PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
07 DEC 2020 5:46PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
est in th
-
ਭਾਰਤ ਵਿੱਚ ਕੁੱਲ ਐਕਟਿਵ ਮਾਮਲੇ ਅੱਜ ਕਾਫ਼ੀ ਹੱਦ ਤੱਕ ਘਟ ਕੇ 4.03 ਲੱਖ (4,03,248) ਹੀ ਰਹਿ ਗਏ ਹਨ।
-
ਭਾਰਤ ਵਿੱਚ 36,011 ਵਿਅਕਤੀ ਕੋਵਿਡ ਤੋਂ ਸੰਕ੍ਰਮਿਤ ਪਾਏ ਗਏ ਹਨ, ਇਸੇ ਅਰਸੇ ਦੌਰਾਨ 41,970 ਨਵੀਆਂ ਰਿਕਵਰੀਆਂ ਦਰਜ ਹੋਈਆਂ ਹਨ।
-
ਪਿਛਲੇ ਸੱਤ ਦਿਨਾਂ ਦੌਰਾਨ ਭਾਰਤ ਵਿੱਚ ਪ੍ਰਤੀ ਮਿਲੀਅਨ ਆਬਾਦੀ ਦੇ ਮਗਰ ਨਵੇਂ ਮਾਮਲੇ 186 ਦਰਜ ਕੀਤੇ ਗਏ ਹਨ। ਇਹ ਗਿਣਤੀ ਦੁਨੀਆਂ ਵਿੱਚ ਸਭ ਤੋਂ ਘੱਟ ਹੈ।
-
ਅੱਜ ਰਿਕਵਰੀ ਰੇਟ ਹੋਰ ਸੁਧਰ ਕੇ 94.37 ਫੀਸਦੀ ਹੋ ਗਿਆ ਹੈ।
-
ਪਿਛਲੇ 24 ਘੰਟਿਆਂ ਦੌਰਾਨ 482 ਮਾਮਲਿਆਂ ਵਿੱਚ ਮੌਤਾਂ ਦਰਜ ਹੋਈਆਂ ਹਨ।
#Unite2FightCorona
#IndiaFightsCorona
ਭਾਰਤ ਵਿੱਚ ਐਕਟਿਵ ਮਾਮਲਿਆਂ ਦਾ ਭਾਰ 138 ਦਿਨਾਂ ਬਾਅਦ ਹੋਰ ਘਟ ਕੇ 4.03 ਲੱਖ 'ਤੇ ਪਹੁੰਚ ਗਿਆ ਹੈ, ਕੁੱਲ ਰਿਕਵਰੀ 91 ਲੱਖ ਨੂੰ ਪਾਰ ਕਰ ਗਈ ਹੈ, ਪਿਛਲੇ ਹਫਤੇ ਵਿੱਚ ਭਾਰਤ ਵਿੱਚ ਪ੍ਰਤੀ ਮਿਲੀਅਨ ਆਬਾਦੀ ਮਗਰ ਨਵੇਂ ਪੁਸ਼ਟੀ ਵਾਲੇ ਮਾਮਲੇ ਦੁਨੀਆ ਵਿੱਚ ਸਭ ਤੋਂ ਘੱਟ ਰਹੇ ਹਨ
ਭਾਰਤ ਵਿੱਚ ਕੁੱਲ ਐਕਟਿਵ ਮਾਮਲੇ ਅੱਜ ਕਾਫ਼ੀ ਹੱਦ ਤਕ ਘੱਟ ਕੇ 4.03 ਲੱਖ (4,03,248) ਹੀ ਰਹਿ ਗਏ ਹਨ। ਇਹ 138 ਦਿਨਾਂ ਬਾਅਦ ਦਾ ਸਭ ਤੋਂ ਘੱਟ ਦਰਜ ਕੀਤਾ ਗਿਆ ਅੰਕੜਾ ਹੈ। ਇਸ ਤੋਂ ਪਹਿਲਾ 21 ਜੁਲਾਈ 2020 ਨੂੰ ਕੁੱਲ ਐਕਟਿਵ ਮਾਮਲੇ 4,02,529 ਸਨ। ਪਿਛਲੇ ਨੌਂ ਦਿਨਾਂ ਦੇ ਰੁਝਾਨ ਨੂੰ ਜਾਰੀ ਰੱਖਦਿਆਂ, ਭਾਰਤ ਨੇ ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵਧੇਰੇ ਰੋਜ਼ਾਨਾ ਰਿਕਵਰੀ ਦੀ ਰਿਪੋਰਟ ਕੀਤੀ ਹੈ। ਰੋਜ਼ਾਨਾ ਪੁਸ਼ਟੀ ਵਾਲੇ ਕੇਸਾਂ ਨਾਲੋਂ ਵਧੇਰੇ ਰੋਜ਼ਾਨਾ ਰਿਕਵਰੀ ਦੇ ਰੁਝਾਨ ਨਾਲ ਭਾਰਤ ਵਿੱਚ ਐਕਟਿਵ ਕੇਸਾਂ ਦਾ ਨਿਰੰਤਰ ਭਾਰ ਘੱਟ ਦਰਜ ਕੀਤਾ ਜਾ ਰਿਹਾ ਹੈ, ਜਿਸ ਕਾਰਨ ਇਸ ਸਮੇਂ ਇਹ ਕੁਲ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਸਿਰਫ 4.18 ਫੀਸਦੀ ਦਾ ਹਿੱਸਾ ਪਾ ਰਹੇ ਹਨ। ਭਾਰਤ ਵਿੱਚ 36,011 ਵਿਅਕਤੀ ਕੋਵਿਡ ਤੋਂ ਸੰਕ੍ਰਮਿਤ ਪਾਏ ਗਏ ਹਨ, ਇਸੇ ਅਰਸੇ ਦੌਰਾਨ 41,970 ਨਵੀਆਂ ਰਿਕਵਰੀਆਂ ਦਰਜ ਹੋਈਆਂ ਹਨ। ਨਵੀਆਂ ਰਿਕਵਰੀਆਂ ਦੇ ਕਾਰਨ ਕੁਲ ਐਕਟਿਵ ਮਾਮਲਿਆਂ ਵਿੱਚ 6,441 ਦੀ ਗਿਰਾਵਟ ਨਜ਼ਰ ਆਈ ਹੈ। ਪਿਛਲੇ ਸੱਤ ਦਿਨਾਂ ਦੌਰਾਨ ਭਾਰਤ ਵਿੱਚ ਪ੍ਰਤੀ ਮਿਲੀਅਨ ਆਬਾਦੀ ਦੇ ਮਗਰ ਨਵੇਂ ਮਾਮਲੇ 186 ਦਰਜ ਕੀਤੇ ਗਏ ਹਨ। ਇਹ ਗਿਣਤੀ ਦੁਨੀਆਂ ਵਿੱਚ ਸਭ ਤੋਂ ਘੱਟ ਹੈ। ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਨਵੇਂ ਰਿਕਵਰੀ ਦੇ ਮਾਮਲਿਆਂ ਵਿਚਲਾ ਅੰਤਰ ਘੱਟ ਹੋਣ ਨਾਲ ਅੱਜ ਰਿਕਵਰੀ ਰੇਟ ਹੋਰ ਸੁਧਰ ਕੇ 94.37 ਫੀਸਦੀ ਹੋ ਗਿਆ ਹੈ। ਕੁੱਲ ਰਿਕਵਰ ਹੋਏ ਕੇਸ 91 ਲੱਖ ਦੇ ਅੰਕੜੇ (91,00,792) ਨੂੰ ਪਾਰ ਕਰ ਗਏ ਹਨ। ਰਿਕਵਰੀ ਕੀਤੇ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ, ਜੋ ਕਿ ਲਗਾਤਾਰ ਵਧ ਰਿਹਾ ਹੈ, ਅੱਜ 87 ਲੱਖ (86,97,544) ਦੇ ਨੇੜੇ ਪਹੁੰਚ ਗਿਆ ਹੈ। ਨਵੇਂ ਹਿਕਵਰ ਕੀਤੇ ਗਏ ਕੇਸਾਂ ਵਿੱਚ 76.6 ਫੀਸਦੀ ਦਾ ਯੋਗਦਾਨ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਦਿੱਤਾ ਜਾ ਰਿਹਾ ਹੈ। ਮਹਾਰਾਸ਼ਟਰ ਨੇ ਨਵੇਂ ਰਿਕਵਰ ਕੀਤੇ 5,834 ਮਾਮਲਿਆਂ ਨਾਲ ਇਕ ਦਿਨ ਦੀ ਰਿਕਵਰੀ ਦੇ ਲਿਹਾਜ਼ ਨਾਲ ਸਭ ਤੋਂ ਵੱਧ ਗਿਣਤੀ ਦੱਸੀ ਹੈ। ਕੇਰਲ ਨੇ 5,820 ਨਵੀਆਂ ਰਿਕਵਰੀ ਦੇ ਨਾਲ ਸਭ ਤੌਂ ਨੇੜਲੇ ਰਿਕਵਰੀ ਦੇ ਅੰਕੜੇ ਹਾਸਲ ਕੀਤੇ ਹਨ। ਦਿੱਲੀ ਨੇ 4,916 ਨਵੀਆਂ ਰਿਕਵਰੀਆਂ ਦਰਜ ਕੀਤੀ ਹਨ। 