੁਝਾਅ ਮੰਗਣ ਲਈ ਜਾਰੀ ਕੀਤੇ ਗਏ ਹਨ। ਖਰੜਾ ਦਿਸ਼ਾ-ਨਿਰਦੇਸ਼ਾਂ ਨੂੰ ਵੇਖਣ ਲਈ ਇਸ ਲਿੰਕ 'ਤੇ ਜਾਓ: http://shipmin.gov.in/sites/default/files/proforma_guidlines.pdf 

ਜਿਸ ਲਈ ਸੁਝਾਅ 11.12.2020 ਤੱਕ sagar.mala[at]nic[dot]in 'ਤੇ ਈ-ਮੇਲ ਕੀਤੇ ਜਾ ਸਕਦੇ ਹਨ। 

ਇਹ ਸ਼ਾਸਨ ਵਿੱਚ ਪਾਰਦਰਸ਼ਤਾ ਵਧਾਉਣ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਸਰਕਾਰ ਦੀ ਇਹ ਤਰਜੀਹ ਰਹੀ ਹੈ। ਖਰੜੇ ਦੇ ਦਿਸ਼ਾ-ਨਿਰਦੇਸ਼ ਜਾਰੀ ਕਰਨਾ ਅਤੇ ਜਨਤਕ ਹੁੰਗਾਰਾ ਪ੍ਰਾਪਤ ਕਰਨਾ ਇਸ ਦਿਸ਼ਾ ਵਿੱਚ ਇੱਕ ਅਗਾਂਹਵਧੂ ਕਦਮ ਹੈ, ਜਿਸ ਨਾਲ ਲੰਬੇ ਸਮੇਂ ਵਿੱਚ ਤੱਟਵਰਤੀ ਭਾਈਚਾਰੇ ਦੀ ਉੱਨਤੀ ਨੂੰ ਲਾਭ ਹੋਵੇਗਾ ਅਤੇ ਇਹ ਇੱਕ ਮੀਲ ਦਾ ਪੱਥਰ ਸਾਬਤ ਹੋਏਗਾ।

****

ਵਾਈਬੀ/ਜੇਕੇ



(Release ID: 1679022) Visitor Counter : 161