ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਕੱਲ੍ਹ ਇੰਡੀਆ ਮੋਬਾਈਲ ਕਾਂਗਰਸ 2020 ਨੂੰ ਸੰਬੋਧਨ ਕਰਨਗੇ

Posted On: 07 DEC 2020 3:00PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 08 ਦਸੰਬਰ 2020 ਨੂੰ ਸਵੇਰੇ 10:45 ਵਜੇ ਵਰਚੁਅਲ ਇੰਡੀਆ ਮੋਬਾਈਲ ਕਾਂਗਰਸ (ਆਈਐੱਮਸੀ) ਵਿੱਚ ਉਦਘਾਟਨੀ ਭਾਸ਼ਣ ਦੇਣਗੇ। ਆਈਐੱਮਸੀ 2020 ਦਾ ਆਯੋਜਨ ਦੂਰਸੰਚਾਰ ਵਿਭਾਗ, ਭਾਰਤ ਸਰਕਾਰ ਅਤੇ ਸੈਲੂਲਰ ਅਪਰੇਟਰਸ ਐਸੋਸੀਏਸ਼ਨ ਆਵ੍ ਇੰਡੀਆ (ਸੀਓਏਆਈ) ਦੁਆਰਾ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ 8 ਤੋਂ 10 ਦਸੰਬਰ 2020 ਤੱਕ ਆਯੋਜਿਤ ਕੀਤਾ ਜਾਵੇਗਾ।

 

ਆਈਐੱਮਸੀ 2020 ਬਾਰੇ ਜਾਣਕਾਰੀ:

 

ਆਈਐੱਮਸੀ 2020 ਦਾ ਵਿਸ਼ਾ- "ਸਮਾਵੇਸ਼ੀ ਇਨੋਵੇਸ਼ਨ- ਸਮਾਰਟ, ਸੁਰੱਖਿਅਤ, ਸਥਾਈ" ਹੈ। ਇਸ ਦਾ ਉਦੇਸ਼ ਪ੍ਰਧਾਨ ਮੰਤਰੀ ਦੇ 'ਆਤਮਨਿਰਭਰ ਭਾਰਤ', 'ਡਿਜੀਟਲ ਸਮਾਵੇਸ਼ਤਾ', ਤੇ 'ਟਿਕਾਊ ਵਿਕਾਸ, ਉੱਦਮਤਾ ਅਤੇ ਇਨੋਵੇਸ਼ਨ' ਦੇ ਵਿਜ਼ਨ ਨੂੰ ਹੁਲਾਰਾ ਦੇਣ ਵਿੱਚ ਮਦਦ ਕਰਨਾ ਹੈ। ਇਸ ਦਾ ਉਦੇਸ਼ ਵਿਦੇਸ਼ੀ ਅਤੇ ਸਥਾਨਕ ਨਿਵੇਸ਼ ਸੰਚਾਲਿਤ ਕਰਨਾ, ਦੂਰਸੰਚਾਰ ਅਤੇ ਉਭਰਦੇ ਹੋਏ ਟੈਕਨੋਲੋਜੀ ਖੇਤਰਾਂ ਵਿੱਚ ਖੋਜ ਤੇ ਵਿਕਾਸ ਨੂੰ ਪ੍ਰੋਤਸਾਹਿਤ ਕਰਨਾ ਵੀ ਹੈ।

 

ਆਈਐੱਮਸੀ 2020 ਵਿੱਚ ਵਿਭਿੰਨ ਮੰਤਰਾਲਿਆਂ, ਦੂਰਸੰਚਾਰ ਸੀਈਓ, ਗਲੋਬਲ ਸੀਈਓ, 5ਜੀ, ਆਰਟੀਫਿਸ਼ਲ ਇੰਟੈਲੀਜੈਂਸ (ਏਆਈ), ਇੰਟਰਨੈੱਟ ਆਵ੍ ਥਿੰਗਸ (ਆਈਓਟੀ), ਡੇਟਾ ਐਨਾਲਿਟਿਕਸ, ਕਲਾਊਡ ਐਂਡ ਐੱਜ ਕੰਪਿਊਟਿੰਗ, ਬਲੌਕ ਚੇਨ, ਸਾਈਬਰ ਸਕਿਓਰਿਟੀ, ਸਮਾਰਟ ਸਿਟੀਜ਼ ਅਤੇ ਆਟੋਮੇਸ਼ਨ ਵਿੱਚ ਖੇਤਰ ਮਾਹਿਰਾਂ ਦੀ ਭਾਗੀਦਾਰੀ ਦੇਖਣ ਨੂੰ ਮਿਲੇਗੀ।

 

 

***

 

ਡੀਐੱਸ/ਏਕੇ


(Release ID: 1678855) Visitor Counter : 200