75.70 ਫੀਸਦੀ ਨਵੇਂ ਪੁਸ਼ਟੀ ਵਾਲੇ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਿਤ ਹਨ। ਕੇਰਲ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ 5,848 ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ 'ਚ 4,922 ਨਵੇਂ ਕੇਸ ਸਾਹਮਣੇ ਆਏ ਹਨ। ਦਿੱਲੀ ਵਿੱਚੋਂ 3,419 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ 482 ਮਾਮਲਿਆਂ ਵਿੱਚ ਮੌਤਾਂ ਦਰਜ ਹੋਈਆਂ ਹਨ। ਦਸ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਨਵੀਂਆਂ ਮੌਤਾਂ ਵਿੱਚ 79.05 ਫੀਸਦੀ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਮੌਤ ਦੇ ਮਾਮਲੇ ਦਰਜ ਹੋਏ ਹਨ (95)। ਦਿੱਲੀ ਅਤੇ ਪੱਛਮੀ ਬੰਗਾਲ ਵਿੱਚ ਲੜੀਵਾਰ 77 ਅਤੇ 49 ਰੋਜ਼ਾਨਾ ਮੌਤਾਂ ਦਰਜ ਕੀਤੀਆਂ ਗਈਆਂ ਹਨ। ਪਿਛਲੇ ਹਫ਼ਤੇ ਦੌਰਾਨ ਪ੍ਰਤੀ ਮਿਲੀਅਨ ਆਬਾਦੀ ਮਗਰ ਰੋਜ਼ਾਨਾ ਰਜਿਸਟਰਡ ਕੀਤੀਆਂ ਗਈਆਂ ਮੌਤਾਂ ਦੇ ਅੰਕੜੇ ਦੀ ਵਿਸ਼ਵਵਿਆਪੀ ਅੰਕੜਿਆਂ ਨਾਲ ਜੇਕਰ ਤੁਲਨਾ ਕਰਦੇ ਹਾਂ ਤਾਕਿ ਭਾਰਤ ਵਿੱਚ ਸਭ ਤੋਂ ਘੱਟ 3 ਮੌਤਾਂ / ਪ੍ਰਤੀ ਮਿਲੀਅਨ ਆਬਾਦੀ ਦਰਜ ਹਨ।
https://pib.gov.in/PressReleseDetail.aspx?PRID=1678690
ਪ੍ਰਧਾਨ ਮੰਤਰੀ ਨੇ ਆਗਰਾ ਮੈਟਰੋ ਪ੍ਰੋਜੈਕਟ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਆਗਰਾ ਮੈਟਰੋ ਪ੍ਰੋਜੈਕਟ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ। ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਅਤੇ ਹੋਰ ਪਤਵੰਤੇ ਇਸ ਸਮਾਰੋਹ ਵਿੱਚ ਸ਼ਾਮਲ ਹੋਏ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਬੁਨਿਆਦੀ ਢਾਂਚੇ ਦੇ ਖੇਤਰ ਦੀ ਇੱਕ ਵੱਡੀ ਸਮੱਸਿਆ ਇਹ ਰਹੀ ਹੈ ਕਿ ਨਵੇਂ ਪ੍ਰੋਜੈਕਟਾਂ ਦਾ ਐਲਾਨ ਕੀਤਾ ਗਿਆ, ਲੇਕਿਨ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ ਕਿ ਪੈਸਾ ਕਿੱਥੋਂ ਆਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਵੇਲੇ ਹੀ ਲੋੜੀਂਦੇ ਫੰਡਾਂ ਨੂੰ ਯਕੀਨੀ ਬਣਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ ਪ੍ਰੋਜੈਕਟ ਤਹਿਤ 100 ਲੱਖ ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਜਾਣਗੇ। ਮਲਟੀ-ਮੋਡਲ ਕਨੈਕਟੀਵਿਟੀ ਇਨਫ੍ਰਾਸਟ੍ਰਕਚਰ ਮਾਸਟਰ ਪਲਾਨ 'ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਵਿਸ਼ਵ ਭਰ ਤੋਂ ਨਿਵੇਸ਼ ਆਕਰਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
https://pib.gov.in/PressReleseDetail.aspx?PRID=1678790
ਆਗਰਾ ਮੈਟਰੋ ਪ੍ਰੋਜੈਕਟ ਦੇ ਨਿਰਮਾਣ ਕਾਰਜ ਦੇ ਉਦਘਾਟਨ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
https://pib.gov.in/PressReleseDetail.aspx?PRID=1678801
ਪ੍ਰਧਾਨ ਮੰਤਰੀ ਕੱਲ੍ਹ ਇੰਡੀਆ ਮੋਬਾਈਲ ਕਾਂਗਰਸ 2020 ਨੂੰ ਸੰਬੋਧਨ ਕਰਨਗੇ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 08 ਦਸੰਬਰ 2020 ਨੂੰ ਸਵੇਰੇ 10:45 ਵਜੇ ਵਰਚੁਅਲ ਇੰਡੀਆ ਮੋਬਾਈਲ ਕਾਂਗਰਸ (ਆਈਐੱਮਸੀ) ਵਿੱਚ ਉਦਘਾਟਨੀ ਭਾਸ਼ਣ ਦੇਣਗੇ। ਆਈਐੱਮਸੀ 2020 ਦਾ ਆਯੋਜਨ ਦੂਰਸੰਚਾਰ ਵਿਭਾਗ, ਭਾਰਤ ਸਰਕਾਰ ਅਤੇ ਸੈਲੂਲਰ ਅਪਰੇਟਰਸ ਐਸੋਸੀਏਸ਼ਨ ਆਵ੍ ਇੰਡੀਆ (ਸੀਓਏਆਈ) ਦੁਆਰਾ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ 8 ਤੋਂ 10 ਦਸੰਬਰ 2020 ਤੱਕ ਆਯੋਜਿਤ ਕੀਤਾ ਜਾਵੇਗਾ। ਆਈਐੱਮਸੀ 2020 ਦਾ ਵਿਸ਼ਾ- "ਸਮਾਵੇਸ਼ੀ ਇਨੋਵੇਸ਼ਨ- ਸਮਾਰਟ, ਸੁਰੱਖਿਅਤ, ਸਥਾਈ" ਹੈ। ਇਸ ਦਾ ਉਦੇਸ਼ ਪ੍ਰਧਾਨ ਮੰਤਰੀ ਦੇ 'ਆਤਮਨਿਰਭਰ ਭਾਰਤ', 'ਡਿਜੀਟਲ ਸਮਾਵੇਸ਼ਤਾ', ਤੇ 'ਟਿਕਾਊ ਵਿਕਾਸ, ਉੱਦਮਤਾ ਅਤੇ ਇਨੋਵੇਸ਼ਨ' ਦੇ ਵਿਜ਼ਨ ਨੂੰ ਹੁਲਾਰਾ ਦੇਣ ਵਿੱਚ ਮਦਦ ਕਰਨਾ ਹੈ। ਇਸ ਦਾ ਉਦੇਸ਼ ਵਿਦੇਸ਼ੀ ਅਤੇ ਸਥਾਨਕ ਨਿਵੇਸ਼ ਸੰਚਾਲਿਤ ਕਰਨਾ, ਦੂਰਸੰਚਾਰ ਅਤੇ ਉਭਰਦੇ ਹੋਏ ਟੈਕਨੋਲੋਜੀ ਖੇਤਰਾਂ ਵਿੱਚ ਖੋਜ ਤੇ ਵਿਕਾਸ ਨੂੰ ਪ੍ਰੋਤਸਾਹਿਤ ਕਰਨਾ ਵੀ ਹੈ।
https://pib.gov.in/PressReleseDetail.aspx?PRID=1678810
ਪ੍ਰਧਾਨ ਮੰਤਰੀ ਨੇ ਆਈਆਈਟੀ–2020 ਗਲੋਬਲ ਸਮਿਟ ’ਚ ਮੁੱਖ ਭਾਸ਼ਣ ਦਿੱਤਾ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੈਨ–ਆਈਆਈਟੀ ਅਮਰੀਕਾ ਦੁਆਰਾ ਆਯੋਜਿਤ ਆਈਆਈਟੀ–2020 ਗਲੋਬਲ ਸਮਿਟ ’ਚ ਇੱਕ ਵੀਡੀਓ ਕਾਨਫ਼ਰੰਸ ਰਾਹੀਂ ਕੁੰਜੀਵਤ ਭਾਸ਼ਣ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ‘ਰਿਫ਼ਾਰਮ, ਪਰਫ਼ਾਰਮ, ਟ੍ਰਾਂਸਫ਼ਾਰਮ’ (ਸੁਧਾਰ ਲਿਆਓ, ਕਾਰਗੁਜ਼ਾਰੀ ਦਿਖਾਓ, ਕਾਇਆਕਲਪ ਕਰੋ) ਦੇ ਸਿਧਾਂਤ ਪ੍ਰਤੀ ਪ੍ਰਤੀਬੱਧ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਸੁਧਾਰਾਂ ਲਈ ਹੁਣ ਕੋਈ ਖੇਤਰ ਨਹੀਂ ਬਚਿਆ। ਉਨ੍ਹਾਂ ਸਰਕਾਰ ਦੁਆਰਾ ਵਿਭਿੰਨ ਖੇਤਰਾਂ ਵਿੱਚ ਕੀਤੇ ਗਏ ਕਈ ਨਿਵੇਕਲੇ ਸੁਧਾਰਾਂ ਦੀ ਸੂਚੀ ਗਿਣਵਾਈ, ਜਿਵੇਂ ਕਿ 44 ਕੇਂਦਰੀ ਕਾਨੂੰਨਾਂ ਨੂੰ ਸਿਰਫ਼ 4 ਜ਼ਾਬਤਿਆਂ ਵਿੱਚ ਇਕੱਠਾ ਕੀਤਾ ਗਿਆ, ਵਿਸ਼ਵ ਵਿੱਚ ਸਭ ਤੋਂ ਘੱਟ ਕਾਰਪੋਰੇਟ ਟੈਕਸ ਦਰ ਵਾਲੇ ਦੇਸ਼ਾਂ ਵਿੱਚੋਂ ਇੱਕ, ਬਰਾਮਦਾਂ ਤੇ ਨਿਰਮਾਣ ਵਿੱਚ ਵਾਧਾ ਕਰਨ ਲਈ 10 ਪ੍ਰਮੁੱਖ ਖੇਤਰਾਂ ਵਿੱਚ ਵੁਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ। ਉਨ੍ਹਾਂ ਇਸ ਤੱਥ ਨੂੰ ਉਜਾਗਰ ਕੀਤਾ ਕਿ ਕੋਵਿਡ–19 ਦੇ ਔਖੇ ਸਮਿਆਂ ਵਿੱਚ, ਭਾਰਤ ’ਚ ਰਿਕਾਰਡ ਨਿਵੇਸ਼ ਹੋਇਆ ਅਤੇ ਇਸ ਨਿਵੇਸ਼ ਵਿੱਚੋਂ ਜ਼ਿਆਦਾਤਰ ਟੈੱਕ ਖੇਤਰ ਵਿੱਚ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦੀਆਂ ਸਾਡੀਆਂ ਕਾਰਵਾਈ ਭਲਕੇ ਸਾਡੀ ਧਰਤੀ ਦਾ ਆਕਾਰ ਬਣਾਉਣਗੀਆਂ। ਉਨ੍ਹਾਂ ਜ਼ੋਰ ਦਿੱਤਾ ਕਿ ਕੋਵਿਡ–19 ਤੋਂ ਬਾਅਦ ਦੀ ਵਿਵਸਥਾ ਇਨ੍ਹਾਂ ਬਾਰੇ ਹੋਵੇਗੀ: ਮੁੜ–ਸਿੱਖਣਾ, ਮੁੜ–ਸੋਚਣਾ, ਮੁੜ–ਨਵਾਚਾਰ ਕਰਨਾ ਤੇ ਮੁੜ–ਖੋਜ ਕਰਨਾ। ਇਸ ਦੇ ਨਾਲ–ਨਾਲ ਲਗਭਗ ਹਰੇਕ ਖੇਤਰ ਵਿੱਚ ਆਰਥਿਕ ਸੁਧਾਰਾਂ ਦੀ ਲੜੀ ਸਾਡੀ ਧਰਤੀ ਨੂੰ ਮੁੜ–ਊਰਜਿਤ ਕਰੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ‘ਜੀਵਨ ਬਤੀਤ ਕਰਨਾ ਆਸਾਨ’ ਹੋਵੇਗਾ ਅਤੇ ਇਸ ਦਾ ਅਸਰ ਗ਼ਰੀਬਾਂ ਦੇ ਨਾਲ–ਨਾਲ ਹਾਸ਼ੀਏ ਉੱਤੇ ਪੁੱਜੇ ਲੋਕਾਂ ਉੱਤੇ ਵੀ ਸਕਾਰਾਤਮਕ ਹੋਵੇਗਾ। ਉਨ੍ਹਾਂ ਕਿਹਾ ਕਿ ਉਦਯੋਗ ਅਤੇ ਅਕਾਦਮਿਕ ਖੇਤਰ ਵਿਚਾਲੇ ਤਾਲਮੇਲ ਰਾਹੀਂ ਮਹਾਮਾਰੀ ਦੌਰਾਨ ਕਈ ਨਵਾਚਾਰ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਅੱਜ ਦੇ ਵਿਸ਼ਵ ਨੂੰ ਨਵੇਂ ਆਮ ਮਾਹੌਲ ਵਿੱਚ ਐਡਜਸਟ ਕਰਨ ਲਈ ਵਿਵਹਾਰਕ ਸਮਾਧਾਨਾਂ ਦੀ ਜ਼ਰੂਰਤ ਹੈ।
https://www.pib.gov.in/PressReleseDetail.aspx?PRID=1678473
ਪੈਨ ਆਈਆਈਟੀ ਗਲੋਬਲ ਸਮਿਟ ’ਚ ਪ੍ਰਧਾਨ ਮੰਤਰੀ ਦੇ ਮੁੱਖ ਭਾਸ਼ਣ ਦਾ ਮੂਲ–ਪਾਠ
https://www.pib.gov.in/PressReleseDetail.aspx?PRID=1678461
ਡਾ. ਹਰਸ਼ ਵਰਧਨ ਵੱਲੋਂ ਕੇਂਦਰੀ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਦੀ ਮੌਜੂਦਗੀ ਵਿੱਚ IISF 2020 ਲਈ CSIR-IMMT, ਭੁਵਨੇਸ਼ਵਰ ਦੇ ਪੂਰਵ–ਭੂਮਿਕਾ ਪ੍ਰੋਗਰਾਮ ਦਾ ਈ–ਉਦਘਾਟਨ
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਸਿਹਤ ਤੇ ਪਰਿਵਾਰ ਭਲਾਈ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ 6ਵੇਂ ਭਾਰਤੀ ਆਲਮੀ ਵਿਗਿਆਨ ਮੇਲਾ 2020 (IISF-2020) ਲਈ CSIR-IMMT, ਭੁਵਨੇਸ਼ਵਰ ਦੇ ਪੂਰਵ–ਭੂਮਿਕਾ ਦਾ ਈ–ਉਦਘਾਟਨ ਕੀਤਾ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਇਸਪਾਤ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਇਸ ਸਮਾਰੋਹ ਦੇ ਮੁੱਖ ਮਹਿਮਾਨ ਸਨ। ਡਾ. ਸ਼ੇਖਰ ਸੀ. ਮੈਂਡੇ, ਡਾਇਰੈਕਟਰ ਜਨਰਲ, ਸੀਐੱਸਆਈਆਰ ਅਤੇ ਸਕੱਤਰ, ਡੀਐੱਸਆਈਆਰ ਅਤੇ ਪ੍ਰੋ. ਸੁੱਧਾਸਤਵਾ ਬਾਸੂ, ਡਾਇਰੈਕਟਰ, ਸੀਐੱਸੀਆਈਆਰ–ਆਈਐੱਮਐੱਮਟੀ, ਭੁਵਨੇਸ਼ਵਰ ਇਸ ਮੌਕੇ ਮੌਜੂਦ ਸਨ। IISF-2-2- ਦਾ ਵਿਸ਼ਾ ਹੈ ‘ਆਤਮ–ਨਿਰਭਰ ਭਾਰਤ ਅਤੇ ਵਿਸ਼ਵ ਭਲਾਈ ਲਈ ਵਿਗਿਆਨ’। ਉਦਘਾਟਨੀ ਭਾਸ਼ਣ ਦਿੰਦਿਆਂ ਡਾ. ਹਰਸ਼ ਵਰਧਨ ਨੇ ਕਿਹਾ,‘IISF-2020 ਦਾ ਪ੍ਰਸਤਾਵਿਤ ਵਿਸ਼ਾ – ‘ਆਤਮ–ਨਿਰਭਰ ਭਾਰਤ ਅਤੇ ਵਿਸ਼ਵ ਭਲਾਈ ਲਈ ਵਿਗਿਆਨ’ ਮੌਜੂਦਾ ਸੰਦਰਭ ਵਿੱਚ ਬਹੁਤ ਵਾਜਬ ਹੈ, ਜਦੋਂ ਰਾਸ਼ਟਰ ਵਿਕਾਸ ਲਈ ਤੇਜ਼ੀ ਨਾਲ ਅੱਗੇ ਵਧਣ ਅਤੇ ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੀ ‘ਆਤਮਨਿਰਭਰ ਭਾਰਤ’ ਦੀ ਉਸ ਦੂਰ–ਦ੍ਰਿਸ਼ਟੀ ਲਾਗੂ ਕਰਨ ਵਾਸਤੇ ਵਿਗਿਆਨ ਅਤੇ ਟੈਕਨੋਲੋਜੀ ਵੱਲ ਵੇਖ ਰਿਹਾ ਹੈ, ਜੋ ਵਿਸ਼ਵ ਅਰਥਵਿਵਸਥਾ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਵਿਭਿੰਨ ਖੇਤਰਾਂ ਵਿੱਚ ਬਹੁਤ ਸਾਰੀਆਂ ਮਹਾਨ ਵਿਗਿਆਨਕ ਖੋਜਾਂ ਅਤੇ ਤਕਨਾਲੋਜੀਕਲ ਤਰੱਕੀਆਂ ਨੇ ਵਿਸ਼ਵ ਨੂੰ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਸਾਡੀਆਂ ਸ਼ਾਨਦਾਰ ਕੋਸ਼ਿਸ਼ਾਂ ਵਿਖਾ ਦਿੱਤੀਆਂ ਹਨ।’
https://www.pib.gov.in/PressReleseDetail.aspx?PRID=1678564
ਡਾ. ਹਰਸ਼ ਵਰਧਨ ਨੇ ਰਾਜੀਵ ਗਾਂਧੀ ਸੈਂਟਰ ਫਾਰ ਬਾਇਓਟੈਕਨੋਲੋਜੀ ਦੇ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ 2020 ਨੂੰ ਸੰਬੋਧਨ ਕੀਤਾ
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਰਾਜੀਵ ਗਾਂਧੀ ਸੈਂਟਰ ਫਾਰ ਬਾਇਓਟੈਕਨੋਲੋਜੀ, ਤਿਰੁਵਨੰਤਪੁਰਮ ਦੁਆਰਾ ਆਯੋਜਿਤ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (ਆਈਆਈਐੱਸਐੱਫ) 2020 ਉਦਘਾਟਨ ਪ੍ਰੋਗਰਾਮ ਨੂੰ ਵਰਚੁਅਲੀ ਸੰਬੋਧਨ ਕੀਤਾ। ਦੇਸ਼ ਭਰ ਵਿੱਚ ਆਈਆਈਐੱਸਐਫ 2020 ਜਿਹੇ ਤਮਾਮ ਹਰਮਨਪਿਆਰੇ ਪ੍ਰੋਗਰਾਮ ਚਲ ਰਹੇ ਹਨ। ਉਦਘਾਟਨ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਡਾ. ਹਰਸ਼ ਵਰਧਨ ਨੇ ਕਿਹਾ, “ਵਿਗਿਆਨ ਮਹੋਉਤਸਵ ਦਾ ਮਕਸਦ ਜਨਤਾ ਨੂੰ ਵਿਗਿਆਨ ਨਾਲ ਜੋੜਨਾ ਹੁੰਦਾ ਹੈ। ਵਿਗਿਆਨ ਨੂੰ ਖੁਸ਼ੀ ਦੀ ਤਰ੍ਹਾਂ ਜੀਉਣਾ ਹੁੰਦਾ ਹੈ। ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਐੱਸਟੀਈਐੱਮ) ਸਾਨੂੰ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਦਾ ਉਪਾਅ ਮੁਹੱਇਆ ਕਰਵਾਉਂਦੇ ਹਨ। ” ਉਨ੍ਹਾਂ ਨੇ ਅੱਗੇ ਜੋੜਿਆ ਕਿ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਦਾ ਅਨੋਖਾ ਮੰਚ ਤਿਆਰ ਕੀਤਾ ਗਿਆ ਹੈ, ਜੋ ਉਤਸੁਕਤਾ ਨੂੰ ਵਧਾਉਂਦਾ ਹੈ। ਇਹ ਪ੍ਰਕਿਰਿਆ ਸਿੱਖਣ ਲਈ ਫਾਇਦੇਮੰਦ ਸਾਬਿਤ ਹੁੰਦੀ ਹੈ। ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ 2020 ਨੂੰ ਵਰਚੁਅਲ ਪਲੇਟਫਾਰਮ ‘ਤੇ ਆਯੋਜਿਤ ਕੀਤਾ ਗਿਆ ਹੈ, ਜੋ ਦੇਸ਼ ਦੇ ਦੂਰ - ਦੁਰਾਡੇ ਦੇ ਇਲਾਕਿਆਂ ਵਿੱਚ ਬੈਠੇ ਵਿਗਿਆਨ ਪ੍ਰੇਮੀ ਲੋਕਾਂ ਨੂੰ ਸਿਰਫ਼ ਇੱਕ ਕਲਿਕ ‘ਤੇ ਉਪਲੱਬਧ ਹੋਵੇਗਾ। ਮੰਤਰੀ ਨੇ ਦੱਸਿਆ ਕਿ ਇਸ ਪ੍ਰਕਿਰਿਆ ਨਾਲ ਡਿਜੀਟਿਲ ਦਾ ਇਸਤੇਮਾਲ ਵਧੇਗਾ। ਰਾਜੀਵ ਗਾਂਧੀ ਸੈਂਟਰ ਫਾਰ ਬਾਇਓਟੈਕਨੋਲੋਜੀ (ਆਰਜੀਸੀਬੀ), ਤਿਰੁਵਨੰਤਪੁਰਮ ਦੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਡਾ. ਹਰਸ਼ ਵਰਧਨ ਨੇ ਕਿਹਾ ਕਿ ਕਿ ਆਰਜੀਸੀਬੀ ਸੰਕ੍ਰਾਮਕ ਅਤੇ ਗ਼ੈਰ- ਸੰਕ੍ਰਾਮਕ ਰੋਗਾਂ ਲਈ ਟੈਸਟਿੰਗ ਦੇ ਇਲਾਵਾ, ਭਾਰਤ ਵਿੱਚ ਪ੍ਰਕੋਪ ਸ਼ੁਰੂ ਹੋਣ ਦੇ ਬਾਅਦ ਤੋਂ ਕੋਵਿਡ ਟੈਸਟਿੰਗ ਵਿੱਚ ਸਭ ਤੋਂ ਅੱਗੇ ਹੈ। ਉਨ੍ਹਾਂ ਨੇ ਦੱਸਿਆ ਕਿ ਆਰਜੀਸੀਬੀ ਨੇ ਹੁਣ ਤੱਕ ਇੱਕ ਲੱਖ ਤੋਂ ਜ਼ਿਆਦਾ ਕੋਵਿਡ ਟੈਸਟ ਕੀਤੇ ਹਨ।
https://www.pib.gov.in/PressReleseDetail.aspx?PRID=1678449
ਡਾ. ਹਰਸ਼ ਵਧਰਨ ਨੇ ਦੂਸਰੇ ਕੈਂਸਰ ਜਿਨੋਮ ਐਟਲਸ ( ਟੀਸੀਜੀਏ ) 2020 ਸੰਮੇਲਨ ਦਾ ਵਰਚੁਅਲੀ ਉਦਘਾਟਨ ਕੀਤਾ
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਅਤੇ ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ) ਦੇ ਉਪ-ਪ੍ਰਧਾਨ ਡਾ. ਹਰਸ਼ ਵਧਰਨ ਨੇ ਨਵੀਂ ਦਿੱਲੀ ਵਿੱਚ ਸ਼ੁੱਕਰਵਾਰ ਨੂੰ ਦੂਜੇ ਕੈਂਸਰ ਜਿਨੋਮ ਐਟਲਸ ( ਟੀਸੀਜੀਏ ) 2020 ਸੰਮੇਲਨ ਦਾ ਵਰਚੁਅਲੀ ਉਦਘਾਟਨ ਕੀਤਾ। ਆਪਣੇ ਉਦਘਾਟਨ ਸੰਬੋਧਨ ਵਿੱਚ ਡਾ. ਹਰਸ਼ ਵਧਰਨ ਨੇ ਭਾਰਤ ਸਰਕਾਰ ਦੀ ਜੀਨੋਮਿਕਸ, ਪ੍ਰੋਟੀਓਮਿਕਸ, ਮੈਟਾਬਾਲੀਕਮ ਅਤੇ ਆਰਟੀਫੀਸ਼ੀਅਲ ਇਨਟੈਲੀਜੈਂਸ ਅਤੇ ਮਸ਼ੀਨ ਲਰਨਿੰਗ - ਡੇਟਾ ਵਿਸ਼ਲੇਸ਼ਣ ਵਿੱਚ ਨਵੀਨਤਮ ਟੈਕਨੋਲੋਜੀਆਂ ਨੂੰ ਲਾਗੂ ਕਰਕੇ ਦੇਸ਼ ਵਿੱਚ ਕੈਂਸਰ ਦੇ ਬੋਝ ਨੂੰ ਘੱਟ ਕਰਨ ਦੀ ਪ੍ਰਤੀਬੱਧਤਾ ਦੁਹਰਾਈ। ਉਨ੍ਹਾਂ ਨੇ ਕਿਹਾ, “ਤਮਾਮ ਆਣਵਿਕ ਤੰਤਰ - ਜਿਸ ਵਿੱਚ ਜੈਨੇਟਿਕ ਅਤੇ ਜੀਵਨਸ਼ੈਲੀ ਦਾ ਕਾਰਕ ਵੀ ਸ਼ਾਮਿਲ ਹੈ-ਕੈਂਸਰ ਦੇ ਇਲਾਜ ਦੇ ਸਮਰੱਥ ਮਹੱਤਵਪੂਰਣ ਚੁਣੌਤੀਆਂ ਪੇਸ਼ ਕਰਦੇ ਹਨ। ਇਸ ਲਈ, ਇੱਕ-ਇੱਕ ਰੋਗੀ ਦੇ ਅੰਡਰਲੇਇੰਗ ਕਾਰਕਾਂ ਨੂੰ ਬਿਹਤਰ ਢੰਗ ਨਾਲ ਸਮਝਣਾ ਜ਼ਰੂਰੀ ਹੈ। ਇਸ ਸੰਦਰਭ ਵਿੱਚ, ਭਾਰਤੀ ਆਬਾਦੀ ਦੇ ਵਿੱਚ ਪ੍ਰਚੱਲਿਤ ਸਾਰੇ ਕੈਂਸਰ ਦੇ ਆਣਵਿਕ (ਅਣੂ) ਪ੍ਰੋਫਾਇਲ ਦੇ ਸਵਦੇਸ਼ੀ, ਓਪਨ ਸੋਰਸ ਅਤੇ ਵਿਆਪਕ ਡੇਟਾਬੇਸ ਦਾ ਨਿਰਮਾਣ ਕਰੋ।” ਕੇਂਦਰੀ ਮੰਤਰੀ ਨੇ ਦੁਨੀਆ ਭਰ ਦੇ ਵਿਗਿਆਨੀਆਂ ਅਤੇ ਚਿਕਿਤਸਕਾਂ ਦੇ ਯਤਨਾਂ ਨੂੰ ਸਵੀਕਾਰ ਕੀਤਾ ਜੋ ਭਾਰਤੀ ਕੈਂਸਰ ਜਿਨੋਮਿਕਸ ਐਟਲਸ (ਆਈਸੀਜੀਏ) ਦੇ ਨਿਰਮਾਣ ਲਈ ਇਕੱਠੇ ਹੋਏ ਹਨ।
https://www.pib.gov.in/PressReleseDetail.aspx?PRID=1678450
ਵਣਜ ਤੇ ਉਦਯੋਗ ਮੰਤਰਾਲਾ ਅਤੇ ਆਯੁਸ਼ ਮੰਤਰਾਲਾ ਨੇ ਇੱਕ ਆਯੁਸ਼ ਐਕਸਪੋਰਟ ਪ੍ਰੋਮੋਸ਼ਨ ਕੌਂਸਲ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ
ਵਣਜ ਤੇ ਉਦਯੋਗ ਮੰਤਰਾਲਾ ਅਤੇ ਆਯੁਸ਼ ਮੰਤਰਾਲਾ ਨੇ ਆਯੁਸ਼ ਦੀ ਬਰਾਮਦ ਨੂੰ ਉਤਸ਼ਾਹਤ ਕਰਨ ਲਈ ਐਕਸਪੋਰਟ ਪ੍ਰੋਮੋਸ਼ਨ ਕੌਂਸਲ ਦੀ ਸਥਾਪਨਾ ਲਈ ਮਿਲ ਕੇ ਕੰਮ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਹਾਲ ਹੀ ਵਿੱਚ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਆਯੁਸ਼ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ ਵੱਲੋਂ ਆਯੁਸ਼ ਵਪਾਰ ਅਤੇ ਉਦਯੋਗ ਦੀ ਸਾਂਝੀ ਸਮੀਖਿਆ ਵਿੱਚ ਲਿਆ ਗਿਆ ਹੈ। ਸਮੀਖਿਆ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਆਯੁਸ਼ ਦੇ ਬਰਾਮਦ ਨੂੰ ਉਤਸ਼ਾਹਤ ਕਰਨ ਲਈ ਮੁੱਲ ਅਤੇ ਗੁਣਵੱਤਾ ਦੀ ਮੁਕਾਬਲੇਬਾਜ਼ੀ ਨੂੰ ਪ੍ਰਾਪਤ ਕਰਨ ਲਈ ਪੂਰਾ ਆਯੂਸ਼ ਖੇਤਰ ਮਿਲ ਕੇ ਕੰਮ ਕਰੇਗਾ। ਸਮੀਖਿਆ 4 ਦਸੰਬਰ 2020 ਨੂੰ ਵੀਡੀਓ ਕਾਨਫਰੰਸ ਰਾਹੀਂ ਕੀਤੀ ਗਈ ਸੀ, ਜਿਸ ਵਿੱਚ ਆਯੁਸ਼ ਸੈਕਟਰ ਦੇ ਲਗਭਗ 50 ਉਦਯੋਗਿਕ ਅਤੇ ਵਪਾਰਕ ਆਗੂਆਂ ਨੇਤਾਵਾਂ ਨੇ ਭਾਗ ਲਿਆ ਸੀ। ਆਯੁਸ਼ ਸੈਕਟਰ ਦੇ 2000 ਤੋਂ ਵੱਧ ਹਿੱਸੇਦਾਰਾਂ ਨੇ ਵੀ ਵਰਚੁਅਲ ਪਲੇਟਫਾਰਮਸ 'ਤੇ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਈ-ਈਵੈਂਟ ਵਿੱਚ ਹਿੱਸਾ ਲਿਆ। ਆਯੁਸ਼ ਦੇ ਸਕੱਤਰ ਨੇ ਆਯੁਸ਼ ਮੰਤਰਾਲੇ ਵੱਲੋਂ ਪਿਛਲੀ ਮੀਟਿੰਗ ਵਿੱਚ ਸਿਫ਼ਾਰਸ਼ਾਂ ‘ਤੇ ਕੀਤੀ ਗਈ ਕਾਰਵਾਈ ਬਾਰੇ ਪੇਸ਼ਕਾਰੀ ਨਾਲ ਵਿਚਾਰ ਵਟਾਂਦਰੇ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਆਯੁਸ਼ ਮੰਤਰਾਲੇ ਵੱਲੋਂ ਕੋਵਿਡ-19 ਦੀ ਸਥਿਤੀ ਨੂੰ ਘਟਾਉਣ ਅਤੇ ਆਯੁਸ਼ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਚੁੱਕੇ ਵੱਖ ਵੱਖ ਹੋਰ ਪਹਿਲਕਦਮੀਆਂ ਬਾਰੇ ਵੀ ਦੱਸਿਆ।
https://pib.gov.in/PressReleseDetail.aspx?PRID=1678702
ਐੱਸਡੀਜੀਜ਼ ਬਾਰੇ ਚੌਥਾ ਦੱਖਣ ਏਸ਼ੀਆ ਫੋਰਮ
ਚੌਥੇ ਦੱਖਣ ਏਸ਼ੀਆ ਫੋਰਮ ਆਫ ਸਸਟੇਨੇਬਲ ਡਿਵੈਲਪਮੈਂਟ ਗੋਲਡ (ਐੱਸਡੀਜੀ) ਦੇ ਪਿਛੋਕੜ ਵਿੱਚ, ਯੂਐੱਨਈਐੱਸਸੀਏਪੀ ਦੱਖਣ ਏਸ਼ੀਆ ਅਤੇ ਪੈਸੇਫਿਕ ਨੇ ਦੱਖਣ ਏਸ਼ੀਆ ਵਿੱਚ ਆਪਦਾ ਅਤੇ ਮੌਸਮੀ ਲਚਕੀਲੇਪਣ ਬਾਰੇ ਇੱਕ ਵਿਸ਼ੇਸ਼ ਵਾਰਤਾ ਦਾ ਵਰਚੂਅਲ ਮਾਧਿਅਮ ਰਾਹੀਂ ਅੱਜ ਆਯੋਜਨ ਕੀਤਾ ਹੈ। ਉੱਚ ਪੱਧਰੀ ਮੀਟਿੰਗ ਦੇ ਮੁੱਖ ਉਦੇਸ਼ਾਂ ਵਿੱਚ ਆਪਦਾ ਅਤੇ ਜਨਤਕ ਸਿਹਤ ਖਤਰੇ ਪ੍ਰਬੰਧਨ ਲਈ ਸਿਸਟੇਮੈਟਿਕ ਪਹੁੰਚ ਨੂੰ ਲਾਗੂ ਕਰਨ ਵਿੱਚ ਆ ਰਹੀਆਂ ਚੁਣੌਤੀਆਂ ਤੇ ਕਾਬੂ ਪਾਉਣ ਲਈ ਮੌਕਿਆਂ ਦੀ ਪਛਾਣ ਕਰਨਾ ਹੈ। ਗ੍ਰਹਿ ਰਾਜ ਮਾਮਲਿਆਂ ਦੇ ਰਾਜ ਮੰਤਰੀ ਸ੍ਰੀ ਨਿਤਿਯਾਨੰਦ ਰਾਏ ਨੇ ਇੱਕ ਇਕੱਠ ਨੂੰ ਸੰਬੋਧਨ ਕੀਤਾ। ਆਪਣੇ ਭਾਸ਼ਣ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਸ੍ਰੀ ਨਿਤਿਯਾਨੰਦ ਰਾਏ ਨੇ ਦੱਖਣ ਏਸ਼ੀਆ ਮੁਲਕਾਂ ਵੱਲੋਂ ਵੱਡੀਆਂ ਮੌਸਮੀ ਚੁਣੌਤੀਆਂ ਜਿਵੇਂ ਹੜ੍ਹ, ਤੂਫਾਨ, ਲੂਆਂ, ਠੰਢੀਆ ਹਵਾਵਾਂ, ਪਹਾੜ ਖਿਸਕਣ ਅਤੇ ਔੜ ਦੇ ਨਾਲ ਨਾਲ ਕੋਵਿਡ-19 ਮਹਾਮਾਰੀ ਤੇ ਇਸ ਤੇ ਕਾਬੂ ਪਾਉਣ ਨੂੰ ਉਜਾਗਰ ਕੀਤਾ। ਦੱਖਣ ਏਸ਼ੀਆ ਦੇ ਸਾਰੇ ਮੁਲਕਾਂ ਨੂੰ ਜਨਤਕ ਹੈਲਥ ਮੁੱਦਿਆਂ ਦੀਆਂ ਹੋਰ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਅਜਿਹੀਆਂ ਹਾਲਤਾਂ ਵਿੱਚ ਸਾਨੂੰ ਸਹਿਯੋਗ ਲਈ ਇੱਕ ਮਜ਼ਬੂਤ ਸਾਂਝੀ ਰੂਪ ਰੇਖਾ ਦੀ ਲੋੜ ਹੈ।
https://www.pib.gov.in/PressReleseDetail.aspx?PRID=1678353
ਕੋਵਿਡ–19 ਭਾਰਤ ਦੇ ਮੱਛੀ–ਪਾਲਣ ਖੇਤਰ ਲਈ ਗੇਮ ਚੇਂਜਰ ਸਿੱਧ ਹੋ ਸਕਦਾ ਹੈ - ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੈ ਅੱਜ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਕੋਵਿਡ–19 ਭਾਰਤ ਦੇ ਮੱਛੀ–ਪਾਲਣ ਖੇਤਰ ਲਈ ਗੇਮ ਚੇਂਜਰ ਸਿੱਧ ਹੋ ਸਕਦਾ ਹੈ ਕਿਉਂਕਿ ਮਹਾਮਾਰੀ ਨੇ ਲੋਕਾਂ ਨੂੰ ਖਾਣ–ਪੀਣ ਦੀਆਂ ਤੰਦਰੁਸਤ ਆਦਤਾਂ ਅਪਨਾਉਣ ਬਾਰੇ ਜਾਗਰੂਕ ਕਰ ਦਿੱਤਾ ਹੈ। ਅੱਜ ਵਿਸ਼ਾਖਾਪਟਨਮ ’ਚ ‘ਸੈਂਟਰਲ ਮੇਰੀਨ ਫ਼ਿਸ਼ਰੀਜ਼ ਰਿਸਰਚ ਇੰਸਟੀਟਿਊਟ’ (ਸੀਐੱਮਐੱਫਆਰਆਈ) ਅਤੇ ‘ਸੈਂਟਰਲ ਇੰਸਟੀਟਿਊਟ ਆੱਵ੍ ਫ਼ਿਸ਼ਰੀਜ਼ ਟੈਕਨੋਲੋਜੀ’ (ਸੀਆਈਐੱਫਟੀ) ਦੇ ਵਿਗਿਆਨੀਆਂ ਤੇ ਹੋਰ ਸਟਾਫ਼ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਮੱਛੀਆਂ ਪ੍ਰੋਟੀਨ ਦਾ ਵੱਡਾ ਸਰੋਤ ਹਨ ਅਤੇ ਦੇਸ਼, ਖ਼ਾਸ ਕਰਕੇ ਬੱਚਿਆਂ ਵਿੱਚ ਕੁਪੋਸ਼ਣ ਘਟਾਉਣ ਵਿੱਚ ਮੁੱਖ ਭੂਮਿਕਾ ਨਿਭਾ ਸਕਦੀਆਂ ਹਨ। ਇਸ ਸਬੰਧੀ ਉਨ੍ਹਾਂ ਸਿਹਤ ਮਾਹਿਰਾਂ ਤੇ ਪੋਸ਼ਣ–ਵਿਗਿਆਨੀਆਂ ਨੂੰ ਕਿਹਾ ਕਿ ਉਹ ਆਮ ਲੋਕਾਂ ਵਿੱਚ ਮੱਛੀਆਂ ਨੂੰ ਆਪਣੀ ਖ਼ੁਰਾਕ ਵਿੱਚ ਸ਼ਾਮਲ ਕਰਨ ਦੇ ਬਹੁਤ ਸਾਰੇ ਫ਼ਾਇਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ। ਉਨ੍ਹਾਂ ਇਹ ਵੀ ਕਿਹਾ,‘ਮੱਛੀਆਂ ਵਿੱਚ ਚਰਬੀ ਵਾਲੇ ਓਮੇਗਾ–2 ਐਸਿਡ ਭਰਪੂਰ ਮਾਤਰਾ ’ਚ ਹੁੰਦੇ ਹਨ, ਜੋ ਸਾਡੇ ਸਰੀਰ ਲਈ ਜ਼ਰੂਰੀ ਹਨ ਤੇ ਦਿਲ ਦੀਆਂ ਧਮਣੀਆਂ (ਕਾਰਡੀਓ–ਵੈਸਕਿਊਲਰ) ਸਿਹਤ ਲਈ ਚੰਗੇ ਹੁੰਦੇ ਹਨ। ਇਸ ਪੱਖ ਨੂੰ ਹਰਮਨਪਿਆਰਾ ਬਣਾਉਣ ਅਤੇ ਆਮ ਵਿਅਕਤੀ ਤੱਕ ਇਹ ਸੰਦੇਸ਼ ਪਹੁੰਚਾਉਣ ਦੀ ਜ਼ਰੂਰਤ ਹੈ।’
https://www.pib.gov.in/PressReleseDetail.aspx?PRID=1678338
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਅਸਾਮ: ਅਸਾਮ ਵਿੱਚ ਕੀਤੇ ਗਏ ਗਏ 11,514 ਟੈਸਟਾਂ ਵਿੱਚੋਂ 0.84% ਦੀ ਪਾਜ਼ਿਟਿਵ ਦਰ ਦੇ ਨਾਲ 97 ਕੇਸਾਂ ਦਾ ਪਤਾ ਲੱਗਿਆ ਜਦੋਂ ਕਿ 84 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਰਾਜ ਦੇ ਸਿਹਤ ਮੰਤਰੀ ਨੇ ਟਵੀਟ ਕੀਤਾ - ਕੁੱਲ ਕੇਸ- 213759, ਰਿਕਵਰਡ ਕੀਤੇ ਕੇਸ - 97.87% ਅਤੇ ਐਕਟਿਵ ਮਾਮਲੇ- 1.66 ਫ਼ੀਸਦੀ।
-
ਸਿੱਕਮ: ਰਾਜ ਵਿੱਚ ਕੋਵਿਡ ਦੇ 27 ਨਵੇਂ ਕੇਸ ਆਉਣ ਨਾਲ ਸਿੱਕਮ ਵਿੱਚ ਕੇਸਾਂ ਦੀ ਗਿਣਤੀ 5,194 ਹੋ ਗਈ ਹੈ।
-
ਕੇਰਲ: ਕੇਰਲ ਵਿੱਚ ਕੱਲ ਤੋਂ ਤਿੰਨ-ਪੱਧਰੀ ਸਥਾਨਕ ਬਾਡੀ ਦੀਆਂ ਚੋਣਾਂ ਦਾ ਪਹਿਲਾ ਪੜਾਅ ਸ਼ੁਰੂ ਹੋਣ ਵਾਲਾ ਹੈ, ਪੋਲਿੰਗ ਬੂਥਾਂ ਨੂੰ ਕੋਵਿਡ ਪ੍ਰੋਟੋਕੋਲ ਦੇ ਹਿੱਸੇ ਵਜੋਂ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਰਾਜ ਦੇ ਸਿਹਤ ਵਿਭਾਗ ਨੇ ਮਹਾਮਾਰੀ ਦੇ ਮੱਦੇਨਜ਼ਰ ਹੋ ਰਹੀਆਂ ਨਾਗਰਿਕ ਚੋਣਾਂ ਦੇ ਸੁਰੱਖਿਅਤ ਸੰਚਾਲਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਿਹਤ ਮੰਤਰੀ ਕੇ. ਕੇ. ਸ਼ੈਲਜਾ ਨੇ ਕਿਹਾ ਕਿ ਹਾਲਾਂਕਿ ਰੋਜ਼ਾਨਾ ਨਵੇਂ ਕੇਸਾਂ ਦੀ ਗਿਣਤੀ ਘਟ ਰਹੀ ਹੈ, ਪਰ ਬਹੁਤ ਸਾਰੇ ਸੰਕੇਤਕ ਹਨ ਜੋ ਦੱਸਦੇ ਹਨ ਕਿ ਰਾਜ ਦੇ ਕੁਝ ਹਿੱਸਿਆਂ ਵਿੱਚ ਸੰਕ੍ਰਮਣ ਦੁਬਾਰਾ ਹੋ ਸਕਦਾ ਹੈ। ਜਨਤਕ ਸਿਹਤ ਮਾਹਰ ਵੀ ਇਸ ਵਿਚਾਰ ਨੂੰ ਮੰਨਦੇ ਹਨ ਕਿ ਚੋਣਾਂ ਤੋਂ ਬਾਅਦ ਕੇਸਾਂ ਦਾ ਗ੍ਰਾਫ ਫਿਰ ਵਧ ਸਕਦਾ ਹੈ। ਪੋਲਿੰਗ ਦੇ ਦੌਰਾਨ, ਇੱਕ ਬੂਥ ਵਿੱਚ ਤਿੰਨ ਤੋਂ ਵੱਧ ਵੋਟਰਾਂ ਦੀ ਮਨਜੂਰੀ ਨਹੀਂ ਹੋਵੇਗੀ। ਜਿਨ੍ਹਾਂ ਨੂੰ ਚੋਣਾਂ ਦੀ ਤਾਰੀਖ ਤੋਂ 10 ਦਿਨ ਪਹਿਲਾਂ ਕੋਰੋਨਾ ਲਈ ਪਾਜ਼ਿਟਿਵ ਪਾਇਆ ਗਿਆ ਹੈ, ਉਹ ਚੋਣਾਂ ਤੋਂ ਇੱਕ ਦਿਨ ਪਹਿਲਾਂ ਸ਼ਾਮ 3 ਵਜੇ ਤੱਕ ਡਾਕ ਵੋਟ ਪਾ ਸਕਦੇ ਹਨ। ਕੱਲ ਪੰਜ ਜ਼ਿਲ੍ਹਿਆਂ ਵਿੱਚ ਹੋਣ ਵਾਲੀਆਂ ਚੋਣਾਂ ਦੇ ਪਹਿਲੇ ਪੜਾਅ ਲਈ 11,225 ਪੋਲਿੰਗ ਸਟੇਸ਼ਨਾਂ ਦਾ ਪ੍ਰਬੰਧ ਕੀਤਾ ਗਿਆ ਹੈ। 88.26 ਲੱਖ ਵੋਟਰ ਇਸ ਪੜਾਅ ਵਿੱਚ 23,584 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
-
ਤਮਿਲ ਨਾਡੂ: ਐਤਵਾਰ ਨੂੰ ਲਗਭਗ 1,320 ਹੋਰ ਵਿਅਕਤੀਆਂ ਨੂੰ ਕੋਵਿਡ-19 ਲਈ ਪਾਜ਼ਿਟਿਵ ਪਾਇਆ ਗਿਆ ਹੈ, ਜਿਸ ਨਾਲ ਤਮਿਲ ਨਾਡੂ ਵਿੱਚ ਕੁੱਲ ਕੇਸ 7,90,240 ਹੋ ਗਏ ਹਨ। ਪਿਛਲੇ 24 ਘੰਟਿਆਂ ਵਿੱਚ 16 ਵਿਅਕਤੀਆਂ ਦੀ ਮੌਤ ਹੋ ਗਈ, ਇਨ੍ਹਾਂ ਸਾਰਿਆਂ ਦੀ ਉਮਰ 60 ਸਾਲ ਤੋਂ ਉੱਪਰ ਹੈ, ਰਾਜ ਵਿੱਚ ਕੋਵਿਡ-19 ਦੀਆਂ ਮੌਤਾਂ ਦੀ ਗਿਣਤੀ 11,793 ਹੋ ਗਈ ਹੈ। ਤਮਿਲ ਨਾਡੂ ਵਿੱਚ ਜੂੰਝ ਰਹੀਆਂ ਐੱਮਐੱਸਐੱਮਈ, ਜੋ ਕਿ ਮਹਾਮਾਰੀ ਦੇ ਦੌਰਾਨ ਪਹਿਲਾਂ ਹੀ ਕਮਜ਼ੋਰ ਹੋ ਚੁੱਕੀਆਂ ਸਨ, ਕੱਚੇ ਮਾਲ ਦੀ ਕੀਮਤ ਵਿੱਚ ਵਾਧੇ ਕਾਰਨ ਉਹ ਸਖ਼ਤ ਪ੍ਰਭਾਵਤ ਹਨ ਕਿਉਂਕਿ ਜਿਨ੍ਹਾਂ ਨੇ ਪਹਿਲਾਂ ਆਰਡਰ ਦਿੱਤੇ ਸੀ ਉਹ ਹੁਣ ਪੁਰਾਣੇ ਰੇਟਾਂ ’ਤੇ ਆਰਡਰ ਚਾਹੁੰਦੇ ਹਨ।
-
ਕਰਨਾਟਕ: ਜ਼ਿਆਦਾਤਰ ਜ਼ਿਲ੍ਹੇ ਕੋਵਿਡ-19 ਦੇ ਟੈਸਟ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਅਸਫ਼ਲ ਰਹੇ, ਚਿਕਮੰਗਲੂਰ ਅਤੇ ਬੰਗਲੌਰ ਸ਼ਹਿਰੀ ਨੇ ਟੀਚਿਆਂ ਤੋਂ ਵੱਧ ਟੈਸਟ ਕੀਤੇ ਹਨ ਅਤੇ ਮੌਜੂਦਾ ਸਮੇਂ ਵਿੱਚ ਆਈਸੀਯੂ ਦੇ ਮਾਮਲਿਆਂ ਵਿੱਚ ਮਹੱਤਵਪੂਰਣ ਗਿਰਾਵਟ ਦੇਖਣ ਨੂੰ ਮਿਲੀ, ਹੁਣ ਆਈਸੀਯੂ ਵਿੱਚ 280 ਮਰੀਜ਼ ਹਨ। ਰਾਜ ਸਰਕਾਰ ਸੰਭਾਵਤ ਤੌਰ ’ਤੇ ਨਵੇਂ ਸਾਲ ਦੇ ਜਸ਼ਨ ਲਈ ਪਾਬੰਦੀਆਂ ਬਾਰੇ ਫੈਸਲਾ ਲਵੇਗੀ।
-
ਆਂਧਰ ਪ੍ਰਦੇਸ਼: ਏਲੁਰੂ ਦਾ ਸਰਕਾਰੀ ਹਸਪਤਾਲ ਇੱਕ ਰਹੱਸਮਈ ਬਿਮਾਰੀ ਨਾਲ ਜੂਝ ਰਿਹਾ ਹੈ ਜਿਸ ਨੇ ਹੁਣ ਤੱਕ ਤਕਰੀਬਨ 340 ਲੋਕਾਂ ਨੂੰ ਪ੍ਰਭਾਵਤ ਕੀਤਾ ਹੈ ਅਤੇ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਸ਼ਨੀਵਾਰ ਸ਼ਾਮ ਤੋਂ, ਬਹੁਤ ਸਾਰੇ ਲੋਕ ਵੱਖ-ਵੱਖ ਤਰ੍ਹਾਂ ਦੇ ਲੱਛਣਾਂ, ਜਿਵੇਂ ਕਿ ਘਿਰਨੀ ਅਤੇ ਮੂੰਹ ਵਿੱਚੋਂ ਝੱਗ ਨਿਕਲਣਾ, ਇਸ ਤਰ੍ਹਾਂ ਦੇ ਮਰੀਜ਼ ਹਸਪਤਾਲ ਵਿੱਚ ਦਾਖਲ ਹੋਏ ਹਨ। ਸਰਕਾਰੀ ਹਸਪਤਾਲ ਦੇ ਡਾਕਟਰਾਂ ਅਨੁਸਾਰ ਮਰੀਜ਼ਾਂ ਦੀਆਂ ਖੂਨ ਦੀਆਂ ਖ਼ਬਰਾਂ ਆਮ ਹਨ ਅਤੇ ਮਰੀਜਾਂ ਨੂੰ ਕੋਵਿਡ-19 ਲਈ ਵੀ ਨੈਗੀਟਿਵ ਪਾਇਆ ਗਿਆ ਹੈ। ਅਧਿਕਾਰੀਆਂ ਦੇ ਅਨੁਸਾਰ ਏਮਜ਼, ਆਈਆਈਸੀਟੀ ਅਤੇ ਆਈਸੀਐੱਮਆਰ ਦੇ ਮਾਹਰ ਬਿਮਾਰੀ ਦੇ ਕਾਰਨਾਂ ਦੀ ਜਾਂਚ ਕਰਨ ਪਹੁੰਚ ਰਹੇ ਹਨ। ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈਡੀ ਨੇ ਏਲੁਰੂ ਦੇ ਸਰਕਾਰੀ ਜਨਰਲ ਹਸਪਤਾਲ ਦਾ ਦੌਰਾ ਕੀਤਾ ਜਿੱਥੇ 150 ਤੋਂ ਵੱਧ ਮਰੀਜ਼ਾਂ ਨੂੰ ਘਿਰਨੀ, ਬੇਸੁੱਧ ਹੋਣਾ ਅਤੇ ਮਿਰਗੀ ਦੀਆਂ ਸ਼ਿਕਾਇਤਾਂ ਲਈ ਦਾਖਲ ਕਰਵਾਇਆ ਗਿਆ ਸੀ ਅਤੇ ਰਹੱਸਮਈ ਬਿਮਾਰੀ ਨਾਲ ਪੀੜਤ ਲੋਕਾਂ ਨਾਲ ਗੱਲਬਾਤ ਕੀਤੀ ਗਈ ਸੀ।
-
ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ ਤੇਲੰਗਾਨਾ ਵਿੱਚ 517 ਨਵੇਂ ਕੇਸ ਆਏ, 862 ਦੀ ਰਿਕਵਰੀ ਹੋਈ ਅਤੇ 2 ਮੌਤਾਂ ਹੋਈਆਂ ਹਨ। ਕੁੱਲ ਕੇਸ: 2,73,858; ਐਕਟਿਵ ਕੇਸ: 7,778; ਮੌਤਾਂ: 1474; ਡਿਸਚਾਰਜ: 2,64,606। ਤੇਲੰਗਾਨਾ ਵਿੱਚ ਕੋਵਿਡ ਮਰੀਜ਼ਾਂ ਦੀ ਰਿਕਵਰੀ ਆਉਣ ਵਾਲੇ ਨਵੇਂ ਕੇਸਾਂ ਨਾਲੋਂ ਕਿਤੇ ਵੱਧ ਹੈ।
-
ਮਹਾਰਾਸ਼ਟਰ: ਬ੍ਰਿਹਾਨ ਮੁੰਬਈ ਮਿਉਂਸਿਪਲ ਕਮਿਸ਼ਨਰ ਇਕਬਾਲ ਸਿੰਘ ਚਾਹਲ ਨੇ ਕਿਹਾ ਹੈ ਕਿ ਮਹਾਮਾਰੀ ਦੇ ਫੈਲਣ ਤੋਂ ਬਾਅਦ ਪਿਛਲੇ 10 ਮਹੀਨਿਆਂ ਵਿੱਚ ਕੋਵਿਡ-19 ਦੀ ਪਾਜ਼ੀਟਿਵ ਦਰ ਸਿਰਫ਼ 5 ਫ਼ੀਸਦੀ ਰਹਿ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੁੰਬਈ ਵਿੱਚ ਕੋਵਿਡ-19 ਟੈਸਟ ਦੀ ਪਾਜ਼ਿਟਿਵ ਦਰ ਪਿਛਲੇ 10 ਦਿਨਾਂ ਤੋਂ ਆਸ਼ਾਜਨਕ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਮਾਰਚ ਵਿੱਚ ਮਹਾਮਾਰੀ ਨੇ ਮਹਾਂਰਾਸ਼ਟਰ ਨੂੰ ਪ੍ਰਭਾਵਤ ਕੀਤਾ, ਤਾਂ ਉਦੋਂ ਪਾਜ਼ਿਟਿਵ ਦਰ 35-36 ਫ਼ੀਸਦੀ ਤੱਕ ਸੀ।
-
ਗੁਜਰਾਤ: ਐਤਵਾਰ ਨੂੰ ਗੁਜਰਾਤ ਵਿੱਚ ਕੋਵਿਡ ਦੇ 1,455 ਤਾਜ਼ਾ ਪਾਜ਼ਿਟਿਵ ਮਾਮਲੇ ਸਾਹਮਣੇ ਆਏ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ ਵਧ ਕੇ 2,18,788 ਹੋ ਗਈ ਹੈ। ਕੋਵਿਡ ਕਾਰਨ 17 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ, ਰਾਜ ਵਿੱਚ ਕੋਵਿਡ-19 ਦੀਆਂ ਮੌਤਾਂ ਦੀ ਗਿਣਤੀ 4,081 ਹੋ ਗਈ ਹੈ। ਅੱਜ 1,485 ਰਿਕਵਰੀਆਂ ਹੋਈਆਂ ਜੋ ਆਉਣ ਵਾਲੇ ਨਵੇਂ ਕੇਸਾਂ ਤੋਂ ਵੱਧ ਹਨ। ਰਾਜ ਵਿੱਚ ਰਿਕਵਰਡ ਮਰੀਜ਼ਾਂ ਦੀ ਗਿਣਤੀ ਹੁਣ 2,00,012 ਹੋ ਗਈ ਹੈ, ਜਿਸ ਨਾਲ ਕੇਸਾਂ ਦੀ ਰਿਕਵਰੀ ਦੀ ਦਰ 91.42 ਫ਼ੀਸਦੀ ਹੋ ਗਈ ਹੈ। ਰਾਜ ਵਿੱਚ ਹੁਣ 14,695 ਐਕਟਿਵ ਕੇਸ ਹਨ।
-
ਕੇਂਦਰ ਸ਼ਾਸਿਤ ਪ੍ਰਦੇਸ਼ ਦਮਨ, ਦਿਉ, ਦਾਦਰਾ ਅਤੇ ਨਗਰ ਹਵੇਲੀ ਵਿੱਚ ਕੋਵਿਡ-19 ਦੇ 2 ਨਵੇਂ ਕੇਸ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 3,315 ਹੋ ਗਈ ਹੈ, ਜਦੋਂ ਕਿ ਰਿਕਵਰਡ ਕੇਸਾਂ ਦੀ ਗਿਣਤੀ ਵਧ ਕੇ 3,299 ਹੋ ਗਈ ਹੈ।
-
ਰਾਜਸਥਾਨ: ਐਤਵਾਰ ਨੂੰ ਰਾਜਸਥਾਨ ਵਿੱਚ ਕੋਵਿਡ-19 ਕਾਰਨ 20 ਹੋਰ ਮੌਤਾਂ ਹੋਣ ਨਾਲ ਰਾਜ ਵਿੱਚ ਮੌਤਾਂ ਦੀ ਗਿਣਤੀ 2,429 ਹੋ ਗਈ ਹੈ, ਜਦੋਂਕਿ 2,089 ਨਵੇਂ ਕੇਸਾਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 2.80 ਲੱਖ ਹੋ ਚੁੱਕੀ ਹੈ। ਕੁੱਲ ਕੇਸਾਂ ਵਿੱਚੋਂ 22,427 ਇਲਾਜ ਅਧੀਨ ਹਨ ਜਦੋਂ ਕਿ ਹੁਣ ਤੱਕ 2,55,729 ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਐਤਵਾਰ ਨੂੰ ਆਏ ਨਵੇਂ ਕੇਸਾਂ ਵਿੱਚੋਂ ਜੈਪੁਰ ਤੋਂ 481, ਜੋਧਪੁਰ ਤੋਂ 221, ਅਜਮੇਰ ਤੋਂ 105, ਕੋਟਾ ਤੋਂ 101, ਅਲਵਰ ਤੋਂ 95, ਉਦੈਪੁਰ ਤੋਂ 91 ਅਤੇ ਭਿਲਵਾੜਾ ਤੋਂ 81 ਕੇਸ ਸਾਹਮਣੇ ਆਏ ਹਨ।
-
ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਸਰਕਾਰ ਨੇ ਕੋਵਿਡ-19 ਲਈ ਜੰਗੀ ਪੱਧਰ ’ਤੇ ਟੀਕਾਕਰਨ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਟੀਕਾ ਉਪਲਬਧ ਹੋਣ ’ਤੇ ਇਸ ਮੁਹਿੰਮ ਨੂੰ ਆਸਾਨੀ ਨਾਲ ਚਲਾਇਆ ਜਾ ਸਕੇ। ਰਾਜ ਸਰਕਾਰ ਦੁਆਰਾ ਟੀਕੇ ਦੇ ਆਦਾਨ-ਪ੍ਰਦਾਨ, ਭੰਡਾਰਨ ਅਤੇ ਪ੍ਰਬੰਧਨ ਦੀ ਸੁਵਿਧਾ ਲਈ ਸਾਰੇ ਪ੍ਰੋਟੋਕੋਲ ਅਤੇ ਸਹਾਇਤਾ ਦੇ ਪ੍ਰਬੰਧ ਕੀਤੇ ਗਏ ਹਨ।
-
ਛੱਤੀਸਗੜ੍ਹ: ਐਤਵਾਰ ਨੂੰ ਛੱਤੀਸਗੜ੍ਹ ਵਿੱਚ ਕੋਵਿਡ-19 ਦੇ 1,229 ਤਾਜ਼ਾ ਮਾਮਲੇ ਸਾਹਮਣੇ ਆਏ, ਜਿਸ ਨਾਲ ਕੇਸਾਂ ਦੀ ਗਿਣਤੀ 2,46,809 ਹੋ ਗਈ ਹੈ। ਕੋਵਿਡ ਕਾਰਨ 12 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਰਾਜ ਵਿੱਚ ਮੌਤਾਂ ਦੀ ਗਿਣਤੀ 2,989 ਹੋ ਗਈ ਹੈ। ਵੱਖ-ਵੱਖ ਹਸਪਤਾਲਾਂ ਵਿੱਚੋਂ 93 ਲੋਕਾਂ ਨੂੰ ਛੁੱਟੀ ਮਿਲਣ ਤੋਂ ਬਾਅਦ ਅਤੇ 623 ਮਰੀਜ਼ਾਂ ਦੇ ਹੋਮ ਆਈਸੋਲੇਸ਼ਨ ਨੂੰ ਪੂਰਾ ਕਰਨ ਤੋਂ ਬਾਅਦ ਰਿਕਵਰਡ ਮਰੀਜ਼ਾਂ ਦੀ ਗਿਣਤੀ 2,23,772 ਹੋ ਗਈ ਹੈ। ਰਾਜ ਵਿੱਚ ਹੁਣ 20,048 ਐਕਟਿਵ ਕੇਸ ਹਨ। ਰਾਏਪੁਰ ਜ਼ਿਲ੍ਹੇ ਵਿੱਚ ਨਵੇਂ 143 ਕੇਸ ਸਾਹਮਣੇ ਆਏ, ਜਿਸ ਨਾਲ ਰਾਏਪੁਰ ਵਿੱਚ ਆਏ ਕੁੱਲ ਕੇਸਾਂ ਦੀ ਗਿਣਤੀ 47,745 ਹੋ ਗਈ ਹੈ, ਜਿਨ੍ਹਾਂ ਵਿੱਚ 671 ਮੌਤਾਂ ਵੀ ਸ਼ਾਮਲ ਹਨ।
-
ਗੋਆ: ਐਤਵਾਰ ਨੂੰ ਗੋਆ ਵਿੱਚ ਕੋਵਿਡ-19 ਦੇ 112 ਤਾਜ਼ਾ ਮਾਮਲੇ ਸਾਹਮਣੇ ਆਏ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 48,686 ਹੋ ਗਈ ਹੈ। ਇੱਕ ਵਿਅਕਤੀ ਦੀ ਕੋਵਿਡ ਕਾਰਨ ਮੌਤ ਹੋ ਜਾਣ ਨਾਲ, ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 698 ਹੋ ਗਈ ਹੈ। ਦਿਨ-ਸਮੇਂ ਇਲਾਜ ਦੇ ਬਾਅਦ 131 ਲੋਕਾਂ ਨੂੰ ਛੁੱਟੀ ਦਿੱਤੀ ਗਈ ਹੈ ਜਿਸ ਨਾਲ ਰਾਜ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 46,624 ਹੋ ਗਈ ਹੈ, ਹੁਣ ਰਾਜ ਵਿੱਚ 1,364 ਐਕਟਿਵ ਕੇਸ ਰਹਿ ਗਏ ਹਨ।
ਫੈਕਟਚੈੱਕ
*******
ਵਾਈਬੀ
(Release ID: 1678980)
Visitor Counter : 291